ਪਿਆਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਪਿਆਰ ਜਾਂ ਪ੍ਰੇਮ ਸਹਿਚਾਰ ਦੀ ਇੱਕ ਬੁਨਿਆਦੀ ਜੈਵਿਕ ਸ਼ਰਤ ਤੇ ਅਧਾਰਿਤ ਮੂਲ ਮਾਨਵੀ ਭਾਵਨਾ ਹੈ ਜਿਸ ਲਈ ਹਰੇਕ ਬੋਲੀ ਵਿੱਚ ਕਈ ਕਈ ਸ਼ਬਦ ਵਰਤੇ ਜਾਂਦੇ ਹਨ। ਇਸ ਵਾਸਤੇ ਹਿੰਦ ਉਪਮਹਾਂਦੀਪ ਵਿੱਚ ਸਭ ਤੋਂ ਵਧੇਰੇ ਪ੍ਰਚਲਿਤ ਹਿੰਦੁਸਤਾਨੀ ਸ਼ਬਦ ਮੁਹੱਬਤ ਹੈ। ਇਸ ਦਾ ਅਧਾਰ ਅਰਬੀ ਸ਼ਬਦ ਹੁੱਬ ( حب)ਹੈ। ਪਿਆਰ ਕਈ ਪ੍ਰਕਾਰ ਦਾ ਹੋ ਸਕਦਾ ਹੈ। ਇਹ ਆਮ ਕਿਸੇ ਕਿਸੇ ਵਿਸ਼ੇਸ਼ ਵਸਤੂ , ਸੰਕਲਪ , ਵਿਅਕਤੀ ਨਾਲ ਹੋ ਸਕਦਾ ਹੈ। ਇਹ ਮਾਮੂਲੀ ਹੋ ਸਕਦਾ ਹੈ ਅਤੇ ਗੰਭੀਰ ਵੀ। ਗੰਭੀਰ ਸਥਿਤੀ ਜਾਨ ਦੇਣ ਅਤੇ ਲੈਣ ਦੀ ਹੱਦ ਤੱਕ ਹੋ ਸਕਦੀ ਹੈ। ਅਧਿਆਤਮਿਕ ਕਵਿਤਾ ਵਿੱਚ ਦੈਵੀ ਪ੍ਰੇਮ ਹੁੰਦਾ ਹੈ ਅਤੇ ਕਿਸੇ ਖੇਤਰ ਵਿਸ਼ੇਸ਼ ਲਈ ਦੇਸ਼ ਪਿਆਰ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |