ਵਿਕੀਪੀਡੀਆ:ਆਮ ਦਾਅਵੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
   ਸਿਖਰੋਂ ਹੇਠਾਂ ਆਉਂਦਾ ਪੰਜਾਬੀ ਮਾਂ ਬੋਲੀ ਦਾ ਮਿਆਰ 

ਪੰਜਾਬੀ ਬੋਲੀ ਪੰਜਾਬ ਅਤੇ ਪੰਜਾਬੀਅਤ ਨੂੰ ਸੰਬੋਧਿਨ ਕਰਦੀ ਹੈ| ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ ਅਤੇ ਆਬ" ਦੇ ਸੁਮੇਲ ਤੋਂ ਬਣਿਆ ਹੋਇਆ ਹੈ| ਇਸ ਸ਼ਬਦ ਦੀ ਸਭ ਤੋਂ ਪਹਿਲੀ ਵਾਰ ਵਰਤੋਂ "ਇਬਨ ਬਤੂਤਾ" ਦੀਆਂ ਲਿਖਤਾਂ ਵਿੱਚੋਂ ਮਿਲਦੀ ਹੈ ਜੋ 14 ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ| ਇਸ ਦੀ ਵੱਡੇ ਪੱਧਰ ਉੱਤੇ ਵਰਤੋਂ 16 ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ| ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖਾਨ ਦੇ ਕਿਲ੍ਹੇ ਦੀ ਉਸਾਰੀ ਹਵਾਲੇ ਨਾਲ ਆਉਂਦੀ ਹੈ| ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ, ਪੰਜਾਬ ਵਰਗਾ ਜ਼ਿਕਰ ਮਹਾਂ ਭਾਰਤ ਦੇ ਕਿੱਸਿਆਂ ਕਹਾਣੀਆਂ ਵਿੱਚ ਮੌਜੂਦ ਹੈ ਜੋ ਪੰਚ-ਨਾਦ (ਪੰਚ ਨਦੀਆਂ) ਦੇ ਹਵਾਲੇ ਦਿੰਦੇ ਹਨ| ਜਿਸ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ ਬਣਦੀ ਹੈ| ਜਿਹੜੇ ਉਸ ਸਮੇਂ ਇਸ ਇਲਾਕੇ ਵਿੱਚ ਵੱਗਦੇ ਸਨ| ਉਹ ਦਰਿਆ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਹਨ| ਇਸ ਕਰਕੇ ਇਸ ਇਲਾਕੇ ਦਾ ਨਾਮ ਪੰਜਾਬ ਪਿਆ| ਜੇਕਰ ਹੁਣ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਪੰਜਾਬੀ ਭਾਸ਼ਾ ਕਿਵੇਂ ਹੋਂਦ ਵਿੱਚ ਆਈ ਤਾਂ ਪੰਜਾਬੀ 'ਸ਼ਬਦ' ਨੂੰ ਪੰਜਾਬ ਨਾਲ ਸੰਬੰਧਿਤ ਹੋਣ ਕਰਕੇ ਪੰਜਾਬੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ| ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲਿਆਂ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ| ਪੰਜਾਬੀ ਬੋਲੀ ਦਾ ਵਿਕਾਸ ਦੋ ਲਿਪੀ ਵਿੱਚ ਹੋਇਆ ਹੈ ਗੁਰਮੁਖੀ ਲਿਪੀ ਤੇ ਸ਼ਾਹਮੁਖੀ ਲਿਪੀ| ਗੁਰਮੁਖੀ ਲਿਪੀ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ| ਗੁਰਮੁਖੀ ਲਿਪੀ ਦੀ ਵਰਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਅਦ ਵਿੱਚ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ 16ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ ਇਸਤੇਮਾਲ ਕੀਤਾ| ਇਸ ਤੋਂ ਬਾਅਦ ਗੁਰਮੁਖੀ ਲਿਪੀ ਪ੍ਰਫੁੱਲਤ ਹੋਣ ਲੱਗੀ| ਗੁਰਮੁਖੀ ਲਿਪੀ ਤੋਂ ਪਹਿਲਾਂ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਸੀ| ਕਿਉਂ ਕਿ ਵੰਡ ਤੋਂ ਪਹਿਲਾਂ ਪਾਕਿਸਤਾਨ ਅਜਿਹਾ ਦੇਸ਼ ਸੀ ਜਿਸ ਵਿੱਚ ਪੰਜਾਬੀ ਸਭ ਤੋਂ ਵਧੇਰੇ ਬੋਲੀ ਜਾਂਦੀ ਸੀ| ਇਸ ਵੰਡ ਤੋਂ ਬਾਅਦ ਦਰਿਆਵਾਂ ਵਿੱਚ ਵੰਡ ਪੈ ਗਈ ਅਤੇ ਪੰਜਾਬੀ ਜ਼ੁਬਾਨ ਵਿੱਚ ਵੀ ਵੰਡ ਪੈ ਗਈ| ਜੇਕਰ ਵੰਡ ਦਾ ਸਭ ਤੋਂ ਵੱਡਾ ਦਰਦ ਝੱਲਿਆ ਤਾਂ ਉਹ ਪੰਜਾਬੀ ਤੇ ਪੰਜਾਬ ਹੈ| ਪਰੰਤੂ ਫਿਰਵੀ ਪੰਜਾਬੀ ਬੋਲੀ ਨੇ ਦਮ ਨੀ ਤੋੜਿਆ ਫਿਰ ਉਠੀ ਆਪਣਾ ਮੁਕਾਮ ਸਥਾਪਿਤ ਕੀਤਾ| ਪੰਜਾਬੀ ਸਮੁੱਚੀ ਦੁਨੀਆਂ ਵਿੱਚ ਬੋਲੀ ਜਾਣ ਵਾਲੀ ਦਸਵੀਂ ਬੋਲੀ ਹੈ| "ਐਥਨੋਲੋਗ" 2005(ਬੋਲੀਆਂ ਨਾਲ ਸੰਬੰਧਿਤ ਇੱਕ ਵਿਸ਼ਵਵਿਗਿਆਨਕੋਸ਼) ਮੁਤਾਬਿਕ ਪੰਜਾਬੀ ਨੂੰ 8.8ਕਰੋੜ ਲੋਕ ਬੋਲਦੇ ਹਨ| ਜੇਕਰ ਇਸ ਨਜ਼ਰ ਤੋਂ ਦੇਖਿਆ ਜਾਵੇ ਤਾਂ ਪਤਾ ਚੱਲਦਾ ਪੰਜਾਬੀ ਕਿੰਨੀ ਅਮੀਰ ਬੋਲੀ ਹੈ|

  ਜੇਕਰ ਅਜੋਕੇ ਸਮੇਂ ਵੱਲ ਝਾਤ ਮਾਰੀਏ ਤਾਂ ਪੰਜਾਬੀ ਦਾ ਮਿਆਰ ਅੰਤਿਮ ਸਾਹਾਂ ਵੱਲ ਵੱਧਦਾ ਨਜ਼ਰ ਆਉਂਦਾ ਹੈ| ਆਧੁਨਿਕ ਕਰਨ ਵਿਗਿਆਨ ਨਾਲ ਜੋੜ ਰਿਹਾ ਹੈ| ਉੱਥੇ ਹੀ ਗੈਰ ਭਾਸ਼ਾਵਾਂ ਦਾ ਵਾਧਾ ਮਾਂ ਬੋਲੀ ਪੰਜਾਬੀ ਨੂੰ ਅਪਾਹਿਜ ਬਣਾਉਂਦਾ ਹੈ| ਜਿੰਨੇ ਵੀ ਪਰਵਾਸੀ ਪੰਜਾਬੀ ਹਨ ਉਹ ਪੰਜਾਬੀ ਨੂੰ ਛੱਡ ਅੰਗਰੇਜ਼ੀ ਭਾਸ਼ਾ ਨੂੰ ਤਵੱਜੋਂ ਦਿੰਦੇ ਹਨ| ਕੋਈ ਅਜਿਹਾ ਆਧਾਰਾ ਨਹੀਂ ਹੋਵੇਗਾ ਜਿੱਥੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ| ਅਜਿਹਾ ਕਹਿਣਾ ਵੀ ਗਲਤ ਹੋਵੇ ਅੰਗਰੇਜ਼ੀ ਜਾਂ ਹੋਰ ਕੋਈ ਲਿਪੀ ਦਾ ਗਿਆਨ ਨਹੀਂ ਲੈਣਾ ਚਾਹੀਦਾ ਹੈ| ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਜਾ ਸਕਦੀ ਹੈ ਕਿ  ਹੋਰ ਭਾਸ਼ਾਵਾਂ ਦਾ ਗਿਆਨ ਵੀ ਵਧੇਰੇ ਜ਼ਰੂਰੀ ਹੈ ਕਿਉਂ ਕਿ ਜੇਕਰ ਪੰਜਾਬ ਤੋਂ ਬਾਹਰ ਜਾਂ ਵਿਦੇਸ਼ ਵਿੱਚ ਰਾਬਤਾ ਕਾਇਮ ਕਰਨਾ ਹੈ ਤਾਂ ਅੰਤਰ ਰਾਸ਼ਟਰੀ ਭਾਸ਼ਾ ਦਾ ਹੋਣਾ ਬਹੁਤ ਜ਼ਰੂਰੀ ਹੈ| ਇਹੀ ਇੱਕੋ- ਇੱਕ ਮਾਤਰ ਸਾਧਨ ਹੈ ਕਿਸੇ ਹੋਰ ਭਾਸ਼ਾਈ ਵਿਅਕਤੀ ਨਾਲ ਗੱਲ-ਬਾਤ ਕਰਨ ਦਾ ਉਸ ਅੱਗੇ ਵਿਚਾਰਾਂ ਨੂੰ ਦਰਸਾਇਆ ਜਾਂਦਾ ਹੈ| ਪਰੰਤੂ ਅੰਗਰੇਜ਼ੀ ਨੂੰ ਇੱਕ ਗਿਆਨ ਦਾ ਪੈਮਾਨਾ ਮੰਨ ਲੈਣਾ ਸਭ ਤੋਂ ਵੱਡੀ ਗਲਤੀ ਹੋਵੇਗੀ| ਕਈ ਅਜਿਹੇ ਦੇਸ਼ ਹਨ, ਜੋ ਆਪਣੀ ਮਾਤ ਬੋਲੀ ਨੂੰ ਹੀ ਤਵੱਜੋਂ ਦਿੰਦੇ ਹਨ ਜਿਸ ਵਿੱਚ ਚੀਨ ਤੇ ਜਾਪਾਨ ਨੂੰ ਪਹਿਲੇ ਦਰਜੇ ਤੇ ਰੱਖਿਆ ਗਿਆ| ਚੀਨ ਤੇ ਜਾਪਾਨ ਦੀ ਕਾਮਯਾਬੀ ਦੁਨੀਆਂ ਵਿੱਚ ਕਿਸੇ ਤੋਂ ਛੁਪੀ ਨਹੀਂ ਹੈ| ਲੇਕਿਨ ਸਭ ਤੋਂ ਜ਼ਰੂਰੀ ਮਾਂ ਬੋਲੀ ਦੀ ਰੱਖਿਆ ਕਰਨੀ ਹੈ| ਇਹ ਇੱਕ ਦੁਖਾਂਤ ਹੈ ਅੱਜ ਪੰਜਾਬੀ ਦੇ ਬਹੁਤ ਸਾਰੇ ਸ਼ਬਦ ਲੁਪਤ ਹੁੰਦੇ ਜਾ ਰਹੇ ਹਨ| ਉਸ ਦਾ ਕਾਰਨ ਹੈ ਅੰਗਰੇਜ਼ੀ ਭਾਸ਼ਾ ਦਾ ਰਲ਼-ਮਿਲ ਜਾਣਾ  ਹੈ, ਬਹੁਤ ਸਾਰੇ ਅੰਗਰੇਜ਼ੀ ਸ਼ਬਦ ਆਪਾਂ ਰੋਜ਼ਾਨਾ ਜੀਵਨ ਵਿੱਚ ਵਰਤਦੇ ਹਾਂ| ਪੰਜਾਬੀ ਵਿੱਚ ਸ਼ਾਇਦ ਉਹਨਾਂ ਦੇ ਅਰਥਾਂ ਦਾ ਵੀ ਨਾ ਗਿਆਨ ਹੋਵੇ| ਜੇਕਰ ਪੰਜਾਬੀ ਗਾਣਿਆਂ ਦੀ ਗੱਲ ਕਰੀਏ ਉਸ ਵਿੱਚੋਂ ਪੰਜਾਬੀ ਦੀ ਨਿਰੋਲਤਾ ਬਿਲਕੁਲ ਖ਼ਤਮ ਹੋ ਚੁੱਕੀ ਹੈ| ਜੇ ਕਿਸੇ ਗਾਣੇ ਨੂੰ ਫਰੋਲ ਲਿਆ ਜਾਏ ਤਾਂ ਉਸ ਵਿੱਚ 60 ਤੋਂ 70 ਪ੍ਰਤੀਸ਼ਤ ਸ਼ਬਦ ਅੰਗਰੇਜ਼ੀ ਦੇ ਹੁੰਦੇ ਹਨ| ਜੋ ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬੀ ਸ਼ਬਦਾਬਲੀ ਤੋਂ ਦੂਰ ਕਰਦੇ  ਹਨ| ਐਵੇਂ ਸਿਰਫ਼ ਪੰਜਾਬੀ ਗਾਣਿਆਂ ਵਿੱਚ ਹੀ ਨਹੀਂ ਅੱਜ-ਕੱਲ੍ਹ ਪੰਜਾਬੀ ਸਾਹਿਤ ਵਿੱਚ ਵੀ ਇੱਕ ਦੌਰ ਚੱਲਿਆ ਕਾਵਿ-ਰਚਨਾ ਜਾਂ ਕਹਾਣੀ ਕਿੱਸਿਆਂ ਵਿੱਚ ਵੀ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ| ਉਦਾਹਰਣ ਦੇ ਤੌਰ ਤੇ ਦੇਖਿਆ ਜਾਵੇ 'ਜਜ਼ਬਾਤ' ਸ਼ਬਦ ਦੱਬ ਗਿਆ ਤੇ ਇਸ ਉੱਪਰ 'ਫੀਲਿੰਗ' ਸ਼ਬਦ ਭਾਰੀ ਹੋ ਗਿਆ| ਜਿਸ ਨਾਲ ਪੰਜਾਬੀ ਸਾਹਿਤਿਕ ਪੱਖ ਵੀ ਕਮਜ਼ੋਰ ਹੁੰਦਾ ਨਜ਼ਰ ਆਉਂਦਾ ਹੈ|
 ਜੇ ਪ੍ਰਵਾਸੀ ਦੇ ਬੱਚਿਆਂ ਦੀ ਮੁੱਢਲੀ ਸਿੱਖਿਆ ਦੀ ਗੱਲ ਕਰੀਏ ਤਾਂ ਹੇਠਲੇ ਤੋਂ ਮੱਧਮ ਵਰਗ ਅੰਗਰੇਜ਼ੀ ਸਕੂਲਾਂ (ਕਾਨਵੈਂਟ) ਵਿੱਚ ਪੜ੍ਹਦੇ ਹਨ| ਜਿਨ੍ਹਾਂ ਵਿੱਚ ਪੰਜਾਬੀ ਬੋਲਣ ਤੇ ਵੀ ਮਨਾਹੀ ਹੈ| ਇਹ ਇੱਕ ਸੋਚਣ ਵਾਲਾ ਵਿਸ਼ਾ ਹੈ,  ਜਿਸ ਵਿੱਦਿਅਕ ਅਦਾਰਿਆਂ ਵਿੱਚ ਮਾਂ ਬੋਲੀ ਬੋਲਣ ਤੇ ਰੋਕ-ਟੋਕ ਹੈ, ਉਹਨਾਂ ਬੱਚਿਆਂ ਦੀ ਮਾਨਸਿਕਤਾ ਉੱਪਰ ਕੀ ਅਸਰ ਪਵੇਗਾ| ਬੇਸ਼ੱਕ ਮਾਪੇ ਹਾਸੇ-ਮਜ਼ਾਕ ਵਿੱਚ ਬੜੇ ਫ਼ਖਰ ਨਾਲ ਕਹਿੰਦੇ ਨੇ "ਸਾਡੇ ਬੱਚਿਆਂ ਨੂੰ ਪੰਜਾਬੀ ਨੀ ਆਉਂਦੀ"| ਇਸ ਦਾ ਇਹ ਇੱਕ ਮੁੱਖ ਕਾਰਨ ਹੈ ਪੰਜਾਬੀ ਵਿੱਚ ਬੱਚਿਆਂ ਦੀ ਰੁਚੀ ਦਾ ਘੱਟ ਹੋਣਾ| ਪੰਜਾਬ ਦਾ ਕੋਈ ਵੀ ਅਜਿਹਾ ਜ਼ਿਲ੍ਹਾ ਨਹੀਂ ਹੋਵੇ ਜਿੱਥੇ ਅੰਗਰੇਜ਼ੀ ਭਾਸ਼ਾ ਸਿਖਾਉਣ ਵਾਲੀਆਂ ਸੰਸਥਾਵਾਂ ਨਾ ਹੋਣ| ਕੁੱਝ ਵਪਾਰੀਆਂ ਲਈ ਇਹ ਵਪਾਰ ਦੀਆਂ ਹੱਟਾਂ ਹਨ, ਜੋ ਸ਼ਰੇਆਮ ਅੰਗਰੇਜ਼ੀ ਦੇ ਨਾਮ ਤੇ ਲੁੱਟ-ਘੱਸੁਟ ਹੋ ਰਹੀ ਹੈ| ਯੁਵਾ ਵਰਗ ਦੀ ਵਿਦੇਸ਼ ਜਾਣ ਦੀ ਹੋੜ ਦਿਨੋਂ ਦਿਨ ਵੱਧਦੀ ਜਾ ਰਹੀ ਹੈ| ਇਸ ਦਾ ਇੱਕ ਕਾਰਨ ਇਹ ਵੀ ਸਾਹਮਣੇ ਆਉਂਦਾ ਹੈ ਰਾਜ ਸਰਕਾਰਾਂ ਦੀ ਨਾ-ਕਾਮਯਾਬੀ ਕਿਉਂ ਕਿ ਸਰਕਾਰ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਰਹੀ| ਯੁਵਾ ਵਰਗ ਨਿਰਾਸ਼ ਹੋ ਕੇ ਵਿਦੇਸ਼ ਜਾਣਾ ਬੇਹਤਰ ਸਮਝਦਾ| ਵਿਦੇਸ਼ ਆਪਣੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਾ ਹੈ| ਪ੍ਰਸ਼ਨ ਇਹ ਉੱਠਦਾ ਹੈ, ਇੱਥੇ ਕਸੂਰਵਾਰ ਕੌਣ ਹੈ? ਅਸਲ ਵਿੱਚ ਇਹ ਪੰਜਾਬ ਸਰਕਾਰਾਂ ਦੀ ਨਾਲਾਇਕੀ ਹੈ| ਜੋ ਪੰਜਾਬੀ ਨੂੰ ਉੱਪਰ ਚੁੱਕਣ ਦੀ ਬਜਾਏ ਉਸਦਾ ਮਿਆਰ ਹੋਰ ਹੇਠਾਂ ਸੁੱਟ ਰਹੀ ਹੈ| ਕੋਈ ਵਿਉਂਤ ਜਾਂ ਉਪਰਾਲਾ ਲੱਭਣਾ ਚਾਹੀਦਾ ਹੈ ਜਿਸ ਨਾਲ ਪੰਜਾਬੀ ਬੋਲੀ ਨੂੰ ਬਚਾਇਆ ਜਾ ਸਕੇ| ਸਰਕਾਰ ਅਤੇ ਸਮੂਹ ਪੰਜਾਬੀਆਂ ਦਾ ਫਰਜ਼ ਬਣਦਾ ਹੈ ਉਹ ਆਪਣੀ ਮਾਤ ਭਾਸ਼ਾ ਦੀ ਰੱਖਿਆ ਕਰਨ, ਆਪਾਂ ਨੀ ਕਰਾਂਗੇ ਫਿਰ ਕੌਣ ਕਰੇਗਾ? ਨਹੀਂ ਤਾਂ, ਆਪਣੀ ਮਾਂ ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਹੀ ਹੋਵੇਗਾ| ਜਿਸ ਦੇ ਸਿੱਟੇ ਅਗਾਂਹ ਬੜੇ ਭਿਆਨਕ ਹੋ ਸਕਦੇ ਹਨ| ਬੌਧਿਕਤਾ ਕਤੇ ਅੰਗਰੇਜ਼ੀ ਵਿੱਚ ਨਾ ਫੱਸਕੇ ਰਹਿ ਜਾਵੇ| ਮਾਂ ਬੋਲੀ ਤੋਂ ਉਹਦੇ ਪੁੱਤਰਾਂ ਨੂੰ ਕੋਹਾਂ ਦੂਰ ਕਰ ਦੇਵੇ|


ਐਂਤਪਾਲ ਬਰਾੜ ਪੀ. ਐੱਚ.ਡੀ (ਫ਼ਿਲਾਸਫੀ) ਪੰਜਾਬੀ ਯੂਨੀਵਰਸਿਟੀ, ਪਟਿਆਲਾ| 9855481090