ਪਥਰਾਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੋਗਾਨ ਬਣਤਰ, ਹੇਠਲੇ ਕਾਰਬਨੀ ਜੁੱਗ, ਓਹਾਇਓ ਤੋਂ ਮਿਲਿਆ ਦੁਵਾਲਵ ਦਾ ਬਾਹਰੀ ਖੋਲ਼
Silicified (replaced with silica) fossils from the Road Canyon Formation (Middle Permian of Texas).

ਪਥਰਾਟ ਜਾਂ ਪੱਥਰੀ ਪਿੰਜਰ ਦੁਰਾਡੇ ਅਤੀਤ ਦੇ ਜਾਨਵਰਾਂ, ਬੂਟਿਆਂ ਅਤੇ ਹੋਰ ਪ੍ਰਾਣੀਆਂ ਦੇ ਸਾਂਭੇ ਹੋਏ ਮਹਿਫ਼ੂਜ਼ ਖੁਰਾ-ਖੋਜ ਜਾਂ ਅਸਥੀਆਂ ਅਤੇ ਉਹਨਾਂ ਦੀ ਰਹਿੰਦ-ਖੂੰਹਦ ਨੂੰ ਕਿਹਾ ਜਾਂਦਾ ਹੈ। ਲੱਭ ਅਤੇ ਅਲੱਭ ਪਥਰਾਟਾਂ ਦੀ ਮੁਕੰਮਲਤਾ ਅਤੇ ਉਹਨਾਂ ਦੀ ਪਥਰਾਟਾਂ ਵਾਲ਼ੇ ਪੱਥਰਾਂ ਅਤੇ ਗਾਦ-ਭਰੀਆਂ ਤਹਿਆਂ ਵਿਚਲੇ ਟਿਕਾਣੇ ਨੂੰ ਪਥਰਾਟ ਵੇਰਵਾ ਆਖਿਆ ਜਾਂਦਾ ਹੈ।

ਭੂ-ਵਿਗਿਆਨਕ ਸਮੇਂ ਦੇ ਉਰਾਰ-ਪਾਰ ਪਥਰਾਟਾਂ ਦੀ ਪੜ੍ਹਾਈ, ਉਹ ਕਿਵੇਂ ਬਣੇ ਅਤੇ ਉਹਨਾਂ ਦੀਆਂ ਵੱਖੋ-ਵੱਖ ਜਾਤੀਆਂ ਵਿਚਲੇ ਮੇਲਜੋਲਾਂ ਦੀ ਘੋਖ ਪਥਰਾਟ ਵਿਗਿਆਨ ਦੇ ਕਾਰਜ-ਖੇਤਰਾਂ ਵਿੱਚ ਸ਼ਾਮਲ ਹਨ। ਅਜਿਹੇ ਨਮੂਨੇ ਨੂੰ "ਪਥਰਾਟ" ਆਖਿਆ ਜਾਂਦਾ ਹੈ ਜੇਕਰ ਉਹ ਕਿਸੇ ਘੱਟੋ-ਘੱਟ ਉਮਰ ਤੋਂ ਪੁਰਾਣਾ ਹੋਵੇ, ਆਮ ਤੌਰ ਉੱਤੇ 10,000 ਸਾਲਾਂ ਦੀ ਮਨ-ਮੰਨੀ ਮਿਤੀ ਤੋਂ ਪੁਰਾਣਾ।[1] ਹੋ, ਪਥਰਾਟਾਂ ਦੀ ਉਮਰ ਸਭ ਤੋਂ ਨਵੇਂ ਹੋਲੋਸੀਨ ਜ਼ਮਾਨੇ ਦੇ ਅਰੰਭ ਤੋਂ ਲੈ ਕੇ ਸਭ ਤੋਂ ਪੁਰਾਣੇ ਆਰਕੀਆਈ ਜੁੱਗ ਤੱਕ ਭਾਵ 3.48 ਅਰਬ ਵਰ੍ਹੇ ਤੱਕ ਹੋ ਸਕਦੀ ਹੈ।[2][3][4] ਜਦੋਂ ਭੂ-ਵਿਗਿਆਨੀਆਂ ਨੇ ਇਹ ਵੇਖਿਆ ਕਿ ਖ਼ਾਸ ਕਿਸਮਾਂ ਦੇ ਪਥਰਾਟ ਖ਼ਾਸ ਤਰਾਂ ਦੇ ਪੱਥਰਾਂ ਦੀਆਂ ਤਹਿਆਂ ਨਾਲ਼ ਜੁੜੇ ਹੋਏ ਹੁੰਦੇ ਹਨ ਤਾਂ ਉਹਨਾਂ ਨੇ 19ਵੇਂ ਸੈਂਕੜੇ ਵਿੱਚ ਇੱਕ ਭੂ-ਵਿਗਿਆਨਕ ਵਕਤੀ-ਲਕੀਰ ਨੂੰ ਮਾਨਤ ਦੇ ਦਿੱਤੀ। ਅਗੇਤਰੇ 20ਵੇਂ ਸੈਂਕੜੇ ਵਿੱਚ ਰੇਡੀਓਮੀਟਰੀ ਤਾਰੀਖੀ ਦੀਆਂ ਤਕਨੀਕਾਂ ਦਾ ਵਿਕਾਸ ਹੋਣ ਨਾਲ਼ ਕਈ ਤਰਾਂ ਦੀਆਂ ਤਹਿਆਂ ਅਤੇ ਉਹਨਾਂ ਵਿਚਲੇ ਪਥਰਾਟਾਂ ਦੀ ਅੰਕੀ ਜਾਂ "ਪੂਰੀ-ਪੂਰੀ" ਉਮਰ ਦਾ ਪਤਾ ਲਾਉਣਾ ਯਕੀਨੀ ਹੋ ਗਿਆ।

ਤਸਵੀਰਾਂ[ਸੋਧੋ]

ਹੋਰ ਪੜ੍ਹਨ ਲਈ[ਸੋਧੋ]

ਬਾਹਰੀ ਜੋੜ[ਸੋਧੋ]

  1. "theNAT:: San Diego Natural History Museum:: Your Nature Connection in Balboa Park:: Frequently Asked Questions". Sdnhm.org. Retrieved 5 November 2012.
  2. Borenstein, Seth (13 November 2013). "Oldest fossil found: Meet your microbial mom". Associated Press. Retrieved 15 November 2013.
  3. Noffke, Nora; Christian, Christian; Wacey, David; Hazen, Robert M. (8 November 2013). "Microbially Induced Sedimentary Structures Recording an Ancient Ecosystem in the ca. 3.48 Billion-Year-Old Dresser Formation, Pilbara, Western Australia". Astrobiology (journal). 13 (12): 1103. Bibcode:2013AsBio..13.1103N. doi:10.1089/ast.2013.1030.
  4. "Oldest 'microfossils' raise hopes for life on Mars". The Washington Post. 21 August 2011. Retrieved 21 August 2011. {{cite news}}: |first= missing |last= (help)
    Wade, Nicholas (21 August 2011). "Geological Team Lays Claim to Oldest Known Fossils". The New York Times. Retrieved 21 August 2011.