ਇੰਟਰਸਟੈਲਰ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇੰਟਰਸਟੈਲਰ (ਫਿਲਮ) ਤੋਂ ਰੀਡਿਰੈਕਟ)
ਇੰਟਰਸਟੈਲਰ
ਰੰਗਿੰਚ ਪੋਸਟਰ
ਨਿਰਦੇਸ਼ਕਕ੍ਰਿਸਟੋਫ਼ਰ ਨੋਲਨ
ਲੇਖਕ
 • ਜੌਨਾਥਨ ਨੋਲਨ
 • ਕ੍ਰਿਸਟੋਫ਼ਰ ਨੋਲਨ
ਨਿਰਮਾਤਾ
ਸਿਤਾਰੇ
 • ਮੈਥਿਊ ਮੈਕੋਨਹੇ
 • ਐਨ ਹੈਥਅਵੇ
 • ਜੈਸਿਕਾ ਚੈਸਟੇਇਨ
 • ਬਿਲ ਇਰਵਿਨ
 • ਐਲਨ ਬਰਸਟਾਇਨ
 • ਮਾਈਕਲ ਕੇਇਨ
ਸਿਨੇਮਾਕਾਰਹੋਏਟੇ ਵੈਨ ਹੋਏਟੇਮਾ
ਸੰਪਾਦਕਲੀ ਸਮਿੱਥ
ਸੰਗੀਤਕਾਰਹੰਸ ਜ਼ਿਮਰ
ਡਿਸਟ੍ਰੀਬਿਊਟਰ
ਰਿਲੀਜ਼ ਮਿਤੀਆਂ
ਮਿਆਦ
169 ਮਿੰਟ[2]
ਦੇਸ਼
 • ਸੰਯੁਕਤ ਕਿੰਗਡਮ[1]
 • ਸੰਯੁਕਤ ਰਾਜ ਅਮਰੀਕਾ[1]
ਭਾਸ਼ਾਅੰਗਰੇਜ਼ੀ
ਬਜ਼ਟ$165 ਮਿਲੀਅਨ[3]
ਬਾਕਸ ਆਫ਼ਿਸ$701.8 ਮਿਲੀਅਨ[3]

ਇੰਟਰਸਟੈਲਰ 2014 ਦੀ ਇੱਕ ਬਰਤਾਨਵੀ-ਅਮਰੀਕੀ ਵਿਗਿਆਨਕ ਗਲਪ ਫ਼ਿਲਮ ਹੈ, ਜਿਹੜੀ ਕਿ ਕ੍ਰਿਸਟੋਫਰ ਨੋਲਨ ਵਲੋਂ ਨਿਰਦੇਸ਼ਤ ਹੈ। ਇਸ ਵਿੱਚ ਮੈਥਿਊ ਮੈਕੋਨਹੇ, ਐਨ ਹੈਥਅਵੇ, ਜੈਸਿਕਾ ਚੈਸਟੇਇਨ, ਬਿਲ ਇਰਵਿਨ, ਐਲਨ ਬਰਸਟਾਇਨ, ਜੌਨ ਲਿਥਗੋ, ਮਾਈਕਲ ਕੇਇਨ, ਅਤੇ ਮੈਟ ਡੈਮੋਨ ਨੇ ਮੁੱਖ ਕਿਰਦਾਰ ਕੀਤੇ ਹਨ। ਫ਼ਿਲਮ ਵਿੱਚ ਵਿਖਾਇਆ ਜਾਂਦਾ ਹੈ ਕਿ ਮਨੁੱਖ ਆਪਣੇ ਬਚਾਅ ਲਈ ਜੂਝਦੇ ਪਏ ਹਨ ਅਤੇ ਇੱਕ ਬ੍ਰਹਿਮੰਡ ਯਾਤਰੀਆਂ ਦੀ ਕਹਾਣੀ ਵਿਖਾਈ ਜਾਂਦੀ ਹੈ ਜੋ ਕਿ ਸ਼ਨੀ (ਸੈਟਰਨ) ਗ੍ਰਹਿ ਦੇ ਨੇੜੇ ਦੇ ਇੱਕ ਵਰਮਹੋਲ ਰਾਹੀਂ ਮਨੁੱਖਤਾ ਲਈ ਨਵੇਂ ਗ੍ਰਹਿ ਦੀ ਭਾਲ਼ ਕਰਦੇ ਹਨ।

ਸਾਰ[ਸੋਧੋ]

2067 ਵਿੱਚ, ਕੁੱਝ ਹਵਾ ਦੇ ਝੱਖੜਾਂ ਕਾਰਣ ਮਨੁੱਖਤਾ ਦੀ ਹੋਂਦ ਖ਼ਤਰੇ ਵਿੱਚ ਪੈ ਜਾਂਦੀ ਹੈ। ਜੋਸਫ਼ ਕੂਪਰ, ਇੱਕ ਇੰਜੀਨੀਅਰ ਅਤੇ ਸਾਬਕਾ ਨਾਸਾ ਪਾਇਲਟ ਜੋ ਕਿ ਹੁਣ ਇੱਕ ਕਿਸਾਨ ਬਣ ਗਿਆ ਹੈ, ਆਪਣੇ ਸਾਹੁਰੇ, ਡੌਨਲਡ, ਉਸਦਾ 15 ਵਰ੍ਹਿਆਂ ਦਾ ਪੁੱਤਰ, ਟੌਮ ਕੂਪਰ, ਅਤੇ 10 ਵਰ੍ਹਿਆਂ ਦੀ ਧੀ, ਮਰਫੀ "ਮਰਫ" ਕੂਪਰ ਨਾਲ਼ ਰਹਿੰਦਾ ਹੈ। ਇੱਕ ਝੱਖੜ ਤੋਂ ਬਾਅਦ, ਮਰਫ ਦੇ ਕਮਰੇ ਵਿੱਚ ਧੂੜ ਨਾਲ਼ ਅਜੀਬ ਜਿਹਾ ਪੈਟਰਨ ਬਣ ਜਾਂਦਾ ਹੈ, ਅਤੇ ਉਹ ਇਸ ਦਾ ਕਾਰਣ ਇੱਕ ਭੂਤ ਦੱਸਦੀ ਹੈ। ਕੂਪਰ ਨੂੰ ਆਖਰਕਾਰ ਪਤਾ ਲੱਗਦਾ ਹੈ ਕਿ ਉਹ ਪੈਟਰਨ ਗੁਰਤਾ ਬੱਲ ਕਾਰਣ ਬਣਿਆ ਹੈ ਅਤੇ ਇਹ ਪੈਟਰਨ ਇੱਕ ਬਾਈਨਰੀ ਕੋਡ ਵਿੱਚ ਭੂਗੋਲਕ ਕੁਆਰਡੀਨੇਟਸ ਹਨ। ਕੂਪਰ ਉਹਨਾਂ ਕੁਆਰਡੀਨੇਟਸ ਦੇ ਨਾਲ਼ ਇੱਕ ਨਾਸਾ ਦੇ ਗੁਪਤ ਦਫ਼ਤਰ ਪਹੁੰਚ ਜਾਂਦਾ ਹੈ, ਜਿਸ ਦੀ ਅਗਵਾਈ ਪ੍ਰੋਫੈਸਰ ਜੌਨ ਬਰੈਂਡ ਕਰਦਾ ਹੈ, ਜੋ ਕਿ ਕੂਪਰ ਦਾ ਪੁਰਾਣਾ ਨਿਰੀਖਕ ਸੀ, ਜੋ ਕਿ ਕਹਿੰਦਾ ਹੈ ਕਿ ਇੱਕ ਹੋਰ ਥਾਂ ਵੀ ਗੁਰਤਾ ਬੱਲ ਵਿੱਚ ਖ਼ਰਾਬੀਆਂ ਆਈਆਂ ਹਨ। 48 ਵਰ੍ਹੇ ਪਹਿਲਾਂ, ਕੁੱਝ ਅਗਿਆਤ ਜੀਵਾਂ ਨੇ ਸ਼ਨੀ (ਸੈਟਰਨ) ਗ੍ਰਹਿ ਦੇ ਨੇੜੇ ਇੱਕ ਵਰਮਹੋਲ ਖੋਲ੍ਹ ਦਿੱਤਾ ਸੀ, ਜਿਸ ਨਾਲ਼ ਇੱਕ ਦੂਰ ਦੁਰਾਡੇ ਦੀ ਗਲੈਕਸੀ ਤੱਕ ਰਾਹ ਖੁੱਲ੍ਹ ਗਿਆ ਹੈ ਜਿਹਦੇ ਵਿੱਚ 12 ਰਹਿਣਯੋਗ ਗ੍ਰਹਿ ਹਨ, ਜੋ ਕਿ ਇੱਕ ਗਾਰਗੈਂਚੂਆ ਨਾਂ ਦੇ ਬਲੈਕ ਹੋਲ ਦੇ ਨੇੜੇ ਹਨ। 12 ਬ੍ਰਹਿਮੰਡ ਯਾਤਰੀਆਂ ਨੂੰ ਇੱਕ-ਇੱਕ ਗ੍ਰਹਿ 'ਤੇ ਉਸ ਗ੍ਰਹਿ ਦਾ ਮੁਆਇਨਾ ਕਰਨ ਲਈ ਭੇਜਿਆ ਗਿਆ ਸੀ। ਜਿਹਨਾਂ ਵਿੱਚੋਂ ਮਿੱਲਰ, ਐਡਮੰਡ, ਅਤੇ ਮੈਨ ਨੇ ਵਧੀਆ ਨਤੀਜੇ ਭੇਜੇ ਸਨ। ਉਹਨਾਂ ਵਲੋਂ ਭੇਜੀ ਗਈ ਜਾਣਕਾਰੀ ਦੇ ਹਿਸਾਬ ਨਾਲ਼, ਪ੍ਰਫੈਸਰ ਬਰੈਂਡ ਕੋਲ਼ ਦੋ ਤਰੀਕੇ ਹਨ। ਤਰੀਕਾ ਨੰਬਰ 1 ਵਿੱਚ ਇੱਕ ਗੁਰਤਾ ਪ੍ਰੋਪਲਸ਼ਨ ਸਿਧਾਂਤ ਦਾ ਉਸਾਰ ਕਰਨਾ ਪਵੇਗਾ ਤਾਂ ਕਿ ਸਾਰੇ ਮਨੁੱਖਾਂ ਨੂੰ ਬ੍ਰਹਿਮੰਡ ਵਿੱਚ ਭੇਜਿਆ ਜਾ ਸਕੇ, ਪਰ ਤਰੀਕਾ ਨੰਬਰ 2 ਵਿੱਚ ਇਨਡਿਓਰੈਂਸ ਪੁਲਾੜ ਯਾਨ ਨੂੰ 5,000 ਬਰਫ਼ ਵਿੱਚ ਜਮਾਇਓ ਮਨੁੱਖੀ ਭਰੂਣਾਂ ਨਾਲ ਲੱਦ ਕੇ ਭੇਜਿਆ ਜਾਵੇਗਾ ਤਾਂ ਕਿ ਕਿਸੇ ਰਹਿਣਯੋਗ ਗ੍ਰਹਿ 'ਤੇ ਇੱਕ ਨਵੀਂ ਮਨੁੱਖੀ ਸਭਿਅਤਾ ਵਸਾਈ ਜਾ ਸਕੇ।

ਕੂਪਰ ਨੂੰ ਇਨਡਿਓਰੈਂਸ ਪੁਲਾੜ ਜਹਾਜ਼ ਨੂੰ ਚਲਾਉਣ ਲਈ ਭਰਤੀ ਕੀਤਾ ਜਾਂਦਾ ਹੈ। ਬ੍ਰਹਿਮੰਡ ਵਿੱਚ ਜਾਣ ਵਾਲ਼ੇ ਟੋਲੇ ਵਿੱਚ ਡਾ. ਐਮਿਲੀਆ ਬਰੈਂਡ (ਪ੍ਰੋਫੈਸਰ ਬਰੈਂਡ ਦੀ ਧੀ), ਡਾ. ਰੋਮਿਲੀ, ਡਾ. ਡੋਇਲ, ਅਤੇ 2 ਰੋਬੌਟ ਟਾਰਸ ਅਤੇ ਕੇਸ ਹਨ। ਜਾਣ ਤੋਂ ਪਹਿਲਾਂ ਕੂਪਰ ਆਪਣੀ ਪਰੇਸ਼ਾਨ ਮੱਰਫੀ ਨੂੰ ਆਪਣੀ ਗੁੱਟ-ਘੜੀ ਦਿੰਦਾ ਹੈ ਤਾਂ ਕਿ ਉਹ ਉਸਦੇ ਮੁੜਨ ਤੇ ਆਪਣਾ-ਆਪਣਾ ਸਮਾਂ ਦੇਖ ਸਕਣ। ਵਰਮਹੋਲ ਵਿੱਚੋਂ ਲੰਘਣ ਤੋਂ ਬਾਅਦ ਰੋਮਿਲੀ ਬਲੈਕ ਹੋਲ ਬਾਰੇ ਅਧਿਐਨ ਕਰਦਾ ਹੈ ਅਤੇ ਕੂਪਰ, ਡੋਇਲ ਅਤੇ ਬਰੈਂਡ ਮਿੱਲਰ ਦਾ ਗ੍ਰਹਿ ਵੇਖਣ ਜਾਂਦੇ ਹਨ, ਜਿਹੜਾ ਕਿ ਗੋਡਿਆਂ ਤੱਕ ਡੂੰਘੇ ਸਮੁੰਦਰ ਨਾਲ਼ ਢੱਕਿਆ ਹੋਇਆ ਹੈ। ਮਿੱਲਰ ਦਾ ਟੁੱਟਾ ਭੱਜਾ ਪੁਲਾੜ ਜਹਾਜ਼ ਵੇਖ ਕੇ, ਬਰੈਂਡ ਕੂਪਰ ਦਾ ਮੁੜ ਪੁਲਾੜ ਜਹਾਜ਼ ਵਿੱਚ ਆਉਣ ਦਾ ਹੁਕਮ ਠੁਕਰਾ ਦਿੰਦੀ ਹੈ ਕਿਉਂਕਿ ਉਹ ਮਿੱਲਰ ਦੇ ਪੁਲਾੜ ਜਹਾਜ਼ ਦਾ ਮਲਬਾ ਇੱਕ ਵਾਰ ਵੇਖਣਾ ਚਾਹੁੰਦੀ ਹੈ, ਜਿਸ ਕਾਰਣ ਡੌਇਲ ਦੀ ਇੱਕ ਵਿਸ਼ਾਲ ਸਮੁੰਦਰ ਲਹਿਰ ਨਾਲ਼ ਮੌਤ ਹੋ ਜਾਂਦੀ ਹੈ (ਜੋ ਕਿ ਬਲੈਕ ਹੋਲ ਦੇ ਗੁਰਤਾ ਖਿੱਚ ਕਾਰਣ ਆਈ ਸੀ)। ਪੁਲਾੜ ਜਹਾਜ਼ ਦੇ ਇੰਜਣਾਂ ਵਿੱਚ ਪਾਣੀ ਵੜ ਜਾਂਦਾ ਹੈ ਅਤੇ ਸਾਫ਼ ਹੋਣ ਨੂੰ ਕੁੱਝ ਹੋਰ ਸਮਾਂ ਲੱਗਦਾ ਹੈ, ਜਿਸ ਕਾਰਣ ਉਹਨਾਂ ਦੀ ਰਵਾਨਗੀ ਵਿੱਚ ਹੋਰ ਸਮਾਂ ਲੱਗਦਾ ਹੈ। ਬਲੈਕ ਹੋਲ ਦੇ ਨੇੜੇ ਹੋਣ ਕਾਰਣ ਕੂਪਰ ਅਤੇ ਬਰੈਂਡ ਲਈ ਸਮਾਂ ਬਾਕੀਆਂ ਨਾਲੋਂ ਹੌਲ਼ੀ ਚੱਲ ਰਿਹਾ ਹੁੰਦਾ ਹੈ: ਜਿਸ ਕਾਰਣ ਜਦੋਂ ਕੂਪਰ ਅਤੇ ਬਰੈਂਡ ਮੁੜ ਆਉਂਦੇ ਹਨ ਤਾਂ ਇਨਡਿਓਰੈਂਸ ਵਿੱਚ ਬੈਠੇ ਡੌਇਲ ਲਈ 23 ਵਰ੍ਹੇ ਲੰਘ ਜਾਂਦੇ ਹਨ।

ਐਡਮੰਡ ਦੇ ਗ੍ਰਹਿ ਦੀ ਟਲੈਮੈਟ੍ਰੀ ਥੋੜ੍ਹੀ ਖਰੀ ਹੈ, ਪਰ ਮੈਨ ਵਧੀਆ ਜਾਣਕਾਰੀ ਭੇਜ ਰਿਹਾ ਹੈ। ਕੂਪਰ ਫੈਂਸਲਾ ਲੈਂਦਾ ਹੈ ਕਿ ਆਪਣਾ ਬਚਿਆ ਹੋਇਆ ਈਂਧਣ ਮੈਨ ਦੇ ਗ੍ਰਹਿ ਲਈ ਵਰਤਣਗੇ, ਜਿਥੇ ਉਹ ਮੈਨ ਨੂੰ ਨੀਂਦ ਵਿੱਚੋਂ ਜਗਾਉਂਦੇ ਹਨ। ਇਸ ਵੇਲੇ ਧਰਤੀ 'ਤੇ ਮੱਰਫ ਨਾਸਾ ਲਈ ਇੱਕ ਵਿਗਿਆਨੀ ਬਣ ਗਈ ਹੈ, ਅਤੇ ਇੱਕ ਸੁਨੇਹਾ ਭੇਜਦੀ ਹੈ ਕਿ ਪ੍ਰੋਫੈਸਰ ਬਰੈਂਡ ਦੀ ਮੌਤ ਹੋ ਗਈ ਹੈ। ਉਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਤਰੀਕਾ ਨੰਬਰ 1, ਜਿਸ ਲਈ ਬਲੈਕ ਹੋਲ ਦੇ ਅੰਦਰੋਂ ਮਿਲਣ ਵਾਲੀ ਕੁੱਝ ਜਾਣਕਾਰੀ ਦੀ ਲੋੜ ਹੈ ਜੋ ਕਿ ਨਹੀਂ ਹੋ ਸਕਦਾ। ਤਰੀਕਾ ਨੰਬਰ 2 ਹੀ ਪ੍ਰੋਫੈਸਰ ਬਰੈਂਡ ਦਾ ਮਨੁੱਖਤਾ ਨੂੰ ਬਚਾਉਣ ਦਾ ਆਖਰੀ ਤਰੀਕਾ ਸੀ। ਮੱਰਫੀ ਬਰੈਂਡ ਅਤੇ ਕੂਪਰ ਨੂੰ ਕਹਿੰਦੀ ਹੈ ਕਿ ਤੁਸੀਂ ਬਸ ਆਪਣੇ ਬਾਰੇ ਸੋਚਿਆ ਅਤੇ ਬਾਕੀਆਂ ਨੂੰ ਧਰਤੀ 'ਤੇ ਮਰਨ ਲਈ ਛੱਡ ਗਏ। ਕੂਪਰ ਫੈਂਸਲਾ ਕਰਦਾ ਹੈ ਕਿ ਧਰਤੀ 'ਤੇ ਮੁੜ ਚਲਿਆ ਜਾਵੇਗਾ ਅਤੇ ਬਰੈਂਡ ਅਤੇ ਰੋਮਿਲੀ ਮੈਨ ਦੇ ਗ੍ਰਹਿ 'ਤੇ ਪੱਕੇ ਤੌਰ ਤੇ ਰਹਿਣਗੇ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਮੈਨ ਦਾ ਗ੍ਰਹਿ ਰਹਿਣਯੋਗ ਹੈ। ਕੂਪਰ ਮੈਨ ਨਾਲ਼ ਗ੍ਰਹਿ ਦਾ ਮੁਆਇਨਾ ਅਤੇ ਪੜਚੋਲ ਕਰਨ ਜਾਂਦਾ ਹੈ। ਮੈਨ ਕੂਪਰ ਨੂੰ ਦੱਸਦਾ ਹੈ ਕਿ ਇਹ ਗ੍ਰਹਿ ਰਹਿਣਯੋਗ ਨਹੀਂ ਹੈ ਅਤੇ ਉਸ ਨੇ ਅੱਜ ਤੱਕ ਸਾਰੀ ਜਾਣਕਾਰੀ ਗਲ਼ਤ ਭੇਜੀ ਹੈ ਤਾਂ ਕਿ ਉਸ ਨੂੰ ਇਥੋਂ ਆ ਕੇ ਬਚਾਇਆ ਜਾ ਸਕੇ; ਮੈਨ ਕੂਪਰ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਇਨਡਿਓਰੈਂਸ ਨੂੰ ਲੈਕੇ ਐਡਮੰਡ ਦੇ ਗ੍ਰਹਿ 'ਤੇ ਜਾ ਕੇ ਆਪਣਾ ਮਿਸ਼ਨ ਨਬੇੜ ਸਕੇ। ਉਹ ਇੱਕ ਲੈਂਡਰ ਲੈਕੇ ਇਨਡਿਓਰੈਂਸ ਵੱਲ ਨੂੰ ਤੁਰ ਪੈਂਦਾ ਹੈ। ਉਸ ਵੇਲੇ ਮੈਨ ਵਲੋਂ ਵਿਸ਼ਾਏ ਇੱਕ ਜਾਲ਼ ਕਾਰਣ ਰੋਮਿਲੀ ਦੀ ਮੌਤ ਹੋ ਜਾਂਦੀ ਹੈ। ਬਰੈਂਡ ਅਤੇ ਕੂਪਰ ਇੱਕ ਹੋਰ ਲੈਂਡਰ ਦੀ ਮੱਦਦ ਨਾਲ਼ ਇਨਡਿਓਰੈਂਸ ਵੱਲ ਨੂੰ ਵੱਧਦੇ ਹਨ। ਮੈਨ ਜਦੋਂ ਡੌਕ ਕਰਦਾ ਹੁੰਦਾ ਹੈ ਤਾਂ ਉਸਦੀ ਮੌਤ ਹੋ ਜਾਂਦੀ ਹੈ ਅਤੇ ਇਨਡਿਓਰੈਂਸ ਨੂੰ ਵੀ ਖ਼ਾਸਾ ਨੁਕਸਾਨ ਹੁੰਦਾ ਹੈ। ਔਖਾ-ਸੌਖਾ ਹੋ ਕੇ ਕੂਪਰ ਟੁੱਟੇ ਇਨਡਿਓਰੈਂਸ 'ਤੇ ਮੁੜ ਕਾਬੂ ਪਾ ਲੈਂਦਾ ਹੈ।

ਐਡਮੰਡ ਦੇ ਗ੍ਰਹਿ 'ਤੇ ਪਹੁੰਚਣ ਲਈ ਘੱਟ ਈਂਧਣ ਹੋਣ ਕਾਰਣ ਉਹਨਾਂ ਨੂੰ ਇੱਕ ਸਲਿੰਗ-ਸ਼ੌਟ ਤਰੀਕਾ ਵਰਤਣਾਂ ਪੈਂਦਾ ਹੈ ਜੋ ਕਿ ਗਾਰਗੈਂਚੁਆ ਦੇ ਇਨਾਂ ਲਾਗੇ ਹੁੰਦਾ ਹੈ ਕਿ ਕੂਪਰ ਅਤੇ ਬਰੈਂਡ ਲਈ ਸਮਾਂ ਹੌਲ਼ੀ ਲੰਘਦਾ ਹੈ ਅਤੇ ਬਾਕੀਆਂ ਲਈ 51 ਲੰਘ ਜਾਂਦੇ ਹਨ। ਇਸ ਨੂੰ ਕਰਦੇ-ਕਰਦੇ, ਕੂਪਰ ਅਤੇ ਟਾਰਸ ਆਪਣੇ ਆਪ ਨੂੰ ਪੁਲਾੜੀ ਜਹਾਜ਼ ਵਿੱਚੋਂ ਸੁੱਟ ਦਿੰਦੇ ਹਨ ਤਾਂ ਕਿ ਨਿਊਟਨ ਦੇ ਤੀਜੇ ਅਸੂਲ ਦੇ ਮੁਤਾਬਕ ਇਨਡਿਓਰੈਂਸ ਉਲਟੀ ਦਿਸ਼ਾ ਵਿੱਚ ਚੱਲੀ ਜਾਵੇ ਅਤੇ ਐਡਮੰਡ ਦੇ ਗ੍ਰਹਿ 'ਤੇ ਪਹੁੰਚ ਜਾਵੇ। ਗਾਰਗੈਂਚੁਆ ਦੇ ਈਵੈਂਟ ਹਰਾਈਜ਼ਨ ਵਿੱਚੋਂ ਲੰਘਦੇ ਸਮੇਂ ਕੂਪਰ ਅਤੇ ਟਾਰਸ ਆਪਣੇ ਆਪ ਨੂੰ ਆਪਣੇ-ਆਪਣੇ ਪੁਲਾੜੀ ਜਹਾਜ਼ਾਂ ਵਿੱਚੋਂ ਸੁੱਟ ਦਿੰਦੇ ਹਨ ਅਤੇ ਉਹ ਇੱਕ ਵਿਸ਼ਾਲ ਟੈਜ਼ਅਰੈਕਟ ਵਿੱਚ ਪਾਉਂਦੇ ਹਨ, ਜਿਹੜਾ ਕਿ ਭਵਿੱਖ ਦੇ ਮਨੁੱਖਾਂ ਨੇ ਬਲੈਕ ਹੋਲ ਦੀ ਸਿੰਗਿਊਲੈਰਿਟੀ ਦੇ ਵਿੱਚ ਬਣਾਇਆ ਹੋਇਆ ਹੁੰਦਾ ਹੈ। ਕੂਪਰ ਨੂੰ ਪਤਾ ਲੱਗਦਾ ਹੈ ਕਿ ਉਹ ਹੀ ਮੱਰਫੀ ਦਾ "ਭੂਤ" ਸੀ।

ਕੂਪਰ ਨੂੰ ਪਛਤਾਵਾ ਹੁੰਦਾ ਹੈ ਕਿ ਉਹ ਆਪਣੇ ਨਿਆਣਿਆਂ ਨਾਲ਼ ਵੱਧ ਸਮਾਂ ਨਹੀਂ ਬਿਤਾ ਸਕਿਆ, ਕੂਪਰ ਮੱਰਫੀ ਦੀ ਗੁੱਟ-ਘੜੀ ਦੇ ਰਾਹੀਂ ਮੋਰਸ ਕੋਡ ਨਾਲ਼ ਉਸਨੂੰ ਕੁਐਂਟੰਮ ਜਾਣਕਾਰੀ ਦੇ ਦਿੰਦਾ ਹੈ ਜੋ ਕਿ ਟਾਰਸ ਨੇ ਈਵੈਂਟ ਹਰਾਇਜ਼ਨ ਦੇ ਅੰਦਰੋਂ ਇਕੱਠੀ ਕੀਤੀ ਸੀ। ਧਰਤੀ 'ਤੇ ਹੋਰ ਸਮਾਂ ਬੀਤਣ ਤੋਂ ਬਾਅਦ, ਮੱਰਫੀ ਨੂੰ ਆਖ਼ਰਕਾਰ ਇਹ ਪਤਾ ਲੱਗਦਾ ਹੈ ਕਿ ਉਹ ਉਸਦਾ ਪਿਓ ਹੀ ਸੀ ਜੋ ਕਿ ਭਵਿੱਖ ਵਿੱਚੋਂ ਉਸ ਨਾਲ਼ ਗੱਲ ਕਰਨ ਦਾ ਜਤਨ ਕਰਦਾ ਪਿਆ ਸੀ ਅਤੇ ਮੱਰਫੀ ਉਹ ਮੋਰਸ ਕੋਡ ਨੂੰ ਸੁਲਝਾ ਲੈਂਦੀ ਹੈ। ਕੂਪਰ ਅਤੇ ਟਾਰਸ ਟੈਜ਼ਰੈਕਟ ਵਿੱਚੋਂ ਬਾਹਰ ਨਿੱਕਲ਼ ਜਾਂਦੇ ਹਨ। ਕੂਪਰ ਨੂੰ ਲੱਭ ਲਿਆ ਜਾਂਦਾ ਹੈ ਅਤੇ ਜਦੋਂ ਉਸਦੀ ਜਾਗ੍ਹ ਖੁੱਲ੍ਹਦੀ ਹੈ ਤਾਂ ਉਹ ਇੱਕ ਪੁਲਾੜੀ ਨਿਵਾਸ ਵਿੱਚ ਹੁੰਦਾ ਹੈ ਜੋ ਕਿ ਸ਼ਨੀ (ਸੈਟਰਨ) ਗ੍ਰਹਿ ਦੇ ਦੁਆਲੇ ਘੁੰਮ ਰਿਹਾ ਹੁੰਦਾ ਹੈ, ਅਤੇ ਉਹ ਉਥੇ ਬਜ਼ੁਰਗ ਮੱਰਫੀ ਨੂੰ ਮਿਲ਼ਦਾ ਹੈ। ਕੂਪਰ ਵਲੋਂ ਭੇਜੀ ਕੁਐਂਟੰਮ ਜਾਣਕਾਰੀ ਨੂੰ ਵਰਤ ਕੇ ਮੱਰਫੀ ਨੇ ਗੁਰਤਾ ਪ੍ਰੋਪਲਸ਼ਨ ਸਿਧਾਂਤ ਨੂੰ ਸੁਲਝਾ ਦਿੱਤਾ ਅਤੇ ਜਿਹਦੇ ਨਾਲ਼ ਤਰੀਕਾ ਨੰਬਰ 1 ਸਫ਼ਲ ਹੋ ਸਕਿਆ। ਮੌਤ ਲਾਗੇ ਆ ਚੁੱਕੀ ਸੀ ਅਤੇ ਮੱਰਫੀ ਆਪਣੇ ਟੱਬਰ ਨਾਲ਼ ਸੀ ਅਤੇ ਉਹ ਕੂਪਰ ਨੂੰ ਆਖਦੀ ਹੈ ਕਿ ਉਹ ਐਮਿਲੀਆ ਬਰੈਂਡ ਕੋਲ਼ ਜਾਵੇ, ਅਤੇ ਕਹਿੰਦੀ ਹੈ ਕਿ "ਕਿਸੇ ਵੀ ਮਾਂ-ਪਿਓ ਆਪਣੇ ਨਿਆਣੇ ਨੂੰ ਆਪਣੇ ਸਾਹਮਣੇ ਮਰਦਾ ਹੋਇਆ ਨਾ ਵੇਖਣਾ ਪਵੇ"। ਕੂਪਰ ਅਤੇ ਟਾਰਸ ਇੱਕ ਪੁਲਾੜੀ ਜਹਾਜ਼ ਵਿੱਚ ਐਮਿਲੀਆ ਅਤੇ ਕੇਸ ਨੂੰ ਮਿਲਣ ਐਡਮੰਡ ਦੇ ਰਹਿਣਯੋਗ ਗ੍ਰਹਿ 'ਤੇ ਜਾਂਦੇ ਹਨ।

ਕਾਸਟ[ਸੋਧੋ]

 1. 1.0 1.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named LUMIERE
 2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named BBFC-Oct2014
 3. 3.0 3.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named BOM