ਮੈਸੋਪੋਟਾਮੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੈਸੋਪੋਟਾਮੀਆ ਦਾ ਵਿਸਤਾਰ ਦਰਸਾਉਂਦਾ ਨਕਸ਼ਾ

ਮੈਸੋਪੋਟਾਮੀਆ (ਪੁਰਾਤਨ ਯੂਨਾਨੀ: Μεσοποταμία: "ਦਰਿਆਵਾਂ ਵਿਚਲੀ ਧਰਤੀ"; ਅਰਬੀ: بلاد الرافدين (ਬਿਲਾਦ ਅਲ-ਰਾਫ਼ਦਈਨ); ਸੀਰੀਆਕ: ܒܝܬ ܢܗܪܝܢ (ਬੈਥ ਨਹਿਰਿਨ): "ਦਰਿਆਵਾਂ ਦੀ ਧਰਤੀ") ਦਜਲਾ-ਫ਼ਰਾਤ ਦਰਿਆ ਪ੍ਰਬੰਧ ਦੇ ਖੇਤਰ ਲਈ ਇੱਕ ਨਾਂ ਹੈ ਜੋ ਅਜੋਕੇ ਇਰਾਕ, ਸੀਰੀਆ ਦੇ ਉੱਤਰ-ਪੂਰਬੀ ਹਿੱਸੇ ਅਤੇ ਕੁਝ ਹੱਦ ਤੱਕ ਦੱਖਣ-ਪੂਰਬੀ ਤੁਰਕੀ ਅਤੇ ਦੱਖਣ-ਪੱਛਮੀ ਇਰਾਨ ਵਿੱਚ ਪੈਂਦਾ ਹੈ।

ਇਹਨੂੰ ਪੱਛਮ ਵਿੱਚ ਸੱਭਿਅਤਾ ਦਾ ਪੰਘੂੜਾ ਮੰਨਿਆ ਜਾਂਦਾ ਹੈ ਅਤੇ ਕਾਂਸੀ-ਯੁੱਗ ਮੈਸੋਪੋਟਾਮੀਆ ਵਿੱਚ ਸੁਮੇਰ ਅਤੇ ਅਕਾਦੀਆ, ਬੇਬੀਲੋਨੀਆਈ ਅਤੇ ਅਸੀਰੀਆਈ ਸਾਮਰਾਜ ਸ਼ਾਮਲ ਸਨ ਜੋ ਸਾਰੇ ਅਜੋਕੇ ਇਰਾਕ ਦੇ ਮੂਲ-ਵਾਸੀ ਸਨ। ਲੋਹ-ਯੁੱਗ ਵਿੱਚ ਇਹਦਾ ਪ੍ਰਬੰਧ ਨਵ-ਬੇਬੀਲੋਨੀਆਈ ਅਤੇ ਨਵ-ਅਸੀਰੀਆਈ ਸਾਮਰਾਜ ਹੇਠ ਚਲਾ ਗਿਆ। ਸਥਾਨਕ ਸੁਮੇਰੀ ਅਤੇ ਅਕਾਦੀਆਈ ਲੋਕ (ਅਸੀਰੀਆਈ ਅਤੇ ਬੇਬੀਲੋਨੀਆਈ ਸਮੇਤ) ਨੇ ਲਿਖਤ ਇਤਿਹਾਸ ਦੇ ਅਰੰਭ (ਲਗਭਗ ੩੧੦੦ ਈਸਾ ਪੂਰਵ) ਤੋਂ ਲੈ ਕੇ ੫੩੯ ਈਸਾ ਪੂਰਵ ਵਿੱਚ ਬੇਬੀਲੋਨ ਦੇ ਗਿਰਾਅ ਤੱਕ ਇੱਥੇ ਰਾਜ ਕੀਤਾ ਜਿਸ ਤੋਂ ਬਾਅਦ ਇੱਥੇ ਅਸ਼ਮਿਨੀਡ ਸਾਮਰਾਜ ਨੇ ਹੱਲਾ ਬੋਲ ਦਿੱਤਾ ਸੀ। ੩੩੨ ਈਸਾ ਪੂਰਵ ਵਿੱਚ ਇਹ ਸਿਕੰਦਰ ਦੇ ਕਬਜ਼ੇ ਹੇਠ ਚਲਾ ਗਿਆ ਅਤੇ ਉਹਦੀ ਮੌਤ ਤੋਂ ਬਾਅਦ ਇਹ ਯੂਨਾਨੀ ਸਿਲੂਸਿਡ ਸਾਮਰਾਜ ਦਾ ਹਿੱਸਾ ਬਣ ਗਿਆ।

ਹਵਾਲੇ[ਸੋਧੋ]