ਸਮੱਗਰੀ 'ਤੇ ਜਾਓ

ਵੱਸੋਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਬਾਦੀ ਤੋਂ ਮੋੜਿਆ ਗਿਆ)

ਅਬਾਦੀ (ਹੋਰ ਨਾਂ ਵੱਸੋਂ, ਆਬਾਦੀ, ਜਨਸੰਖਿਆ) ਇੱਕੋ ਥਾਂ ਉੱਤੇ ਰਹਿਣ ਵਾਲ਼ੇ ਲੋਕਾਂ ਦੀ ਗਿਣਤੀ ਨੂੰ ਕਿਹਾ ਜਾਂਦਾ ਹੈ। ਜਿੰਨੇ ਲੋਕ ਕਿਸੇ ਸ਼ਹਿਰ 'ਚ ਰਹਿੰਦੇ ਹਨ, ਉਹ ਉਸ ਸ਼ਹਿਰ ਦੀ ਅਬਾਦੀ ਹੁੰਦੀ ਹੈ। ਇਹਨਾਂ ਲੋਕਾਂ ਨੂੰ ਵਾਸਣੀਕ ਜਾਂ ਵਸਨੀਕ ਕਿਹਾ ਜਾਂਦਾ ਹੈ। ਅਬਾਦੀ ਵਿੱਚ ਉਹ ਸਾਰੇ ਆਉਂਦੇ ਹਨ ਜੋ ਇਲਾਕੇ 'ਚ ਰਹਿੰਦੇ ਹਨ।

ਇਕ ਥਾਂ ਦੀ ਔਸਤ ਅਬਾਦੀ ਨੂੰ ਅਬਾਦੀ ਦਾ ਸੰਘਣਾਪਣ ਆਖਿਆ ਜਾਂਦਾ ਹੈ।। ਜਿਹੜੇ ਇਲਾਕੇ 'ਚ ਵੱਧ ਸੰਘਣਾਪਣ ਹੁੰਦਾ ਹੈ, ਉੱਥੇਥੇ ਲੋਕ ਵਧੇਰੇ ਨਜ਼ਦੀਕ ਰਹਿੰਦੇ ਹਨ, ਜਿਵੇਂ ਕਿ ਵੱਡੇ ਸ਼ਹਿਰ। ਜਿਹੜੇ ਇਲਾਕਿਆਂ ਦਾ ਸੰਘਣਾਪਣ ਘੱਟ ਹੁੰਦਾ ਹੈ, ਉੱਥੇ ਲੋਕ ਇੱਕ ਦੂਜੇ ਤੋਂ ਹਟ ਕੇ ਰਹਿੰਦੇ ਹਨ ਜਿਵੇਂ ਕਿ ਪੇਂਡੂ ਇਲਾਕਿਆਂ 'ਚ।

ਆਮ ਤੌਰ ਤੇ ਕਿਸੇ ਇਲਾਕੇ 'ਚ ਰਹਿੰਦੇ ਇਨਸਾਨ ਜਾਂ ਜਾਨਵਰਾਂ ਦੀ ਗਿਣਤੀ ਨੂੰ ਅਬਾਦੀ ਕਹਿ ਦਿੱਤਾ ਜਾਂਦਾ ਹੈ। ਕਿਸੇ ਇਲਾਕੇ 'ਚ ਵੱਧ ਤੋਂ ਵੱਧ ਵਸੋਂ ਨੂੰ ਸਹੇਜਣ ਦੀ ਸਮਰੱਥਾ ਨੂੰ ਝੱਲਣਯੋਗ ਅਬਾਦੀ ਕਿਹਾ ਜਾਂਦਾ ਹੈ।