ਗੋਂਪਾ
ਦਿੱਖ
(गोम्पा ਤੋਂ ਮੋੜਿਆ ਗਿਆ)
ਗੋਂਪਾ ਜਾਂ ਗੋਂਬਾ (ਤਿੱਬਤੀ: དགོན་པ། / ਦਗੋਨ ਪਾ ; ਅਰਥ- 'ਇੱਕਲੀ ਥਾਂ') ਤਿੱਬਤੀ ਸ਼ੈਲੀ ਵਿੱਚ ਬਣੇ ਇੱਕ ਪ੍ਰਕਾਰ ਦੇ ਬੁੱਧ-ਮੱਤ ਦੇ ਭਵਨ ਜਾਂ ਭਵਨਾਂ ਨੂੰ ਕਹਿੰਦੇ ਹਨ। ਤਿੱਬਤ, ਭੂਟਾਨ, ਨੇਪਾਲ ਅਤੇ ਉੱਤਰੀ ਭਾਰਤ ਦੇ ਲੱਦਾਖ, ਹਿਮਾਚਲ ਪ੍ਰਦੇਸ਼, ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਖੇਤਰਾਂ ਵਿੱਚ ਇਹ ਕਈ ਥਾਵਾਂ ਤੇ ਮਿਲਦੇ ਹਨ। ਬੁੱਧ ਭਿਖੁਆਂ ਦੀ ਸੁਰੱਖਿਆ ਲਈ ਮਜ਼ਬੂਤ ਦੀਵਾਰਾਂ ਅਤੇ ਦਰਵਾਜਿਆਂ ਵਿੱਚ ਘਿਰੇ ਇਹ ਭਵਨ ਸਾਧਨਾ, ਪੂਜਾ, ਧਾਰਮਿਕ ਸਿੱਖਿਆ ਅਤੇ ਭਿਖੁਆਂ ਦੇ ਰਹਿਣ ਦੀ ਥਾਂ ਹੁੰਦੇ ਹਨ। ਇਨ੍ਹਾਂ ਦਾ ਨਿਰਮਾਣ ਅਕਸਰ ਇੱਕ ਜਿਆਮਿਤੀ ਧਾਰਮਿਕ ਮੰਡਲ ਦੇ ਅਧਾਰ ਤੇ ਹੁੰਦਾ ਹੈ ਜਿਸਦੇ ਕੇਂਦਰ ਵਿੱਚ ਬੁੱਧ ਦੀ ਮੂਰਤੀ ਜਾਂ ਉਸ ਵਰਗੀ ਥਾਂਕਾ ਚਿੱਤਰਕਲਾ ਹੁੰਦੀ ਹੈ।[1] ਗੋਂਪਾ ਅਕਸਰ ਕਿਸੇ ਸ਼ਹਿਰ ਜਾਂ ਬਸਤੀ ਦੇ ਨੇੜੇ ਕਿਸੇ ਉੱਚੇ ਪਹਾੜ ਜਾਂ ਚੱਟਾਨ 'ਤੇ ਬਣਾਏ ਜਾਂਦੇ ਹਨ।[2]
ਹਵਾਲੇ
[ਸੋਧੋ]- ↑ Ladakh Through the Ages: Towards a New।dentity, Shridhar Kaul, Hriday Nath Kaul, pp. 41,।ndus Publishing, 1992, 9788185182759, ... The gompas or monasteries housing a considerable number of lamas or monks are centres of learning, culture and spirituality and are institutions of paramount importance in Ladakh ...
- ↑ Settlements Of The।ndus River, Rob Bowden, pp. 27, Heinemann-Raintree Library, 2004, 9781403457189, ... Dotted along the upper reaches of the।ndus as it passes through Ladakh are several Buddhist monasteries known as gompas. Gompas are normally built on high ground, overlooking the river valleys below ...