ਓਲੀਵਰ ਗੋਲਡਸਮਿਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਓਲਿਵਰ ਗੋਲਡਸਮਿਥ ਤੋਂ ਰੀਡਿਰੈਕਟ)
Jump to navigation Jump to search
ਓਲੀਵਰ ਗੋਲਡਸਮਿਥ
ਪੋਰਟਰੇਟ 1769–70, ਕ੍ਰਿਤ:ਜੋਸ਼ੂਆ ਰੇਨੋਲਡ
ਜਨਮ (1728-11-10)10 ਨਵੰਬਰ 1728 (ਵਿਵਾਦ ਹੈ)
ਬਾਲੀਮਹੋਨ, ਕੰਟਰੀ ਲਾਂਗਫੋਰਡ, ਆਇਰਲੈਂਡ ਜਾਂ ਐਲਫ਼ਿਨ, ਕੰਟਰੀ ਰੋਸਕਾਮਨ, ਆਇਰਲੈਂਡ
ਮੌਤ 4 ਅਪ੍ਰੈਲ 1774(1774-04-04) (ਉਮਰ 43)
ਲੰਦਨ, ਇੰਗਲੈਂਡ
ਕਬਰ ਟੈਂਪਲ ਚਰਚ, ਲੰਦਨ
ਵੱਡੀਆਂ ਰਚਨਾਵਾਂ ਗੁਡ ਨੇਚਰਡ ਮੈਨ, ਦ ਵਿਕਾਰ ਆਫ ਵੇਕਫੀ’ਲਡ
ਸਿੱਖਿਆ ਬੀ ਏ
ਅਲਮਾ ਮਾਤਰ ਟ੍ਰਿੰਟੀ ਕਾਲਜ, ਡਬਲਿਨ
ਕਿੱਤਾ ਨਾਟਕਕਾਰ, ਕਵੀ, ਬਸਕਰ, ਵੈਦ ਸਹਾਇਕ
ਲਹਿਰ ਦ ਕਲੱਬ (ਸਾਹਿਤਕ ਕਲੱਬ)

ਓਲੀਵਰ ਗੋਲਡਸਮਿਥ (ਅੰਗਰੇਜ਼ੀ:Oliver Goldsmith, 10 ਨਵੰਬਰ 1730 - 4 ਅਪਰੈਲ 1774)[1] ਅੰਗਰੇਜ਼ੀ ਦਾ ਮਸ਼ਹੂਰ ਲੇਖਕ, ਆਇਰਲੈਂਡ ਵਿੱਚ ਪੈਦਾ ਹੋਇਆ। ਪਾਦਰੀਆਂ ਦੇ ਘਰਾਣੇ ਨਾਲ ਉਸ ਦਾ ਤਾੱਲੁਕ ਸੀ। ਟਰਿੰਟੀ ਮਹਾ ਵਿਦਿਆਲਾ ਡਬਲਿਨ ਵਿੱਚ ਸਿੱਖਿਆ ਹਾਸਲ ਕੀਤੀ। ਬਾਅਦ ਵਿੱਚ ਏਡਿਨਬਰਾ ਅਤੇ ਫਿਰ ਲੀਡਨ ਵਿੱਚ ਡਾਕਟਰੀ ਦੀ ਸਿੱਖਿਆ ਹਾਸਲ ਕੀਤੀ। ਸ਼ੁਰੂ ਵਿੱਚ ਪ੍ਰੈਕਟਿਸ ਕਾਮਯਾਬ ਨਹੀਂ ਹੋਈ। ਕਿਉਂਜੋ ਤਬੀਅਤ ਵਿੱਚ ਸਾਹਿਤ ਦੀ ਤਰਫ ਰੁਝਾਨ ਜ਼ਿਆਦਾ ਸੀ ਇਸ ਲਈ ਰਿਸਾਲਿਆਂ ਲਈ ਲਿਖਣਾ ਸ਼ੁਰੂ ਕਰ ਦਿਤਾ। ਜਦੋਂ ਉਸ ਦੀ ਕਿਤਾਬ ‘ਦੁਨੀਆ ਦੇ ਨਾਗਰਿਕ’ (Citizens of the World) ਪ੍ਰਕਾਸ਼ਿਤ ਹੋਈ ਤਾਂ ਲੋਕ ਉਸ ਦੀ ਸਾਹਿਤਕ ਹੈਸੀਅਤ ਮੰਨਣ ਲੱਗੇ। ਕੁਝ ਹੋਰ ਕਿਤਾਬਾਂ ਛਪਣ ਨਾਲ ਉਸ ਦੀ ਸ਼ੁਹਰਤ ਵਧਣ ਲੱਗੀ। ਗੋਲਡਸਮਿਥ ਨੂੰ ਅੰਗਰੇਜ਼ੀ ਸਾਹਿਤ ਵਿੱਚ ਅਹਿਮ ਮੁਕਾਮ ਹਾਸਲ ਹੈ ਅਤੇ ਇਹ ਉਸ ਨੂੰ ਇਸ ਦੇ ਦੋ ਮਸ਼ਹੂਰ ਕਾਮੇਡੀ ਡਰਾਮਿਆਂ ਦੀ ਵਜ੍ਹਾ ਨਾਲ ਹਾਸਲ ਹੋਇਆ ਹੈ। ਇੱਕ ‘ਗੁਡ ਨੇਚਰਡ ਮੈਨ’ (Good Natured Man) ਅਤੇ ਦੂਜਾ ਸ਼ੀ ਸਟੂਪਸ ਟੂ ਕੰਕੁਰ (She stoops to Conquer) ਹੈ। ਇਸ ਦੇ ਅਨੁਵਾਦ ਕਈ ਜਬਾਨਾਂ ਵਿੱਚ ਹੋ ਚੁੱਕੇ ਹਨ ਅਤੇ ਇਹ ਅੱਜ ਤੱਕ ਸਟੇਜ ਉੱਤੇ ਖੇਡੇ ਜਾਂਦੇ ਹਨ। ਉਸ ਨੇ ਇੱਕ ਨਾਵਲ ਲਿਖਿਆ ਹੈ ਅਤੇ ਉਹ ਹੈ ‘ਦ ਵਿਕਾਰ ਆਫ ਵੇਕਫੀਲਡ’ (The Vicar of Wakefield)। ਗੋਲਡਸਮਿਥ ਦੇ ਦੌਰ ਵਿੱਚ ਸਾਹਿਤ ਉੱਤੇ ਜਜਬਾਤੀਪੁਣਾ ਬਹੁਤ ਛਾਇਆ ਹੋਇਆ ਸੀ। ਉਸ ਨੇ ਆਪਣੀ ਰਚਨਾਵਾਂ ਦੇ ਰਾਹੀਂ ਯਥਾਰਥਵਾਦ ਨੂੰ ਪ੍ਰਚੱਲਤ ਕੀਤਾ ਅਤੇ ਕਾਫ਼ੀ ਧਨ ਕਮਾਇਆ ਲੇਕਿਨ ਹਮੇਸ਼ਾ ਗੁਰਬਤ ਦੀ ਜਿੰਦਗੀ ਹੀ ਉਸ ਨੂੰ ਨਸੀਬ ਹੋਈ। ਬਾਸੋਲ ਨੇ ਇਸ ਬਾਰੇ ਲਿਖਿਆ ਸੀ ਕਿ ਉਹ ਅਹਮਕਾਨਾ ਹੱਦ ਤੱਕ ਸਖੀ ਅਤੇ ਕੋਮਲ ਦਿਲ ਸੀ। ਕਿਸੇ ਦੂਜੇ ਦੀ ਪਰੇਸ਼ਾਨੀ ਉਹਨਾਂ ਕੋਲੋਂ ਵੇਖੀ ਨਹੀਂ ਜਾਂਦੀ ਸੀ। ਆਪਣੇ ਅਹਦ ਦੇ ਕਲਾਕਾਰਾਂ ਅਤੇ ਸਾਹਿਤਕਾਰਾਂ ਅਤੇ ਖਾਸ ਤੌਰ ਉੱਤੇ ਸੈਮੂਅਲ ਜਾਨਸਨ ਨਾਲ ਉਸ ਦੀ ਚੰਗੀ ਦੋਸਤੀ ਸੀ।

ਹਵਾਲੇ[ਸੋਧੋ]