ਰਾਗ ਬਸੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਰਾਗ ਬਸੰਤ ਸ਼ਾਸਤਰੀ ਸੰਗੀਤ ਦਾ ਹਿੰਦੁਸਤਾਨੀ ਪੱਧਤੀ ਦਾ ਰਾਗ ਹੈ। ਬਸੰਤ ਦਾ ਮਤਲੱਬ ਬਸੰਤ ਰੁੱਤ ਤੋਂ ਹੈ ,ਇਸ ਲਈ ਇਸਨੂੰ ਵਿਸ਼ੇਸ਼ ਤੌਰ ਤੇ ਬਸੰਤ ਰੁੱਤ ਵਿੱਚ ਗਾਇਆ ਵਜਾਇਆ ਜਾਂਦਾ ਹੈ । ਇਸਦੇ ਆਰੋਹ ਵਿੱਚ ਪੰਜ ਅਤੇ ਅਵਰੋਹ ਵਿੱਚ ਸੱਤ ਸੁਰ ਹੁੰਦੇ ਹਨ । ਇਸ ਲਈ ਇਹ ਔਡਵ -ਸੰਪੂਰਨ ਜਾਤੀ ਦਾ ਰਾਗ ਹੈ । ਬਸੰਤ ਰੁੱਤ ਵਿੱਚ ਗਾਏ ਜਾਣ ਦੇ ਕਾਰਨ ਇਸ ਰਾਗ ਵਿੱਚ ਹੋਲੀਆਂ ਬਹੁਤ ਮਿਲਦੀਆਂ ਹਨ । ਇਹ ਪ੍ਰਸੰਨਤਾ ਦਾ ਰਾਗ ਹੈ । ਅਜਿਹਾ ਮੰਨਿਆ ਜਾਂਦਾ ਹੈ ਕਿ ਇਸਨੂੰ ਗਾਉਣ ਅਤੇ ਸੁਣਨ ਨਾਲ ਮਨ ਖੁਸ਼ ਹੋ ਜਾਂਦਾ ਹੈ । ਇਸਦਾ ਗਾਇਨ ਸਮਾਂ ਰਾਤ ਦਾ ਅੰਤਮ ਪਹਿਰ ਹੈ ਪਰ ਇਹ ਦਿਨ ਜਾਂ ਰਾਤ ਵਿੱਚ ਕਿਸੇ ਸਮੇਂ ਵੀ ਗਾਇਆ ਵਜਾਇਆ ਜਾ ਸਕਦਾ ਹੈ । ਰਾਗਮਾਲਾ ਵਿੱਚ ਇਸਨੂੰ ਰਾਗ ਹਿੰਡੋਲ ਦਾ ਪੁੱਤ ਮੰਨਿਆ ਗਿਆ ਹੈ । ਇਹ ਪੂਰਵੀ ਥਾਟ ਦਾ ਰਾਗ ਹੈ । ਸ਼ਾਸਤਰਾਂ ਵਿੱਚ ਇਸ ਨਾਲ ਮਿਲਦੇ ਜੁਲਦੇ ਇੱਕ ਰਾਗ ਬਸੰਤ ਹਿੰਡੋਲ ਦਾ ਚਰਚਾ ਵੀ ਮਿਲਦਾ ਹੈ । ਇਹ ਇੱਕ ਅਤਿਅੰਤ ਪ੍ਰਾਚੀਨ ਰਾਗ ਹੈ ਜਿਸਦਾ ਚਰਚਾ ਕਈ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦਾ ਹੈ।[੧]

ਆਰੋਹ- ਸਾ ਗ, ਮ॑ ਧ॒ ਰੇਂ॒ ਸਾਂ, ਨਿ ਸਾਂ।
ਅਵਰੋਹ- ਰੇਂ॒ ਨਿ ਧ॒ ਪ, ਮ॑ ਗ ਮ॑ ऽ ਗ, ਮ॑ ਧ॒ ਗ ਮ॑ ਗ, ਰੇ॒ ਸਾ।
ਪਕਡ਼- ਮ॑ ਧ॒ ਰੇਂ॒ ਸਾਂ, ਨਿ ਧ॒ ਪ, ਮ॑ ਗ ਮ॑ ऽ ਗ।
ਵਾਦੀ ਸੁਰ: ਸਾ
ਸੰਵਾਦੀ: ਮ
ਥਾਟ- ਪੂਰਵੀ (ਪ੍ਰਚਲਿਤ)

ਇਸ ਰਾਗ ਬਾਰੇ ਕੁਝ ਮਤਭੇਦ ਵੀ ਹਨ। ਪਹਿਲੇ ਮਤਾਨੁਸਾਰ ਇਸ ਰਾਗ ਵਿੱਚ ਕੇਵਲ ਤੀਵ੍ਰ ਮ ਪ੍ਰਯੋਗ ਹੋਣਾ ਚਾਹੀਦਾ ਹੈ, ਪਰ ਦੂਜੇ ਮਤਾਨੁਸਾਰ ਦੋਨੋ ਮ ਦਾ ਪ੍ਰਯੋਗ ਹੋਣਾ ਚਾਹੀਦਾ ਹੈ ਜੋ ਕਿ ਅੱਜਕੱਲ ਵਰਤੋਂ ਵਿੱਚ ਹੈ।

ਵਿਸ਼ੇਸ਼ਤਾ[ਸੋਧੋ]

ਉਤਰਾੰਗ ਪ੍ਰਧਾਨ ਰਾਗ ਹੋਣ ਕਰਕੇ ਇਸ ਵਿੱਚ ਤਾਰ ਸਪਤਕ ਖ਼ੂਬ ਚਮਕਦਾ ਹੈ। ਸ਼ੁੱਧ ਮ ਕਾ ਪ੍ਰਯੋਗ ਕੇਵਲ ਆਰੋਹ ਵਿੱਚ ਵਿਸ਼ੇਸ਼ ਤੌਰ ਤੇ ਹੁੰਦਾ ਹੈ- ਸਾ ਮ, ਮ ਗ, ਮ॑ ਧ॒ ਸਾਂ।

ਗਾਉਣ ਦਾ ਸਮਾਂ[ਸੋਧੋ]

ਰਾਤ ਦਾ ਅੰਤਿਮ ਪਹਿਰ (ਪਰ ਬਸੰਤ ਰੁੱਤ ਵਿੱਚ ਇਸ ਨੂੰ ਹਰ ਸਮੇਂ ਗਾਇਆ ਵਜਾਇਆ ਜਾਂਦਾ ਹੈ । ਇਸ ਨੂੰ ਪਰਜ ਰਾਗ ਤੋਂ ਬਚਾਉਣ ਲਈ ਆਰੋਹ ਵਿੱਚ ਨਿ ਦਾ ਲੰਘਨ ਕਰਦੇ ਹਨ

ਸਾ ਗ ਮ॑ ਧ॒

ਯਾ

ਸਾ ਗ ਮ॑ ਧ॒ ਰੇਂ॒ ਸਾਂ

ਵਿਸ਼ੇਸ਼ ਸੁਰ ਸੰਗਤੀਆਂ

੧) ਪ ਮ॑ ਗ, ਮ॑ ऽ ਗ

੨) ਮ॑ ਧ॒ ਰੇਂ ਸਾਂ

੩) ਸਾ ਮ ऽ ਮ ਗ, ਮ॑ ਧ॒ ਰੇਂ॒ ਸਾਂ

ਹਵਾਲੇ[ਸੋਧੋ]