ਦੇਵਨਾਗਰੀ
ਵਿਕਿਪੀਡਿਆ ਤੋਂ
ਦੇਵਨਾਗਰੀ ਇੱਕ ਲਿਪੀ ਹੈ ਜੋ ਮੁੱਖ ਤੌਰ ਤੇ ਹਿੰਦੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਹਿੰਦੀ ਤੋਂ ਇਲਾਵਾ ਪਾਲੀ, ਸੰਸਕ੍ਰਿਤ, ਮਰਾਠੀ , ਕੋਂਕਣੀ, ਸਿੰਧੀ, ਕਸ਼ਮੀਰੀ, ਡੋਗਰੀ, ਨੇਪਾਲੀ, ਭੋਜਪੁਰੀ, ਮੈਥਿਲੀ, ਸੰਥਾਲੀ ਆਦਿ ਭਾਸ਼ਾਵਾਂ ਦੇਵਨਾਗਰੀ ਲਿਪੀ ਵਿੱਚ ਲਿਖੀਆਂ ਜਾਂਦੀਆਂ ਹਨ।
ਜਿਆਦਾਤਰ ਭਾਸ਼ਾਵਾਂ ਵਾਂਗ ਦੇਵਨਾਗਰੀ ਵੀ ਖੱਬੇ ਤੋਂ ਸੱਜੇ ਵੱਲ ਲਿਖੀ ਜਾਂਦੀ ਹੈ। ਤਰੇਕ ਸ਼ਬਦ ਲਈ ਦੇ ਉੱਪਰ ਇੱਕ ਰੇਖਾ ਖਿੱਚੀ ਹੁੰਦੀ ਹੈ। ਇਸਦਾ ਵਿਕਾਸ ਬ੍ਰਹਮੀ ਲਿਪੀ ਤੋਂ ਹੋਇਆ ਹੈ। ਇਹ ਇੱਕ ਧੁਨੀਆਤਮਕ ਭਾਸ਼ਾ ਹੈ ਜੋ ਪ੍ਰਚਲਿੱਤ ਲਿਪੀਆਂ ਜਿਵੇਂ ਕਿ ਰੋਮਨ, ਅਰਬੀ , ਚੀਨੀ ਆਦਿ ਨਾਲੋਂ ਜਿਆਦਾ ਵਿਗਿਆਨਿਕ ਹੈ। ਭਾਰਤ ਦੀਆਂ ਕਈ ਹੋਰ ਲਿਪੀਆਂ ਇਸ ਨਾਲ ਮਿਲਦੀਆਂ-ਜੁਲਦੀਆਂ ਹਨ, ਜਿਵੇਂ ਕਿ ਬੰਗਾਲੀ, ਗੁਜਰਾਤੀ, ਗੁਰਮੁੱਖੀ ਆਦਿ। 19ਵੀਂ ਸਦੀ ਤੱਕ ਇਸ ਨੂੰ ਸੰਸਕ੍ਰਿਤ ਲਿਖਣ ਲਈ ਵਰਤਿਆ ਜਾਂਦਾ ਸੀ।
[ਸੋਧ] ਦੇਵਨਾਗਰੀ ਦੀ ਉਤਪੱਤੀ
ਦੇਵਨਾਗਰੀ ਬ੍ਰਹਮੀ ਪਰਿਵਾਰ ਵਿੱਚੋਂ ਹੈ ਜੋ ਭਾਰਤ, ਨੇਪਾਲ, ਤਿੱਬਤ, ਅਤੇ ਦੱਖਣੀ-ਪੂਰਬੀ ਭਾਰਤ ਦੀ ਲਿਪੀਆਂ ਦੀ ਮਾਂ ਹੈ।