ਹਬੀਬ ਜਾਲਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਹਬੀਬ ਜਾਲਬ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
Habib Jalib
ਹਬੀਬ ਜਾਲਬ

ਇਨਕਲਾਬੀ ਸ਼ਾਇਰ ਹਬੀਬ ਜਾਲਬ
ਜਨਮ ਹਬੀਬ ਅਹਿਮਦ
24 ਮਾਰਚ 1928(1928-03-24)
ਹੁਸ਼ਿਆਰਪੁਰ, ਪੰਜਾਬ
ਮੌਤ 12 ਮਾਰਚ 1993(1993-03-12) (ਉਮਰ 65)
ਲਾਹੌਰ, ਪਾਕਿਸਤਾਨ
ਕੌਮੀਅਤ ਪਾਕਿਸਤਾਨੀ
ਕਿੱਤਾ ਉਰਦੂ ਸ਼ਾਇਰੀ
ਪ੍ਰਭਾਵਿਤ ਕਰਨ ਵਾਲੇ ਮਾਰਕਸਵਾਦ
ਪ੍ਰਭਾਵਿਤ ਹੋਣ ਵਾਲੇ ਉਰਦੂ ਸ਼ਾਇਰੀ
ਲਹਿਰ ਤਰੱਕੀ ਪਸੰਦ ਤਹਿਰੀਕ
ਇਨਾਮ ਨਿਗਾਰ ਐਵਾਰਡ
ਨਿਸ਼ਾਨ-ਏ-ਇਮਤਿਆਜ਼ (ਮਰਨ ਬਾਅਦ 23 ਮਾਰਚ 2009)

ਹਬੀਬ ਜਾਲਬ (24 ਮਾਰਚ 1928 - 12 ਮਾਰਚ 1993) (ਉਰਦੂ: حبیب جالب) ਮਸ਼ਹੂਰ ਇਨਕਲਾਬੀ ਸ਼ਾਇਰ ਹੋਣ ਦੇ ਨਾਲ ਨਾਲ ਅਮੀਰਸ਼ਾਹੀ ਦੇ ਖ਼ਿਲਾਫ਼ ਅਤੇ ਗ਼ੈਰ ਜਮਹੂਰੀ ਹਕੂਮਤਾਂ ਦੇ ਖ਼ਿਲਾਫ਼ ਖੜਨ ਵਾਲੇ ਸਿਆਸਤਦਾਨ ਵੀ ਸੀ।

ਮੁਢਲਾ ਜੀਵਨ[ਸੋਧੋ]

ਹਬੀਬ ਜਾਲਬ 24 ਮਰਚ 1928 [੧] ਨੂੰ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ, ਬਰਤਾਨਵੀ ਪੰਜਾਬ ਵਿੱਚ ਪੈਦਾ ਹੋਏ। ਐਂਗਲੋ ਅਰੇਬਕ ਹਾਈ ਸਕੂਲ ਦਿੱਲੀ ਤੋਂ ਦਸਵੀਂ ਜਮਾਤ ਦਾ ਇਮਤੀਹਾਨ ਕੋਲ ਕੀਤਾ। ਬਾਦ ਨੂੰ ਸਰਕਾਰੀ ਹਾਈ ਸਕੂਲ ਜੈਕਬ ਲਾਈਨ ਕਰਾਚੀ ਤੋਂ ਹੋਰ ਪੜ੍ਹਾਈ ਕੀਤੀ, ਰੋਜ਼ਨਾਮਾ ਜੰਗ ਅਤੇ ਫਿਰ ਲਾਇਲਪੁਰ ਟੈਕਸਟਾਇਲ ਮਿਲ ਨਾਲ ਰੋਜਗਾਰ ਦੇ ਸਿਲਸਿਲੇ ਵਿੱਚ ਜੁੜੇ।

ਪਹਿਲਾ ਕਾਵਿ ਸੰਗ੍ਰਹਿ ਬਰਗ ਅਵਾਰਾ ਦੇ ਨਾਮ ਨਾਲ 1957 ਵਿੱਚ ਪ੍ਰਕਾਸ਼ਿਤ ਕੀਤਾ। ਵੱਖ ਵੱਖ ਸ਼ਹਿਰਾਂ ਤੋਂ ਹਿਜਰਤ ਕਰਦੇ ਹੋਏ ਆਖ਼ਰ ਲਾਹੌਰ ਵਿੱਚ ਆਬਾਦ ਹੋ ਗਏ ਅਤੇ ਉਨ੍ਹਾਂ ਦਾ ਇਹ ਸ਼ੇਅਰ ਹਮੇਸ਼ਾ ਲਈ ਅਮਰ ਹੋ ਗਿਆ।

ਯਹ ਏਜਾਜ਼ ਹੈ ਹੁਸਨ ਆਵਾਰਗੀ ਕਾ

ਜਹਾਂ ਵੀ ਗਏ ਦਾਸਤਾਂ ਛੋੜ ਆਏ

ਅਜ਼ਾਦੀ ਦੇ ਬਾਅਦ ਕਰਾਚੀ ਆ ਗਏ ਅਤੇ ਕੁੱਝ ਅਰਸਾ ਮਾਰੂਫ਼ ਕਿਸਾਨ ਰਹਿਨੁਮਾ ਹੈਦਰ ਬਖ਼ਸ਼ ਜਤੋਈ ਦੀ ਸਿੰਧ ਹਾਰੀ ਤਹਿਰੀਕ ਵਿੱਚ ਕੰਮ ਕੀਤਾ। ਇੱਥੇ ਇਸ ਵਿੱਚ ਜਮਾਤੀ ਚੇਤਨਾ ਪੈਦਾ ਹੋਈ ਅਤੇ ਉਨ੍ਹਾਂ ਨੇ ਸਮਾਜੀ ਨਾਇਨਸਾਫ਼ੀਆਂ ਨੂੰ ਆਪਣੀਆਂ ਨਜ਼ਮਾਂ ਦਾ ਮੌਜ਼ੂ ਬਣਾਇਆ। 1956 ਵਿੱਚ ਲਾਹੌਰ ਵਿੱਚ ਰਿਹਾਇਸ਼ ਕਰ ਲਈ।

ਹਵਾਲੇ[ਸੋਧੋ]