ਫੀਦਲ ਕਾਸਤਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫੀਦਲ ਕਾਸਤਰੋ
Cuba.FidelCastro.02.jpg
ਕਿਊਬਾ ਦੇ ਰਾਸ਼ਟਰੀ ਨਾਇਕ, ਜੋਸ ਮਾਰਤੀ ਦੇ ਬੁੱਤ (ਹਵਾਨਾ) ਸਾਹਮਣੇ ਕਾਸਤਰੋ (2003 ਵਿੱਚ)
ਜਨਮ: 13 ਅਗਸਤ 1926, ਬਚਪਨ ਦਾ ਨਾਮ: ਫੀਦਲ ਅਲੇਜਾਂਦਰੋ ਕਾਸਤਰੋ ਰੁਜ਼
ਓਰੀਐਂਟ ਸੂਬੇ ਦਾ ਬੀਰਨ ਪਿੰਡ (ਕਿਊਬਾ)


ਭਾਸ਼ਾ: ਸਪੇਨੀ
ਕਿੱਤਾ: 1959 ਤੋਂ ਲੈਕੇ 1976 ਤੱਕ ਕਿਊਬਾ ਦਾ ਪ੍ਰਧਾਨ ਮੰਤਰੀ ਅਤੇ ਫਿਰ 1976 ਤੋਂ ਲੈਕੇ 2008 ਤੱਕ ਰਾਸ਼ਟਰਪਤੀ
ਅੰਦੋਲਨ: ਕਮਿਊਨਿਸਟ

ਫੀਦਲ ਅਲੇਜਾਂਦਰੋ ਕਾਸਤਰੋ ਰੁਜ਼ (ਸਪੇਨੀ: Fidel Alejandro Castro Ruz; ਜਨਮ 13 ਅਗਸਤ 1926) ਕਿਊਬਾ ਦੇ ਇੱਕ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਹਨ। ਉਹ 1959 ਤੋਂ ਲੈਕੇ 1976 ਤੱਕ ਕਿਊਬਾ ਦਾ ਪ੍ਰਧਾਨ ਮੰਤਰੀ ਅਤੇ ਫਿਰ 1976 ਤੋਂ ਲੈਕੇ 2008 ਤੱਕ ਰਾਸ਼ਟਰਪਤੀ ਰਹੇ।

ਜੀਵਨੀ[ਸੋਧੋ]

ਫੀਦਲ ਕਾਸਤਰੋ ਦਾ ਜਨਮ 1926 ਵਿੱਚ ਕਿਊਬਾ ਦੇ ਓਰੀਐਂਟ ਸੂਬੇ ਦੇ ਬੀਰਨ ਪਿੰਡ ਦੇ ਫੀਦਲ ਅਲੇਜਾਂਦਰੋ ਕਾਸਤਰੋ ਪਰਵਾਰ ਵਿੱਚ ਹੋਇਆ ਸੀ ਜੋ ਕਾਫ਼ੀ ਅਮੀਰ ਮੰਨਿਆ ਜਾਂਦਾ ਸੀ। ਉਸਦੀ ਮਾਂ ਕਿਊਬਨ ਆਦਿਵਾਸੀ ਔਰਤ ਸੀ ਅਤੇ ਪਿਤਾ ਸਪੇਨੀ। ਫੀਦਲ ਕਾਸਤਰੋ ਨੇ ਹਵਾਨਾ ਯੂਨੀਵਰਸਿਟੀ ਤੋਂ ਕਨੂੰਨ ਦੀ ਡਿਗਰੀ ਲਈ ਲੇਕਿਨ ਉਹ ਖ਼ੁਦ ਆਪਣੇ ਖ਼ੁਸ਼ਹਾਲ ਪਰਵਾਰ ਅਤੇ ਬਹੁਤ ਸਾਰੇ ਗਰੀਬਾਂ ਦੇ ਵਿੱਚਲੇ ਅੰਤਰ ਨੂੰ ਵੇਖਕੇ ਬਹੁਤ ਘਬਰਾਏ ਅਤੇ ਇਸ ਪਰੇਸ਼ਾਨੀ ਦੀ ਵਜ੍ਹਾ ਕਰਕੇ ਉਹ ਮਾਰਕਸਵਾਦੀ - ਲੈਨਿਨਵਾਦੀ ਇਨਕਲਾਬੀ ਬਣ ਗਏ।

1953 ਵਿੱਚ ਉਨ੍ਹਾਂ ਨੇ ਕਿਊਬਾ ਦੇ ਰਾਸ਼ਟਰਪਤੀ ਫੁਲਗੇਂਸਯੋ ਬਤਿਸਤਾ ਦੀ ਸੱਤਾ ਦੇ ਖਿਲਾਫ ਹਥਿਆਰ ਉਠਾ ਲਏ। ਜਨਤਕ ਕਰਾਂਤੀ ਸ਼ੁਰੂ ਕਰਨ ਦੇ ਇਰਾਦੇ ਨਾਲ 26 ਜੁਲਾਈ ਨੂੰ ਫੀਦਲ ਕਾਸਤਰੋ ਨੇ ਆਪਣੇ 100 ਸਾਥੀਆਂ ਦੇ ਨਾਲ ਸੈਂਤੀਯਾਗੋ ਡੀ ਕਿਊਬਾ ਵਿੱਚ ਫੌਜੀ ਬੈਰਕ ਉੱਤੇ ਹਮਲਾ ਕੀਤਾ ਲੇਕਿਨ ਨਾਕਾਮ ਰਹੇ।

ਇਸ ਹਮਲੇ ਦੇ ਬਾਅਦ ਫਿਦੇਲ ਕਾਸਤਰੋ ਅਤੇ ਉਨ੍ਹਾਂ ਦੇ ਭਰਾ ਰਾਉਲ ਬੱਚ ਤਾਂ ਗਏ ਲੇਕਿਨ ਉਨ੍ਹਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ। ਦੋ ਸਾਲ ਬਾਅਦ ਉਨ੍ਹਾਂ ਨੂੰ ਮਾਫੀ ਦਿੰਦੇ ਹੋਏ ਛੱਡ ਦਿੱਤਾ ਗਿਆ ਲੇਕਿਨ ਫੀਦਲ ਕਾਸਤਰੋ ਨੇ ਬਤਿਸਤਾ ਸ਼ਾਸਨ ਦੇ ਖਿਲਾਫ ਅਭਿਆਨ ਬੰਦ ਨਹੀਂ ਕੀਤਾ। ਇਹ ਅਭਿਆਨ ਉਨ੍ਹਾਂ ਨੇ ਮੈਕਸੀਕੋ ਵਿੱਚ ਜਲਾਵਤਨ ਜੀਵਨ ਗੁਜਾਰਦੇ ਹੋਏ ਚਲਾਇਆ। ਉੱਥੇ ਉਨ੍ਹਾਂ ਨੇ ਇੱਕ ਛਾਪਾਮਾਰ ਸੰਗਠਨ ਬਣਾਇਆ ਜਿਸਨੂੰ ਛੱਬੀ ਜੁਲਾਈ ਅੰਦੋਲਨ ਦਾ ਨਾਮ ਦਿੱਤਾ ਗਿਆ। ਬਤਿਸਤਾ ਦੇ ਸ਼ਾਸਨ ਨੂੰ ਭ੍ਰਿਸ਼ਟਾਚਾਰ, ਅਸਮਾਨਤਾ ਅਤੇ ਹੋਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਪ੍ਰਤੀਕ ਮੰਨਿਆ ਜਾਣ ਲਗਾ ਸੀ।

ਕਿਊਬਾ ਦੇ ਨਵੇਂ ਸ਼ਾਸਕਾਂ ਵਿੱਚ ਅਰਜਨਟੀਨਾ ਦੇ ਕ੍ਰਾਂਤੀਕਾਰੀ ਚੀ ਗੁਵੇਰਾ ਵੀ ਸ਼ਾਮਿਲ ਸਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png