ਭਾਸ਼ਾਈ ਸਹਿਜ ਬਿਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਸ਼ਾਈ ਸਹਿਜ ਬਿਰਤੀ
(The Language Instinct: How the Mind Creates Language)
ਲੇਖਕਸਟੀਵਨ ਪਿੰਕਰ
ਦੇਸ਼ਯੂ ਐੱਸ
ਭਾਸ਼ਾਅੰਗਰੇਜ਼ੀ
ਪ੍ਰਕਾਸ਼ਨ1994 (William Morrow and Company)
ਆਈ.ਐਸ.ਬੀ.ਐਨ.0-688-12141-1

ਭਾਸ਼ਾਈ ਸਹਿਜ ਬਿਰਤੀ (ਮੂਲ ਅੰਗਰੇਜ਼ੀ: The Language Instinct) 1994 ਦੀ ਸਟੀਵਨ ਪਿੰਕਰ ਦੀ ਕਿਤਾਬ ਹੈ, ਜੋ ਆਮ ਸਰੋਤਿਆਂ ਲਈ ਲਿਖੀ ਗਈ ਹੈ। ਪਿੰਕਰ ਦੀ ਦਲੀਲ ਹੈ ਕਿ ਮਨੁੱਖ ਭਾਸ਼ਾ ਦੀ ਜਨਮਜ਼ਾਤ ਸਮਰੱਥਾ ਦੇ ਨਾਲ ਪੈਦਾ ਹੁੰਦੇ ਹਨ। ਉਹ ਨੋਮ ਚੌਮਸਕੀ ਦੇ ਇਸ ਦਾਅਵੇ ਨਾਲ ਹਮਦਰਦੀ ਨਾਲ ਪੇਸ਼ ਆਉਂਦਾ ਹੈ ਕਿ ਸਾਰੀ ਮਨੁੱਖੀ ਭਾਸ਼ਾ ਸਰਬਵਿਆਪਕ ਵਿਆਕਰਣ ਦੇ ਪ੍ਰਮਾਣ ਦਰਸਾਉਂਦੀ ਹੈ, ਪਰ ਚੌਮਸਕੀ ਦੇ ਸੰਦੇਹ ਕਿ ਵਿਕਾਸਵਾਦੀ ਸਿਧਾਂਤ ਮਨੁੱਖੀ ਭਾਸ਼ਾ ਦੀ ਪ੍ਰਵਿਰਤੀ ਦੀ ਵਿਆਖਿਆ ਕਰ ਸਕਦਾ ਹੈ, ਨਾਲ ਸਹਿਮਤ ਨਹੀਂ ਹੈ।

ਥੀਸਿਸ[ਸੋਧੋ]

ਪਿੰਕਰ ਭਾਸ਼ਾ ਬਾਰੇ ਕਈ ਆਮ ਵਿਚਾਰਾਂ ਦੀ ਅਲੋਚਨਾ ਕਰਦਾ ਹੈ, ਉਦਾਹਰਣ ਵਜੋਂ ਇਹ ਕਿ ਬੱਚਿਆਂ ਨੂੰ ਇਸ ਦੀ ਵਰਤੋਂ ਕਰਨਾ ਸਿਖਾਇਆ ਜਾਣਾ ਚਾਹੀਦਾ ਹੈ, ਕਿ ਜ਼ਿਆਦਾਤਰ ਲੋਕਾਂ ਦੀ ਵਿਆਕਰਣ ਮਾੜੀ ਹੁੰਦੀ ਹੈ, ਕਿ ਭਾਸ਼ਾ ਦੀ ਗੁਣਵੱਤਾ ਨਿਰੰਤਰ ਘਟ ਰਹੀ ਹੈ, ਕਿ ਭਾਸ਼ਾ ਜਿਸ ਕਿਸਮ ਦੀਆਂ ਸੁਵਿਧਾਵਾਂ ਪ੍ਰਦਾਨ ਕਰਦੀ ਹੈ, (ਉਦਾਹਰਣ ਵਜੋਂ, ਕੁਝ ਭਾਸ਼ਾਵਾਂ ਵਿੱਚ ਚਾਨਣ ਅਤੇ ਹਨੇਰੇ ਦਾ ਵਰਣਨ ਕਰਨ ਲਈ ਸ਼ਬਦ ਹੁੰਦੇ ਹਨ, ਪਰ ਰੰਗਾਂ ਲਈ ਕੋਈ ਸ਼ਬਦ ਨਹੀਂ ਹੁੰਦੇ) ਉਸ ਦਾ ਕਿਸੇ ਵਿਅਕਤੀ ਦੇ ਵਿਚਾਰਾਂ ਦੀ ਸੰਭਾਵੀ ਰੇਂਜ (ਸਪਿਰ-ਵੋਰਫ ਪਰਿਕਲਪਨਾ) ਤੇ ਬਹੁਤ ਪ੍ਰਭਾਵ ਪੈਂਦਾ ਹੈ, ਅਤੇ ਇਹ ਕਿ ਗ਼ੈਰਮਨੁੱਖੀ ਜੀਵਾਂ ਨੂੰ ਭਾਸ਼ਾ ਸਿਖਾਈ ਗਈ ਹੈ (ਵੇਖੋ ਮਹਾਨ ਏਪ ਭਾਸ਼ਾ)। ਪਿੰਕਰ, ਭਾਸ਼ਾ ਨੂੰ ਮਨੁੱਖਾਂ ਦੀ ਵਿਲੱਖਣ ਯੋਗਤਾ ਵਜੋਂ ਵੇਖਦਾ ਹੈ, ਜੋ ਵਿਕਾਸਵਾਦ ਦੁਆਰਾ ਸ਼ਿਕਾਰੀ-ਕਬੀਲਿਆਂ ਵਿੱਚ ਸੰਚਾਰ ਦੀ ਖਾਸ ਸਮੱਸਿਆ ਨੂੰ ਹੱਲ ਕਰਨ ਲਈ ਵਿਕਸਿਤ ਹੋਈ ਹੈ। ਉਹ ਭਾਸ਼ਾ ਦੀ ਤੁਲਨਾ ਦੂਸਰੀਆਂ ਸਪੀਸੀਆਂ ਦੀਆਂ ਵਿਸ਼ੇਸ਼ ਅਨੁਕੂਲਤਾਵਾਂ ਜਿਵੇਂ ਮੱਕੜੀਆਂ ਦੀ ਜਾਲ਼ਾ ਬੁਣਨ ਅਤੇ ਊਦਬਿਲਾਵ ਦੀ ਬੰਨ੍ਹ ਬੰਨ੍ਹਣ ਦੇ ਵਿਵਹਾਰ ਨਾਲ ਕਰਦਾ ਹੈ। ਇਨ੍ਹਾਂ ਤਿੰਨਾਂ ਨੂੰ "ਸਹਿਜ ਬਿਰਤੀਆਂ " ਕਹਿੰਦਾ ਹੈ।

ਭਾਸ਼ਾ ਨੂੰ ਸਹਿਜ ਬਿਰਤੀ ਕਹਿਣ ਤੋਂ ਪਿੰਕਰ ਦਾ ਮਤਲਬ ਹੈ ਕਿ ਇਹ ਉਸ ਅਰਥ ਵਿੱਚ ਕੋਈ ਮਨੁੱਖੀ ਕਾਢ ਨਹੀਂ ਹੈ ਜਿਵੇਂ ਮੈਟਲਵਰਕਿੰਗ ਅਤੇ ਲਿਖਣਾ ਹਨ। ਜਦ ਕਿ ਸਿਰਫ ਕੁਝ ਮਨੁੱਖੀ ਸਭਿਆਚਾਰਾਂ ਕੋਲ ਹੀ ਇਹ ਤਕਨਾਲੋਜੀਆਂ ਹੁੰਦੀਆਂ ਹਨ, ਭਾਸ਼ਾ ਸਾਰੇ ਸਭਿਆਚਾਰਾਂ ਕੋਲ ਹੁੰਦੀ ਹੈ। ਭਾਸ਼ਾ ਦੀ ਸਰਬਵਿਆਪਕਤਾ ਦੇ ਹੋਰ ਸਬੂਤ ਵਜੋਂ, ਪਿੰਕਰ ਮੁੱਖ ਤੌਰ 'ਤੇ ਡੇਰੇਕ ਬਿਕਰਟਨ ਦੇ ਕੰਮ ਦੇ ਅਧਾਰ 'ਤੇ ਨੋਟ ਕਰਦਾ ਹੈ ਕਿ ਬੱਚੇ ਆਪ ਮੁਹਾਰੇ ਤੌਰ 'ਤੇ ਇਕਸਾਰ ਵਿਆਕਰਣ-ਮੂਲਕ ਬੋਲੀ (ਕ੍ਰੀਓਲ) ਦੀ ਕਢ ਕਢ ਲੈਂਦੇ ਹਨ ਭਾਵੇਂ ਉਹ ਇਕਸਾਰ ਨਿਯਮਾਂ ਤੋਂ ਕੋਰੀ, ਇੱਕ ਗੈਰ ਰਸਮੀ ਵਪਾਰਕ ਪਿਜਿਨ ਬੋਲਣ ਵਾਲੀ ਮਿਸ਼ਰਤ ਸਭਿਆਚਾਰ ਦੀ ਆਬਾਦੀ ਵਿੱਚ ਹੀ ਕਿਉਂ ਨਾ ਪਲ਼ ਰਹੇ ਹੋਣ। ਬੋਲ਼ੇ ਬੱਚੇ ਆਪਣੇ ਹੱਥਾਂ ਨਾਲ, ਜਦ ਕਿ ਦੂਸਰੇ ਆਮ ਤੌਰ ਤੇ ਆਵਾਜ਼ ਨਾਲ "ਤੋਤਲੀਆਂ ਗੱਲਾਂ ਕਰਦੇ" ਹਨ, ਅਤੇ ਬਿਨਾਂ ਕਿਸੇ ਕੱਚਘਰੜ "ਮੈਂ ਟਾਰਜ਼ਨ, ਤੂੰ ਜੇਨ" ਇਸ਼ਾਰਿਆਂ ਦੀ ਪ੍ਰਣਾਲੀ ਦੀ ਬਜਾਏ ਸਚਮੁੱਚ ਸਹੀ ਵਿਆਕਰਣ ਵਾਲੀਆਂ ਸੰਕੇਤਕ ਭਾਸ਼ਾਵਾਂ ਦਾ ਨਿਰਮਾਣ ਆਪਮੁਹਾਰੇ ਕਰ ਲੈਂਦੇ ਹਨ। ਭਾਸ਼ਾ (ਬੋਲੀ) ਬੱਚਿਆਂ ਦੇ ਵਿਆਕਰਣ ਨੂੰ ਦਰੁਸਤ ਕਰਨ ਲਈ ਰਸਮੀ ਸਿੱਖਿਆ ਜਾਂ ਮਾਪਿਆਂ ਵਲੋਂ ਸਰਗਰਮ ਕੋਸ਼ਿਸ਼ਾਂ ਦੀ ਅਣਹੋਂਦ ਵਿੱਚ ਵੀ ਵਿਕਸਤ ਹੁੰਦੀ ਹੈ। ਇਹ ਚਿੰਨ੍ਹ ਸੁਝਾਅ ਦਿੰਦੇ ਹਨ ਕਿ ਮਨੁੱਖੀ ਕਾਢ ਹੋਣ ਦੀ ਬਜਾਏ, ਭਾਸ਼ਾ ਇੱਕ ਮਨੁੱਖੀ ਕਾਬਲੀਅਤ ਹੈ। ਪਿੰਕਰ ਭਾਸ਼ਾ ਨੂੰ ਮਨੁੱਖਾਂ ਦੀ ਆਮ ਤਰਕ ਦੀ ਯੋਗਤਾ ਤੋਂ ਵੀ ਵੱਖਰਾ ਕਰਦਾ ਹੈ, ਇਸ ਗੱਲ ਤੇ ਜ਼ੋਰ ਦਿੰਦਿਆਂ ਕਿ ਇਹ ਸਿਰਫ਼ ਉਨਤ ਬੁੱਧੀ ਦਾ ਲਛਣ ਨਹੀਂ ਹੈ ਬਲਕਿ ਇੱਕ ਵਿਸ਼ੇਸ਼ "ਮਾਨਸਿਕ ਮੋਡਿਊਲ" ਹੈ। ਉਹ ਭਾਸ਼ਾ- ਵਿਗਿਆਨੀ ਦੇ ਵਿਆਕਰਣ ਦੇ ਵਿਚਾਰ, ਜਿਵੇਂ ਵਿਸ਼ੇਸ਼ਣ ਲਾਉਣ ਨੂੰ ਰਸਮੀ ਨਿਯਮਾਂ, ਜਿਵੇਂ ਕਿ ਅਮਰੀਕੀ ਅੰਗਰੇਜ਼ੀ ਲਿਖਣ ਸ਼ੈਲੀ ਦੇ ਗਾਈਡ ਵਿੱਚ ਹਨ - ਨਾਲੋਂ ਵੱਖਰਿਆਉਂਦਾ ਹੈ। ਉਸ ਦੀ ਦਲੀਲ ਹੈ ਕਿ ਕਿਉਂਜੋ "ਸੰਬੰਧਕ ਇੱਕ ਵਾਕ ਨੂੰ ਖਤਮ ਕਰਨਾ ਲਈ ਇੱਕ ਉਚਿਤ ਸ਼ਬਦ ਨਹੀਂ ਹੁੰਦਾ", ਇਸ ਵਰਗੇ ਨਿਯਮ ਸਪਸ਼ਟ ਤੌਰ ਤੇ ਸਿਖਾਏ ਜਾਣੇ ਚਾਹੀਦੇ ਹਨ, ਪਰ ਅਸਲ ਸੰਚਾਰ ਦੌਰਾਨ ਇਹ ਨਿਯਮ ਅਪ੍ਰਸੰਗਿਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰ ਦੇਣਾ ਚਾਹੀਦਾ ਹੈ।

ਪਿੰਕਰ ਬੱਚਿਆਂ ਵਿੱਚ ਭਾਸ਼ਾ ਪ੍ਰਾਪਤੀ ਦੇ ਆਪਣੇ ਅਧਿਐਨ ਅਤੇ ਕਈ ਖੇਤਰਾਂ ਵਿੱਚ ਕਈ ਹੋਰ ਭਾਸ਼ਾਈ ਵਿਗਿਆਨੀਆਂ ਅਤੇ ਮਨੋਵਿਗਿਆਨਕਾਂ ਦੇ ਕੰਮਾਂ ਦੇ ਨਾਲ ਨਾਲ ਪ੍ਰਸਿੱਧ ਸਭਿਆਚਾਰ ਦੀਆਂ ਅਨੇਕਾਂ ਉਦਾਹਰਣਾਂ ਦਾ ਹਵਾਲਾ ਦੇ ਕੇ ਭਾਸ਼ਾ ਦੀ ਸਹਿਜ ਬਿਰਤੀ ਦੀ ਰੂਪ ਰੇਖਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ। ਉਦਾਹਰਣ ਵਜੋਂ, ਉਹ ਨੋਟ ਕਰਦਾ ਹੈ ਕਿ ਦਿਮਾਗ਼ੀ ਨੁਕਸਾਨ ਦੀਆਂ ਵਿਸ਼ੇਸ਼ ਕਿਸਮਾਂ ਭਾਸ਼ਾ ਦੀ ਬ੍ਰੋਕਾ ਦਾ ਅਫ਼ੇਸੀਆ ਜਾਂ ਵਰਨਿਕ ਦਾ ਅਫ਼ੇਸੀਆ, ਵਰਗੀਆਂ ਵਿਸ਼ੇਸ਼ ਕਮੀਆਂ ਦਾ ਕਾਰਨ ਬਣਦੀਆਂ ਹਨ, ਕਿ ਵਿਆਕਰਣ-ਮੂਲਕ ਬਣਤਰ ਦੀਆਂ ਵਿਸ਼ੇਸ਼ ਕਿਸਮਾਂ ਨੂੰ ਸਮਝਣਾ ਖ਼ਾਸ ਤੌਰ ਤੇ ਮੁਸ਼ਕਲ ਹੁੰਦਾ ਹੈ, ਅਤੇ ਇਹ ਕਿ ਭਾਸ਼ਾ ਦੇ ਵਿਕਾਸ ਲਈ ਬਚਪਨ ਵਿੱਚ ਇੱਕ ਅਹਿਮ ਕਾਲ਼ਖੰਡ ਹੁੰਦਾ ਹੈ, ਉਸੇ ਤਰ੍ਹਾਂ ਜਿਵੇਂ ਕਿ ਬਿੱਲੀਆਂ ਵਿੱਚ ਦ੍ਰਿਸ਼ਟੀ ਦੇ ਵਿਕਾਸ ਲਈ ਇੱਕ ਅਹਿਮ ਕਾਲ਼ਖੰਡ ਹੁੰਦਾ ਹੈ। ਕਿਤਾਬ ਦਾ ਜ਼ਿਆਦਾਤਰ ਹਿੱਸਾ ਚੌਮਸਕੀ ਦੀ ਸਰਬਵਿਆਪਕ ਵਿਆਕਰਣ, ਇੱਕ ਮੈਟਾ-ਵਿਆਕਰਨ ਜਿਸ ਵਿੱਚ ਸਾਰੀਆਂ ਮਨੁੱਖੀ ਭਾਸ਼ਾਵਾਂ ਫਿੱਟ ਹੋ ਜਾਂਦੀਆਂ ਹਨ, ਦੇ ਹਵਾਲੇ ਨਾਲ ਨਾਲ ਗੱਲ ਕਰਦਾ ਹੈ। ਪਿੰਕਰ ਦੱਸਦਾ ਹੈ ਕਿ ਇੱਕ ਵਿਆਪਕ ਵਿਆਕਰਣ ਮਨੁੱਖੀ ਦਿਮਾਗ਼ ਵਿੱਚ ਖਾਸ ਸੰਰਚਨਾਵਾਂ ਦੀ ਪ੍ਰਤੀਨਿਧਤਾ ਕਰਦੀ ਹੈ ਜੋ ਦੂਜੇ ਮਨੁੱਖਾਂ ਦੀ ਬੋਲੀ ਦੇ ਆਮ ਨਿਯਮਾਂ ਨੂੰ ਪਛਾਣਦੀਆਂ ਹਨ, ਜਿਵੇਂ ਕਿ ਕੀ ਸਥਾਨਕ ਭਾਸ਼ਾ ਵਿਸ਼ੇਸ਼ਣਾਂ ਨੂੰ ਨਾਵਾਂ ਤੋਂ ਅੱਗੇ ਜਾਂ ਬਾਅਦ ਵਿੱਚ ਰੱਖਦੀ ਹੈ, ਅਤੇ ਇਹ ਇੱਕ ਵਿਸ਼ੇਸ਼ ਅਤੇ ਬਹੁਤ ਤੇਜ਼ ਸਿਖਲਾਈ ਪ੍ਰਕਿਰਿਆ ਸ਼ੁਰੂ ਕਰ ਦਿੰਦੀਆਂ ਹਨ ਜਿਸ ਦੀ ਪਹਿਲੇ ਸਿਧਾਂਤਾਂ ਜਾਂ ਸ਼ੁੱਧ ਮੰਤਕ ਤੋਂ ਤਰਕ ਨਾਲ ਵਿਆਖਿਆ ਕੀਤੀ ਜਾ ਸਕਦੀ। ਇਹ ਸਿੱਖਣ ਦੀ ਮਸ਼ੀਨਰੀ ਸਿਰਫ ਬਚਪਨ ਦੇ ਇੱਕ ਖ਼ਾਸ ਕਾਲ਼ਖੰਡ ਦੌਰਾਨ ਮੌਜੂਦ ਹੁੰਦੀ ਹੈ ਅਤੇ ਫਿਰ ਇੱਕ ਊਰਜਾ ਦੇ ਭੁੱਖੇ ਦਿਮਾਗ਼ ਲਈ ਸਰੋਤਾਂ ਨੂੰ ਮੁਕਤ ਕਰਨ ਹਿਤ ਖੁੱਲ੍ਹ ਜਾਂਦੀ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]