ਸਫਿੰਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਫਿੰਕਸ (أبو الهول )
Great Sphinx of Giza - 20080716a.jpg

ਗ਼ੀਜ਼ਾ ਦਾ ਵੱਡਾ ਸਫਿੰਕਸ, ਪਿਛੋਕੜ ਵਿੱਚ ਗ਼ੀਜ਼ਾ ਦਾ ਵੱਡਾ ਪਿਰਾਮਿਡ
ਗਰੁੱਪਿੰਗ ਦੰਤਕਥਾਈ ਪ੍ਰਾਣੀ
ਸਬ ਗਰੁੱਪਿੰਗ ਮਿਥਹਾਸਕ ਦੋਗਲੇ ਪ੍ਰਾਣੀ
ਸਗਵੇਂ ਪ੍ਰਾਣੀ ਗ੍ਰਿਫ਼ਿਨ
ਮਿਥਹਾਸ ਯੁਰੇਸ਼ੀਅਨ

ਮਿਸਰ ਦੇ ਪੁਰਾਣੇ ਜ਼ਮਾਨੇ ਵਿੱਚ ਸਫਿੰਕਸ (ਅਬੂ ਅਲਹੋਲ) ਬਹੁਤ ਮਸ਼ਹੂਰ ਅਤੇ ਬਹੁਤ ਵੱਡੀ ਮੂਰਤੀ ਹੈ ਜਿਸਦਾ ਸਿਰ ਇਕ ਇਨਸਾਨ ਦਾ ਤੇ ਬਾਕੀ ਧੜ ਸ਼ੇਰ ਦਾ ਹੈ। ਇਹ ਗ਼ੀਜ਼ਾ ਦੇ ਇਲਾਕੇ ਵਿੱਚ ਹੈ। ਇਸ ਦੀ ਲੰਬਾਈ 189 ਫੁੱਟ ਤੇ ਉਚਾਈ 65 ਫੁੱਟ ਦੇ ਨੇੜੇ ਹੈ। ਦੂਰ ਤੋਂ ਵੇਖਣ ਵਿੱਚ ਇਹ ਪਹਾੜ ਵਰਗੀ ਨਜ਼ਰ ਆਉਂਦੀ ਹੈ। ਇਹ ਮੂਰਤੀ ਈਸਾ ਤੋਂ ਤਕਰੀਬਨ 3 ਹਜ਼ਾਰ ਸਾਲ ਪਹਿਲਾਂ ਇੱਕ ਵੱਡੀ ਚਟਾਨ ਨੂੰ ਤਰਾਸ਼ ਕੇ ਬਣਾਈ ਗਈ ਸੀ। ਇਸਦੇ ਪੰਜੇ ਤੇ ਧੜ ਬੈਠੇ ਹੋਏ ਸ਼ੇਰ ਦੇ ਤੇ ਸਿਰ ਇਨਸਾਨ ਦਾ ਹੈ। ਸੂਰਜ ਦੇਵਤਾ ਦੀ ਹੈਸੀਅਤ ਨਾਲ਼ ਉਸ ਦੀ ਪੂਜਾ ਵੀ ਕੀਤੀ ਜਾਂਦੀ ਸੀ। ਸਮਾਂ ਲੰਘਣ ਨਾਲ਼ ਉਸ ਦੀ ਸੂਰਤ ਵੀ ਬਿਗੜ ਗਈ ਹੈ, ਦਾੜ੍ਹੀ ਤੇ ਨੱਕ ਟੁੱਟ ਗਏ ਹਨ ਤੇ ਉਸਦਾ ਉਹ ਪਹਿਲੇ ਵਾਲ਼ਾ ਚਿਹਰਾ ਜਿਸਦਾ ਜ਼ਿਕਰ ਪੁਰਾਣੇ ਜ਼ਮਾਨੇ ਦੇ ਸੀਆਹਾਂ ਨੇ ਕੀਤਾ ਹੈ ਹੁਣ ਮੌਜੂਦ ਨਹੀਂ ਤੇ ਹੁਣ ਇਹਦੀ ਸ਼ਕਲ ਖ਼ੌਫ਼ਨਾਕ ਲੱਗਦੀ ਹੈ। ਇਸੇ ਵਜ੍ਹਾ ਤੋਂ ਅਰਬਾਂ ਨੇ ਇਸਦਾ ਨਾਂ ਅਬੂ ਅਲਹੋਲ (ਖ਼ੌਫ਼ ਦਾ ਪਿਓ) ਰੱਖਿਆ ਹੈ।