ਵਿਕੀਪੀਡੀਆ:ਚੁਣਿਆ ਹੋਇਆ ਲੇਖ/6 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਥੂ ਲਾ
ਨਾਥੂ ਲਾ

ਨਾਥੂ ਲਾ (ਦੇਵਨਾਗਰੀ नाथू ला; ਤਿੱਬਤੀ: རྣ་ཐོས་ལ་, IAST: Nāthū Lā, ਚੀਨੀ: ; ਪਿਨਯਿਨ: Nǎiduīlā Shānkǒu) ਹਿਮਾਲਾ ਦਾ ਇੱਕ ਪਹਾੜੀ ਦੱਰਾ ਹੈ ਜੋ ਭਾਰਤ ਦੇ ਸਿੱਕਮ ਰਾਜ ਅਤੇ ਦੱਖਣ ਤਿੱਬਤ ਵਿੱਚ ਚੁੰਬੀ ਘਾਟੀ ਨੂੰ ਜੋੜਦਾ ਹੈ। ਇਹ 14 ਹਜਾਰ 200 ਫੁੱਟ ਦੀ ਉੱਚਾਈ ਉੱਤੇ ਹੈ। ਭਾਰਤ ਅਤੇ ਚੀਨ ਦੇ ਵਿੱਚਕਾਰ 1962 ਵਿੱਚ ਹੋਈ ਲੜਾਈ ਦੇ ਬਾਅਦ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਇਸਨੂੰ ਵਾਪਸ 5 ਜੁਲਾਈ 2006 ਨੂੰ ਵਪਾਰ ਲਈ ਖੋਲ ਦਿੱਤਾ ਗਿਆ ਹੈ। ਵੀਹਵੀਂ ਸਦੀ ਦੀ ਸ਼ੁਰੁਆਤ ਵਿੱਚ ਭਾਰਤ ਅਤੇ ਚੀਨ ਦੇ ਹੋਣ ਵਾਲੇ ਵਪਾਰ ਦਾ 80 ਫ਼ੀਸਦੀ ਹਿੱਸਾ ਨਾਥੂ ਲਾ ਦੱਰੇ ਦੇ ਜਰੀਏ ਹੀ ਹੁੰਦਾ ਸੀ। ਇਹ ਦੱਰਾ ਪ੍ਰਾਚੀਨ ਰੇਸ਼ਮ ਰਸਤੇ ਦੀ ਇੱਕ ਸ਼ਾਖਾ ਦਾ ਵੀ ਹਿੱਸਾ ਰਿਹਾ ਹੈ। ਨਾਥੂ ਸ਼ਬਦ ਦਾ ਅਰਥ ਸੁਣਨ ਵਾਲੇ ਕੰਨ ਜਾਂ ਕੰਨਾ ਨਾਲ ਸੁਣਨਾ ਅਤੇ ਲਾ ਸ਼ਬਦ ਦਾ ਤਿੱਬਤੀ ਭਾਸ਼ਾ ਵਿੱਚ ਮਤਲਬ ਦੱਰਾ ਹੈ।