ਉਰਦੂ ਵਰਨਮਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਉਰਦੂ ਵਰਣਮਾਲਾ ਤੋਂ ਰੀਡਿਰੈਕਟ)
Jump to navigation Jump to search

ਉਰਦੂ ਵਰਨਮਾਲਾ ਵਿੱਚ ਛੱਤੀ ਅੱਖਰ ਅਤੇ ਸੈਂਤੀ ਆਵਾਜਾਂ ਹਨ, ਜਿਹਨਾਂ ਵਿਚੋਂ ਬਹੁਤੇ ਅਰਬੀ ਤੋਂ ਲਏ ਗਏ ਹਨ ਅਤੇ ਹੋਰਨਾਂ ਦੀਆਂ ਵੱਖ ਸ਼ਕਲਾਂ ਹਨ। ਕੁੱਝ ਅੱਖਰ ਕਈ ਤਰੀਕਿਆਂ ਨਾਲ ਵਰਤੇ ਕੀਤਾ ਜਾਂਦੇ ਹਨ ਅਤੇ ਕੁੱਝ ਮਿਸ਼ਰਤ ਅੱਖਰ ਇਸਤੇਮਾਲ ਹੁੰਦੇ ਹਨ ਜੋ ਦੋ ਅੱਖਰਾਂ ਤੋਂ ਮਿਲਕੇ ਬਣਦੇ ਹਨ। ਕੁੱਝ ਲੋਕ ਐਨ ('ء') ਨੂੰ ਵੱਖ ਅੱਖਰ ਨਹੀਂ ਮੰਨਦੇ ਮਗਰ ਪੁਰਾਣੀਆਂ ਉਰਦੂ ਕਿਤਾਬਾਂ ਅਤੇ ਸ਼ਬਦਕੋਸ਼ਾਂ ਵਿੱਚ ਉਸਨੂੰ ਵੱਖ ਅੱਖਰ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਵੱਖ ਵੱਖ ਸ਼ਬਦਾਂ ਵਿੱਚ ਇਹ ਵੱਖ ਅੱਖਰ ਦੇ ਰੂਪ ਵਿੱਚ ਹੀ ਇਸਤੇਮਾਲ ਹੁੰਦਾ ਹੈ, ਜਿਵੇਂ دائرہ (ਦਾਇਰਾ)। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਰਦੂ ਤਖ਼ਤੀ ਅਤੇ ਉਰਦੂ ਵਰਨਮਾਲਾ ਦੋ ਵੱਖ ਗੱਲਾਂ ਹਨ ਕਿਉਂਕਿ ਉਰਦੂ ਤਖ਼ਤੀ ਵਿੱਚ ਉਰਦੂ ਵਰਨਮਾਲਾ ਦੇ ਕਈ ਰੂਪ ਹੋ ਸਕਦੇ ਹਨ ਜਿਹਨਾਂ ਨੂੰ ਵੱਖ ਅੱਖਰ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਸਗੋਂ ਉਹ ਇੱਕ ਹੀ ਅੱਖਰ ਦੇ ਵੱਖ ਵੱਖ ਰੂਪ ਹਨ। ਜਿਵੇਂ ਨੂਨ ਗੁੰਨਾ, ਨੂਨ ਦਾ ਰੂਪ ਹੈ ਅਤੇ ਦੋ-ਚਸ਼ਮੀ ਹੇ ਅਤੇ ਗੋਲ ਹੇ ਇੱਕ ਹੀ ਅੱਖਰ ਦੇ ਦੇ ਵੱਖ ਵੱਖ ਰੂਪ ਹਨ। ਇੱਕ ਹੋਰ ਉਦਾਹਰਨ ਅਲਫ਼ ਮਮਦੂਦਾ (آ) ਅਤੇ ਅਲਫ਼ ਮਕਸੂਰਾ (ا) ਦੀ ਹੈ ਜੋ ਉਰਦੂ ਤਖ਼ਤੀ ਵਿੱਚ ਵੱਖ ਹਨ ਲੇਕਿਨ ਉਰਦੂ ਦਾ ਇੱਕ ਹੀ ਅੱਖਰ ਸ਼ੁਮਾਰ ਹੁੰਦੇ ਹਨ।[1]

ਹਵਾਲੇ[ਸੋਧੋ]

  1. ਉਰਦੂ ਅਤੇ ਪੰਜਾਬੀ: ਡਾ. ਸਯਦ ਮੁਹੱਯੁਦੀਨ ਕਾਦਰੀ ਜ਼ੋਰ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 1024