ਸਮੱਗਰੀ 'ਤੇ ਜਾਓ

ਕਸਾਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਜ਼ਾਕ ਤੋਂ ਮੋੜਿਆ ਗਿਆ)
«ਯੂਰਪੀਨ ਤਤਾਰਿਆ» ਦਾ ਇਤਾਲਵੀ ਨਕਸ਼ਾ (1684). ਦਨੀਪਰ ਯੂਕਰੇਨ ਨੂੰ «ਯੂਕਰੇਨ ਜਾਂ ਜ਼ਾਪੋਰੋਜੀਅਨ ਕਸਾੱਕਾਂ ਦਾ ਦੇਸ਼ ਲਿਖਿਆ ਗਿਆ ਹੈ (Vkraina o Paese de Cossachi di Zaporowa)»। ਪੂਰਬ ਵਾਲੇ ਪਾਸੇ «ਯੂਕਰੇਨ ਜਾਂ ਡਾਨ ਕਸਾੱਕਾਂ ਦਾ ਦੇਸ਼, ਮਸਕੋਵੀ ਰਿਆਸਤ ਤੋਂ ਸੁਤੰਤਰ ਹਨ ਲਿਖਿਆ ਹੈ। (Vkraina ouero Paese de Cossachi Tanaiti Soggetti al Moscouita)» .

ਕਸਾਕ (Russian: казаки, ਕਜ਼ਾਕੀਆ; Ukrainian: козаки́, ਕੋਜ਼ਾਕੀ) ਰੂਸ ਤੇ ਪੂਰਬੀ ਯੂਰਪ ਦੀਆਂ ਦੱਖਣੀ ਰਿਆਸਤਾਂ ਵਿੱਚ ਰਹਿਣ ਵਲੇ ਮੁਖ਼ਤਲਿਫ਼ ਨਸਲਾਂ ਦੇ ਪਰ ਮੁੱਖ ਤੌਰ 'ਤੇ ਪੂਰਬੀ ਸਲਾਵ ਲੋਕਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਮੂਲ ਤੌਰ 'ਤੇ ਯੂਕਰੇਨ ਅਤੇ ਦੱਖਣੀ ਰੂਸ ਦੇ ਜਮਹੂਰੀ, ਨੀਮ-ਸੈਨਿਕ ਅਤੇ ਨੀਮ-ਜਲਸੈਨਿਕ ਸਮੁਦਾਇਆਂ ਦੇ ਰੁਕਨ ਸਨ। ਕਸਾੱਕ -- ਦਨੀਪਰ[1], ਡਾਨ, ਤੇਰੇਕ ਅਤੇ ਯੂਰਾਲ ਦਰਿਆਵਾਂ ਦੀਆਂ ਘਾਟੀਆਂ ਦੇ ਨਾਲ ਨਾਲ ਵਿਰਲੀ ਆਬਾਦੀ ਵਾਲੇ ਇਲਾਕਿਆਂ ਅਤੇ ਟਾਪੂਆਂ ਵਿੱਚ ਰਹਿੰਦੇ ਸਨ ਅਤੇ ਉਹਨਾਂ ਨੇ ਯੂਕਰੇਨ ਅਤੇ ਰੂਸ ਦੇ ਵਿਕਾਸ ਵਿੱਚ ਅਹਿਮ ਹਿੱਸਾ ਪਾਇਆ।[2] ਅੱਜ ਆਪਣੇ ਆਪ ਦੀ "ਕਸਾੱਕ" ਵਜੋਂ ਪਛਾਣ ਆਧੁਨਿਕ ਯੂਕਰੇਨ, ਦੱਖਣੀ ਰੂਸ, ਵੋਲਗਾ, ਯੂਰਾਲ, ਸਾਇਬੇਰੀਆਈ ਖੇਤਰਾਂ ਅਤੇ ਰੂਸੀ ਦੂਰ ਪੂਰਬ ਦੇ ਲੋਕਾਂ ਦੇ ਸੱਭਿਆਚਾਰਕ ਵਿਰਸੇ ਦਾ ਇੱਕ ਅਹਿਮ ਹਿੱਸਾ ਹੈ। ਕਸਾੱਕ ਸਮਾਜਾਂ ਦਾ ਵਜੂਦ ਪੂਰੇ ਰੂਸ, ਯੂਕਰੇਨ, ਬੇਲਾਰੂਸ ਅਤੇ ਵਿਸ਼ਵਭਰ ਵਿੱਚ ਹੈ।

ਹਵਾਲੇ

[ਸੋਧੋ]
  1. R.P.Magocsi "A History of Ukraine", pp.179–181
  2. Count Leo Tolstoy had, "that all Russian history has been made by Cossacks. No wonder Europeans call all of us that...Our people as a whole wishes to be Cossacks.