ਸੌ ਸਾਲ ਦਾ ਇਕਲਾਪਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਸੌ ਸਾਲ ਦਾ ਇਕਲਾਪਾ (ਸਪੇਨੀ: Cien años de soledad, 1967) ਗੈਬਰੀਅਲ ਗਾਰਸ਼ੀਆ ਮਾਰਕੇਜ਼ ਦੁਆਰਾ ਲਿੱਖਿਆ ਇੱਕ ਨਾਵਲ ਹੈ ਜਿਸ ਵਿੱਚ ਲੇਖਕ ਬੁਏਨਦੀਆ ਪਰਿਵਾਰ ਦੀ ਬਹੁਤ ਸਾਰੀ ਪੀੜੀਆਂ ਦੀ ਕਹਾਣੀ ਲਿਖਦਾ ਹੈ। ਇਹ ਮਾਰਕੇਜ਼ ਦੀ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ ਅਤੇ ਇਹ ਸਭ ਤੋਂ ਪਹਿਲਾਂ 1967 ਵਿੱਚ ਸਪੇਨੀ ਵਿੱਚ ਛਪਿਆ। ਅੱਜ ਇਸਦਾ ਤਰਜਮਾ ਦੁਨੀਆਂ ਦੀਆਂ 37 ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਨਾਵਲ ਦੀਆਂ ੨ ਕਰੋੜ ਕਾਪੀਆਂ ਵਿਕ ਚੁੱਕੀਆਂ ਹਨ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |