ਵਿਕੀਪੀਡੀਆ:ਚੁਣਿਆ ਹੋਇਆ ਲੇਖ/29 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖਿਦਰਾਣਾ ਦੀ ਲੜਾਈ
ਖਿਦਰਾਣਾ ਦੀ ਲੜਾਈ

ਖਿਦਰਾਣਾ ਦੀ ਲੜਾਈ ਜਿਸ ਨੂੰ ਮੁਕਤਸਰ ਦੀ ਲੜਾਈ ਵੀ ਕਿਹਾ ਜਾਂਦਾ ਹੈ ਜੋ 29 ਦਸੰਬਰ, 1705, (29 ਪੋਹ) ਮੁਗਲਾਂ ਅਤੇ ਸਿੱਖਾਂ ਦੇ ਵਿਚਾਕਰ ਲੜੀ ਗਈ।

ਚਮਕੌਰ ਦੀ ਲੜਾਈ ਤੋਂ ਚੱਲ ਕੇ ਜਦ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੇ ਪੁੱਜੇ ਤਾਂ ਉਸ ਸਮੇਂ ਉਹਨਾਂ ਨਾਲ ਸਿੱਖ ਸਨ। ਜਿਹੜੇ ਸਿੱਖ ਅਨੰਦਪੁਰ ਸਾਹਿਬ ਵਿਖੇ ਰੁਸ ਕੇ ਬੇਦਾਵਾ ਦੇ ਗਏ ਸਨ ਉਹ ਵੀ ਮਾਈ ਭਾਗੋ ਦੇ ਵਿਸ਼ੇਸ ਉੱਪਰਾਲੇ ਨਾਲ ਉਥੇ ਪੁੱਜ ਗਏ ਉਹਨਾਂ ਦੇ ਨਾਲ ਮਾਈ ਭਾਗੋ ਵੀ ਸਨ। ਉਸ ਸਮੇਂ ਸਿੱਖਾਂ ਦੀ ਗਿਣਤੀ 2000 ਦੇ ਲਗਭਗ ਸੀ। ਦੂਸਰੇ ਪਾਸੇ 10000 ਸੈਨਿਕਾਂ ਦੀ ਵਿਸ਼ਾਲ ਸੈਨਾ ਲੇ ਕੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਉਥੇ ਪਹਿਲਾ ਹੀ ਪੁੱਜਾ ਸੀ 29 ਦਸੰਬਰ 1705 ਈ: ਨੂੰ ਖਿਦਰਾਣਾ ਦੀ ਢਾਬ ਤੇ ਘਮਸਾਣ ਦੀ ਲੜਾਈ ਹੋਈ। ਇਸ ਯੁੱਧ ਵਿੱਚ ਵੀ ਗੁਰੂ ਸਾਹਿਬ ਨੇ ਸਾਥੀਆ ਨੇ ਆਪਣੀ ਅਦੁੱਤੀ ਬਹਾਦਰੀ ਦਾ ਸਬੂਤ ਦਿੱਤਾ। ਉਹਨਾਂ ਨੇ ਦੁਸ਼ਮਨ ਦੇ ਆਹੂ ਲਾਹੇ। ਉਥੇ ਪਾਣੀ ਦੀ ਘਾਟ ਹੋ ਕਰ ਕੇ ਮੁਗਲਾਂ ਲਈ ਲੜਨਾ ਬੜਾ ਔਖਾ ਸੀ। ਸਿੱਟੇ ਵਜੋਂ ਉਹਨਾਂ ਨੂੰ ਹਾਰ ਕੇ ਭੱਜ ਜਾਣਾ ਪਿਆ। ਇਸ ਲੜਾਈ ਵਿੱਚ ਮਾਈ ਭਾਗੋ ਅਤੇ ਚਾਲੀ ਸਿੱਖ ਜੋ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ ਬਹੁਤ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋ ਗਏ। ਗੁਰੂ ਜੀ ਨੇ ਸਿੱਖਾਂ ਦੀ ਬਹਾਦਰੀ ਦੇਖ ਕੇ ਭਾਈ ਮਹਾਂ ਸਿੰਘ ਉਹਨਾਂ ਨੂੰ ਸਨਮਾਨ ਦਿੱਤਾ ਤੇ ਟੁੱਟੀ ਗੰਢੀ। ਇਹਨਾਂ ਸਿੱਖਾਂ ਨੂੰ ਸਿੱਖ ਇਤਿਹਾਸ ਵਿੱਚ ਚਾਲੀ ਮੁਕਤੇ ਕਿਹਾ ਜਾਂਦਾ ਹੈ। ਜਿਹਨਾਂ ਦੇ ਨਾਮ ਤੇ ਖਿਦਰਾਣੇ ਦੀ ਢਾਬ ਦਾ ਨਾਮ ਮੁਕਤਸਰ ਪੈ ਗਿਆ।