ਬੁੱਧ ਧਰਮ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਫਰਮਾ:ਬੁੱਧ ਧਰਮ

Standing Buddha. One of the earliest known representations of the Buddha, 1st-2nd century CE, Gandhara (modern eastern Afghanistan).

ਬੁੱਧ ਧਰਮ ਗੌਤਮ ਬੁੱਧ ਦੀਆਂ ਸਿਖਿਆਵਾਂ ‘ਤੇ ਅਧਾਰਿਤ ਹੈ।

ਵਿਸ਼ਾ ਸੂਚੀ

ਗੌਤਮ ਬੁੱਧ [ਸੋਧ]

ਬੁੱਧ ਧਰਮ ਦੇ ਗ੍ਰੰਥ ਤਿਪਿਟਕ ਮੁਤਾਬਕ ਗੌਤਮ ਬੁੱਧ ਦਾ ਜਨਮ 563 ਈਸਾ ਪੂਰਵ, ਮੌਜੂਦਾ ਨੇਪਾਲ ਦੇ ਰੁਪੰਦੇਹੀ ਜ਼ਿਲੇ (ਜ਼ਿਲਾ ਗੋਰਖਪੁਰ-ਬਸਤੀ, ਯੂ. ਪੀ. ਦੇ ਉੱਤਰ ਵਿਚ) ਵਿਚ ਲੁੰਬਿਨੀ ਨਾਂ ਦੀ ਥਾਂ 'ਤੇ ਹੋਇਆ, 'ਤੇ ਪਰਵਰਿਸ਼ ਕਪਿਲਵਸਤੁ (ਮੌਜੂਦਾ ਤਿਲੌਰਾਕੋਟ, ਨੇਪਾਲ) ਵਿਚ ਹੋਈ.

ਬਚਪਨ 'ਤੇ ਵਿਆਹ [ਸੋਧ]

ਕਹਾਣੀ ਮੁਤਾਬਕ ਗੌਤਮ ਬੁੱਧ ਦੇ ਪਿਤਾ ਦਾ ਨਾਂ ਸ਼ੁੱਧੋਦਨ 'ਤੇ ਮਾਤਾ ਦਾ ਨਾਂ ਮਾਇਆ ਸੀ. ਸ਼ੁੱਧੋਦਨ ਕਪਿਲਵਸਤੁ ਦਾ ਰਾਜਾ ਸੀ (ਜਿਸ ਨੂੰ ਬਾਅਦ ਵਿਚ ਉਸ ਤੋਂ ਅਯੋਧਿਆ ਦੇ ਰਾਜਾ ਵਿਰੂਢਕ ਨੇ ਜਿੱਤ ਲਿਆ). ਬਚਪਨ ਵਿਚ ਨਾਂ ਸਿੱਧਾਰਥ ਰਖਿਆ ਗਿਆ, 'ਤੇ ਗੌਤਮ ਇਹਨਾ ਦਾ ਗੋਤ ਸੀ. ਰਾਜਕੁਮਾਰ ਸਿੱਧਾਰਥ ਦੇ ਜਨਮ ਤੋਂ ਬਾਅਦ ਇਕ ਜੋਤਸ਼ੀ ਰਾਜਾ ਸ਼ੁੱਧੋਦਨ ਨੁੰ ਜਾਕੇ ਮਿਲਿਆ 'ਤੇ ਭਵਿਖ ਬਾਣੀ ਕੀਤੀ ਕਿ ਸਿੱਧਾਰਥ ਜਾਂ ਤਾਂ ਮਹਾਨ ਰਾਜਾ ਬਣੇਗਾ ਜਾਂ ਇਹ ਭੌਤਿਕ ਸੰਸਾਰ ਤਿਆਗ ਕੇ ਇਕ ਸਾਧੂ ਬਣ ਜਾਏਗਾ, ਇਹ ਨਿਰਭਰ ਕਰਦਾ ਏ ਕਿ ਇਹ ਮਹਿਲ ਤੋਂ ਬਾਹਰ ਦੀ ਜ਼ਿੰਦਗੀ ਨੂੰ ਕਿਵੇਂ ਦੇਖਦਾ ਏ.
ਰਾਜਕੁਮਾਰ ਸਿੱਧਾਰਥ ਦੀ ਪਰਵਰਿਸ਼ ਉਸਦੀ ਮਾਸੀ ਪ੍ਰਜਾਵਤੀ ਨੇ ਕੀਤੀ. ਸ਼ੁੱਧੋਦਨ ਆਪਣੇ ਪੁੱਤਰ ਨੂੰ ਰਾਜਾ ਬਣਿਆ ਦੇਖਣਾ ਚਾਹੁੰਦਾ ਸੀ, ਇਸ ਲਈ ਉਸਨੇ ਸਿੱਧਾਰਥ ਦੇ ਮਹਿਲ ਤੋਂ ਬਾਹਰ ਜਾਣ 'ਤੇ ਰੋਕ ਲਗਾ ਦਿੱਤੀ. 16 ਸਾਲ ਦੀ ਉਮਰ ਵਿਚ ਆਪਦਾ ਵਿਆਹ ਰਾਜਕੁਮਾਰੀ ਯਸ਼ੋਧਰਾ ਨਾਲ ਹੋਇਆ. ਆਪਦੇ ਇਕ ਪੁੱਤਰ ਹੋਇਆ ਜਿਸਦਾ ਨਾਂ ਰਾਹੁਲ ਸੀ.

ਤਿਆਗ [ਸੋਧ]

29 ਸਾਲ ਦੀ ਉਮਰ ਵਿਚ ਸਿੱਧਾਰਥ ਮਹਿਲ ਤੋਂ ਬਾਹਰ ਨਿਕਲਿਆ, ਉਸ ਨੇ ਮਹਿਲ ਤੋਂ ਬਾਹਰ ਚਾਰ ਮੰਜ਼ਰ ਦੇਖੇ - ਜਿਸ ਤੋਂ ਉਹਨਾ ਨੂੰ ਆਮ ਲੋਕਾਂ ਦੇ ਦੁੱਖ ਸਮਝ ਵਿਚ ਆਏ. ਉਸਨੇ ਇਕ ਬੁੱਢਾ, ਇਕ ਬੀਮਾਰ, ਇਕ ਲਾਸ਼ ਤੇ ਇਕ ਸਾਧੂ ਦੇਖੇ. ਇਸ ਤਜੁਰਬੇ ਤੋਂ ਬਾਅਦ ਸਿੱਧਾਰਥ ਗੌਤਮ ਸ਼ਾਹੀ ਜਿੰਦਗੀ ਤਿਆਗ ਕੇ ਰੂਹਾਨੀ ਤਲਾਸ਼ ਵਿਚ ਨਿਕਲ ਗਏ.
ਗੌਤਮ ਸਭ ਤੋਂ ਪਹਿਲਾਂ ਰਾਜਗੀਰ (ਮੌਜੂਦਾ ਜ਼ਿਲਾ ਨਾਲੰਦਾ, ਬਿਹਾਰ) ਗਏ, ਜਿਥੇ ਉਹ ਸਾਧੂ ਬਣਕੇ ਰਹਿਣ ਲੱਗੇ 'ਤੇ ਭੀਖ ਮੰਗ ਕੇ ਗੁਜ਼ਾਰਾ ਕਰਨ ਲੱਗੇ. ਰਾਜਗੀਰ ਛੱਡ ਕੇ ਉਹ ਬਹੁਤ ਜਗ੍ਹਾ ਘੁੰਮੇ 'ਤੇ ਕਈ ਸਾਧੂਆਂ ਨੂੰ ਆਪਣਾ ਗੁਰੂ ਧਰਿਆ. ਫੇਰ ਗੌਤਮ ਕੌਂਡਿਨ੍ਯ ਦੀ ਮੰਡਲੀ ਨਾਲ ਜੁੜੇ. ਇਹ ਮੰਡਲੀ ਆਤਮ-ਦਮਨ ਰਾਹੀਂ ਰੌਸ਼ਨ ਖ਼ਿਆਲੀ ਲੱਭ ਰਹੀ ਸੀ. ਗੌਤਮ ਛੇ ਸਾਲ ਇਸ ਮੰਡਲੀ ਨਾਲ ਰਹੇ. ਇਕ ਦਿਨ ਦਰਿਆ ਵਿਚ ਨਹਾਉਂਦੇ ਹੋਏ ਭੁੱਖ ਕਾਰਣ ਗੌਤਮ ਬੇਹੋਸ਼ ਹੋ ਗਏ. ਗੌਤਮ ਨੇ ਆਤਮ-ਦਮਨ ਦੇ ਇਸ ਮਾਰਗ ਤੇ ਨਜ਼ਰ-ਸਾਨੀ ਕੀਤੀ ਤਾਂ ਉਹਨਾ ਨੂੰ ਆਪਣੇ ਬਚਪਨ ਦੀ ਇਕ ਘਟਨਾ ਦਾ ਧਿਆਨ ਆਇਆ. ਗੌਤਮ ਨੂੰ ਅਹਿਸਾਸ ਹੋਇਆ ਕਿ ਰੌਸ਼ਨ-ਖ਼ਿਆਲੀ ਲਈ ਧਿਆਨ-ਸਾਧਨਾ ਹੀ ਸਹੀ ਰਸਤਾ ਏ.

ਰੌਸ਼ਨ-ਖ਼ਿਆਲੀ [ਸੋਧ]

ਗੌਤਮ ਨੇ ਖੋਜ ਕੀਤੀ ਕਿ ਧਿਆਨ-ਸਾਧਨਾ ਦਾ ਰਸਤਾ ਅਤਿਭੋਗ 'ਤੇ ਆਤਮ-ਦਮਨ ਦੋਹਾਂ ਤੋਂ ਦੂਰ ਏ. ਫੇਰ ਗੌਤਮ ਗਇਆ (ਮੌਜੂਦਾ ਬਿਹਾਰ) ਨਾਂ ਦੀ ਥਾਂ 'ਤੇ ਇਕ ਪਿੱਪਲ ਹੇਠ ਧਿਆਨ-ਸਾਧਨਾ ਕਰਨ ਲੱਗੇ. 35 ਸਾਲ ਦੀ ਉਮਰ ਵਿਚ ਗੌਤਮ ਨੂੰ ਰੌਸ਼ਨ-ਖ਼ਿਆਲੀ ਹਾਸਲ ਹੋਈ. ਉਸ ਦਿਨ ਤੋਂ ਬਾਅਦ ਗੌਤਮ ਦੇ ਚੇਲੇ ਉਹਨਾ ਨੂੰ ਬੁੱਧ("ਬੁੱਧ" ਮਤਲਬ ਰੌਸ਼ਨ-ਖ਼ਿਆਲ) ਕਹਿਣ ਲੱਗੇ.

ਸਫ਼ਰ 'ਤੇ ਸਿਖਿਆਵਾਂ [ਸੋਧ]

ਗੌਤਮ ਦੀਆਂ ਸਿਖਿਆਵਾਂ ਦਾ ਮੂਲ ਹੈ "ਚਾਰ ਆਰੀਆ ਸੱਚ". ਇਹਨਾ ਸੱਚਾਂ ਦੀ ਮੁਹਾਰਤ ਨਾਲ ਹੀ ਨਿਰਵਾਣ (ਪਾਲੀ: ਨਿੱਬਾਨ, ਪ੍ਰਾਕ੍ਰਿਤ: ਣਿੱਵਾਣ) (ਮੁਕਤੀ) ਮਿਲਦਾ ਹੈ.

ਚਾਰ ਆਰੀਆ ਸੱਚ ਨੇ:

1. ਦੁੱਖ
2. ਸਮੁਦਯ
3. ਨਿਰੋਧ
4. ਆਰੀਓ ਅਠੰਗਿਕੋ ਮੱਗੋ (ਸੰਸਕ੍ਰਿਤ: ਆਰੀਆ ਅਸ਼ਟਾਂਗ ਮਾਰਗ)