ਸਮੱਗਰੀ 'ਤੇ ਜਾਓ

ਇੱਕ ਕੁੱਤੇ ਦੀ ਜ਼ਿੰਦਗੀ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਕੁੱਤੇ ਦੀ ਜ਼ਿੰਦਗੀ
(ਮੂਲ: A Dog's Life)
A Dog's Life ਲਈ ਥੀਏਟਰੀਕਲ ਪੋਸਟਰ
ਨਿਰਦੇਸ਼ਕਚਾਰਲੀ ਚੈਪਲਿਨ
ਲੇਖਕਚਾਰਲੀ ਚੈਪਲਿਨ
ਨਿਰਮਾਤਾਚਾਰਲੀ ਚੈਪਲਿਨ
ਸਿਤਾਰੇਚਾਰਲੀ ਚੈਪਲਿਨ
ਐਡਨਾ ਪੁਰਵੀਆਂਸ
ਸਿਡ ਚੈਪਲਿਨ
ਹੈਨਰੀ ਬਰਗਮੈਨ
ਚਾਰਲਸ ਰੀਸਨਰ
ਅਲਬੇਅਰ ਆਸਟਿਨ
ਟਾਮ ਵਿਲਸਨ
ਸਿਨੇਮਾਕਾਰਰੋਲਾਂ ਟੋਥਰੋ
ਸੰਪਾਦਕਚਾਰਲੀ ਚੈਪਲਿਨ (ਬੇਨਾਮ)
ਸੰਗੀਤਕਾਰਚਾਰਲੀ ਚੈਪਲਿਨ (1957 ਵਿੱਚ ਦ ਚੈਪਲਿਨ ਰੇਵੂ ਦੇ ਇੱਕ ਭਾਗ ਵਜੋਂ) ਰਿਲੀਜ ਹੋਈ
ਰਿਲੀਜ਼ ਮਿਤੀ
14 ਅਪਰੈਲ1918
ਮਿਆਦ
33 ਮਿੰਟ
ਦੇਸ਼ਯੂ ਐੱਸ
ਭਾਸ਼ਾਵਾਂਮੂਕ ਫ਼ਿਲਮ
ਅੰਗਰੇਜ਼ੀ (ਮੂਲ ਅੰਤਰਟਾਈਟਲ)
A Dog's Life

ਇੱਕ ਕੁੱਤੇ ਦੀ ਜ਼ਿੰਦਗੀ (ਮੂਲ: A Dog's Life, 1918) ਇੱਕ ਮੂਕ ਫ਼ਿਲਮ ਹੈ ਜਿਸਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਖੁਦ ਚਾਰਲੀ ਚੈਪਲਿਨ ਸਨ।

ਚੈਪਲਿਨ ਨਾਲ "ਸਹਿ-ਸਿਤਾਰਾ" ਇੱਕ ਜਾਨਵਰ ਹੈ। "ਸਕ੍ਰੈਪਸ" (ਕੁੱਤਾ) ਚਾਰਲੀ ਅਤੇ ਐਡਨਾ ਨੂੰ ਬਿਹਤਰ ਜ਼ਿੰਦਗੀ ਜਿਉਂ ਵਿੱਚ ਸਹਾਈ ਹੁੰਦਾ ਹੈ, ਇਸ ਲਈ ਉਹ ਇਸ ਫ਼ਿਲਮ ਦਾ ਨਾਇਕ ਹੈ। ਐਡਨਾ ਪੁਰਵੀਆਂਸ ਇਸ ਫ਼ਿਲਮ ਵਿੱਚ ਬਾਰ ਗਰਲ ਹੈ ਅਤੇ ਚੈਪਲਿਨ ਟ੍ਰੈਂਪ। ਚੈਪਲਿਨ ਦੇ ਭਾਈ ਸਿਡਨੀ ਚੈਪਲਿਨ ਦਾ ਛੋਟਾ ਜਿਹਾ ਰੋਲ ਹੈ। ਪਹਿਲੀ ਵਾਰ ਦੋਨੋਂ ਭਰਾ ਸਕ੍ਰੀਨ ਤੇ ਇਕਠੇ ਆਏ ਸਨ।

ਚਾਰਲਸ ਲੈਪਵਰਥ, ਇੱਕ ਸਾਬਕਾ ਅਖਬਾਰ ਐਡੀਟਰ ਹੈ ਜਿਸਨੇ ਇੱਕ ਵਾਰ ਚੈਪਲਿਨ ਦੀ ਇੰਟਰਵਿਊ ਲਈ ਸੀ। ਉਸਨੇ ਸਲਾਹਕਾਰ ਵਜੋਂ ਯੋਗਦਾਨ ਪਾਇਆ।[1]

ਹੋਰ ਫ਼ਿਲਮਾਂ ਜਿਨ੍ਹਾਂ ਵਿੱਚ ਚੈਪਲਿਨ ਨੇ ਕੁੱਤਿਆਂ ਨਾਲ ਭੂਮਿਕਾ ਨਿਭਾਈ ਇਹ ਹਨ: ਦ ਚੈੰਪੀਅਨ) (1915), ਦ ਗੋਲਡ ਰਸ਼ (1925), ਸਿਟੀ ਲਾਈਟਸ (1931) ਅਤੇ ਮਾਡਰਨ ਟਾਈਮਜ (1936)।

ਕਾਸਟ

[ਸੋਧੋ]
  • ਚਾਰਲੀ ਚੈਪਲਿਨ - ਟ੍ਰੈਂਪ
  • ਐਡਨਾ ਪੁਰਵੀਆਂਸ - ਬਾਰ ਗਰਲ
  • ਮੁਟ - ਸਕ੍ਰੈਪਸ (ਚੰਗਾ ਪਲਿਆ ਇੱਕ ਕੁੱਤਾ)
  • ਸਿਡ ਚੈਪਲਿਨ - ਲੰਚ ਵੈਗਨ ਵਾਲਾ
  • ਹੈਨਰੀ ਬਰਗਮੈਨ - ਮੋਟਾ ਬੇਰੁਜ਼ਗਾਰ ਬੰਦਾ/ਡਾਂਸ ਹਾਲ ਮਾਲਕਣ
  • ਚਾਰਲਸ ਰੀਸਨਰ - ਰੁਜ਼ਗਾਰ ਏਜੰਸੀ ਕਲਰਕ
  • ਅਲਬੇਅਰ ਆਸਟਿਨ - ਰੁਜ਼ਗਾਰ ਏਜੰਸੀ ਕਲਰਕ / ਚੋਰ
  • ਬਡ ਜੇਮੀਸਨ - ਚੋਰ
  • ਟਾਮ ਵਿਲਸਨ - ਪੁਲਸੀਆ
  • ਐਮ ਜੇ ਮੈਕਾਰਥੀ - ਬੇਰੁਜ਼ਗਾਰ ਬੰਦਾ
  • ਮੇੱਲ ਬਰਾਊਨ - ਬੇਰੁਜ਼ਗਾਰ ਬੰਦਾ
  • ਚਾਰਲਸ ਫੋਰਸ - ਬੇਰੁਜ਼ਗਾਰ ਬੰਦਾ
  • ਬੇਰਟ ਐਪਲਿੰਗ - ਬੇਰੁਜ਼ਗਾਰ ਬੰਦਾ
  • ਥਾਮਸ ਰਿਲੇ (ਐਕਟਰ)- ਬੇਰੁਜ਼ਗਾਰ ਬੰਦਾ
  • ਸਲੀਮ ਕੋਲ - ਬੇਰੁਜ਼ਗਾਰ ਬੰਦਾ
  • ਟੈਡ ਐਡਵਰਡ - ਬੇਰੁਜ਼ਗਾਰ ਬੰਦਾ
  • ਲੂਈ ਫਿਜਰੋ - ਬੇਰੁਜ਼ਗਾਰ ਬੰਦਾ

ਹਵਾਲੇ

[ਸੋਧੋ]
  1. Tom Stempel, Framework: a history of screenwriting in the American film, p.33