ਸਮੱਗਰੀ 'ਤੇ ਜਾਓ

ਓਲਿਵੀਆ ਰੌਡ੍ਰੀਗੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਓਲੀਵੀਆ ਰੌਡਰੀਗੋ ਤੋਂ ਮੋੜਿਆ ਗਿਆ)
ਓਲਿਵੀਆ ਰੌਡ੍ਰੀਗੋ
ਰੌਡ੍ਰੀਗੋ ਜੁਲਾਈ 2021 ਵਿੱਚ ਵ੍ਹਾਈਟ ਹਾਊਸ ਵਿਖੇ
ਜਨਮ
ਓਲਿਵੀਆ ਇਜ਼ਾਬੈੱਲ ਰੌਡ੍ਰੀਗੋ

(2003-02-20) ਫਰਵਰੀ 20, 2003 (ਉਮਰ 21)
ਮਰੀਟਾ, ਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ
ਪੇਸ਼ਾ
  • ਅਭਿਨੇਤਰੀ
  • ਗਾਇਕਾ
  • ਗੀਤਕਾਰ
ਸਰਗਰਮੀ ਦੇ ਸਾਲ2015–ਮੌਜੂਦਾ
ਸੰਗੀਤਕ ਕਰੀਅਰ
ਵੰਨਗੀ(ਆਂ)
  • ਪੌਪ
  • ਪੌਪ ਰੌਕ
  • ਟੀਨ ਪੌਪ
ਸਾਜ਼ਵੋਕਲਸ
ਲੇਬਲ
  • ਗੇਫਨ[1]
  • ਇੰਟਰਸਕੋਪ[2]
ਵੈਂਬਸਾਈਟoliviarodrigo.com Edit this at Wikidata

ਓਲਿਵੀਆ ਇਜ਼ਾਬੈੱਲ ਰੌਡ੍ਰੀਗੋ (ਜਨਮ 20 ਫਰਵਰੀ, 2003) ਇੱਕ ਅਮਰੀਕੀ ਗਾਇਕਾ, ਗੀਤਕਾਰਾ, ਅਤੇ ਅਦਾਕਾਰਾ ਹੈ। ਉਸ ਨੂੰ ਡਿਜ਼ਨੀ ਟੈਲੀਵਿਜ਼ਨ ਦੇ ਬਿਜ਼ਾਰਡ੍ਵਾਰਕ ਅਤੇ ਹਾਈ ਸਕੂਲ ਮਿਊਜ਼ਿਕਲ: ਦ ਮਿਊਜ਼ਿਕਲ: ਦ ਸੀਰੀਜ਼ ਪ੍ਰੋਗਰਾਮਾਂ ਵਿੱਚ ਮੁੱਖ ਕਿਰਦਾਰ ਕਰਨ ਤੋਂ ਬਾਅਦ ਪ੍ਰਸਿੱਧੀ ਹਾਸਲ ਹੋਈ। ਗੈੱਫ਼ਨ ਅਤੇ ਇੰਟਰਸਕੋਪ ਰੈਕਰਡਜ਼ ਨਾਲ਼ 2020 ਵਿੱਚ ਜੁੜਨ ਤੋਂ ਬਾਅਦ, ਰੌਡ੍ਰੀਗੋ ਨੇ ਆਪਣਾ ਪਹਿਲਾ ਗੀਤ "ਡ੍ਰਾਈਵਰਜ਼ ਲਾਈਸੈਂਸ" ਜਾਰੀ ਕੀਤਾ, ਜਿਸਨੇ ਕਈ ਰਿਕਾਰਡ ਤੋੜੇ ਅਤੇ 2021 ਦੇ ਸਭ ਤੋਂ ਵੱਧ ਵਿਕਣ ਵਾਲ਼ੇ ਗਾਣਿਆਂ ਵਿੱਚ ਸ਼ਮੂਲੀਅਤ ਹਾਸਲ ਕੀਤੀ। ਇਸ ਗੀਤ ਤੋਂ ਬਾਅਦ ਰੌਡ੍ਰੀਗੋ ਨੇ "ਦੇਜਾ ਵੂ" ਅਤੇ " ਗੁੱਡ 4 ਯੂ" ਦੋ ਗਾਣੇ ਜਾਰੀ ਕੀਤੇ।

ਰੌਡ੍ਰੀਗੋ ਦੀ ਪਹਿਲੀ ਐਲਬਮ, ਸੋਰ (2021), ਨੇ ਦੁਨੀਆ ਭਰ ਵਿੱਚ ਨਾਂਮ ਕਮਾਇਆ, ਜਿਸ ਕਾਰਣ ਉਸਨੂੰ ਇੱਕ ਬ੍ਰਿਟ ਐਵੌਰਡ ਅਤੇ ਤਿੰਨ ਗ੍ਰੈਮੀ ਐਵੌਰਡਜ਼ ਮਿਲ਼ੇ, ਜਿਨ੍ਹਾਂ ਵਿੱਚੋਂ ਇੱਕ "ਬੈੱਸਟ ਨਿਊ ਆਰਟਿਸਟ" (ਪੰਜਾਬੀ - ਸਭ ਤੋਂ ਵਧੀਆ ਨਵਾਂ ਕਲਾਕਾਰ) ਸੀ। ਟਾਈਮ ਮੈਗਜ਼ੀਨ ਨੇ ਉਸਨੂੰ 2021 ਦੀ ਇੰਟਰਟੇਨਰ ਔਫ਼ ਦ ਯਿਅਰ (ਪੰਜਾਬੀ - 2021 ਦੀ ਸਭ ਤੋਂ ਵਧੀਆ ਮਨੋਰੰਜਨ-ਕਰਤਾ) ਕਿਹਾ ਅਤੇ ਬਿੱਲਬੋਰਡ ਨੇ 2022 ਵਿੱਚ ਉਸਨੂੰ ਵਿਮੈੱਨ ਔਫ਼ ਦ ਯਿਅਰ (ਪੰਜਾਬੀ - 2022 ਦੀ ਸਭ ਤੋਂ ਵਧੀਆ ਔਰਤ) ਆਖਿਆ।

ਜ਼ਿੰਦਗੀ ਅਤੇ ਕਰੀਅਰ

[ਸੋਧੋ]

2003-2019: ਮੁੱਢਲੀ ਜ਼ਿੰਦਗੀ ਅਤੇ ਅਦਾਕਾਰੀ

[ਸੋਧੋ]

ਓਲਿਵੀਆ ਇਜ਼ਾਬੈੱਲ ਰੌਡ੍ਰੀਗੋ ਦਾ ਜਨਮ 20 ਫਰਵਰੀ, 2003 ਨੂੰ ਮਰੀਟਾ, ਕੈਲੀਫ਼ੋਰਨੀਆ ਵਿੱਚ ਰੈਂਚੋ ਸਪ੍ਰਿੰਗਜ਼ ਮੈਡੀਕਲ ਸੈਂਟਰ ਵਿਖੇ ਹੋਇਆ ਸੀ। ਉਹ ਟੈਮੇਕੂਲਾ ਵਿੱਚ ਵੱਡੀ ਹੋਈ। ਰੌਡ੍ਰੀਗੋ ਦੋ-ਨਸਲੀ ਹੈ, ਉਸ ਦੇ ਪਿਤਾ ਫਿਲੀਪੀਨੋ-ਅਮਰੀਕੀ ਹਨ ਅਤੇ ਉਸ ਦੀ ਮਾਤਾ ਦਾ ਪਿਛੋਕੜ ਜਰਮਨ ਅਤੇ ਆਇਰਲੈਂਡ ਨਾਲ਼ ਜੁੜਿਆ ਹੋਇਆ ਹੈ। ਉਸਦੇ ਪਿਤਾ ਇੱਕ ਪਰਿਵਾਰਕ ਥੈਰਾਪਿਸਟ ਹਨ ਅਤੇ ਉਸਦੀ ਮਾਤਾ ਇੱਕ ਸਕੂਲ ਅਧਿਆਪਕ ਹੈ। ਰੌਡ੍ਰੀਗੋ ਨੇ ਇੱਕ ਸਮੇਂ ਕਿਹਾ ਸੀ ਕਿ ਉਸਦੇ ਪੜਦਾਦਾ ਜਦੋਂ ਨੌਜਵਾਨ ਸਨ ਤਾਂ ਉਹ ਫਿਲੀਪੀਨਜ਼ ਤੋਂ ਸੰਯੁਕਤ ਰਾਜ ਅਮਰੀਕਾ ਆ ਗਏ ਅਤੇ ਉਸਦੇ ਟੱਬਰ ਫਿਲੀਪੀਨੀ ਰਵਾਇਤਾਂ ਦੀ ਪਾਲਣਾ ਕਰਦਾ ਹੈ। ਰੌਡ੍ਰੀਗੋ ਨੇ ਕਿੰਡਰਗਾਰਟਨ ਵਿੱਚ ਹੀ ਗਾਉਣਾ ਦੇ ਸਬਕ ਲੈਣੇ ਸ਼ੁਰੂ ਕਰ ਦਿੱਤੇ ਸਨ ਅਤੇ ਉਸ ਨੇ ਕੁੱਝ ਸਮੇਂ ਬਾਅਦ ਹੀ ਪਿਆਨੋ ਵਜਾਉਣਾ ਵੀ ਸਿੱਖ ਲਿਆ। ਜਦੋਂ ਉਹ 6 ਵਰ੍ਹਿਆਂ ਦੀ ਸੀ ਤਾਂ ਉਸਨੇ ਅਦਾਕਾਰੀ ਦੇ ਸਬਕ ਲੈਣੇ ਸ਼ੁਰੂ ਕੀਤੇ। 12 ਵਰ੍ਹਿਆਂ ਦੀ ਉਮਰ ਵਿੱਚ ਉਹ ਗਿਟਾਰ ਵੀ ਵਜਾਉਣਾ ਲੱਗ ਪਈ ਸੀ। ਉਹ ਆਪਣੇ ਮਾਂ-ਪਿਓ ਦੇ ਮਨਪਸੰਦ ਰੌਕ ਸੰਗੀਤ ਨੂੰ ਸੁਣ ਕੇ ਵੱਡੀ ਹੋਈ, ਜਿਨ੍ਹਾਂ ਵਿੱਚ ਨੋ ਡਾਊਟ, ਪਰਲ ਜੈੱਮ, ਦ ਵ੍ਹਾਈਟ ਸਟ੍ਰਾਈਪਸ ਅਤੇ ਗ੍ਰੀਨ ਡੇ ਵਰਗੇ ਬੈਂਡ ਸ਼ਾਮਲ ਹਨ। ਰੌਡ੍ਰੀਗੋ ਦੀ ਗੀਤਕਾਰੀ ਵਿੱਚ ਦਿਲਚਸਪੀ ਵੱਧਦੀ ਗਈ ਜਦੋਂ ਉਸਨੇ ਕੰਟ੍ਰੀ ਸੰਗੀਤ ਸੁਣਿਆ, ਖਾਸਕਰ ਅਮਰੀਕੀ ਗਾਇਕਾ ਅਤੇ ਗੀਤਕਾਰਾ ਟੇਲਰ ਸ੍ਵਿਫ਼ਟ ਨੂੰ ਸੁਣਨ ਤੋਂ ਬਾਅਦ। ਬਿਜ਼ਾਰਡ੍ਵਾਰਕ ਵਿੱਚ ਕਿਰਦਾਰ ਕਰਨ ਦਾ ਮੌਕਾ ਮਿਲਣ ਤੋਂ ਬਾਅਦ ਉਹ ਲੌਸ ਐਂਜੇਲਸ ਚਲੀ ਗਈ।

ਰੌਡ੍ਰੀਗੋ ਪਹਿਲੀ ਵਾਰ ਜਦੋਂ ਟੀਵੀ 'ਤੇ ਦੇਖੀ ਗਈ ਤਾਂ ਉਹ ਇੱਕ ਪੁਰਾਣੀ ਨੇਵੀ ਦੀ ਮਸ਼ਹੂਰੀ ਵਿੱਚ ਸੀ। ਕੁੱਝ ਸਮੇਂ ਬਾਅਦ 2015 ਵਿੱਚ, 12 ਵਰ੍ਹਿਆਂ ਦੀ ਉਮਰ ਵਿੱਚ ਉਸਨੇ ਆਪਣਾ ਅਦਾਕਾਰੀ ਵਿੱਚ ਕਰੀਅਰ ਅਰੰਭ ਕੀਤਾ। ਰੌਡ੍ਰੀਗੋ ਨੇ ਸਭ ਤੋਂ ਪਹਿਲਾ ਕਿਰਦਾਰ ਐਂਨ ਅਮੈਰਿਕਨ ਗਰਲ: ਗ੍ਰੇਸ ਸਟਿਰਜ਼ ਅੱਪ ਸਕਸੈੱਸ ਫਿਲਮ ਵਿੱਚ ਗ੍ਰੇਸ ਥੌਮਸ ਦਾ ਕੀਤਾ ਸੀ। 2016 ਵਿੱਚ, ਡਿਜ਼ਨੀ ਚੈਨਲ ਦੀ ਇੱਕ ਲੜ੍ਹੀ ਜਿਸਦਾ ਨਾਂਮ ਬਿਜ਼ਾਰਡ੍ਵਾਰਕ ਸੀ ਉਸ ਵਿੱਚ ਰੌਡ੍ਰੀਗੋ ਨੂੰ ਪੇਜ ਔਲਵੇਰਾ ਦਾ ਕਿਰਦਾਰ ਕਰਨ ਨਾਲ਼ ਬਥੇਰੀ ਪ੍ਰਸਿੱਧੀ ਹਾਸਲ ਹੋਈ।

ਫਰਵਰੀ 2019 ਵਿੱਚ, ਰੌਡ੍ਰੀਗੋ ਨੂੰ ਡਿਜ਼ਨੀ+ ਦੀ ਲੜ੍ਹੀ ਹਾਈ ਸਕੂਲ ਮਿਊਜ਼ਿਕਲ: ਦ ਮਿਊਜ਼ਿਕਲ: ਦ ਸੀਰੀਜ਼ ਵਿੱਚ ਨਿਨੀ ਸਾਲਾਜ਼ਾਰ-ਰੌਬਰਟਸ ਦਾ ਕਿਰਦਾਰ ਕਰਨ ਲਈ ਚੁਣਿਆ ਗਿਆ, ਜੋ ਕਿ ਨਵੰਬਰ 2019 ਵਿੱਚ ਜਨਤਕ ਤੌਰ'ਤੇ ਜਾਰੀ ਕੀਤੀ ਗਈ। ਇਸ ਡਿਜ਼ਨੀ+ ਲੜ੍ਹੀ ਲਈ ਰੌਡ੍ਰੀਗੋ ਨੇ "ਔਲ ਆਈ ਵੌਂਟ" ਗੀਤ ਲਿਖਿਆ ਅਤੇ ਇਸਦੇ ਨਾਲ਼ ਹੀ ਨਾਲ਼ "ਜੱਸਟ ਫ਼ੌਰ ਅ ਮੋਮੈਂਟ" ਗੀਤ ਵੀ ਜੌਸ਼ੂਆ ਬੈੱਸੈੱਟ ਨਾਲ਼ ਰਲ਼ ਕੇ ਲਿਖਿਆ। ਰੌਡ੍ਰੀਗੋ ਦੇ ਕੰਮ ਲਈ ਲੋਕਾਂ ਨੇ ਉਸਦੀ ਬਹੁਤ ਉਸਤਤ ਕੀਤੀ।

2020 - ਹੁਣ ਤੱਕ: ਸੰਗੀਤ ਵਿੱਚ ਪ੍ਰਸਿੱਧੀ ਅਤੇ ਸੋਰ

[ਸੋਧੋ]

ਰੌਡ੍ਰੀਗੋ 2020 ਵਿੱਚ ਇੰਟਰਸਕੋਪ ਰੈਕਰਡਜ਼ ਅਤੇ ਗੈੱਫੇਨ ਰੈਕਰਡਜ਼ ਨਾਲ਼ ਜੁੜੀ। ਉਸ ਨੇ ਰੈਕਰਡ ਨਾਲ਼ ਕੁੱਝ ਸਮਝੌਤੇ ਕੀਤੇ ਜਿਸ ਕਾਰਣ ਉਸ ਸੰਗੀਤ ਵਿੱਚ ਮਾਸਟਰਜ਼ ਉੱਤੇ ਉਸਦਾ ਆਪਣਾ ਹੱਕ ਹੈ। 8 ਜਨਵਰੀ, 2021 ਨੂੰ ਉਸਨੇ ਆਪਣਾ ਪਹਿਲਾ ਗੀਤ "ਡ੍ਰਾਈਵਰਜ਼ ਲਾਈਸੈਂਸ" ਜਾਰੀ ਕੀਤਾ ਜੋ ਕਿ ਉਸਨੇ ਡੈਨ ਨਿਗਰੋ ਨਾਲ਼ ਰਲ਼ ਕੇ ਲਿਖਿਆ ਸੀ। "ਡ੍ਰਾਈਵਰਜ਼ ਲਾਈਸੈਂਸ" ਗੀਤ ਦੀ ਬਥੇਰੀ ਉਸਤਤ ਹੋਈ ਅਤੇ ਰੌਡ੍ਰੀਗੋ ਨੇ ਇਹ ਵੀ ਕਿਹਾ ਜਿਸ ਹਫ਼ਤੇ ਇਹ ਗਾਣਾ ਜਾਰੀ ਹੋਇਆ ਉਹ ਉਸਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਹਫ਼ਤਾ ਸੀ ਅਤੇ ਉਸ ਕਾਰਣ ਉਸਦੀ ਸਾਰੀ ਜ਼ਿੰਦਗੀ ਬਦਲ ਗਈ।

17 ਫਰਵਰੀ, 2022 ਨੂੰ, ਰੌਡ੍ਰੀਗੋ ਨੇ ਇੱਕ ਡਿਜ਼ਨੀ+ ਡਾਕੂਮੈਂਟਰੀ ਫ਼ਿਲਮ ਦਾ ਐਲਾਨ ਕੀਤਾ ਜਿਸਦਾ ਨਾਂਮ "ਓਲਿਵੀਆ ਰੌਡ੍ਰੀਗੋ: ਡ੍ਰਾਈਵਿੰਗ ਹੋਮ 2 ਯੂ" ਸੀ, ਅਤੇ ਇਸ ਨੂੰ 25 ਮਾਰਚ, 2022 ਨੂੰ ਜਾਰੀ ਕੀਤਾ ਗਿਆ। ਰੌਡ੍ਰੀਗੋ ਨੂੰ 64ਵੇਂ ਸਲਾਨਾ ਗ੍ਰੈਮੀ ਐਵੌਰਡਜ਼ ਵਿੱਚ ਸੱਤ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਸ ਨੇ ਬੈੱਸਟ ਨਿਊ ਆਰਟਿਸਟ (ਪੰਜਾਬੀ - ਸਭ ਤੋਂ ਵਧੀਆ ਨਵਾਂ ਕਲਾਕਾਰ), ਸੋਰ ਲਈ ਬੈੱਸਟ ਪੌਪ ਵੋਕਲ ਐਲਬਮ (ਪੰਜਾਬੀ - ਸਭ ਤੋਂ ਵਧੀਆ ਪੌਪ ਵੋਕਲ ਐਲਬਮ), ਅਤੇ "ਡ੍ਰਾਈਵਰਜ਼ ਲਾਈਸੈਂਸ" ਗੀਤ ਲਈ, ਬੈੱਸਟ ਪੌਪ ਸੋਲੋ ਪਰਫੌਰਮੈਂਸ (ਪੰਜਾਬੀ - ਸਭ ਤੋਂ ਵਧੀਆ ਇੱਕਲੀ ਪੌਪ ਕਾਰਗੁਜ਼ਾਰੀ) ਦੇ ਖਿਤਾਬ ਜਿੱਤੇ।

ਹਵਾਲੇ

[ਸੋਧੋ]
  1. "Disney+ Actress Olivia Rodrigo Signs to Geffen Records". Music Connection. Archived from the original on January 16, 2021. Retrieved January 13, 2021.
  2. Andrew Unterberger (January 12, 2021). "Olivia Rodrigo's 'Drivers License' Is on Its Way to Being the First Runaway Hit of 2021". Billboard. Archived from the original on January 13, 2021. Retrieved January 13, 2021.

ਬਾਹਰੀ ਲਿੰਕ

[ਸੋਧੋ]