ਲੱਸੀ ਦਾ ਪਨੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੱਜ ਦੀ ਪੀੜ੍ਹੀ ਤਾਂ ਦੁੱਧ ਪਾੜ ਕੇ ਜਮਾਏ ਹੋਏ ਪਦਾਰਥ ਨੂੰ ਹੀ ਪਨੀਰ ਸਮਝਦੀ ਹੈ। ਪਰ ਜਿਸ ਪਨੀਰ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆਂ ਹਾਂ, ਇਹ ਲੱਸੀ ਤੋਂ ਬਣਾਇਆ ਜਾਂਦਾ ਸੀ। ਇਸ ਪਨੀਰ ਵਿਚ ਆਮ ਤੌਰ ਤੇ ਪਾਣੀ ਰਲਾ ਕੇ, ਵਿਚ ਨੂਣ ਮਿਰਚ ਮਿਲਾ ਕੇ ਖਾਧਾ ਜਾਂਦਾ ਸੀ। ਜਾਂ ਇਸ ਪਨੀਰ ਦਾ ਰਾਇਤਾ ਬਣਾ ਕੇ ਖਾਂਦੇ ਸਨ। ਲੱਸੀ ਦਾ ਪਨੀਰ ਬਣਾਉਣ ਲਈ ਖੱਦਰ ਦਾ ਪੋਣਾ/ਕੱਪੜਾ ਲੈਂਦੇ ਸਨ। ਇਸ ਕੱਪੜੇ ਦਾ ਸਾਈਜ਼ ਆਮ ਤੌਰ ਤੇ ਪੌਣਾ ਕੁ ਮੀਟਰ ਲੰਮਾ ਅਤੇ ਐਨਾ ਕੁ ਹੀ ਚੌੜਾ ਹੁੰਦਾ ਸੀ। ਪਨੀਰ ਪਾਉਣ ਵਾਲੀ ਲੱਸੀ ਨੂੰ ਪੋਣੀ ਨਾਲ ਪੁਣ ਕੇ ਛਿੱਦੀਆਂ ਕੱਢ ਦਿੰਦੇ ਸਨ। ਪੋਣੇ ਦੇ ਦੋ-ਦੋ ਲੜਾਂ ਨੂੰ ਆਪਸ ਵਿਚ ਬੰਨ੍ਹ ਕੇ ਪੋਣੇ ਦੇ ਵਿਚਾਲੇ ਪੁਣੀ ਹੋਈ ਲੱਸੀ ਪਾਈ ਜਾਂਦੀ ਸੀ। ਲੱਸੀ ਪਾ ਕੇ ਪੋਣੇ ਨੂੰ ਕੀਲੇ ਤੇ ਲਟਕਾ ਦਿੱਤਾ ਜਾਂਦਾ ਸੀ। ਲਟਕਾਉਣ ਨਾਲ ਲੱਸੀ ਵਿਚੋਂ ਹੌਲੀ-ਹੌਲੀ ਸਾਰਾ ਪਾਣੀ ਨਿਕਲ ਜਾਂਦਾ ਸੀ। ਪੋਣੇ ਵਿਚ ਬਣਿਆ ਪਨੀਰ ਰਹਿ ਜਾਂਦਾ ਸੀ। ਫੇਰ ਪੋਣੇ ਵਿਚ ਬਣੇ ਪਨੀਰ ਨੂੰ ਕੀਲੇ ਤੋਂ ਲਾਹ ਲੈਂਦੇ ਸਨ। ਪੋਣੇ ਦੇ ਲੜਾਂ ਨੂੰ ਦਿੱਤੀਆਂ ਗੱਠਾਂ ਖੋਲ੍ਹ ਕੇ ਦੋ ਜਣੀਆਂ ਪੋਣੇ ਦੇ ਲੜਾਂ ਨੂੰ ਫੜ੍ਹ ਲੈਂਦੀਆਂ ਸਨ। ਇਕ ਜਣੀ ਪੋਣੇ ਵਿਚ ਬਣੇ ਪਨੀਰ ਨੂੰ ਕੌਲੀ ਨਾਲ ਘਰੋੜ ਘਰੋੜ ਕੇ ਕੱਢ ਕੇ ਪਤੀਲੇ ਜਾਂ ਕਿਸੇ ਮਿੱਟੀ ਦੇ ਬਰਤਨ ਵਿਚ ਪਾ ਲੈਂਦੀਆਂ ਸਨ। ਇਸ ਵਿਧੀ ਨਾਲ ਇਹ ਲੱਸੀ ਦੀ ਪਨੀਰ ਬਣਦਾ ਸੀ। ਅੱਜ ਦੀ ਪੀੜ੍ਹੀ ਨੂੰ ਇਸ ਪਨੀਰ ਬਾਰੇ ਬਿਲਕੁਲ ਹੀ ਨਹੀਂ ਪਤਾ।[1]

ਪਨੀਰ ਨੂੰ ਲੱਸੀ ਵਿੱਚ ਮਿਲਾ ਕੇ ਇਸਨੂੰ ਨਵਾਂ ਜਾਂ ਅਦਭੁਤ ਸਵਾਦ ਦਿੰਦਾ ਹੈ ਅਤੇ ਇਸ ਨੂੰ ਸਮਾਂ ਵਿੱਚ ਧੰਨਿਆ ਸਰੂਪ ਵਿੱਚ ਬਦਲ ਦਿੰਦਾ ਹੈ। ਲੱਸੀ ਦਾ ਪਨੀਰ ਸਲਾਦ ਵਜੋਂ ਵੀ ਵਰਤਿਆ ਜਾ ਸਕਦਾ ਹੈ ਅਤੇ ਇਸਨੂੰ ਸ਼ਾਹੀ ਭੋਜ ਵਜੋਂ ਵੀ ਪ੍ਰਯੋਗ ਕੀਤਾ ਜਾਂਦਾ ਹੈ। ਇਹ ਭਾਰਤੀ ਖਾਣੇ ਵਿਚ ਬਹੁਤ ਹੀ ਮਸ਼ਹੂਰ ਹੈ ਅਤੇ ਲੱਸੀ ਦੇ ਪੰਜਾਬੀ ਰੰਗ ਨੂੰ ਵਧਾਉਂਦਾ ਹੈ। ਲੱਸੀ ਦਾ ਪਨੀਰ ਬਣਾਉਣ ਲਈ ਤੁਹਾਨੂੰ ਪਨੀਰ, ਦਹੀ, ਹਰੇ ਧਨੀਆ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਹਾਨੂੰ ਪਨੀਰ ਨੂੰ ਇੱਕ ਬਾਊਲ ਵਿੱਚ ਕੱਟ ਕੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਫਿਰ ਉਸ ਵਿੱਚ ਦਹੀ ਮਿਲਾ ਦੇਣਾ ਚਾਹੀਦਾ ਹੈ। ਉਸ ਨੂੰ ਹਰੇ ਧਨੀਆ ਨਾਲ ਸ਼ੀਰਾ ਕਰੋ ਅਤੇ ਫਿਰ ਠੰਡਾ ਕਰੋ। ਇਹ ਠੰਡਾ ਹੋਣ ਦੇ ਬਾਅਦ ਸੇਵ ਕਰੋ

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.

ਬਾਹਰੀ ਲਿੰਕ[ਸੋਧੋ]

  • ਲੱਸੀ ਦਾ ਪਨੀਰ ਬਣਾਉਣ ਦੀਆਂ ਯੂਟਿਊਬ ਉੱਤੇ ਵੀਡੀਓਜ਼ ਅਤੇ ਹੋਰ

[1]

[2]

[3]

[4]

[5]