ਹਰਖ ਚੰਦ ਸਾਵਲਾ: ਸੋਧਾਂ ਵਿਚ ਫ਼ਰਕ
"'''ਹਰਖ ਚੰਦ ਸਾਵਲਾ''' ਇੱਕ ਭਾਰਤੀ ਹੋਟਲ ਮਾਲਿਕ ਸੀ ਜੋ ਹੁਣ ਸ੍ਵੈ ਸੇਵੀ..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
19:19, 7 ਸਤੰਬਰ 2015 ਦਾ ਦੁਹਰਾਅ
ਹਰਖ ਚੰਦ ਸਾਵਲਾ ਇੱਕ ਭਾਰਤੀ ਹੋਟਲ ਮਾਲਿਕ ਸੀ ਜੋ ਹੁਣ ਸ੍ਵੈ ਸੇਵੀ ਹੈ ਅਤੇ ਪਿਛਲੇ ਲਗਪਗ 27 ਸਾਲ ਤੋਂ ਮੁੰਬਈ ਵਿਖੇ ਕੈਂਸਰ ਤੋਂ ਪੀੜਤ ਮਰੀਜਾਂ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਵਾਲਿਆਂ ਦੀ ਸੇਵਾ ਕਰਦਾ ਆ ਰਿਹਾ ਹੈ । ਉਸਨੇ ਟਾਟਾ ਕੈਂਸਰ ਹਸਪਤਾਲ , ਮੁੰਬਈ ਦੇ ਸਾਹਮਣੇ ਇੱਕ "ਜੀਵਨ ਜੋਤ" ਨਾਮ ਦੀ ਚੈਰੀਟੇਬਲ (ਟ੍ਰਸਟ) ਸੰਸਥਾ ਰਾਹੀਂ ਲੱਖਾਂ ਕੈਂਸਰ ਤੋਂ ਪੀੜਤ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੀ ਮਦਦ ਕਰ ਰਹੇ ਹਨ। ਉਹ ਲੋਕਾਂ ਦੀ ਇਹ ਸੇਵਾ ਪਿਛਲੇ ਤੀਹ ਸਾਲ ਦੀ ਉਮਰ ਤੋਂ ਕਰ ਰਹੇ ਹਨ ਅਤੇ ਹੁਣ ਉਹਨਾਂ ਦੀ ਉਮਰ 57 ਸਾਲ ਦੀ ਹੈ । ਸ਼ੁਰੂ ਵਿੱਚ ਉਹ ਬਹੁਤ ਇਹਨਾਂ ਪੀੜਤ ਲੋਕਾਂ ਦੇ ਦੁੱਖਾਂ ਨੂੰ ਉਹਨਾਂ ਦੇ ਚਿਹਰਿਆਂ ਤੋਂ ਪੜ੍ਹ ਕੇ ਮਹਿਸੂਸ ਕਰਦੇ ਤਾਂ ਸ੍ਰੀ ਸਵਲਾ ਦੇ ਮਨ ਵਿੱਚ ਇਹਨਾਂ ਲਈ ਕੁਝ ਕਰਨ ਤਾਂਘ ਹੁੰਦੀ । ਅਖੀਰ ਇੱਕ ਦਿਨ ਉਹਨਾਂ ਦੀ ਇਹ ਸੋਚ ਅਮਲੀ ਰੂਪ ਧਾਰਨ ਕਰ ਗਈ । ਉਹਨਾਂ ਨੇ ਆਪਣਾ ਚੰਗਾ ਖਾਸਾ ਚਲਦਾ ਹੋਟਲ ਠੇਕੇ ਤੇ ਦੇ ਦਿੱਤਾ ਅਤੇ ਟਾਟਾ ਹਸਪਤਾਲ ਦੇ ਸਾਹਮਣੇ ਗਲੀ ਵਿੱਚ ਹੀ ਲੋਕ ਸੇਵਾ ਸ਼ੁਰੂ ਕਰ ਦਿੱਤੀ। ਸੁਰੂ ਵਿੱਚ ਇਹ ਸੇਵਾ 50 ਕੁ ਲਭਪਾਤਰੀਆਂ ਤੋਂ ਸ਼ੁਰੂ ਕੀਤੀ ਜੋ ਹੁਣ ਵੱਧ ਕੇ 700 ਤੱਕ ਪਹੁੰਚ ਚੁੱਕੀ ਹੈ । ਪਹਿਲਾਂ ਇਹ ਸੇਵਾ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਖਾਣ ਪੀਣ ਅਤੇ ਰਹਿਣ ਰਿਹਾਇਸ਼ ਨਾਲ ਸਬੰਧਤ ਸੀ ਪਰ ਬਾਅਦ ਵਿੱਚ ਇਸ ਵਿੱਚ ਮਰੀਜ਼ਾਂ ਲਈ ਦਵਾਈਆਂ ਵੀ ਸ਼ਾਮਲ ਕਾਰਲਾਇਨ ਗਈਆਂ । ਬਚੇ ਮਰੀਜ਼ਾਂ ਲਈ ਖਿਲੌਣਾ ਬੈਂਕ ਵੀ ਬਣਾਇਆ ਗਿਆ। ਇਸ ਸਮੇਂ ਇਹ ਸੰਸਥਾ 67 ਲੋਕ ਭਲਾਈ ਗਤੀਵਿਧੀਆਂ ਚਲਾ ਰਾਹੀਂ ਹੈ । ਸ੍ਰੀ ਹਰਖ ਚੰਦ ਸਾਵਲਾ ਅਤੇ ਉਸਦੀ ਲੋਕ ਭ੍ਹਲਾਈ ਲਈ ਬਣਾਈ ਗਈ ਇਸ ਸੰਸਥਾ ਦਾ ਯੋਗਦਾਨ ਨੂੰ ਕਿਸੇ ਵੀ ਧਿਰ ਵਲੋਂ ਅਜੇ ਤੱਕ ਬਣਦੀ ਤਵਜੋ ਨਹੀਂ ਦਿੱਤੀ । [1] [2][3]
ਬਾਹਰੀ ਲਿੰਕ
http://maharashtra.ngosindia.com/jeevan-jyot-cancer-relief-and-care-trust-mumbai.html