ਬੰਸੀ ਚੰਦਰਗੁਪਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੰਸੀ ਚੰਦਰਗੁਪਤਾ (1924–1981) ਇੱਕ ਭਾਰਤੀ ਕਲਾ ਨਿਰਦੇਸ਼ਕ ਅਤੇ ਪ੍ਰੋਡਕਸ਼ਨ ਡਿਜ਼ਾਈਨਰ ਸੀ, ਜਿਸਨੂੰ ਭਾਰਤੀ ਫਿਲਮ ਉਦਯੋਗ ਦੇ ਮਹਾਨ ਕਲਾ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਨੇ 1972 ਵਿੱਚ ਸੀਮਾ ਲਈ, 1976 ਵਿੱਚ ਦੋ ਝੂਟ ਲਈ ਅਤੇ 1982 ਵਿੱਚ ਚੱਕਰ ਲਈ ਤਿੰਨ ਵਾਰ ਫਿਲਮਫੇਅਰ ਸਰਬੋਤਮ ਕਲਾ ਨਿਰਦੇਸ਼ਨ ਪੁਰਸਕਾਰ ਜਿੱਤਿਆ। ਉਸਨੂੰ 1983 ਵਿੱਚ "ਸਰਬੋਤਮ ਤਕਨੀਕੀ/ਕਲਾਤਮਕ ਪ੍ਰਾਪਤੀਆਂ" ਲਈ ਮਰਨ ਉਪਰੰਤ ਈਵਨਿੰਗ ਸਟੈਂਡਰਡ ਬ੍ਰਿਟਿਸ਼ ਫਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸਦਾ ਜਨਮ 1924 ਵਿੱਚ ਸਿਆਲਕੋਟ, ਪੰਜਾਬ, ਬਰਤਾਨਵੀ ਭਾਰਤ ਵਿੱਚ ਹੋਇਆ ਸੀ ਅਤੇ 27 ਜੂਨ 1981 ਨੂੰ ਬਰੂਕਹਾਵਨ, ਨਿਊਯਾਰਕ, ਸੰਯੁਕਤ ਰਾਜ ਵਿੱਚ ਉਸਦੀ ਮੌਤ ਹੋ ਗਈ ਸੀ।

ਚੰਦਰਗੁਪਤ ਨੂੰ ਸੱਤਿਆਜੀਤ ਰੇ ਦੀਆਂ ਨਿਰਦੇਸ਼ਿਤ ਫਿਲਮਾਂ ਦੇ ਕਲਾ ਨਿਰਦੇਸ਼ਕ/ਪ੍ਰੋਡਕਸ਼ਨ ਡਿਜ਼ਾਈਨਰਦੇ ਤੌਰ ਤੇ ਜਾਣਿਆ ਜਾਂਦਾ ਹੈ। ਉਸਨੇ ਜੀਨ ਰੇਨੋਇਰ, ਮ੍ਰਿਣਾਲ ਸੇਨ, ਸ਼ਿਆਮ ਬੈਨੇਗਲ, ਬਾਸੂ ਚੈਟਰਜੀ, ਇਸਮਾਈਲ ਮਰਚੈਂਟ, ਜੇਮਸ ਆਈਵਰੀ ਅਤੇ ਅਪਰਨਾ ਸੇਨ ਵਰਗੇ ਮਸ਼ਹੂਰ ਫਿਲਮ ਨਿਰਦੇਸ਼ਕਾਂ ਨਾਲ ਵੀ ਕੰਮ ਕੀਤਾ।

ਅਰੰਭਕ ਜੀਵਨ[ਸੋਧੋ]

ਬੰਸੀ ਚੰਦਰਗੁਪਤ ਦਾ ਜਨਮ ਪਾਕਿਸਤਾਨ ਦੇ ਸਿਆਲਕੋਟ ਵਿਖੇ ਹੋਇਆ ਸੀ। ਉਹ ਹਾਲੇ ਛੋਟਾ ਹੀ ਸੀ ਕਿ ਚੰਦਰਗੁਪਤ ਦਾ ਪਰਿਵਾਰ ਪਾਕਿਸਤਾਨ ਤੋਂ ਕਸ਼ਮੀਰ ਆ ਗਿਆ । ਇੱਥੇ ਉਹ ਚਿੱਤਰਕਾਰ ਸ਼ੁਭੋ ਟੈਗੋਰ ਨੂੰ ਮਿਲਿਆ, ਜਿਸ ਦੀ ਸਲਾਹ 'ਤੇ ਚੰਦਰਗੁਪਤ ਚਿੱਤਰਕਾਰੀ ਵਿੱਚ ਆਪਣੀ ਤਾਂਘ ਦੀ ਪੂਰਤੀ ਲਈ ਕਲਕੱਤਾ ਚਲੇ ਗਏ। ਉਸ ਨੇ ਆਪਣੇ ਕੰਮਕਾਜੀ ਜੀਵਨ ਦਾ ਜ਼ਿਆਦਾਤਰ ਸਮਾਂ ਇਸ ਸ਼ਹਿਰ ਵਿੱਚ ਬਿਤਾਇਆ। [1]

ਕੈਰੀਅਰ[ਸੋਧੋ]

ਬੰਗਾਲੀ ਵਪਾਰਕ ਫਿਲਮਾਂ ਵਿੱਚ ਕੁਝ ਸਮਾਂ ਕੰਮ ਕਰਨ ਤੋਂ ਬਾਅਦ, ਚੰਦਰਗੁਪਤ ਨੂੰ ਜੀਨ ਰੇਨੋਇਰ ਦੀ ਫਿਲਮ ਦ ਰਿਵਰ (1951) ਵਿੱਚ ਕਲਾ ਨਿਰਦੇਸ਼ਕ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਇੱਥੇ ਉਸਨੇ ਪ੍ਰੋਡਕਸ਼ਨ ਡਿਜ਼ਾਈਨਰ ਯੂਜੀਨ ਲੂਰੀ ਨਾਲ ਮਿਲ ਕੇ ਕੰਮ ਕੀਤਾ ਅਤੇ ਫਿਲਮ ਡਿਜ਼ਾਈਨਿੰਗ ਦੀ ਕਲਾ ਸਿੱਖੀ। [1] ਇਸ ਫਿਲਮ ਦੀ ਸ਼ੂਟਿੰਗ ਦੌਰਾਨ, ਉਹ ਸਤਿਆਜੀਤ ਰੇਅ ਨੂੰ ਮਿਲਿਆ, ਜਿਸ ਨੇ ਉਸਨੂੰ ਕਲਕੱਤਾ ਫਿਲਮ ਸੋਸਾਇਟੀ ਦਾ ਗਠਨ ਕਰਨ ਲਈ ਰੇ, ਆਰ.ਪੀ. ਗੁਪਤਾ, ਚਿਦਾਨੰਦ ਦਾਸਗੁਪਤਾ, ਹਰੀਸਾਧਨ ਦਾਸਗੁਪਤਾ ਅਤੇ ਹੋਰਾਂ ਦੇ ਇੱਕ ਸਮੂਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

ਬਾਅਦ ਵਿੱਚ ਰੇ ਨੇ ਚੰਦਰਗੁਪਤ ਨੂੰ ਆਪਣੀ ਫਿਲਮ ਪਾਥੇਰ ਪੰਚਾਲੀ ਲਈ ਸੈੱਟ ਡਿਜ਼ਾਈਨਰ ਬਣਨ ਲਈ ਕਿਹਾ। ਇਹ ਸਹਿਯੋਗ ਸ਼ਤਰੰਜ ਕੇ ਖਿਲਾੜੀ (1977) ਤੱਕ ਕਾਇਮ ਰਿਹਾ। ਚੰਦਰਗੁਪਤ ਦੇ ਕੰਮ ਦੀਆਂ ਕੁਝ ਵਧੀਆ ਉਦਾਹਰਣਾਂ ਰੇ ਫਿਲਮਾਂ ਦੀਆਂ\ ਹਨ: ਪਾਥੇਰ ਪੰਚਾਲੀ, ਜਲਸਾਗਰ ਅਤੇ ਚਾਰੂਲਤਾ

ਰੇਅ ਦੀਆਂ ਫਿਲਮਾਂ ਤੋਂ ਇਲਾਵਾ, ਚੰਦਰਗੁਪਤ ਦੀਆਂ ਰਚਨਾਵਾਂ ਦੇ ਸਭ ਤੋਂ ਵਧੀਆ ਜਲਵੇ ਅਪਰਨਾ ਸੇਨ ਦੀ 36 ਚੌਰੰਗੀ ਲੇਨ, ਮੁਜ਼ੱਫਰ ਅਲੀ ਦੀ ਉਮਰਾਓ ਜਾਨ ਅਤੇ ਰਬਿੰਦਰ ਧਰਮਰਾਜ ਦੀ ਚੱਕਰ ਵਿੱਚ ਮਿਲ਼ਦੇ ਹਨ। [1] ਇਨ੍ਹਾਂ ਸਾਰਿਆਂ ਨੂੰ 1981 ਵਿੱਚ ਫਿਲਮਾਇਆ ਗਿਆ ਸੀ, ਜਿਸ ਸਾਲ ਚੰਦਰਗੁਪਤ ਦੀ ਨਿਊਯਾਰਕ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

36 ਚੌਰੰਗੀ ਲੇਨ ਚੰਦਰਗੁਪਤ ਨੂੰ ਸਮਰਪਿਤ ਕੀਤੀ ਗਈ ਸੀ।

ਹਵਾਲੇ[ਸੋਧੋ]

  1. 1.0 1.1 1.2 p 539, Google books preview, from 'Encyclopaedia of Hindi Cinema', by Gulzar, Govind Nihalani, Saibal Chatterjee, ISBN 81-7991-066-0 ਹਵਾਲੇ ਵਿੱਚ ਗਲਤੀ:Invalid <ref> tag; name "encyclo" defined multiple times with different content