ਸਮੱਗਰੀ 'ਤੇ ਜਾਓ

ਊਦ ਬਿਲਾਊ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਊਦ ਬਿਲਾਉ ਤੋਂ ਮੋੜਿਆ ਗਿਆ)

ਊਦ ਬਿਲਾਊ ਇੱਕ ਜੀਵ ਹੈ ਜੋ ਕਿ ਤੈਰਾਕੀ ਵਿੱਚ ਨਿਪੁੰਨਤਾ ਰੱਖਦਾ ਹੈ। ਇਹ ਜਲ ਅਤੇ ਥਲ ਦੋਵਾਂ ਥਾਵਾਂ 'ਤੇ ਰਹਿ ਸਕਦਾ ਹੈ। ਪਰੰਤੂ ਇਹ ਇਹ ਆਪਣਾ ਬਹੁਤਾ ਸਮਾਂ ਪਾਣੀ ਵਿੱਚ ਹੀ ਬਿਤਾਉਂਦਾ ਹੈ।

ਸਰੀਰਕ ਬਣਤਰ

[ਸੋਧੋ]

ਇਸਦਾ ਸਰੀਰ ਨਿੱਕੇ ਕੰਨਾਂ, ਛੋਟੀਆਂ ਲੱਤਾਂ ਤੇ ਆਕਾਰ ਵਿੱਚ ਲੰਮਾ ਹੁੰਦਾ ਹੈ। ਇਸਦੇ ਕੰਨਾਂ ਅੰਦਰ ਇੱਕ ਝਿੱਲੀ ਹੁੰਦੀ ਹੈ, ਜਿਹੜੀ ਪਾਣੀ ਵਿੱਚ ਤੈਰਨ ਸਮੇਂ ਅਤੇ ਗੋਤਾ ਮਾਰਨ ਸਮੇਂ ਇਸਦੇ ਕੰਨਾਂ ਨੂੰ ਬੰਦ ਰੱਖਦੀ ਹੈ। ਇਸਦੇ ਸਰੀਰ 'ਤੇ ਰੇਸ਼ਮੀ ਜਿਹੇ ਵਾਲ ਹੁੰਦੇ ਹਨ, ਜਿਹਨਾਂ 'ਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ। ਤੈਰਦੇ ਸਮੇਂ ਇਹ ਉੱਪਰ ਮੂੰਹ ਕਰਕੇ ਤੈਰਦਾ ਹੈ।

ਹੋਂਦ ਅਤੇ ਸ਼ਿਕਾਰ

[ਸੋਧੋ]

ਊਦ ਬਿਲਾਊ ਦੀਆਂ ਕੁਝ ਜਾਤੀਆਂ ਝੀਲਾਂ ਜਾਂ ਦਰਿਆਵਾਂ ਵਿੱਚ ਵੀ ਪਾਈਆਂ ਜਾਂਦੀਆਂ ਹਨ ਪਰ ਇਹ ਵਧੇਰੇ ਕਰਕੇ ਚਟਾਨੀ ਤੱਟ 'ਤੇ ਹੀ ਰਹਿੰਦੀਆਂ ਹਨ। ਮਾਦਾ ਊਦ ਬਿਲਾਊ ਆਮ ਤੌਰ 'ਤੇ ਕੰਢੇ 'ਤੇ ਪਈਆਂ ਚੱਟਾਨਾਂ ਆਦਿ 'ਤੇ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਜਨਮ ਸਮੇਂ ਬੱਚੇ ਦੀਆਂ ਅੱਖਾਂ ਬੰਦ ਹੁੰਦੀਆਂ ਹਨ। ਮਾਂ ਛੇਤੀ ਹੀ ਬੱਚੇ ਨੂੰ ਚੱਲਣਾ-ਫਿਰਨਾ ਸਿਖਾ ਦਿੰਦੀ ਹੈ ਅਤੇ ਤੈਰਾਕੀ ਵਿੱਚ ਨਿਪੁੰਨ ਬਣਾ ਦਿੰਦੀ ਹੈ।

ਉੱਤਰੀ ਅਮਰੀਕਾ ਦੇ ਊਦ ਬਿਲਾਵਾਂ ਦਾ ਸਮੂਹ ਬੜਾ ਕੀਮਤੀ ਹੁੰਦਾ ਹੈ, ਜਿਸ ਕਰਕੇ ਉੱਥੇ ਊਦ ਬਿਲਾਊ ਦੇ ਵਧੇਰੇ ਸ਼ਿਕਾਰ ਕਾਰਨ ਇਸਦੀ ਜਾਤੀ ਨੂੰ ਖਤਰਾ ਹੋ ਗਿਆ ਸੀ। ਪਰ ਫਿਰ ਇਸਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਗਏ।

ਹਵਾਲੇ

[ਸੋਧੋ]