ਪਟੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿਜਾਈ ਕਰਦੇ ਸਮੇਂ ਓਰੇ ਵਿਚ ਨਾਲ ਦੀ ਨਾਲ ਮਿੱਟੀ ਪਾਉਣ ਲਈ ਹਲ ਦੇ ਮੁੰਨੇ ਦੇ ਪਿਛਲੇ ਪਾਸੇ ਲੱਕੜ ਦੀ ਇਕ ਛੋਟੀ ਜਿਹੀ ਬੰਨ੍ਹੀ ਫੱਟੀ ਨੂੰ ਪਟੜੀ ਕਹਿੰਦੇ ਹਨ। ਪਟੜੀ ਨਾਲ ਓਰੇ ਵਿਚ ਬੀਜ ਉਪਰ ਮਿੱਟੀ ਪੈਣ ਕਰਕੇ ਬੀਜ ਨੂੰ ਚਿੜੀਆਂ, ਜਨੌਰ, ਕੀੜੇ, ਕੀੜੀਆਂ ਚੁੱਕ/ਖਾ ਨਹੀਂ ਸਕਦੇ ਸਨ। ਇਸ ਤਰ੍ਹਾਂ ਸਾਰਾ ਬੀਜ ਉੱਗ ਪੈਂਦਾ ਸੀ। ਜਿਹੜੇ ਹਲਾਂ ਮਗਰ ਬੀਜਣ ਸਮੇਂ ਪਟੜੀ ਨਹੀਂ ਬੰਨ੍ਹੀ ਹੁੰਦੀ ਸੀ, ਉਸ ਖੇਤ ਵਿਚ ਫੇਰ ਬੀਜ ਉਪਰ ਮਿੱਟੀ ਪਾਉਣ ਲਈ ਹਲਕਾ ਜਿਹਾ ਸੁਹਾਗਾ ਦੇਣਾ ਪੈਂਦਾ ਸੀ। ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋਣ ਕਰਕੇ ਸਾਰੀ ਬਿਜਾਈ ਮਸ਼ੀਨਰੀ ਨਾਲ ਕੀਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.