ਐਲਿਸ ਇਨ ਵੰਡਰਲੈਂਡ
ਲੇਖਕ | ਲੁਈਸ ਕੈਰੋਲ |
---|---|
ਚਿੱਤਰਕਾਰ | ਜਾਹਨ ਟੈਨੀਅਲ |
ਦੇਸ਼ | ਯੂਨਾਇਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਵਿਧਾ | ਗਲਪ |
ਪ੍ਰਕਾਸ਼ਨ ਦੀ ਮਿਤੀ | 26 ਨਵੰਬਰ 1865 |
ਤੋਂ ਬਾਅਦ | ਥਰੂ ਦ ਲੁਕਿੰਗ-ਗਲਾਸ |
ਐਲਿਸਜ਼ ਅਡਵੈਂਚਰਜ ਇਨ ਵੰਡਰਲੈਂਡ (ਆਮ ਤੌਰ ਉੱਤੇ ਏਲਿਸ ਇਨ ਵੰਡਰਲੈਂਡ ਦੇ ਰੂਪ ਵਿੱਚ ਸੰਖਿਪਤ) ਲੁਈਸ ਕੈਰੋਲ ਦੇ ਉਪਨਾਮ ਦੇ ਤਹਿਤ ਬ੍ਰਿਟਿਸ਼ ਲੇਖਕ ਚਾਰਲਸ ਲੁਟਵਿਗ ਡਾਡਸਨ ਦੁਆਰਾ 1865 ਵਿੱਚ ਲਿਖਿਆ ਨਾਵਲ ਹੈ। ਇਸ ਵਿੱਚ ਐਲਿਸ ਨਾਮ ਦੀ ਇੱਕ ਕੁੜੀ ਦੀ ਕਹਾਣੀ ਹੈ ਜੋ ਇੱਕ ਖਰਗੋਸ਼ ਦੇ ਘੁਰਨੇ ਵਿੱਚ ਡਿੱਗ ਕੇ, ਅਜੀਬ ਅਤੇ ਮਨੁੱਖ-ਨੁਮਾ ਜੀਵਾਂ ਦੀ ਆਬਾਦੀ ਵਾਲੇ ਇੱਕ ਕਲਪਨਾ ਲੋਕ ਵਿੱਚ ਪਹੁੰਚ ਜਾਂਦੀ ਹੈ। ਇਹ ਕਹਾਣੀ, ਡਾਡਸਨ ਦੇ ਦੋਸਤਾਂ ਦੇ ਸੰਕੇਤਾਂ ਨਾਲ ਭਰੀ ਹੈ। ਇਸ ਕਹਾਣੀ ਨੇ ਦਲੀਲ਼ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਹੈ ਉਸਨੇ ਇਸ ਕਹਾਣੀ ਨੂੰ ਵੱਡਿਆਂ ਦੇ ਨਾਲ ਨਾਲ ਬੱਚਿਆਂ ਦੇ ਵਿੱਚ ਵੀ ਸਥਾਈ ਲੋਕਪ੍ਰਿਅਤਾ ਦਿੱਤੀ। ਇਸਨੂੰ ਸਾਹਿਤਕ ਬਕਵਾਸ ਸ਼ੈਲੀ ਦੇ ਇੱਕ ਸਭ ਤੋਂ ਚੰਗੇ ਉਦਾਹਰਣ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ, ਅਤੇ ਇਸਦਾ ਕਥਨਾਤਮਕ ਰਸਤਾ ਅਤੇ ਸੰਰਚਨਾ ਕਾਫ਼ੀ ਪ੍ਰਭਾਵਸ਼ਾਲੀ ਰਹੀ ਹੈ, ਖਾਸਕਰ ਫੰਤਾਸੀ ਸ਼ੈਲੀ ਵਿੱਚ।
ਐਲਿਸ ਨੂੰ ਉਸ ਘਟਨਾ ਦੇ ਠੀਕ ਤਿੰਨ ਸਾਲ ਬਾਅਦ 1865 ਵਿੱਚ ਲਿਖਿਆ ਗਿਆ ਸੀ, ਜਦੋਂ ਰੇਵਰੇਂਡ ਚਾਰਲਸ ਲੁਟਵਿਗ ਡਾਡਸਨ ਅਤੇ ਰੇਵਰੇਂਡ ਰਾਬਿੰਸਨ ਡਕਵਰਥ ਨੇ, ਤਿੰਨ ਛੋਟੀ ਲੜਕੀਆਂ ਦੇ ਨਾਲ ਥੇਮਸ ਨਦੀ ਵਿੱਚ ਇੱਕ ਕਿਸ਼ਤੀ ਉੱਤੇ ਸੈਰ ਕੀਤੀ :
- ਲੋਰਿਨਾ ਸ਼ਾਰਲੇਟ ਲਿਡੇਲ (13 ਸਾਲ ਦੀ ਉਮਰ, 1849 ਜਨਮ) (ਕਿਤਾਬ ਦੀ ਸ਼ੁਰੂਆਤੀ ਸਤਰ ਵਿੱਚ ਪ੍ਰਾਇਮਾ ਹੈ)
- ਏਲਿਸ ਪਲੀਸਾਂਸ ਲਿਡੇਲ (10 ਸਾਲ ਦੀ ਉਮਰ, 1852 ਜਨਮ) (ਸ਼ੁਰੂਆਤੀ ਸਤਰ ਵਿੱਚ ਸੈਕੰਡਾ)
- ਏਡਿਥ ਮੇਰੀ ਲਿਡੇਲ (8 ਸਾਲ ਦੀ ਉਮਰ, 1853 ਜਨਮ) (ਸ਼ੁਰੂਆਤੀ ਸਤਰ ਵਿੱਚ ਤਰਸ਼ਿਆ)।
ਉਹ ਤਿੰਨ ਲੜਕੀਆਂ ਆਕਸਫੋਰਡ ਯੂਨੀਵਰਸਿਟੀ ਦੇ ਕੁਲਪਤੀ ਅਤੇ ਕਰਾਇਸਟ ਚਰਚ ਦੇ ਡੀਨ ਦੇ ਨਾਲ - ਨਾਲ ਵੇਸਟਮਿੰਸਟਰ ਸਕੂਲ ਦੇ ਹੈਡਮਾਸਟਰ, ਹੈਨਰੀ ਜਾਰਜ ਲਿਡੇਲ ਦੀਆਂ ਬੇਟੀਆਂ ਸੀ। ਕਿਤਾਬ ਦਾ ਸਾਰਾ ਰੁਮਾਂਚ, ਆਕਸਫੋਰਡ ਅਤੇ ਕਰਾਇਸਟ ਚਰਚ ਦੇ ਲੋਕਾਂ, ਪਰਿਸਥਿਤੀਆਂ ਅਤੇ ਇਮਾਰਤਾਂ ਉੱਤੇ ਆਧਾਰਿਤ ਅਤੇ ਉਸ ਤੋਂ ਪ੍ਰਭਾਵਿਤ ਹੈ, ਜਿਵੇਂ ਰੈਬਿਟ ਹੋਲ (ਖਰਗੋਸ਼ ਦੀ ਖੁੱਡ) ਜੋ ਕਰਾਇਸਟ ਚਰਚ ਦੇ ਮੁੱਖ ਹਾਲ ਦੇ ਪਿੱਛੇ ਦੀਆਂ ਅਸਲੀ ਪੌੜੀਆਂ ਦੀ ਲਖਾਇਕ ਹੈ। ਇਹ ਮੰਨਿਆ ਜਾਂਦਾ ਹੈ ਕਿ ਰਿਪਨ ਕੈਥੇਡਰਲ ਵਿੱਚ, ਜਿੱਥੇ ਕੈਰੋਲ ਦੇ ਪਿਤਾ ਇੱਕ ਕੈਨਨ ਸਨ, ਗਰਿਫੌਨ ਅਤੇ ਖਰਗੋਸ਼ ਦੀ ਇੱਕ ਨੱਕਾਸ਼ੀ ਨੇ ਕਹਾਣੀ ਲਈ ਪ੍ਰੇਰਨਾ ਪ੍ਰਦਾਨ ਕੀਤੀ।
ਇਹ ਯਾਤਰਾ, ਆਕਸਫੋਰਡ ਦੇ ਨਜ਼ਦੀਕ ਫੌਲੀ ਬ੍ਰਿਜ ਤੋਂ ਸ਼ੁਰੂ ਹੋਈ ਸੀ ਅਤੇ ਪੰਜ ਮੀਲ ਦੂਰ ਗਾਡਸਟੋ ਦੇ ਪਿੰਡ ਵਿੱਚ ਖ਼ਤਮ ਹੋਈ। ਸਮਾਂ ਗੁਜ਼ਾਰਨ ਲਈ ਰੇਵਰੇਂਡ ਡਾਡਸਨ ਨੇ ਲੜਕੀਆਂ ਨੂੰ ਇੱਕ ਕਹਾਣੀ ਸੁਣਾਈ, ਜਿਸ ਵਿੱਚ ਇੱਕ ਐਲਿਸ ਨਾਮ ਦੀ ਉਚਾਟ ਮਨ ਦੀ ਕੁੜੀ ਹੈ, ਜੋ ਰੁਮਾਂਚ ਦੀ ਤਲਾਸ਼ ਵਿੱਚ ਨਿਕਲਦੀ ਹੈ।
ਲੜਕੀਆਂ ਨੂੰ ਇਹ ਪਸੰਦ ਆਈ, ਅਤੇ ਐਲਿਸ ਲਿਡੇਲ ਨੇ ਡਾਡਸਨ ਨੂੰ ਉਨ੍ਹਾਂ ਵਾਸਤੇ ਲਿਖ ਦੇਣ ਲਈ ਕਿਹਾ। ਉਸਨੇ ਅਗਲੇ ਦਿਨ ਕਹਾਣੀ ਦਾ ਖਰੜਾ ਲਿਖਣਾ ਸ਼ੁਰੂ ਕਰ ਦਿੱਤਾ, ਹਾਲਾਂਕਿ ਇਹ ਸਭ ਤੋਂ ਪੁਰਾਣਾ ਸੰਸਕਰਣ ਹੁਣ ਮਿਲਦਾ ਨਹੀਂ। ਲੜਕੀਆਂ ਅਤੇ ਡੌਡਸਨ ਨੇ ਇੱਕ ਮਹੀਨੇ ਬਾਅਦ ਕਿਸ਼ਤੀ ਦੀ ਇੱਕ ਹੋਰ ਯਾਤਰਾ ਕੀਤੀ ਜਦੋਂ ਉਸਨੇ ਐਲਿਸ ਦੀ ਕਹਾਣੀ ਦੇ ਪਲਾਟ ਨੂੰ ਹੋਰ ਵਿਸਥਾਰ ਦੇ ਦਿੱਤਾ ਅਤੇ ਨਵੰਬਰ ਵਿੱਚ ਉਸਨੇ ਬੜੀ ਦਿਲਚਸਪੀ ਨਾਲ ਖਰੜੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ।[1]
ਅੰਤਮ ਛੋਹਾਂ ਦੇਣ ਲਈ ਉਸਨੇ ਕਿਤਾਬ ਵਿੱਚ ਪੇਸ਼ ਕੀਤੇ ਜਾਨਵਰਾਂ ਲਈ ਕੁਦਰਤੀ ਇਤਿਹਾਸ ਦੀ ਖੋਜ ਕੀਤੀ, ਅਤੇ ਫਿਰ ਇਸ ਕਿਤਾਬ ਦੀ ਜਾਂਚ ਹੋਰ ਬੱਚਿਆਂ ਕੋਲੋਂ, ਖ਼ਾਸਕਰ ਜਾਰਜ ਮੈਕਡੋਨਲਡ ਦੇ ਬੱਚਿਆਂ ਕੋਲੋਂ ਕਰਵਾਈ। ਉਸਨੇ ਆਪਣੇ ਖੁਦ ਦੇ ਬਣਾਏ ਚਿੱਤਰ ਸ਼ਾਮਲ ਕੀਤੇ ਪਰ ਪ੍ਰਕਾਸ਼ਨ ਲਈ ਕਿਤਾਬ ਨੂੰ ਸਚਿੱਤਰ ਬਣਾਉਣ ਲਈ ਜੌਹਨ ਟੈਨੀਅਲ ਕੋਲ ਪਹੁੰਚ ਕੀਤੀ, ਅਤੇ ਉਸਨੂੰ ਦੱਸਿਆ ਕਿ ਬੱਚਿਆਂ ਨੂੰ ਕਹਾਣੀ ਨੂੰ ਬੜੀ ਚੰਗੀ ਲੱਗੀ ਸੀ।[1]
ਲੰਮੀ ਦੇਰੀ - ਦੋ ਸਾਲ ਤੋਂ ਜ਼ਿਆਦਾ - ਦੇ ਬਾਅਦ ਉਸ ਨੇ ਓੜਕ ਅਜਿਹਾ ਕੀਤਾ ਅਤੇ 26 ਨਵੰਬਰ, 1864 ਨੂੰ ਐਲਿਸ ਨੂੰ ਐਲਿਸਜ਼ ਅਡਵੈਂਚਰਜ ਇਨ ਵੰਡਰਲੈਂਡ ਦੀ ਹੱਥ ਲਿਖਿਤ ਪਾਂਡੂਲਿਪੀ ਦਿੱਤੀ, ਜਿਸ ਵਿੱਚ ਆਪ ਡਾਡਸਨ ਦੇ ਬਣਾਏ ਚਿੱਤਰ ਸਨ। dedicating it as "A Christmas Gift to a Dear Child in Memory of a Summer's Day".[2] ਮਾਰਟਿਨ ਗਾਰਡਨਰ ਸਹਿਤ ਕੁੱਝ ਲੋਕਾਂ ਨੂੰ ਸੰਦੇਹ ਹੈ ਕਿ ਪਹਿਲਾਂ ਵਾਲਾ ਖਰੜਾ ਸੀ, ਜਿਸਨੂੰ ਵਧੇਰੇ ਵਿਸਤ੍ਰਿਤ ਮੁਤਬਾਦਲ ਖਰੜਾ ਲਿਖ ਲੈਣ ਦੇ ਬਾਅਦ ਡਾਡਸਨ ਨੇ ਆਪੇ ਨਸ਼ਟ ਕਰ ਦਿੱਤਾ ਸੀ।[3] ਲੇਕਿਨ ਇਸਦਾ ਸਮਰਥਨ ਕਰਨ ਲਈ ਪਹਿਲਾਂ ਦ੍ਰਸ਼ਟਿਆ ਕੋਈ ਗਿਆਤ ਗਵਾਹੀ ਨਹੀਂ ਹੈ।
ਲੇਕਿਨ ਐਲਿਸ ਨੂੰ ਆਪਣੀ ਕਾਪੀ ਦੇਣ ਤੋਂ ਪਹਿਲਾਂ ਹੀ, ਡਾਡਸਨ ਇਸਦੇ ਪ੍ਰਕਾਸ਼ਨ ਅਤੇ 15,500 ਸ਼ਬਦਾਂ ਦੀ ਮੂਲ ਕਹਾਣੀ ਨੂੰ 27,500 ਸ਼ਬਦਾਂ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਸੀ,[4] ਸਭ ਤੋਂ ਜ਼ਿਕਰਯੋਗ ਚੇਸ਼ਾਇਰ ਕੈਟ ਅਤੇ ਮੈਡ ਟੀ-ਪਾਰਟੀ ਦੇ ਬਾਰੇ ਕੜੀਆਂ ਜੋੜਨ ਵਿੱਚ ਜੁਟਿਆ ਹੋਇਆ ਸੀ। 1865 ਵਿੱਚ, ਡਾਡਸਨ ਦੀ ਕਹਾਣੀ, ਐਲਿਸਜ਼ ਅਡਵੈਂਚਰਜ ਇਨ ਵੰਡਰਲੈਂਡ ਬਾਈ ਲੁਈਸ ਕੈਰੋਲ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਈ ਜਿਸ ਵਿੱਚ ਜਾਨ ਟੇਨੀਅਲ ਦੁਆਰਾ ਬਣਾਏ ਚਿੱਤਰ ਸਨ। 2,000 ਦੇ ਪਹਿਲੇ ਪ੍ਰਕਾਸ਼ਨ ਨੂੰ ਰੋਕ ਦਿੱਤਾ ਗਿਆ ਕਿਉਂਕਿ ਟੇਨੀਅਲ ਨੇ ਪ੍ਰਿੰਟ ਗੁਣਵੱਤਾ ਉੱਤੇ ਇਤਰਾਜ ਕੀਤਾ ਸੀ। ਜਲਦੀ ਇੱਕ ਨਵਾਂ ਅਡੀਸ਼ਨ ਛਾਪਿਆ ਗਿਆ ਜੋ ਉਸੇ ਸਾਲ ਦਸੰਬਰ ਵਿੱਚ ਰਿਲੀਜ਼ ਹੋਇਆ, ਲੇਕਿਨ ਉਸ ਉੱਤੇ ਤਾਰੀਖ 1866 ਦੀ ਸੀ। ਅਤੇ ਫਿਰ ਅਜਿਹਾ ਹੋਇਆ ਕਿ, ਮੂਲ ਅਡੀਸ਼ਨ ਐਪਲਟਨ ਦੇ ਨਿਊਯਾਰਕ ਪ੍ਰਕਾਸ਼ਨ ਘਰ ਨੂੰ ਡਾਡਸਨ ਦੀ ਆਗਿਆ ਨਾਲ ਵੇਚ ਦਿੱਤਾ ਗਿਆ। ਐਪਲਟਨ ਦੇ ਐਲਿਸ ਦੀ ਬਾਇੰਡਿੰਗ, 1866 ਦੇ ਮੈਕਮਿਲਨ ਦੇ ਐਲਿਸ ਦੇ ਲੱਗਪਗ ਸਮਾਨ ਸੀ, ਸਿਰਫ ਹੇਠਾਂ ਦੇ ਵੱਲ ਪ੍ਰਕਾਸ਼ਕ ਦੇ ਨਾਮ ਦਾ ਅੰਤਰ ਸੀ। ਐਪਲਟਨ ਦੀ ਐਲਿਸ ਦਾ ਮੁੱਖ ਵਰਕਾ ਨਵਾਂ ਸੀ ਜਿਸ ਨੇ 1865 ਦੇ ਮੂਲ ਮੈਕਮਿਲਨ ਮੁੱਖ ਵਰਕਾ ਰੱਦ ਕੀਤਾ, ਅਤੇ ਇਸ ਉੱਤੇ ਨਿਊਯਾਰਕ ਪ੍ਰਕਾਸ਼ਕ ਦੀ ਛਾਪ ਅਤੇ 1866 ਦੀ ਤਾਰੀਖ ਸੀ।
ਸੰਪੂਰਣ ਪ੍ਰਿੰਟ, ਜਲਦੀ ਹੀ ਵਿਕ ਗਿਆ। ਐਲਿਸ, ਪ੍ਰਕਾਸ਼ਨ ਦੀ ਇੱਕ ਸਨਸਨੀ ਸੀ, ਜਿਸਨੂੰ ਬੱਚਿਆਂ ਅਤੇ ਵੱਡੀਆਂ ਨੇ ਬਰਾਬਰ ਪਸੰਦ ਕੀਤਾ। ਇਸਦੇ ਪਹਿਲੇ ਸ਼ੌਕੀਨ ਪਾਠਕਾਂ ਵਿੱਚ, ਰਾਣੀ ਵਿਕਟੋਰੀਆ ਅਤੇ ਜਵਾਨ ਆਸਕਰ ਵਾਇਲਡ ਸਨ। ਇਹ ਕਿਤਾਬ ਕਦੇ ਪ੍ਰਿੰਟ ਤੋਂ ਬਾਹਰ ਨਹੀਂ ਹੋਈ। ਐਲਿਸਜ਼ ਅਡਵੈਂਚਰਜ ਇਨ ਵੰਡਰਲੈਂਡ ਦਾ, 125 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਹੁਣ ਤੱਕ ਇਸ ਕਿਤਾਬ ਦੇ ਸੌ ਤੋਂ ਜਿਆਦਾ ਅਡੀਸ਼ਨ ਆ ਚੁੱਕੇ ਹਨ, ਨਾਲ ਹੀ ਨਾਲ ਹੋਰ ਮੀਡੀਆ ਵਿੱਚ ਇਸਦੇ ਅਣਗਿਣਤ ਰੂਪਾਂਤਰਣ ਹੋਏ ਹਨ, ਵਿਸ਼ੇਸ਼ ਤੌਰ ਤੇ ਥੀਏਟਰ ਅਤੇ ਫਿਲਮਾਂ ਵਿੱਚ।
ਇਸ ਕਿਤਾਬ ਨੂੰ ਆਮ ਤੌਰ ਤੇ ਐਲਿਸ ਇਨ ਵੰਡਰਲੈਂਡ ਦੇ ਸੰਖੇਪ ਸਿਰਲੇਖ ਦੁਆਰਾ ਪੁਕਾਰਿਆ ਜਾਂਦਾ ਹੈ, ਜੋ ਇੱਕ ਵਿਕਲਪਿਕ ਸਿਰਲੇਖ ਹੈ ਜਿਸਨੂੰ ਇਸ ਕਹਾਣੀ ਦੇ ਕਈ ਸਾਲਾਂ ਦੇ ਦੌਰਾਨ ਨਿਰਮਿਤ ਰੰਗ ਮੰਚ, ਫਿਲਮ ਅਤੇ ਟੀਵੀ ਦੇ ਅਨੇਕਾਂ ਰੂਪਾਂਤਰਣਾਂ ਨੇ ਹਰਮਨ ਪਿਆਰਾ ਕੀਤਾ। ਇਸ ਸਿਰਲੇਖ ਦੇ ਕੁੱਝ ਅਡੀਸ਼ਨਾਂ ਵਿੱਚ, ਐਲਿਸਜ਼ ਅਡਵੈਂਚਰਜ ਇਨ ਵੰਡਰਲੈਂਡ ਅਤੇ ਉਸਦੀ ਅਗਲੀ ਕੜੀ ਥਰੂ ਦ ਲੁਕਿੰਗ ਗਲਾਸ, ਅਤੇ ਵ੍ਹੱਟ ਐਲਿਸ ਫਾਉਂਡ ਦੇਅਰ, ਦੋਨੋਂ ਮੌਜੂਦ ਹਨ।
ਕਥਾ ਸਾਰ
[ਸੋਧੋ]ਕਾਂਡ ਪਹਿਲਾ – ਖ਼ਰਗੋਸ਼ ਦੀ ਖੱਡ ਵਿੱਚ: ਐਲਿਸ ਸੱਤਾਂ ਸਾਲਾਂ ਦੀ ਇੱਕ ਕੁੜੀ ਹੈ। ਉਹ ਆਪਣੀ ਵੱਡੀ ਭੈਣ ਮਾਰਗਰੇਟ ਕਿੰਗਸਲੇ ਨਾਲ ਦਰਿਆ ਦੇ ਕੰਢੇ ਬੈਠੀ ਬੋਰ ਹੋ ਰਹੀ ਹੈ ਅਤੇ ਉਸਨੂੰ ਨੀਂਦ ਆ ਰਹੀ ਹੈ। ਫਿਰ ਉਹ ਇੱਕ ਗੱਲਾਂ ਕਰਦਾ ਜਾਂਦਾ, ਸੂਟ ਬੂਟ ਵਾਲਾ ਚਿੱਟਾ ਖਰਗੋਸ਼ ਵੇਖਦੀ ਹੈ ਜਿਸ ਨੇ ਹੱਥ ਵਿੱਚ ਜੇਬੀ ਘੜੀ ੜੀ ਹੋਈ ਸੀ। ਉਹ ਇਸ ਖਰਗੋਸ਼ ਦੇ ਮਗਰ ਜਾਂਦੀ ਹੈ ਅਤੇ ਅਚਾਨਕ ਉਸਦੀ ਖੱਡ ਵਿੱਚ ਹੇਠਾਂ ਡਿਗ ਪੈਂਦੀ ਹੈ। ਲੰਬਾ ਸਮਾਂ ਉਹ ਡਿੱਗਦੀ ਜਾਂਦੀ ਹੈ ਅਤੇ ਅਖ਼ੀਰ ਇੱਕ ਅਜੀਬ ਹਾਲ ਵਿੱਚ ਜਾ ਗਿਰਦੀ ਹੈ ਜਿਸ ਵਿੱਚ ਹਰ ਅਕਾਰ ਦੇ ਜੰਦਰਿਆਂ ਨਾਲ ਬੰਦ ਦਰਵਾਜ਼ੇ ਹੁੰਦੇ ਹਨ। ਉਸ ਨੂੰ ਇੱਕ ਬਹੁਤ ਹੀ ਛੋਟੇ ਜਿਹੇ ਦਰਵਾਜ਼ੇ ਦੀ ਇੱਕ ਛੋਟੀ ਜਿਹੀ ਚਾਬੀ ਮਿਲਦੀ ਹੈ। ਦਰਵਾਜ਼ਾ ਇੰਨਾ ਤੰਗ ਹੈ ਕਿ ਉਹ ਉਸਦੇ ਅੰਦਰ ਨਹੀਂ ਵੜ ਸਕਦੀ, ਪਰ ਇਸ ਰਾਹੀਂ ਉਹ ਇੱਕ ਆਕਰਸ਼ਕ ਬਾਗ਼ ਦੇਖਦੀ ਹੈ। ਫਿਰ ਉਸ ਨੂੰ ਇੱਕ ਮੇਜ਼ ਤੇ ਪਈ ਇੱਕ ਬੋਤਲ ਨਜ਼ਰ ਪੈਂਦੀ ਹੈ ਜਿਸ ਤੇ "ਡਰਿੰਕ ਮੀ" ਦਾ ਲੇਬਲ ਚਿਪਕਿਆ ਹੋਇਆ ਹੈ। ਇਸ ਨੂੰ ਪੀ ਕੇ ਉਹ ਬਹੁਤ ਛੋਟੀ ਹੋ ਜਾਂਦੀ ਹੈ, ਇੰਨੀ ਛੋਟੀ ਕਿ ਉਹ ਮੇਜ਼ ਤੇ ਰੱਖ ਬੈਠੀ ਚਾਬੀ ਤੱਕ ਵੀ ਨਹੀਂ ਪਹੁੰਚ ਸਕਦੀ। ਉਹ ਚੈਪਟਰ ਦੇ ਬੰਦ ਹੋਣ ਸਮੇਂ ਉਹ ਇੱਕ ਕੇਕ ਖਾਂ ਲੈਂਦੀ ਹੈ ਜਿਸ 'ਤੇ ਲਿਖਿਆ "ਈਟ ਮੀ" ਲਿਖਿਆ ਸੀ।
ਦੂਜਾ ਕਾਂਡ - ਹੰਝੂਆਂ ਦਾ ਛੱਪੜ: ਦੂਜਾ ਕਾਂਡ ਐਲੀਸ ਦੇ ਇੰਨੇ ਵੱਡੇ ਆਕਾਰ ਦੀ ਹੋਣ ਨਾਲ ਸ਼ੁਰੂ ਹੁੰਦਾ ਹੈ ਕਿ ਉਸਦਾ ਸਿਰ ਛੱਤ ਨਾਲ ਜਾ ਵੱਜਦਾ ਹੈ। ਐਲਿਸ ਨਾਖੁਸ਼ ਹੈ ਅਤੇ ਰੋਂਦੀ ਹੈ ਤਾਂ ਉਸ ਦੇ ਹੰਝੂਆਂ ਹਾਲ ਦੇ ਰਸਤੇ ਵਿੱਚ ਹੜ੍ਹ ਆ ਜਾਂਦਾ ਹੈ। ਇੱਕ ਪੱਖਾ ਚੁੱਕਣ ਦੇ ਕਾਰਨ ਉਹ ਦੁਬਾਰਾ ਸੁੰਗੜ ਜਾਂਦੀ ਹੈ ਅਤੇ ਆਪਣੇ ਹੰਝੂਆਂ ਵਿੱਚ ਤੈਰਦੀ ਹੋਈ ਇੱਕ ਚੂਹੇ ਨੂੰ ਮਿਲਦੀ ਹੈ। ਉਹ ਵੀ ਤੈਰ ਰਿਹਾ ਹੈ। ਉਹ ਉਸ ਨਾਲ ਐਲੀਮੈਂਟਰੀ ਫ੍ਰੈਂਚ ਵਿੱਚ ਛੋਟੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀ ਹੈ (ਇਹ ਸੋਚ ਕੇ ਕਿ ਉਹ ਫ੍ਰੈਂਚ ਚੂਹਾ ਹੋ ਸਕਦਾ ਹੈ) ਪਰ ਉਸ ਦੀ ਪਹਿਲੀ ਚਾਲ "Où est ma chatte?" ("ਮੇਰੀ ਬਿੱਲੀ ਕਿੱਥੇ ਹੈ?") ਤੋਂ ਹੀ ਚੂਹਾ ਨਾਰਾਜ਼ ਹੋ ਜਾਂਦਾ ਹੈ ਅਤੇ ਉਹ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ।