ਐਚ ਟੀ ਸੀ ਵਾਈਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਏਚ ਟੀ ਸੀ ਵਾਈਵ ਤੋਂ ਰੀਡਿਰੈਕਟ)

ਐਚ ਟੀ ਸੀ ਵਾਈਵ ਇੱਕ ਵਰਚੁਅਲ ਹੈੱਡਸੈੱਟ ਹੈ ਜੋ ਕਿ ਐਚ ਟੀ ਸੀ ਅਤੇ ਵਾਲਵੇ ਕੋਰਪੋਰੇਸ਼ਨ ਨੇ ਵਿਕਸਿਤ ਕੀਤਾ ਅਤੇ 5 ਅਪਰੈਲ, 2016 ਨੂੰ ਪੇਸ਼ ਕੀਤਾ ਸੀ। ਇਸ ਹੈੱਡਸੈੱਟ ਦੀ ਇਜਾਦ “ਰੂਮ ਸਕੇਲ” ਤਕਨੀਕ ਦਾ ਉਪਯੋਗ ਕਰਨ ਵਾਸਤੇ ਕੀਤੀ ਗਈ ਹੈ, ਜਿਸ ਦੇ ਵਿੱਚ ਰੂਮ ਨੂੰ ਸੇਸਰਾ ਦੀ ਮਦਦ ਨਾਲ ਇੱਕ ਥ੍ਰੀ ਡੀ ਸ੍ਪੇਸ ਵਿੱਚ ਤਬਦੀਲ ਕਰ ਦਿਤਾ ਜਾਂਦਾ ਹੈ। ਅਤੇ ਵਰਚੁਅਲ ਵਰਡ ਵਿੱਚ ਉਪਭੋਗਤਾ ਕੁਦਰਤੀ ਤੋ ਤੇ ਨੇਵੀਗੇਟ ਕਰ ਸਕਦਾ ਹੈ, ਉਹ ਕੁਦਰਤੀ ਤੋਰ ਤੇ ਚਲ ਸਕਦਾ ਹੈ ਅਤੇ ਮੋਸ਼ਨ ਟਰੈਕ ਦੀ ਮਦਦ ਨਾਲ ਕੰਟਰੋਲਰ ਨੂੰ ਵਰਤ ਕੇ ਕਿਸੇ ਵੀ ਇਕਾਈ ਨੂੰ ਸੋਧ ਸਕਦਾ ਹੈ ਅਤੇ ਗੱਲਬਾਤ ਦੇ ਸੰਚਾਰ ਦੇ ਨਾਲ ਨਾਲ ਵਿਜ਼ੁਅਲ ਵਾਤਾਵਰਣ ਦਾ ਅਨੁਭਵ ਵੀ ਕਰ ਸਕਦਾ ਹੈ।[1]

ਮਾਰਚ 2015 ਵਿੱਚ ਐਚ ਟੀ ਸੀ ਦੇ ਮੋਬਾਇਲ ਵਰਡ ਕਾਂਗਰਸ ਕੀਨੋਡ ਵਿੱਚ ਪੇਸ਼ ਕਰਨ ਤੋ ਬਾਅਦ, ਐਚ ਟੀ ਸੀ ਵਾਈਵ ਸੀਈਏਸ 2016 ਤੱਕ 22 ਇਨਾਮ ਜਿੱਤ ਚੁੱਕਾ ਹੈ ਜਿਸ ਵਿੱਚ ਬੇਸਟ ਅਓਫ਼ ਸੀਈਏਸ ਵੀ ਸ਼ਾਮਿਲ ਹੈ।

ਵਿਕਾਸ[ਸੋਧੋ]

ਵਾਲਵੇ ਦੁਆਰਾ ਨਿਰਮਿਤ ਵਰਚੁਅਲ ਰਿਏਲਿਟੀ ਸਿਸਟਮ ਦਾ ਪ੍ਰੋਟੋਟਾਇਪ 2014 ਦੇ ਦੌਰਾਨ ਦਿਖਾਇਆ ਗਿਆ ਸੀ। 23ਫਰਵਰੀ 2015 ਵਿੱਚ ਵਾਲਵੇ ਨੇ ਏਲਾਨ ਕੀਤਾ ਕਿ ਇਹ “ ਸਟੈਮ ਵੀ ਆਰ ਹਾਰਡਵੇਅਰ ਸਿਸਟਮ” 2015 ਦੀ ਗੇਮ ਡੀਵੇਲ੍ਪਰ ਕੋਨਫ੍ਰੇਸ ਵਿੱਚ ਪੇਸ਼ ਕਰੇਗਾ।[2][3][4] ਐਚ ਟੀ ਸੀ ਆਪਣਾ ਜੰਤਰ ਮੋਬਾਇਲ ਵਰਡ ਕਾਂਗਰਸ ਕੀਨੋਡ ਵਿੱਚ ਮਾਰਚ 2015 ਵਿੱਚ ਪੇਸ਼ ਕੀਤਾ।[1] ਜਿਸ ਦੇ ਪਰੀ ਔਡਰ 29 ਫ਼ਰਵਰੀ 2016 ਤੋ 10:00 a.m ਤੋ ਇਸਟਰਨ ਸਟੇਡੇਡ ਟਾਇਮ ਦੇ ਅਨੁਸਾਰ ਸ਼ੁਰੂ ਹੋਏ।[5] ਐਚ ਟੀ ਸੀ ਅਤੇ ਵਾਲਵੇ ਕੋਰਪੋਰੇਸ਼ਨ ਨੇ ਇਹ ਐਲਾਨ ਕੀਤਾ ਕਿ ਇਹ ਹੈੱਡਸੈੱਟ ਕੁਛ ਚੁਨਿੰਦਾ ਡੀਵੈਲਪਰ ਵਾਸਤੇ ਬਿਲਕੁਲ ਮੁਫਤ ਹੋਵੇਗਾ[6] 2016 ਦੇ ਕੋਨਸੁਮਰ ਇਲੇਕਟ੍ਰੋਨਿਕ ਸ਼ੋ ਦੋਰਾਨ, ਐਚ ਟੀ ਸੀ ਅਤੇ ਵਾਲਵੇ ਕੋਰਪੋਰੇਸ਼ਨ ਨੇ ਇਸ ਦਾ ਲਗਭਗ ਮੁਕੰਮਲ ਫਾਇਨਲ ਵਰਸਨ ਪੇਸ਼ ਕੀਤਾ ਜਿਸ ਨੂੰ ਕਿ ਐਚ ਟੀ ਸੀ ਵਾਈਵ ਪ੍ਰੀ ਨਾਮ ਦਿੱਤਾ ਗਿਆ।[7] ਸਟੇਮ ਵੀ ਆਰ ਯੂਨਿਟੀ ਨੂੰ ਆਪਣੇ ਨੇਟਿਵ ਪਲੇਟਫੋਰਮ ਤੇ ਸਪੋਰਟ ਕਰੇਗਾ[8]

ਇਤਿਹਾਸ[ਸੋਧੋ]

ਇਮਰਸਡ 2015 ਦੇ ਦੋਰਾਨ, ਫਿਲ ਚੇਨ ਐਚ ਟੀ ਸੀ ਦੇ ਮੁਖ ਕੋਟੇਂਟ ਅਫਸਰ ਅਤੇ ਐਚ ਟੀ ਸੀ ਵਾਈਵ ਦੇ ਸੰਸਥਾਪਕ ਨੇ ਦਸਿਆ ਕਿ “ ਵੀ ਆਰ ਵਿੱਚ ਠੋਕਰਾ” ਖਾਣ ਤੋ ਬਾਦ ਐਚ ਟੀ ਸੀ ਵਾਲਵੇ ਨਾਲ ਗਠਜੋੜ ਕੀਤਾ ਜੋ ਕਿ ਬਹੁਤ ਕਾਮਯਾਬ ਹੋਇਆ। ਚੇਨ ਨੇ ਇਹ ਵੀ ਦਸਿਆ ਕਿ ਐਚ ਟੀ ਸੀ ਅਤੇ ਵਾਲਵੇ ਦੇ ਵਿੱਚ ਜ਼ਿੰਮੇਵਾਰੀਆ ਸਾਫ਼ ਤੋਰ ਤੇ ਵੰਡਿਆ ਨਹੀਂ ਹੋਇਆ ਸੀ ਅਤੇ ਐਚ ਟੀ ਸੀ ਰਿਸਰਚ ਅਤੇ ਡੇਵੇਲਪਮੇਟ ਪ੍ਰੋਸੇਸ ਵਿੱਚ ਪੂਰੀ ਤਰਹ ਹਿਸੇਦਾਰ ਸੀ। ਨਵਬੰਰ 2016 ਵਿੱਚ ਐਚ ਟੀ ਸੀ ਨੇ ਤੀਟਰ ਲੇਸ ਵੀ ਆਰ ਦੀ ਨਵੀਂ ਕਿਟ ਦੀ ਘੋਸ਼ਣਾ ਕੀਤੀ ਜੋ ਕਿ ਟੀ ਪੀ ਕਾਸਟ ਦੁਆਰਾ ਨਿਰਮਿਤ ਹੈ[9]

ਟੇਕਨੀਕਲ ਨਿਰਧਾਰਨ[ਸੋਧੋ]

ਵਾਇਵ ਦਾ ਰੇਫ੍ਰੇਸ਼ ਰੇਟ 90 Hzz ਹੈ। ਇਹ ਯੰਤਰ ਦੋ ਸਕਰਿਨਾ ਦੀਵਰਤੋ ਕਰਦੀ ਹੈ, ਹਰ ਅੱਖ ਵਾਸਤੇ ਇੱਕ, ਜਿਸ ਵਿੱਚ ਹਰ ਦਾ ਡਿਸਪਲੇ ਰੇਸੋਲੂਸ਼ਨ 1080 x 1200 ਹੈ [16] ਇਹ ਯੰਤਰ 70 ਤੋ ਜਿਆਦਾ ਸੇਂਸਰ ਦੀ ਵਰਤੋ ਕਰਦਾ ਹੈ ਜਿਸ ਵਿੱਚ ਏਮ ਈ ਏਮ ਏਸ ਗਰੋਸਕੋਪ, ਏਕਸਲ੍ਰੋਮੀਟਰ ਅਤੇ ਲੇਸਰ ਪੋਲਿਸ਼ ਸੇਸਰ ਸ਼ਾਮਿਲ ਹਨ ਅਤੇ ਇਸ ਨੂੰ 15 ਬਾਏ 15 ਫੁੱਟ(4.6 ਬਾਏ 4.6 ਮੀਟਰ) ਟ੍ਰੇਕਿੰਗ ਸਪੇਸ ਵਿੱਚ ਉਪਰੇਟ ਕੀਤਾ ਜਾਂਦਾ ਹੈ। ਇਸ ਦਾ ਲਾਇਟ ਹਾਉਸ ਸਿਸਟਮ ਏਲਾਨ ਯਾਟਸ ਨੇ ਡਿਜਾਇਨ ਕੀਤਾ ਹੈ ਅਤੇ ਇਹ ਕਿਸੇ ਵੀ ਓਬਜੇਕਟ ਜਿਸ ਨੂੰ ਪਕੜਨ ਦੀ ਲੋੜ ਹੋਵੇ ਉਸ ਵਾਸਤੇ ਸਿੰਪਲ ਪ੍ਰੋਟੋਸੇਨਸਰ ਦਾ ਪ੍ਰਯੋਗ ਕਰਦੇ ਹਨ।

ਹਵਾਲੇ[ਸੋਧੋ]

  1. 1.0 1.1 "Valve's VR headset is called the Vive and it's made by HTC". The Verge. Retrieved 1 March 2015.
  2. "Valve is making a VR headset and its own Steam Machine". Engadget. Retrieved 1 March 2015.
  3. "Valve showing off new virtual reality hardware and updated Steam controller next week". The Verge. Retrieved 1 March 2015.
  4. "Valve's VR headset revealed with Oculus-like features". The Verge. Retrieved 1 March 2015.
  5. "HTC Vive pre-orders to start on February 29". Telegraph.co.uk. Retrieved 22 January 2016.
  6. "Valve, HTC Offering Free Vive VR to Developers". The Verge. Retrieved 6 April 2015.
  7. "HTC Vive Pre impressions: A great VR system has only gotten better". Ars Technica. Retrieved 28 January 2016.
  8. "Valve Is Bringing Native Unity Support To SteamVR". uploadvr. Retrieved 11 February 2016.
  9. Feltham, Jamie (10 November 2016). "Exclusive: HTC Vive Goes Wireless With $220 Add-On, Pre-Orders Start Friday". UploadVR. Retrieved 16 November 2016.