ਮੁਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਊਠ ਦੇ ਨੱਕ ਦੀਆਂ ਦੋਵੇਂ ਨਾਸਾਂ ਵਿਚ ਲੱਕੜ ਦੀ ਇਕ ਪਤਲੀ ਖਰਾਦ ਕੇ ਇਕ-ਇਕ ਕਿੱਲੀ ਪਾਈ ਹੁੰਦੀ ਹੈ, ਇਸ ਕਿੱਲੀ ਨੂੰ ਲਾਟੀ ਕਹਿੰਦੇ ਸਨ। ਲਾਟੀ ਵਿਚ ਮੋਟੀ ਰੱਸੀ ਪਾਈ ਜਾਂਦੀ ਸੀ। ਇਸ ਰੱਸੀ ਨੂੰ ਮੁਹਾਰ ਕਹਿੰਦੇ ਸਨ। ਮੁਹਾਰ ਇਕ ਕਿਸਮ ਦੀ ਊਠ ਨੂੰ ਕੰਟਰੋਲ ਕਰਨ ਵਾਲਾ ਯੰਤਰ ਹੁੰਦਾ ਸੀ। ਮੁਹਾਰ ਊਠ ਦੇ ਦੋਵੇਂ ਨਾਸਾਂ ਦੀਆਂ ਲਾਟੀਆਂ ਵਿਚ ਪਾਈ ਜਾਂਦੀ ਸੀ। ਖੇਤੀ ਦੇ ਕੰਮਾਂ ਵਿਚ ਵਰਤਣ ਸਮੇਂ ਜੋ ਮੁਹਾਰ ਊਠ ਦੇ ਪਾਈ ਜਾਂਦੀ ਸੀ, ਉਹ ਸਣ ਦੀ ਬਣਾਈ ਜਾਂਦੀ ਸੀ। ਜੋ ਮੁਹਾਰ ਊਠ ਦੇ ਵਿਆਹਾਂ ਸਮੇਂ, ਮੇਲਿਆਂ 'ਤੇ ਜਾਣ ਸਮੇਂ ਅਤੇ ਹੋਰ ਖੁਸ਼ੀ ਦੇ ਸਮਾਗਮਾਂ ’ਤੇ ਜਾਣ ਸਮੇਂ ਪਾਈ ਜਾਂਦੀ ਸੀ ਉਹ ਰੰਗ-ਬਰੰਗੇ ਸੂਤ ਦੀ ਬਣਾਈ ਹੁੰਦੀ ਸੀ। ਉਸ ਮੁਹਾਰ ਨਾਲ ਲੋਗੜੀ ਦੇ ਫੁੱਲ ਬਣਾ ਕੇ ਵੀ ਲਾਏ ਹੁੰਦੇ ਸਨ। ਸਤਾਰੇ ਵੀ ਜੁੜੇ ਹੁੰਦੇ ਸਨ। ਰੁਮਾਲ ਵੀ ਬੰਨ੍ਹੇ ਹੁੰਦੇ ਸਨ।[1]

ਹੁਣ ਊਠ ਨਾ ਖੇਤੀ ਵਿਚ ਵਰਤੇ ਜਾਂਦੇ ਹਨ। ਨਾ ਸਵਾਰੀ ਲਈ ਵਰਤੇ ਜਾਂਦੇ ਹਨ। ਇਸ ਲਈ ਊਠਾਂ ਦੇ ਅਲੋਪ ਹੋਣ ਨਾਲ ਮੁਹਾਰਾਂ ਵੀ ਅਲੋਪ ਹੋ ਗਈਆਂ ਹਨ।

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.