ਐਚਃ ਟੀਃ ਐਮਃ ਐਲਃ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਐਚਃ ਟੀਃ ਐਮਃ ਐਲਃ (HTML) ਦਾ ਪੂਰਾ ਨਾਂ ਹਾਈਪਰ ਟੈਕਸਟ ਮਾਰਕਅਪ ਲੈਂਗੂਏਜ ( HyperText Markup Language), ਵੈਬ ਸਫੇ ਬਨਾਉਣ ਦੇ ਕੰਮ ਆਉਂਦਾ ਹੈ। ਵੈਬ ਸਫੇ ਬਨਾਉਣ 'ਚ ਮੁੱਖ ਭੂਮਿਕਾ ਐਚਃ ਟੀਃ ਐਮਃ ਐਲਃ ਨਿਭਾਂਦੀ ਹੈ। ਐਚਃ ਟੀਃ ਐਮਃ ਐਲਃ ਤਤਾਂ ਦੇ ਰੂਪ 'ਚ ਲਿਖੀ ਜਾਂਦੀ ਹੈ, ਜੋ ਕਿ ਟੈਗਾਂ (tags) ਦੀ ਬਣੀ ਹੁੰਦੀ ਹੈ ਅਤੇ ਕੋਣੀ ਬਰੈਕਟਾਂ (angle brackets), ਜਿਵੇਂ <html>, ਜੋ ਕਿ ਵੈਬ ਸਫੇ ਦੇ ਮੁਆਦ ਜਾਂ ਸਮਗਰੀ ਵਿੱਚ ਹੀ ਲਿਖਿਆ ਜਾਂਦਾ ਹੈ। ਐਚਃ ਟੀਃ ਐਮਃ ਐਲਃ ਟੈਗ ਦੋ ਤਰਾਂ ਦੇ ਹੁੰਦੇ ਹਨ: ੧. ਜੋੜਿਕ ਰੂਪ 'ਚ ੨. ਇਕੱਲੇ।

ਟੈਗਾਂ ਦੇ ਵਿੱਚ ਹੀ ਵੈਬ ਡਿਜ਼ਾਈਨਰ ਲਿਖਤ ਲਿਖਦੇ ਹਨ। ਵੈਬ ਬ੍ਰੋਜ਼ਰ ਐਚਃ ਟੀਃ ਐਮਃ ਐਲਃ ਦਸਤਾਵੇਜ਼ ਦੀ ਪੜਤ ਕਰਕੇ ਦਿਖ਼ਤ ਅਤੇ ਅਵਾਜੀ ਵੈਬ ਸਫੇ ਨੂੰ ਦਿਖਾਉਂਦਾ ਹੈ। ਬ੍ਰੋਜ਼ਰ ਐਚਃ ਟੀਃ ਐਮਃ ਐਲਃ ਟੈਗ ਕਦੇ ਵੀ ਨਾਈ ਵਿਖਾਂਦਾ, ਪਰ ਉਸਦੀ ਪੜਤ ਕਰਦਾ ਹੈ ਕਿ ਵੈਬ ਸਫਾ ਕਿਹੋ ਜਿਹਾ ਦਿਖਣਾ ਚਾਹਿਦਾ ਹੈ।

ਐਚਃ ਟੀਃ ਐਮਃ ਐਲਃ ਤੱਤ ਹਰ ਇੱਕ ਵੈਬਖੇਤਰ ਜਾਂ ਵੈਬਸਾਈਟ ਦੇ ਘੜਨ ਦਾ ਸਾਂਚਾ ਭਾਵ ਮੂਲ ਤੱਤ ਹੁੰਦੇ ਹਨ। ਐਚਃ ਟੀਃ ਐਮਃ ਐਲਃ ਚਿਤਰ ਅਤੇ ਚੀਜ਼ (object) ਦੇ ਪ੍ਰਦਰਸ਼ਨ ਦੀ ਆਗਿਆ ਦਿੰਦਾ ਹੈ, ਜਿਸ ਨਾਲ ਵੈਬ ਸਫਾ ਅੱਤਕਿਰੀਆਤਮਿਕ ਲੱਗੇ। ਸਹੀ ਸਹੀ ਟੈਗਾਂ ਦੀ ਵਰਤੋਂ ਕਰਕੇ ਸੁਰਖੀ, ਬੰਧ, ਸੂਚੀ, ਲਿੰਕ (ਜੋੜਿਕ), ਹਵਾਲਾ ਅਤੇ ਹੋਰ ਚੀਜਾ ਦੀ ਵੈਬ ਸਫੇ ਤੇ ਵਰਤੋਂ ਕਰ ਸਕਦੇ ਹਾਂ। CSS ਦੀ ਵਰਤੋਂ ਐਚਃ ਟੀਃ ਐਮਃ ਐਲਃ ਨਾਲ ਕਰਕੇ ਵੈਬ ਸਫੇ ਨੂੰ ਹੋਰ ਵਧਿਆ ਬਣਾ ਸਕਦੇ ਹਾਂ।

ਇਤਹਾਸ[ਸੋਧੋ]

ਭੋਤਿਕ ਸਾਇੰਸਦਾਨ, ਟਿਮ ਬਰਨਰਸ ਲੀ, ਜੋਕਿ CERN 'ਚ ਇੱਕ ਠੇਕੇਦਾਰ ਸੀ, ਨੇ ੧੯੮੦ ਵਿੱਚ CERN ਦੇ ਖੋਜੀਆਂ ਦੇ ਲਈ ਦਸਤਾਵੇਜਾਂ ਦੀ ਵਰਤੋਂ ਅਤੇ ਆਪਸ 'ਚ ਵਿਚਾਰਕ ਵੰਡ ਲਈ, ENQUIRE ਦੀ ਤਜਵੀਜ਼ ਅਤੇ ਅਲਗਵ ਦਿਤਾ। ੧੯੮੯ ਵਿੱਚ ਬਰਨਰਸ ਲੀ ਨੇ ਹਾਈਪਰ-ਟੈਕਸਟ ਪ੍ਰਣਾਲੀ ਤੇ ਚਲਨ ਵਾਲੇ ਇੰਟਰਨੇਟ ਦੀ ਪੇਸ਼ਗੀ ਵਾਲਾ ਮੈਮੋ ਲਿਖਿਆ। ੧੯੯੦ ਦੇ ਅਖੀਰ 'ਚ ਬਰਨਰਸ ਲੀ ਨੇ HTML ਮਖਸੂਸੀ, ਬ੍ਰੋਜ਼ਰ ਅਤੇ ਸਰਵਰ ਸੋਫਟਵੇਅਰ ਲਿਖੇ। ਪਰ CERN ਨੇ ਇਸ ਨੂੰ ਕੋਈ ਖਾਸ ਤਵੱਜੋ ਨਾ ਦਿਤੀ। ੧੯੯੦ ਤੋਂ, ਉਨ੍ਹਾਂ ਨੇ ਆਪਣੇ ਜਿਆਤੀ ਨੋਟਾਂ 'ਚ ਹਾਪਰ ਟੈਕਸਟ ਜਿਥੇ ਵੀ ਵਰਤੋਂ ਵਿੱਚ ਆ ਸਕਦਾ ਸੀ ਲਿਖਿਆ ਸੀ ਅਤੇ ਇਸ ਉੱਤੇ ਇੱਕ ਵਿਸ਼ਵਕੋਸ਼ ਹੀ ਬਣਾ ਦਿਤਾ।

ਐਚਃ ਟੀਃ ਐਮਃ ਐਲਃ HTML
ਫ਼ਾਈਲ ਨਾਂ ਐਕਸਟੈਨਸ਼ਨ .html, .htm
ਇੰਟਰਨੇਟ ਮੀਡੀਆ ਤਾਇਪ text/html
ਤਾਈਪ ਕੋਡ TEXT
ਫੋਰਮੇਟ ਦਾ ਢੰਗ Markup language