ਸਮੱਗਰੀ 'ਤੇ ਜਾਓ

ਇਨਵੇਰੀਅੰਟ (ਭੌਤਿਕ ਵਿਗਿਆਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਣਿਤ ਅਤੇ ਸਿਧਾਂਤਿਕ ਭੌਤਿਕ ਵਿਗਿਆਨ ਅੰਦਰ, ਇਨਵੇਰੀਅੰਟ ਕਿਸੇ ਸਿਸਟਮ ਦੀ ਇੱਕ ਅਜਿਹੀ ਵਿਸ਼ੇਸ਼ਤਾ ਨੂੰ ਕਹਿੰਦੇ ਹਨ ਜੋ ਕਿਸੇ ਰੂਪਾਂਤ੍ਰਨ ਅਧੀਨ ਬਦਲਦਾ ਨਹੀਂ ਹੈ।

ਉਦਾਹਰਨਾਂ

[ਸੋਧੋ]

ਮਾਤਰਾਵਾਂ ਕੁੱਝ ਸਾਂਝੀਆਂ ਟ੍ਰਾਂਸਫੋਰਮੇਸ਼ਨਾਂ ਅਧੀਨ ਇਨਵੇਰੀਅੰਟ ਹੋ ਸਕਦੀਆਂ ਹਨ, ਪਰ ਹੋਰ ਦੂਜੀਆਂ ਅਧੀਨ ਨਹੀਂ। ਉਦਾਹਰਨ ਦੇ ਤੌਰ 'ਤੇ, ਕਿਸੇ ਕਣ ਦੀ ਵਿਲੌਸਿਟੀ ਓਦੋਂ ਇਨਵੇਰੀਅੰਟ ਰਹਿੰਦੀ ਹੈ ਜਦੋਂ ਆਇਤਾਕਾਰ “ਕੋ-ਆਰਡੀਨੇਟ ਸਿਸਟਮ” ਤੋਂ ਕਰਵੀ-ਲੀਨੀਅਰ “ਕੋ-ਆਰਡੀਨੇਟ ਸਿਸਟਮ” ਵੱਲ ਰੂਪਾਂਰਤ੍ਰਨ ਕੀਤਾ ਜਾਂਦਾ ਹੈ, ਪਰ ਇਹ ਓਦੋਂ ਇਨਵੇਰੀਅੰਟ ਨਹੀਂ ਹੁੰਦੀ ਜਦੋਂ ਅਜਿਹੀਆਂ ਰੈਫ੍ਰੈਂਸ ਦੀਆਂ ਫ੍ਰੇਮਾਂ ਦਰਮਿਆਨ ਰੂਪਾਂਤ੍ਰਨ ਕੀਤਾ ਜਾਵੇ ਜੋ ਇੱਕ ਦੂਜੀ ਪ੍ਰਤਿ ਗਤੀ ਕਰ ਰਹੀਆਂ ਹੋਣ। ਹੋਰ ਮਾਤ੍ਰਾਵਾਂ, ਜਿਵੇਂ ਪ੍ਰਕਾਸ਼ ਦੀ ਸਪੀਡ, ਹਮੇਸ਼ਾ ਹੀ ਇਨਵੇਰੀਅੰਟ ਹੁੰਦੀਆਂ ਹਨ।

ਮਹੱਤਤਾ

[ਸੋਧੋ]

ਇਨਵੇਰੀਅੰਟ ਮਾਤਰਾਵਾਂ ਅਜੋਕੀ ਸਿਧਾਂਤਿਕ ਭੌਤਿਕ ਵਿਗਿਆਨ ਅੰਦਰ ਮਹੱਤਵਪੂਰਨ ਹਨ, ਅਤੇ ਬਹੁਤ ਸਾਰੀਆਂ ਥਿਊਰੀਆਂ ਆਪਣੀਆਂ ਸਮਰੂਪਤਾਵਾਂ ਅਤੇ ਇਨਵੇਰੀਅੰਟਾਂ ਦੀ ਭਾਸ਼ਾ ਵਿੱਚ ਸਮੀਕਰਨਬੱਧ ਕੀਤੀਆਂ ਜਾਂਦੀਆਂ ਹਨ। ਨੋਇਥਰ ਦੀ ਥਿਊਰਮ ਬਿਆਨ ਕਰਦੀ ਹੈ ਕਿ ਕਿਸੇ ਭੌਤਿਕੀ ਸਿਸਟਮ ਦੇ ਕਾਰਜ ਦੀ ਹਰੇਕ ਡਿਫ੍ਰੈਂਸ਼ੀਏਬਲ ਸਮਰੂਪਤਾ ਨਾਲ ਇੱਕ ਸਬੰਧਤ ਸੁਰੱਖਿਅਤਾ ਨਿਯਮ ਹੁੰਦਾ ਹੈ।

ਵੈਕਟਰਾਂ ਦੇ ਕੋਵੇਰੀਅੰਸ ਅਤੇ ਕੌਂਟ੍ਰਾਵੇਰੀਅੰਸ ਟੈਂਸਰ ਗਣਿਤ ਅੰਦਰ ਇਨਵੇਰੀਅੰਸਾਂ ਦੀਆਂ ਗਣਿਤਿਕ ਵਿਸ਼ੇਸ਼ਤਾਵਾਂ ਨੂੰ ਸਰਵ ਸਧਾਰਨ ਬਣਾਉਂਦੇ ਹਨ, ਅਤੇ ਇਲੈਕਟ੍ਰੋਮੈਗਨਟਿਜ਼ਮ ਸਪੈਸ਼ਲ ਰਿਲੇਟੀਵਿਟੀ, ਅਤੇ ਜਨਰਲ ਰਿਲੇਟੀਵਿਟੀ ਅੰਦਰ ਅਕਸਰ ਵਰਤੇ ਜਾਂਦੇ ਹਨ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. French, A.P. (1968). Special Relativity. W. W. Norton & Company. ISBN 0-393-09793-5.