ਬਾਜਰੇ ਦੀ ਰੋਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਹਿਲੇ ਸਮਿਆਂ ਵਿਚ ਬਾਜਰਾ ਸਾਉਣੀ ਦੀ ਇਕ ਮੁੱਖ ਫਸਲ ਹੁੰਦੀ ਸੀ। ਬਾਜਰੇ ਦੇ ਗੁੰਨੇ ਹੋਏ ਆਟੇ ਦੀ ਅੱਗ ਤੇ ਸੇਕ ਕੇ ਬਣਾਏ ਗਏ ਗੋਲ ਫੁਲਕੇ ਨੂੰ ਬਾਜਰੇ ਦੀ ਰੋਟੀ ਕਹਿੰਦੇ ਹਨ। ਰੋਟੀ ਨੂੰ ਚਪਾਤੀ ਵੀ ਕਹਿੰਦੇ ਹਨ। ਅੱਜ ਤੋਂ ਕੋਈ 80 ਕੁ ਸਾਲ ਪਹਿਲਾਂ ਸਰਦੀ ਦੀ ਸਾਰੀ ਰੁੱਤ ਵਿਚ ਬਾਜਰੇ ਦੀ ਰੋਟੀ ਖਾਧੀ ਜਾਂਦੀ ਸੀ। ਬਾਜਰੇ ਦੀ ਰੋਟੀ ਨੂੰ ਜਿਆਦਾ ਸਰ੍ਹੋਂ ਦੇ ਸਾਗ ਨਾਲ ਖਾਂਦੇ ਸਨ। ਮੱਖਣ, ਦਹੀ, ਲੱਸੀ ਨਾਲ ਵੀ ਖਾਧੀ ਜਾਂਦੀ ਸੀ। ਬਾਜਰੇ ਦੇ ਆਟੇ ਵਿਚ ਕਣਕ ਦਾ ਆਟਾ ਮਿਲਾ ਕੇ ਮਿੱਸੀ ਰੋਟੀ ਵੀ ਬਣਾਈ ਜਾਂਦੀ ਸੀ।

ਰੋਟੀ ਬਣਾਉਣ ਲਈ ਆਟੇ ਨੂੰ ਗਰਮ ਪਾਣੀ ਨਾਲ ਗੁੰਨਿਆ ਜਾਂਦਾ ਸੀ। ਪਾਣੀ ਹੱਥ ਲਾ ਕੇ ਰੋਟੀ ਨੂੰ ਹੱਥਾਂ ਨਾਲ ਤਿਆਰ ਕਰ ਕੇ ਤਵੇ/ਤਵੀ ਉੱਪਰ ਪਾਇਆ ਜਾਂਦਾ ਸੀ। ਪਾਸਾ ਬਦਲ ਕੇ ਰੋਟੀ ਤਵੇ/ਤਵੀ ਉੱਪਰ ਪਕਾ ਲਈ ਜਾਂਦੀ ਸੀ। ਚੁੱਲ੍ਹੇ ਦੀ ਵੱਟ ਨਾਲ ਖੜੀ ਕਰਕੇ ਰਾੜ੍ਹ ਲਈ ਜਾਂਦੀ ਸੀ। ਖੂਹ ਲੱਗਣ, ਨਹਿਰਾਂ ਨਿਕਲਣ ਤੇ ਫੇਰ ਲੋਕਾਂ ਨੇ ਬਾਜਰੇ ਦੀ ਫਸਲ ਦੀ ਥਾਂ ਮੱਕੀ ਤੇ ਕਣਕ ਬੀਜਣੀ ਸ਼ੁਰੂ ਕੀਤੀ। ਫੇਰ ਬਾਜਰੇ ਦੀ ਰੋਟੀ ਦੀ ਥਾਂ ਮੱਕੀ ਤੇ ਕਣਕ ਦੀ ਰੋਟੀ ਬਣਾਈ ਜਾਣ ਲੱਗੀ ਹੈ। ਇਸ ਲਈ ਹੁਣ ਕੋਈ ਵੀ ਪਰਿਵਾਰ ਪੰਜਾਬ ਵਿਚ ਬਾਜਰੇ ਦੀ ਰੋਟੀ ਨਹੀਂ ਖਾਂਦਾ।[1]

ਫਾਇਦੇ-ਲਾਭ[ਸੋਧੋ]

ਉਂਝ ਤਾਂ ਬਾਜਰੇ ਦੀ ਰੋਟੀ ਖਾਣਾ ਜਾਂ ਖਿਚੜੀ ਕਿਸੇ ਵੀ ਮੌਸਮ ਵਿਚ ਫਾਇਦੇਮੰਦ ਹੈ ਪਰ ਸਰਦੀਆਂ ਵਿਚ ਬਾਜਰੇ ਦੀ ਰੋਟੀ ਖਾਣੀ ਵੱਧ ਫਾਇਦੇਮੰਦ ਹੈ ਸਰਦੀਆਂ ਵਿਚ ਇਹ ਸਰੀਰ ਨੂੰ ਗਰਮ ਰੱਖਦੀ ਹੈ। ਬਾਜਰੇ ਦੀ ਰੋਟੀ ਨੂੰ ਪਾਲਕ ਜਾ ਕਿਸੇ ਹੋਰ ਸਬਜ਼ੀ ਨਾਲ ਵੀ ਖਾਇਆ ਜਾ ਸਕਦਾ ਹੈ। ਬਾਜਰਾ ਗਲੂਟਨ ਮੁਕਤ ਹੈ ਜਿਹਨਾਂ ਲੋਕਾਂ ਨੂੰ ਗਲੂਟਨ ਤੋਂ ਐਲਰਜੀ ਹੈ ਉਸ ਲਈ ਬਾਜਰਾ ਜ਼ਿਆਦਾ ਫਾਇਦੇਮੰਦ ਹੈ।

ਬਾਜਰੇ ਵਿਚ ਅਮੀਨੋ ਐਸਿਡ ਹੁੰਦਾ ਹੈ ਜੋ ਕਿ ਅਸਾਨੀ ਨਾਲ ਪਚ ਜਾਂਦਾ ਹੈ। ਜਿਹਨਾਂ ਲੋਕਾਂ ਦਾ ਡਾਈਜੇਸ਼ਨ ਵਿਗੜਿਆ ਹੁੰਦਾ ਹੈ, ਉਹਨਾਂ ਲਈ ਬਾਜਰਾ ਬਹੁਤ ਫਾਇਦੇਮੰਦ ਹੈ। ਅਜਿਹੇ ਲੋਕ ਬਾਜਰੇ ਦੀ ਖਿਚੜੀ ਜਾਂ ਰੋਟੀ ਖਾ ਸਕਦੇ ਹਨ ਇਸ ਨਾਲ ਐਸਿਡ ਬਿਹਤਰ ਤਰੀਕੇ ਨਾਲ ਸਰੀਰ ਵਿਚ ਪਚਦਾ ਹੈ। ਬਾਜਰੇ ਦੀ ਰੋਟੀ ਜਾਂ ਖਿਚੜੀ ਦੀ ਵਰਤੋਂ ਨਾਲ ਤੁਸੀਂ ਸਿਹਤਮੰਦ ਮਹਿਸੂਸ ਕਰੋਗੇ।ਬਾਜਰੇ ‘ਚ ਆਇਰਨ ਅਤੇ ਤਾਕਤ ਦੇ ਸ੍ਰੋਤ ਮੌਜੂਦ ਹੁੰਦੇ ਹਨ। ਇਸ ਨਾਲ ਖੂਨ ਵੀ ਖੂਬ ਬਣਦਾ ਹੈ। ਇਸ ਨਾਲ ਐਨੀਮੀਆ ਵਰਗੀ ਬਿਮਾਰੀ ਤੋਂ ਬਚਾਅ ਵੀ ਹੋ ਸਕਦਾ ਹੈ।

ਬਾਜਰਾ ਵਜ਼ਨ ਘਟਾਉਣ ‘ਚ ਬਹੁਤ ਸਹਾਈ ਹੁੰਦਾ ਹੈ। ਇਸਦੇ ਨਾਲ ਹੀ ਸਰੀਰ ਨੂੰ ਇੰਸੁਲਿਨ ਦੀ ਸਹੀ ਵਰਤੋਂ ‘ਚ ਮਦਦ ਮਿਲਦੀ ਹੈ। ਇਸ ਨਾਲ ਸ਼ੂਗਰ ਦਾ ਲੈਵਲ ਵੀ ਸਹੀ ਰਹਿੰਦਾ ਹੈ। ਹੋਰ ਤੇ ਹੋਰ ਬਾਜਰੇ ‘ਚ ਮੌਜੂਦ ਪ੍ਰੋਟੀਨ ਅਤੇ ਵਿਟਾਮਿਨ ਵਾਲਾਂ ਤੇ ਚਮੜੀ ਨੂੰ ਹਮੇਸ਼ਾ ਤੰਦਰੁਸਤ ਰੱਖਦਾ ਹੈ।ਕੈਂਸਰ ਤੋਂ ਬਚਾਅ ਅਤੇ ਦਿਲ ਨੂੰ ਵੀ ਬਾਜਰਾ ਤ ਤੰਦਰੁਸਤ ਰੱਖਦਾ ਹੈ। ਇਹ ਸਰੀਰ ‘ਚ ਕੋਲੈਸਟ੍ਰੋਲ ਸਹੀ ਰੱਖਣ ‘ਚ ਮਦਦ ਕਰਦਾ ਹੈ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.