| ਸਰਸਵਤੀ ਦੇਵੀ |
 |
| ਹਿੰਦੂ ਦੇਵੀ ਦੇਵਤਾ |
| ਸੰਸਕ੍ਰਿਤ ਵਰਣਾਂਤਰ |
ਸਰਸ੍ਵ੍ਤੀ |
| ਸੰਬੰਧਨ |
ਹਿੰਦੂ ਦੇਵੀ |
| ਨਿਵਾਸ |
ਸਤਿਅਲੋਕ |
| ਮੰਤਰ |
ॐ एं सरस्वत्यै नमः |
| ਹਥਿਆਰ |
ਵੀਣਾ, ਜਪਮਾਲਾ |
|
|
ਸਰਸਵਤੀ (ਸੰਸਕ੍ਰਿਤ: सरस्वती देवी) ਹਿੰਦੂ ਧਰਮ ਦੀਆਂ ਮੁੱਖ ਦੇਵੀਆਂ ਵਿੱਚੋਂ ਇੱਕ ਹੈ। ਰਿਗਵੇਦ ਵਿੱਚ ਦੇਵੀ ਸਰਸਵਤੀ ਨਦੀ ਦੀ ਦੇਵੀ ਸੀ। ਇਸ ਨਦੀ ਨੂੰ ਵੀ ਸਰਸਵਤੀ ਨਦੀ ਕਿਹਾ ਜਾਂਦਾ ਹੈ।
ਦੇਵੀ [ਸੋਧ]
ਸਰਸਵਤੀ ਨੂੰ ਸਾਹਿਤ, ਸੰਗੀਤ ਅਤੇ ਕਲਾ ਦੀ ਦੇਵੀ ਮੰਨਿਆ ਜਾਂਦਾ ਹੈ। ਇਸ ਵਿੱਚ ਚਿੰਤਨ, ਭਾਵਨਾ ਅਤੇ ਸੰਵੇਦਨਾ ਤਿੰਨਾਂ ਦਾ ਸੁਮੇਲ ਹੈ। ਬੀਣਾ ਸੰਗੀਤ ਦੀ, ਕਿਤਾਬ ਚਿੰਤਨ ਦੀ ਅਤੇ ਮੋਰ ਚਿਤਰ ਕਲਾ ਦੀ ਅਭਿਵਿਅਕਤੀ ਹੈ । ਲੋਕ ਚਰਚਾ ਵਿੱਚ ਸਰਸਵਤੀ ਨੂੰ ਸਿੱਖਿਆ ਦੀ ਦੇਵੀ ਮੰਨਿਆ ਗਿਆ ਹੈ। ਸਿੱਖਿਆ ਸੰਸਥਾਵਾਂ ਵਿੱਚ ਬਸੰਤ ਪੰਚਮੀ ਨੂੰ ਸਰਸਵਤੀ ਦਾ ਜਨਮ ਦਿਨ ਸਮਾਰੋਹ ਮਨਾਇਆ ਜਾਂਦਾ ਹੈ। ਪਸ਼ੁ ਨੂੰ ਮਨੁੱਖ ਬਣਾਉਣ ਦਾ - ਅੰਨ੍ਹੇ ਨੂੰ ਨੇਤਰ ਦੇਣ ਦਾ ਸਿਹਰਾ ਸਿੱਖਿਆ ਨੂੰ ਦਿੱਤਾ ਜਾਂਦਾ ਹੈ। ਚਿੰਤਨ ਨਾਲ ਮਨੁੱਖ ਬਣਦਾ ਹੈ। ਇਹ ਬੁੱਧੀ ਦਾ ਵਿਸ਼ਾ ਹੈ। ਪਦਾਰਥਕ ਖੁਸ਼ਹਾਲੀ ਦਾ ਸਿਹਰਾ ਬੌਧਿਕ ਬੁਲੰਦੀ ਨੂੰ ਦਿੱਤਾ ਜਾਣਾ ਅਤੇ ਉਸਨੂੰ ਸਰਸਵਤੀ ਦੀ ਕਿਰਪਾ ਮੰਨਿਆ ਜਾਣਾ ਉਚਿਤ ਵੀ ਹੈ। ਇਸ ਦੇ ਬਿਨਾਂ ਮਨੁੱਖ ਨੂੰ ਬਣਮਾਣਸਾਂ ਵਰਗਾ ਜੀਵਨ ਗੁਜ਼ਾਰਨਾ ਪੈਂਦਾ ਹੈ। ਸਿੱਖਿਆ ਅਤੇ ਬੌਧਿਕ ਵਿਕਾਸ ਦੀ ਲੋੜ ਆਮ ਲੋਕਾਂ ਨੂੰ ਸਮਝਾਉਣ ਲਈ ਸਰਸਵਤੀ ਪੂਜਾ ਦੀ ਪਰੰਪਰਾ ਹੈ।