ਅਣਪਾਈ ਚਿੱਠੀ (ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਣਪਾਈ ਚਿੱਠੀ
ਨਿਰਦੇਸ਼ਕ ਮਿਖੇਲ ਕਲਾਤੋਜ਼ੋਵ
ਲੇਖਕ ਗਰਿਗੋਰੀ ਕੋਲਤੁਨੋਵ
ਵਾਲੇਰੀ ਓਸੀਪੋਵ[1]
ਵਿਕਟਰ ਰੋਜ਼ੋਵ
ਸਿਤਾਰੇ ਤਾਤਿਆਨਾ ਸਮੋਇਲਵਾ
ਸਿਨੇਮਾਕਾਰ ਸਰਗਈ ਉਰੂਸੇਵਸਕੀ
ਸੰਪਾਦਕ ਐਨ ਐਨੀਕਨਾ
ਰਿਲੀਜ਼ ਮਿਤੀ(ਆਂ) ਮਈ 1959
ਮਿਆਦ 96 ਮਿੰਟ [2]
ਦੇਸ਼ ਸੋਵੀਅਤ ਯੂਨੀਅਨ
ਭਾਸ਼ਾ ਰੂਸੀ

ਅਣਪਾਈ ਚਿੱਠੀ (ਰੂਸੀ: Неотправленное письмо, 1959 ਦੀ ਇੱਕ ਸੋਵੀਅਤ ਫਿਲਮ ਹੈ ਜਿਸਦੇ ਡਾਇਰੈਕਟਰ ਮਿਖੇਲ ਕਲਾਤੋਜ਼ੋਵ ਸਨ ਅਤੇ ਇਸ ਵਿੱਚ ਤਾਤਿਆਨਾ ਸਮੋਇਲਵਾ ਨੇ ਮੁੱਖ ਭੂਮਿਕਾ ਨਿਭਾਈ ਹੈ। [3][4] ਇਹ 1960 ਦੇ ਕੈਨਜ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਈ।[5] ਇਹ ਵਲੇਰੀ ਓਸੀਪੋਵ ਦੀ 'ਅਣਪਾਈ ਚਿੱਠੀ' ਨਾਮ ਦੀ ਇੱਕ ਕਹਾਣੀ ਤੇ ਅਧਾਰਿਤ ਹੈ ਅਤੇ ਇਹ ਕਹਾਣੀ ਇਸੇ ਨਾਮ ਦੀ ਪੰਜਾਬੀ ਵਿੱਚ ਅਨੁਵਾਦ ਕਹਾਣੀਆਂ ਦੀ ਕਿਤਾਬ ਵਿੱਚ ਮਿਲਦੀ ਹੈ।[6]

ਕਹਾਣੀ[ਸੋਧੋ]

ਇਹ ਅਤਿਅੰਤ ਕਠੋਰ ਚੁਣੌਤੀਆਂ ਦੇ ਘੇਰੇ ਵਿੱਚ ਇਨਸਾਨੀ ਦ੍ਰਿੜਤਾ ਦਾ ਇੱਕ ਕਮਾਲ ਦਾ ਰੂਪ ਹੈ, ਜੋ ਮਨੁੱਖਜਾਤੀ ਦੁਆਰਾ ਵੀਰਾਨ ਥਾਵਾਂ ਨੂੰ ਜਿੱਤਣ ਅਤੇ ਕੁਦਰਤ ਦੀਆਂ ਤਾਕਤਾਂ ਨੂੰ ਮਨੁੱਖ ਦੇ ਭਲੇ ਲਈ ਵੱਸ ਵਿੱਚ ਕਰਨ ਦੇ ਕਾਰਜ ਲਈ ਸਮਰਪਣ ਦੀ ਕਹਾਣੀ ਹੈ। ਉਰੁਸੇਵਸਕੀ ਦੀ ਸਿਆਹ ਅਤੇ ਸਫੈਦ ਫੋਟੋਗਰਾਫੀ, ਜੋ ਕਿ ਬੇਕਾਬੂ ਪਾਣੀ ਦੀ ਪਿੱਠਭੂਮੀ, ਤੇਜ਼ ਹਵਾਵਾਂ, ਅਤੇ ਭੜਕਦੀਆਂ ਅੱਗਾਂ ਦੇ ਪਿਛੋਕੜ ਵਿੱਚ ਸੰਘਰਸ਼ਸ਼ੀਲ ਪਾਤਰਾਂ ਨੂੰ ਪੇਸ਼ ਕਰਦੀ ਹੈ, ਬੜੀ ਸ਼ਾਨਦਾਰ ਹੈ ਅਤੇ ਪਹਿਲਾਂ ਵਾਲੀ ਅਤੇ ਬਾਅਦ ਦੀ ਫਿਲਮ ਵਿੱਚ ਰਸਮੀ ਰੂਪ ਵਿੱਚ ਪੁਲ ਦਾ ਕੰਮ ਕਰਦੀ ਹੈ।

ਵਲੇਰੀ ਓਸੀਪੋਵ ਦੀ ਕਹਾਣੀ (ਅਤੇ ਨਾਟਕਕਾਰ ਵਿਕਟਰ ਰੋਜ਼ੋਵ ਨਾਲ ਮਿਲ ਕੇ ਲਿਖੀ ਸਕਰਿਪਟ) ਦੇ ਅਧਾਰ ਤੇ, ਅਣਪਾਈ ਚਿੱਠੀ ਨੂੰ ਥੀਮ ਪੱਖੋਂ ਅਤੇ ਸ਼ੈਲੀਗਤ ਤੌਰ ਤੇ ਦੋ ਵੱਖ ਵੱਖ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਖੋਜ ਦੀ ਕਹਾਣੀ ਹੈ, ਵਿਵਸਥਤ ਕੰਮ ਦੇ ਦ੍ਰਿਸ਼ਾਂ ਨਾਲ ਭਰੀ:ਤਿੰਨ ਪੁਰਸ਼ ਅਤੇ ਇਕ ਔਰਤ, ਚਾਰ ਭੂ-ਗਰਭ ਵਿਗਿਆਨੀਆਂ ਦੀ ਇੱਕ ਪਾਰਟੀ - ਸੈਂਟਰਲ ਸਾਈਬੇਰੀਅਨ ਪਠਾਰ ਦੇ ਉਜਾੜ ਵਿੱਚ ਹੀਰਿਆਂ ਦੀ ਖੋਜ ਕਰਨ ਲਈ ਇੱਕ ਕਠੋਰ ਮੁਹਿੰਮ ਤੇ ਨਿੱਕਲੀ ਹੈ, ਜੋ ਆਖਿਰਕਾਰ ਕੀਮਤੀ ਪੱਥਰਾਂ ਦੀ ਖੋਜ ਦਾ ਇੱਕ ਵਧੀਆ ਮਾਰਗ ਲਭ ਲੈਂਦੀ ਹੈ। ਇਸ ਦੇ ਪਹਿਲੇ ਹਿੱਸੇ ਵਿੱਚ ਫਿਲਮ ਦੇ ਸਿਰਲੇਖ ਵਾਲੀ ਅਣਪਾਈ ਚਿੱਠੀ, ਗਰੁੱਪ ਦੇ ਨੇਤਾ ਸਬੀਨਿਨ ਦੀ ਆਪਣੀ ਪਤਨੀ ਲਈ ਇੱਕ ਲੰਮੀ ਵਾਰਤਾ ਹੈ ਜੋ ਬਿਰਤਾਂਤ ਦੀ ਰੀੜ੍ਹ ਦਾ ਕੰਮ ਕਰਦੀ ਹੈ। ਇਹ ਨਿੱਖੜ ਗਏ ਭੂ-ਗਰਭ ਵਿਗਿਆਨੀਆਂ ਅਤੇ ਦੁਨੀਆ ਦੇ ਵੱਡੇ ਭਾਗਾਂ ਵਿਚਕਾਰ ਇੱਕ ਹਲਕਾ ਜਿਹਾ ਸੰਬੰਧ ਪ੍ਰਦਾਨ ਕਰਦੀ ਹੈ। ਸਾਬਿਨਿਨ ਦੀ ਚਿੱਠੀ ਡਾਇਰੀ ਅਤੇ ਦਾਰਸ਼ਨਿਕ ਤਰਤੀਬ ਦਾ ਮਿਸ਼ਰਣ ਹੈ, ਇਸ ਨੂੰ ਰਚਣ ਦੇ ਦ੍ਰਿਸ਼ ਹਨ, ਜੋ ਅਕਸਰ ਸ਼ਹਿਰ ਦੇ ਘਰ ਦੀ ਸ਼ਾਂਤ ਰੌਸ਼ਨੀ ਵਿਚ ਪਿਆਰ ਤੱਕਣੀਆਂ ਅਤੇ ਕਲੋਲਾਂ ਦੇ ਦ੍ਰਿਸ਼, ਜਾਂ ਅੱਗ ਦੀਆਂ ਲਪਟਾਂ ਦੇ ਬਿੰਬ ਹਨ, ਜੋ ਉਸ ਧੂਣੀ ਦਾ ਵੀ ਝੌਲਾ ਪਾਉਂਦੀਆਂ ਹਨ ਜਿਸ ਕੋਲ ਉਹ ਬੈਠਾ ਅਤੇ ਆਉਣ ਵਾਲੇ ਦਾਵਾਨਲ ਵੱਲ ਵੀ ਸੰਕੇਤ ਕਰਦੀਆਂ ਹਨ। ਇੱਕ ਦੂਜੀ ਅਣਪਾਈ ਚਿੱਠੀ ਵੀ ਹੈ, ਜੋ ਉਪ-ਕਥਾ ਦਾ ਇੱਕ ਹਿੱਸਾ ਹੈ ਜਿਸ ਵਿੱਚ ਜਵਾਨ ਤਾਨਿਆ (ਤਾਤਿਆਨਾ ਸਮੋਇਲਵਾ), ਐਨਕਾਂ ਵਾਲੇ ਆਂਦਰੇਈ (ਪਹਿਲੀ ਫ਼ਿਲਮ ਵਿਚ ਵਸੀਲੀ ਲਿਵਾਨੋਵ) ਅਤੇ ਵਧੇਰੇ ਪਰਿਪੱਕ ਸਰਗੇਈ (ਯੇਵਗਨੀ ਅਰਬਾਨਸਕੀ) ਦੇ ਵਿਚਕਾਰ ਇੱਕ ਰੋਮਾਂਟਿਕ ਤਿਕੋਣ ਸ਼ਾਮਲ ਹੈ। ਸਰਗੇਈ ਤਾਨੀਆ ਵੱਲ ਖਿੱਚਿਆ ਹੋਇਆ ਹੈ ਪਰ ਉਸ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਦਬਾਉਣਾ ਚਾਹੁੰਦਾ ਹੈ; ਉਸਨੇ ਆਪਣਾ ਭੇਤ ਇਕ ਪਰਚੀ ਵਿਚ ਲਿਖੇ ਹਨ ਜਿਸਨੂੰ ਕਦੇ ਪੜ੍ਹਿਆ ਨਹੀਂ ਸੀ ਜਾਣਾ, ਪਰ ਉਹ ਗ਼ਲਤੀ ਨਾਲ ਇਹ ਜ਼ਾਹਰ ਹੋ ਜਾਂਦੀ ਹੈ ਅਤੇ ਪਿਆਰ ਅਤੇ ਸਮਾਜਵਾਦੀ ਨੈਤਿਕਤਾ ਦੇ ਵਿਸ਼ਿਆਂ ਤੇ ਉਚੇਰੇ ਵਿਚਾਰ ਪੇਸ਼ ਕਰਦੀ ਹੈ। ਇਹ ਉਪ-ਕਥਾ ਵਿਚ ਉਹ ਦ੍ਰਿਸ਼ ਦਿਖਾਈ ਦਿੰਦੇ ਹਨ, ਜੋ ਜਿਨਸੀ ਰੁਝਾਨ ਅਤੇ ਸਰੀਰਕ ਖਿੱਚ ਨੂੰ ਦਰਸਾਉਣ ਦੇ ਨੇੜੇ ਹਨ, ਜੋ ਸੋਵੀਅਤ ਸਿਨੇਮੇ ਵਿਚ ਬਹੁਤ ਘੱਟ ਮਿਲਦੇ ਹਨ।[7]

ਭੂ-ਗਰਭ ਵਿਗਿਆਨੀ ਆਪਣੀ ਮੁਹਿੰਮ ਦੀ ਸਫਲਤਾ ਮਨਾ ਰਹੇ ਸਨ ਅਤੇ ਵਾਪਸ ਸਭਿਅਤਾ ਵੱਲ ਸਫਰ ਦੀਆਂ ਤਿਆਰੀਆਂ ਕਰ ਰਹੇ ਸਨ, ਕਿ ਜੰਗਲ ਦੀ ਅੱਗ ਦੇ ਰੂਪ ਵਿਚ ਆਫਤ ਆ ਉੱਤਰਦੀ ਹੈ। ਇਹ ਤਬਾਹੀ ਅਣਪਾਈ ਚਿੱਠੀ ਦੇ ਦੂਜੇ ਹਿੱਸੇ ਦਾ ਆਗਾਜ਼ ਹੁੰਦਾ ਹੈ, ਬਚਾਅ ਲਈ ਉਨ੍ਹਾਂ ਦਾ ਹਤਾਸ਼ ਸੰਘਰਸ਼, ਕੁਦਰਤ ਦੀ ਸ਼ਕਤੀ ਦੇ ਮੂਹਰੇ ਮਨੁੱਖੀ ਬੇਵੱਸੀ ਬਾਰੇ ਮਨੁੱਖੀ ਵਜੂਦ ਦੀ ਹੋਣੀ ਦੀ ਕਹਾਣੀ ਸ਼ੁਰੂ ਹੁੰਦੀ ਹੈ। ਚਾਰੋਂ ਜਣਿਆਂ ਨੂੰ ਬਲਦੇ ਜੰਗਲਾਂ ਵਿੱਚੀ ਲੰਘਣਾ ਪੈਂਦਾ ਹੈ ਜੋ ਕਈ ਦਿਨਾਂ ਤਕ ਇਹ ਕੰਮ ਚਲਦਾ ਰਹਿੰਦਾ ਹੈ ਅਤੇ ਫਿਰ ਇਕ ਇੱਕ ਦੀ ਮੌਤ ਹੋ ਜਾਂਦੀ ਹੈ ਅਤੇ ਇਕ ਹੋਰ ਜ਼ਖਮੀ ਹੋ ਜਾਂਦਾ ਹੈ। ਉਨ੍ਹਾਂ ਦਾ ਅਧਾਰ ਨਾਲੋਂ ਸੰਪਰਕ ਟੁੱਟ ਜਾਂਦਾ ਹੈ, ਅਤੇ ਉਹ ਪੂਰੀ ਤਰਾਂ ਨਾਲ ਕੱਟੇ ਜਾਂਦੇ ਹਨ, ਹਾਲਾਂਕਿ ਪਹਿਲਾਂ ਪਹਿਲਾਂ ਇਹ ਉਮੀਦ ਹੁੰਦੀ ਹੈ ਕਿ ਖੋਜ ਟੋਲੀਆਂ ਆ ਜਾਣਗੀਆਂ। ਬਾਕੀ ਫਿਲਮ ਵਿੱਚ, ਬਚੇ ਹੋਏ ਲੋਕ ਆਪਣੇ ਆਪ ਨੂੰ ਅਣਜਾਣੇ ਧਰਤ-ਟੁਕੜਿਆਂ ਵਿਚ ਧਰੂਹ ਰਹੇ ਹਨ - ਪਹਿਲਾਂ ਬਲਦੀ ਅੱਗ ਵਾਲੇ, ਫਿਰ ਧੁਆਂਖੇ ਅਤੇ ਬਰਸਾਤੀ, ਫਿਰ ਬਰਫੀਲੇ - ਜ਼ਿੰਦਾ ਰਹਿਣ ਦੀ ਦ੍ਰਿੜ-ਚਾਹਤ ਹੈ ਤਾਂ ਜੋ ਮਨੁੱਖਤਾ ਦੇ ਖੁਸ਼ਹਾਲ ਭਵਿੱਖ ਲਈ ਆਪਣੀਆਂ ਲਭਤਾਂ ਦਾ ਰਾਹ ਦੱਸਦੇ ਨਕਸ਼ੇ ਮੰਜ਼ਲ ਤੇ ਪਹੁੰਚਾ ਸਕਣ।

ਹਵਾਲੇ[ਸੋਧੋ]