ਜਿਰਾਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਿਰਾਫ਼[੧]
ਤਨਜ਼ਾਨੀਆ ਦੇ  ਮਿਕੁਮੀ ਨੈਸ਼ਨਲ ਪਾਰਕ ਵਿੱਚ ਇੱਕ ਮਾਸਾਈ ਜਿਰਾਫ਼
ਤਨਜ਼ਾਨੀਆ ਦੇ ਮਿਕੁਮੀ ਨੈਸ਼ਨਲ ਪਾਰਕ ਵਿੱਚ ਇੱਕ ਮਾਸਾਈ ਜਿਰਾਫ਼
ਸੁਰੱਖਿਆ ਸਥਿਤੀ
ਵਿਗਿਆਨਕ ਵਰਗੀਕਰਨ
ਜਗਤ: ਐਨੀਮਲੀਆ
ਸੰਘ: ਕੋਰਡਾਟਾ
ਜਮਾਤ: ਮੈਮਲੀਆ
ਗਣ: ਆਰਟੀਓਡੈਕਟਾਈਲਾ
ਟੱਬਰ: ਜਿਰਾਫ਼ਡਾਏ
ਜਿਨਸ: ਜਿਰਾਫ਼ਾ
ਜਾਤੀ: ਜੀ. ਕਮੇਲੋਪਾਰਡੇਲਿਸ
ਦੋਨਾਂਵੀਆ ਨਾਂ
ਜਿਰਾਫ਼ਾ ਕਮੇਲੋਪਾਰਡੇਲਿਸ
(Linnaeus, 1758)
ਪ੍ਰਜਾਤੀਆਂ ਦੀ ਵੰਡ ਅਨੁਸਾਰ ਜਿਰਾਫ਼ ਦੀ ਰੇਂਜ ਦਾ ਨਕਸ਼ਾ
ਉਪ-ਪ੍ਰਜਾਤੀਆਂ

9, ਦੇਖੋ ਟੈਕਸਟ

ਜਿਰਾਫ਼ ਜਾਂ ਜਰਾਫ਼ (ਜਿਰਾਫ਼ਾ ਕਮੇਲੋਪਾਰਡੇਲਿਸ) ਅਫ਼ਰੀਕਾ ਦੇ ਜੰਗਲਾਂ ਵਿੱਚ ਪਾਇਆ ਜਾਣ ਵਾਲਾ ਇੱਕ ਸ਼ਾਕਾਹਾਰੀ ਪਸੂ ਹੈ। ਇਹ ਸਾਰੇ ਥਲੀ ਪਸ਼ੁਆਂ ਵਿੱਚ ਸਭ ਤੋਂ ਉੱਚਾ ਹੁੰਦਾ ਹੈ ਅਤੇ ਜੁਗਾਲੀ ਕਰਨ ਵਾਲਾ ਸਭ ਤੋਂ ਵੱਡਾ ਜੀਵ ਹੈ। ਇਸਦਾ ਵਿਗਿਆਨਕ ਨਾਮ ਊਠ ਵਰਗੇ ਮੂੰਹ ਅਤੇ ਤੇਂਦੁਏ ਵਰਗੀ ਤਵਚਾ ਦੇ ਕਾਰਨ ਪਿਆ ਹੈ। ਜਿਰਾਫ ਆਪਣੀ ਲੰਮੀ ਗਰਦਨ ਅਤੇ ਲੰਮੀਆਂ ਟੰਗਾਂ ਅਤੇ ਆਪਣੇ ਵਿਸ਼ੇਸ਼ ਸਿੰਗਾਂ ਲਈ ਵੀ ਜਾਣਿਆ ਜਾਂਦਾ ਹੈ। ਇਹ ਔਸਤਨ ੫-੬ ਮੀ ਉੱਚਾ ਹੁੰਦਾ ਹੈ ਅਤੇ ਨਰ ਦਾ ਔਸਤਨ ਭਾਰ 1,200 ਕਿ ਅਤੇ ਮਾਦਾ ਦਾ 830 ਕਿ ਗ ਹੁੰਦਾ ਹੈ। ਇਹ ਜਿਰਾਫਿਡੇ ਪਰਵਾਰ ਦਾ ਹੈ ਅਤੇ ਇਸਦਾ ਸਭਤੋਂ ਨਜ਼ਦੀਕੀ ਰਿਸ਼ਤੇਦਾਰ ਇਸ ਕੁਲ ਦਾ ਅਫਰੀਕਾ ਵਿੱਚ ਪਾਇਆ ਜਾਣ ਵਾਲਾ ਓਕਾਪੀ ਨਾਮਕ ਪ੍ਰਾਣੀ ਹੈ। ਇਸਦੀ ਨੌਂ ਪ੍ਰਜਾਤੀਆਂ ਹਨ ਜੋ ਕਿ ਸਰੂਪ, ਰੰਗ, ਤਵਚਾ ਦੇ ਧੱਬਿਆਂ ਅਤੇ ਪਾਏ ਜਾਣ ਵਾਲੇ ਖੇਤਰਾਂ ਪੱਖੋਂ ਇੱਕ ਦੂਜੇ ਨਾਲੋਂ ਭਿੰਨ ਹਨ। ਜਿਰਾਫ ਅਫਰੀਕਾ ਦੇ ਉੱਤਰ ਵਿੱਚ ਚੈਡ ਤੋਂ ਦੱਖਣ ਵਿੱਚ ਦੱਖਣ ਅਫਰੀਕਾ ਅਤੇ ਪੱਛਮ ਵਿੱਚ ਨਾਇਜਰ ਤੋਂ ਪੂਰਬ ਵਿੱਚ ਸੋਮਾਲੀਆ ਤੱਕ ਪਾਇਆ ਜਾਂਦਾ ਹੈ। ਅਮੂਮਨ ਜਿਰਾਫ ਖੁੱਲੇ ਮੈਦਾਨਾਂ ਅਤੇ ਛਿਤਰੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਜਿਰਾਫ ਉਨ੍ਹਾਂ ਸਥਾਨਾਂ ਵਿੱਚ ਰਹਿਣਾ ਪਸੰਦ ਕਰਦੇ ਹਨ ਜਿੱਥੇ ਲੋੜੀਂਦੀ ਮਾਤਰਾ ਵਿੱਚ ਬਬੂਲ ਜਾਂ ਕਿੱਕਰ ਦੇ ਦਰਖਤ ਹੋਣ ਕਿਉਂਕਿ ਇਹਨਾਂ ਦੀ ਲੁੰਗ ਜਿਰਾਫ ਦਾ ਪ੍ਰਮੁੱਖ ਖਾਣਾ ਹੈ। ਆਪਣੀ ਲੰਮੀ ਗਰਦਨ ਦੇ ਕਾਰਨ ਇਨ੍ਹਾਂ ਨੂੰ ਉੱਚੇ ਰੁੱਖਾਂ ਤੋਂ ਪੱਤੇ ਖਾਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਹੈ. ਬਾਲਗ ਉਮਰੇ ਪਰਭਖਸ਼ੀਆਂ ਦਾ ਘੱਟ ਹੀ ਸ਼ਿਕਾਰ ਹੁੰਦੇ ਹਨ ਲੇਕਿਨ ਇਨ੍ਹਾਂ ਦੇ ਸ਼ਾਵਕਾਂ ਦਾ ਸ਼ਿਕਾਰ ਸ਼ੇਰ, ਤੇਂਦੁਏ, ਲਕੜਬੱਘੇ ਅਤੇ ਜੰਗਲੀ ਕੁੱਤੇ ਕਰਦੇ ਹਨ। ਆਮ ਤੌਰ ਉੱਤੇ ਜਿਰਾਫ ਕੁੱਝ ਸਮਾਂ ਲਈ ਇਕੱਠੇ ਹੁੰਦੇ ਹਨ ਅਤੇ ਕੁੱਝ ਘੰਟਿਆਂ ਦੇ ਬਾਦ ਆਪਣੀ ਆਪਣੀ ਡੰਡੀ ਫੜ ਲੈਂਦੇ ਹਨ। ਨਰ ਆਪਣਾ ਦਬਦਬਾ ਬਣਾਉਣ ਲਈ ਇੱਕ ਦੂਜੇ ਨਾਲ ਆਪਣੀਆਂ ਗਰਦਨਾਂ ਲੜਾਉਂਦੇ ਹਨ।

ਹਵਾਲੇ[ਸੋਧੋ]