ਡਮਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡਮਰੂ
Damaru.jpg
ਇੱਕ ਤਿੱਬਤੀ ਡਮਰੂ
ਵਰਗੀਕਰਨ ਮੈਂਬਰੇਨੋਫੋਨ

ਡਮਰੁ ਜਾਂ ਡੁਗਡੁਗੀ (ਤਿੱਬਤੀ ཌཱ་མ་རུ; ਦੇਵਨਾਗਰੀ: डमरु) ਇੱਕ ਛੋਟਾ ਸੰਗੀਤ ਸਾਜ਼ ਹੁੰਦਾ ਹੈ। ਇਸ ਵਿੱਚ ਇੱਕ - ਦੂਜੇ ਨਾਲ ਜੁੜੇ ਹੋਏ ਦੋ ਛੋਟੇ ਸ਼ੰਕੁਭਾਗ ਹੁੰਦੇ ਹਨ ਜਿਨ੍ਹਾਂ ਦੇ ਚੌੜੇ ਮੁਖਾਂ ਉੱਤੇ ਚਮੜਾ ਮੜ੍ਹਿਆ ਹੁੰਦਾ ਹੈ। ਡਮਰੂ ਦੇ ਤੰਗ ਬਿਚਲੇ ਭਾਗ ਵਿੱਚ ਇੱਕ ਰੱਸੀ ਬੱਝੀ ਹੁੰਦੀ ਹੈ ਜਿਸਦੇ ਦੋਨਾਂ ਸਿਰਿਆਂ ਤੇ ਇੱਕ ਪੱਥਰ ਜਾਂ ਕਾਂਸੀ ਦੀ ਡਲੀ ਜਾਂ ਭਾਰੀ ਚਮੜੇ ਦਾ ਟੁਕੜਾ ਬੰਨਿਆ ਹੁੰਦਾ ਹੈ। ਹੱਥ ਨਾਲ ਇਸ ਨੂੰ ਹਿਲਾਉਣ ਤੇ ਇਹ ਡਲੀਆਂ ਪਹਿਲਾਂ ਇੱਕ ਪਾਸੇ ਮੂੰਹ ਤੇ ਚੋਟ ਕਰਦੀਆਂ ਹਨ ਅਤੇ ਫਿਰ ਉਲਟ ਕੇ ਦੂਜੇ ਮੂੰਹ ਉੱਤੇ, ਜਿਸ ਨਾਲ ਡੁਗ-ਡੁਗ ਦੀ ਆਵਾਜ਼ ਪੈਦਾ ਹੁੰਦੀ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png