ਮਹਿਮੂਦ ਗਜ਼ਨਵੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਮਹਮੂਦ ਗਜ਼ਨਵੀ. ( ਫ਼ਾਰਸੀ : محمود غزنوی) ਸੁਬਕਤਗੀਨ ਦਾ ਪੁੱਤਰ ਗਜ਼ਨੀ ਦਾ ਬਾਦਸ਼ਾਹ, ਜੋ ਸਨ 997 ਵਿੱਚ ਤਖਤ ਪੁਰ ਬੈਠਾ। ਇਸ ਨੇ ਹਿੰਦ ਉੱਪਰ ਬਹੁਤ ਹੱਲੇ ਕੀਤੇ ਅਰ ਬੇਅੰਤ ਧਨ ਲੁੱਟਿਆ। ਸਭ ਤੋਂ ਪਹਿਲਾ ਹੱਲਾ ਇਸ ਦਾ ਸਨ 1001 ਵਿੱਚ ਲਹੌਰ ਅਤੇ ਬਠਿੰਡੇ ਤੇ ਹੋਇਆ। ਮਾਰਚ ਸਨ 1024 ਵਿੱਚ ਇਸ ਨੇ ਸੋਮਨਾਥ ਦਾ ਜਗਤਪ੍ਰਸਿੱਧ ਮੰਦਿਰ ਬਰਬਾਦ ਕੀਤਾ ਅਤੇ ਸ਼ਿਵਮੂਰਤੀ ਨੂੰ ਚੂਰਣ ਕਰਕੇ ਬੇਅੰਤ ਧਨ ਲੁੱਟਿਆ। ਮਹਮੂਦ ਦਾ ਦੇਹਾਂਤ ਸਨ 1030 ਨੂੰ ਗਜ਼ਨੀ ਵਿੱਚ ਹੋਇਆ, ਜਿੱਥੇ ਇਸ ਦਾ ਸੁੰਦਰ ਕੀਰਤੀਸਤੰਭ ਬਣਿਆ ਹੋਇਆ ਹੈ। ਮਹਮੂਦ ਗਜ਼ਨਵੀ ਨੇ ਲਹੌਰ ਜਿੱਤਕੇ ਉਸ ਦਾ ਨਾਮ ਮਹਮੂਦਪੁਰ ਰੱਖਿਆ ਸੀ, ਜੋ ਉਸ ਦੇ ਸਿੱਕਿਆਂ ਵਿੱਚ ਦੇਖਿਆ ਜਾਂਦਾ ਹੈ। ਪਰ ਮਹਮੂਦ ਪਿੱਛੋਂ ਪੁਰਾਣਾ ਨਾਮ ਲਹੌਰ ਹੀ ਪ੍ਰਸਿੱਧ ਰਿਹਾ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png