ਪਰਮਾਰ ਵੰਸ਼

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਰਮਾਰ ਵੰਸ਼

800–1327
ਰਾਜਧਾਨੀ ਧਾਰ
ਧਰਮ {{{religion}}}
ਸਰਕਾਰ ਨਿਰੰਕੁਸ਼
ਮਹਰਾਜਾ
 - c.800 – c.818 ਉਪੇਂਦ੍ਰ
 - c.1010 – c.1055 ਭੋਜ I
 - c.1274 – c.1283 ਅਰਜੁਨਵਰਮਨ II
ਇਤਹਾਸਕ ਜੁੱਗ ਪੁਰਾਤਨ ਭਾਰਤ
 - ਸਥਾਪਤ 800
 - ਵਿਸਥਾਪਿਤ 1327

ਪਰਮਾਰ ਵੰਸ਼ ਨੇ ਪੂਰਵ ਮੱਧਕਾਲ ਵਿੱਚ ਭਾਰਤ ਦੇ ਮੱਧਪ੍ਰਦੇਸ਼ ਦੇ ਮਾਲਵਾ ਵਿੱਚ ਰਾਜ ਕੀਤਾ ।ਇਸ ਵੰਸ਼ ਦੀ ਸਥਪਨਾ 800 ਈ. ਵਿੱਚ ਉਪੇਂਦ੍ਰ ਨੇ ਕੀਤੀ ਤੇ ਸਭ ਤੋਂ ਮਹੱਤਵਪੂਰਣ ਰਾਜਾ ਭੋਜ ਹੋਇਆ।ਪਰਮਾਰ ਵੰਸ਼ ਦੀ ਰਾਜਧਾਨੀ ਧਾਰਾਨਗਰੀ ਧਾਰ ਸੀ,ਜੋ ਕਿ ਭਾਰਤ ਦੇ ਮੱਧਪ੍ਰਦੇਸ਼ ਵਿੱਚ ਸਥਿਤ ਹੈ. ਇਸ ਵੰਸ਼ ਦੀ ਜਾਨਕਾਰੀ ਸਾਨੂੰ ਪਦਮਗੁਪਤ ਦੀ ਲਿਖਤ 'ਨਵਸਹਸੰਕ ਚਰਿਤ' ਤੇ ਉਦੈਪੁਰ,ਮੱਧਪ੍ਰਦੇਸ਼ ਦੇ ਅਭਿਲੇਖ ਤੋਂ ਮਿਲਦੀ ਹੈ।


ਉੱਤਪਤੀ[ਸੋਧੋ]

ਵਾਟਸਨ ,ਕੈਂਪਬੇਲ,ਫੋਰਬਸ,ਡਾ: ਭੰਡਾਰਕਰ ਆਦਿ ਇਤਿਹਾਸਕਾਰਾਂ ਮੁਤਾਬਿਕ ਉਹ ਗੁਰਜਰਾਂ ਦੀ ਇੱਕ ਸ਼ਾਖਾ ਸਨ।.[੧] ਸੀਅਕ ਪਰਮਾਰ ਦੇ 'ਹਰਸੋਲ ਤਾਂਬਾਲੇਖ' ਅਨੁਸਾਰ ਉਹ ਰਾਸ਼ਟਰਕੂਟਾਂ ਦੇ ਸਾਮੰਤ ਸਨ।

ਉਪੇਂਦ੍ਰ[ਸੋਧੋ]

ਇਹ ਇਸ ਵੰਸ਼ ਦਾ ਪਹਿਲਾ ਗਿਆਤ ਰਾਜਾ ਸੀ।

ਸੀਅਕ II[ਸੋਧੋ]

ਸੀਅਕ II ਜਾਂਨੀ ਹਰਸ਼ ਵੀ ਇੱਕ ਮਹਾਨ ਰਾਜਾ ਹੋਇਆ ਤੇ ਇਸ ਦੇ ਵੱਡੇ ਪੁੱਤਰ ਵਾਕਪਤੀ ਮੂੰਜ ਨੇ ਇਸ ਤੋਂ ਬਾਅਦ ਗੱਦੀ ਸੰਭਾਲੀ।

ਵਾਕਪਤੀ ਮੂੰਜ II[ਸੋਧੋ]

ਇਸਨੇ ਸ਼੍ਰੀਵੱਲਭ,ਪ੍ਰਿਥਵੀਵੱਲਭ ਅਤੇ ਅਮੋਘਵਰਸ਼ ਵਰਗੀਆੰ ਉਪਾਧੀਆੰ ਧਾਰਨ ਕੀਤੀਆੰ।ਇਸਨੇ ਕਲਚੂਰੀ ਰਾਜਾ ਯੁਵਰਾਜ ਦੂਜੇ ਨੂੰ ਹਰਾਕੇ ਉਸਦੀ ਰਾਜਧਾਨੀ ਤ੍ਰਿਪੁਰੀ ਤੇ ਕਬਜ਼ਾ ਕੀਤਾ,ਇਸੇ ਤਰ੍ਹਾਂ ਉਅਸਨੇ ਗੁਹਿਲ ਰਾਜਾਵਾਂ ਦੇ ਮੇਵਾੜ ਤੇ ਹੰਲਾ ਕਰਕੇ ਰਾਜਧਾਨੀ ਆਘਾਟ 'ਚ ਹਨੇਰੀਆੰ ਲਿਆੰਦੀਆੰ ।ਇਸ ਨੂੰ ਪਾਟਨ \ ਅੰਹਿਲਵਾੜਾ (ਗੁਜਰਾਤ) ਦੇ ਚੌਲੁਕੀਆ ਸੋਲੰਕੀ ਵੰਸ਼ੀ ਰਾਜਾ ਨੂੰ ਵੀ ਹਰਾਇਆ।

ਸਿੰਧੁਰਾਜ[ਸੋਧੋ]

ਇਸਨੇ ਕੁਮਾਰਨਾਰਾਇਣ,ਨਵਸਾਹਸੰਕ ਵਰਗੀਆੰ ਉਪਾਧੀਆੰ ਧਾਰਨ ਕੀਤੀਆੰ ।

ਭੋਜ (1000 ਈ: -1055 ਈ:)[ਸੋਧੋ]

ਸਿੰਧੁਰਾਜ ਦਾ ਪੁੱਤਰ ਭੋਜ ਇੱਕ ਮਹਾਨ ਰਾਜਾ ਹੋਣ ਦੇ ਨਾਲ ਨਾਲ ਇੱਕ ਮਹਾਨ ਵਿਦਵਾਨ ਵੀ ਸੀ। ਉਅਸਨੇ ਧਾਰ ਵਿੱਚ ਸੰਸਕ੍ਰਿਤ ਭਾਸ਼ਾ ਦੇ ਅਧਿਐਨ ਦਾ ਕੇਂਦਰ ਖੋਲਿਆ । ਭੋਜ ਨੇ ਸਮਰਾਂਗਣ ਸੂਤਰਧਾਰ ,ਭੋਜਚੰਪੂ, ਕੂਰਮ ਸ਼ਤਕ, ਸ਼ਬਦਾਨੁਸ਼ਾਸਨ, ਸਰਸਵਤੀ ਕੰਣਭਰਣ , ਪ੍ਰਾਕ੍ਰਿਤ ਵਿਆਕਰਣ ਤੇ ਸ਼੍ਰਿੰਗਾਰ ਪ੍ਰਕਾਸ਼ ਸਣੇ ਕਈ ਰਚਨਾਵਾਂ ਲਿਖਿਆੰ ।

ਪਰਮਾਰ ਵੰਸ਼ੀ ਰਾਜਾ[ਸੋਧੋ]

ਸ਼ਾਸਕ ਦਾ ਨਾਂਅ[੨] ਸ਼ਾਸਨ ਸ਼ੁਰੂ ਸ਼ਾਸਨ ਖਤਮ
1 ਉਪੇਂਦ੍ਰ 800 818
2 ਵੈਰੀਸਿੰਮ੍ਹਾ I 818 843
3 ਸੀਅਕ I 843 893
4 ਵਾਕਪਤੀਰਾਜਾ I 893 918
5 ਵੈਰੀਸਿੰਮ੍ਹਾ II 918 948
6 ਸੀਅਕ II 'ਹਰਸ਼ ਸੀਅਕ – ਇਹ ਤੈਲਪ ਦੂਜੇ (ਚਾਲੁਕੀਆ ਵੰਸ਼ੀ ਰਾਜਾ) ਹੱਥੋਂ ਮਾਰਿਆ ਗਿਆ । 948 974
7 ਵਾਕਪਤੀ II ਮੂੰਜਇਹ ਵੀ ਤੈਲਪ ਦੂਜੇ ਦੀ ਕੈਦ 'ਚ ਮਾਰਿਆ ਗਿਆ 974 995
8 ਸਿੰਧੁਰਾਜ - ਹੂਣਾਂ ਨੂੰ ਹਰਾਇਆ 995 1010
9 ਭੋਜ ਪਹਿਲਾਸਭ ਤੋਂ ਮਹਾਨ ਪਰਮਾਰ ਰਾਜਾ 1010 1055
10 ਜੈਸਿੰਮ੍ਹਾ I - ਕਲਚੂਰੀ ਰਾਜਾ ਕਰਣ ਨੇ ਇਸ ਨੂੰ ਮਾਰਿਆ. 1055 1068-69
11 ਉਦੈਦਿਤਿਆ - ' 1068-69 1087
12 ਲਕਸ਼ਣਦੇਵ - ਇਸ ਦੇ ਵੇਲੇ ਮਹਿਮੂਦ ਗ਼ਜ਼ਨਵੀ ਨੇ ਮਾਲਵਾ ਏ ਹਮਲਾ ਕਰਕੇ ਉੱਜੈਨ ਤੇ ਕਬਜ਼ਾ ਕੀਤਾ . 1087 1094
13 ਨਰਵਰਮਨਦੇਵ ' 1094 1134
14 ਯਸ਼ੋਵਰਮਣ - ' 1134 1142
15 ਜੈਵਰਮਣ I 1142 1143
ਬੱਲ਼ਲ਼ - 1143 1150-51
ਕੁਮਾਰਪਾਲ ਚੋਲੂਕਿਆ ਦਾ ਸੰਖੇਪ ਸ਼ਾਸਨ
16 ਵਿੰਧੈਵਰਮਣ 1160 1193
17 ਸੁਭਤਵਰਮਣ 1193 1210
18 ਅਰਜੁਨਵਰਮਣ I - ਯਾਦਵਾਂ ਤੇ ਸੋਲੰਕੀਆੰ ਨੂੰ ਹਰਾ ਮੁੜ ਵੰਸ਼ ਦੀ ਸ਼ਾਨ ਕਾਇਮ ਕੀਤੀ 1210 1218
19 ਦੇਵਪਾਲ 1218 1239
20 ਜੈਤੁਗੀਦੇਵਾ 1239 1256
21 ਜੈਵਰਮਣ II I 1256 1269
22 ਜੈਸਿੰਮ੍ਹਾ II 1269 1274
23 ਅਰਜੁਨਵਰਮਣ II 1274 1283
24 ਭੋਜ II 1283  ?
25 ਮਹਾਲਕਦੇਵ - ਇਸ ਨੂੰ ਆਈਨ-ਉਲ-ਮੁਲਕ ਨੇ ਹਰਾਇਆ ਦੇ ਮਾਲਵਾ ਦਿੱਲੀ ਸਲਤਨਤ ਵਿੱਚ ਮਿਲਾ ਲਿਆ ਗਿਆ ।  ? 1305
26

ਗੈਲਰੀ[ਸੋਧੋ]

ਇਹ ਵੀ ਪੜ੍ਹੋ[ਸੋਧੋ]

ਬਿੰਦੂ[ਸੋਧੋ]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Ganga Prasad Yadava (1982). Dhanapāla and his times: a socio-cultural study based upon his works. Concept. Retrieved on 18 July 2011. 
  2. Cite error: Invalid <ref> tag; no text was provided for refs named ReferenceA