ਸਮੱਗਰੀ 'ਤੇ ਜਾਓ

ਕਸਿਆਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਸਿਆਣਾ(ਪਿੰਡ) ਤੋਂ ਮੋੜਿਆ ਗਿਆ)

ਕਸਿਆਣਾ ਪੰਜਾਬ, ਭਾਰਤ ਦੇ ਪਟਿਆਲਾ ਜ਼ਿਲ੍ਹਾ ਦਾ ਪਿੰਡ ਹੈ।

ਨਾਮਕਰਣ

[ਸੋਧੋ]

ਪਿੰਡ ਦਾ ਨਾਮ ਕਸਿਆਣਾ ਹੈ।[1] ਜਿਸ ਦੀ ਤਹਿਸੀਲ ਪਟਿਆਲਾ, ਅਤੇ ਡਾਕਖਾਨਾ ਚਲੈਲਾ ਹੈ। ਕਸਿਆਣਾ ਪਿੰਡ ਸਰਹੰਦ ਰੋਡ ਤੇ ਸਥਿਤ ਹੈ। ਇਸ ਪਿੰਡ ਦੀ ਆਬਾਦੀ 2700 ਦੇ ਕਰੀਬ ਹੈ।

ਪਿੰਡ ਦਾ ਇਤਿਹਾਸ

[ਸੋਧੋ]

ਕਸਿਆਣਾ ਪਿੰਡ ਦੇ ਇਤਿਹਾਸ ਸੰਬੰਧੀ ਵੱਖ-ਵੱਖ ਦੰਦਕਥਾਵਾਂ ਹਨ। ਕੁਝ ਭੂਤਾਂ ਨਾਲ ਅਤੇ ਕੁਝ ਸਾਧਾਂ ਨਾਲ ਸੰਬੰਧਿਤ ਹਨ।

ਮੰਨਿਆ ਜਾਂਦਾ ਹੈ ਕਿ ਸਾਂਈ ਮੀਆਂ ਮੀਰ ਬਾਬਾ ਜੀ ਇਸ ਪਿੰਡ ਵਿੱਚ ਰਹਿੰਦੇ ਸਨ। ਉਨ੍ਹਾਂ ਕੋਲ ਪਿੰਡ ਦੇ ਲੋਕ ਅਤੇ ਨੇੜੇ-ਤੇੜੇ ਪਿੰਡਾਂ ਦੇ ਲੋਕ ਆਉਂਦੇ ਸਨ। ਜਿੰਨ੍ਹਾਂ ਲੋਕਾਂ ਵਿੱਚ ਭੂੂਤ-ਪ੍ਰੇਤ, ਜਿੰਨ ਅਤੇ ਜੋ ਲੋਕ ਮਰ ਜਾਂਦੇ ਸਨ ਉਨ੍ਹਾਂ ਦੀਆਂ ਆਤਮਾਵਾਂ ਦਾ ਵਾਸਾ ਹੁੰਦਾ ਸੀ। ਇਨ੍ਹਾਂ ਪ੍ਰੇਤਾਂ ਤੋਂ ਬਚਣ ਲਈ ਉਹ ਬਾਬਾ ਜੀ ਕੋਲ ਆਉਂਦੇ ਸਨ। ਇਨ੍ਹਾਂ ਘਟਨਾਵਾਂ ਕਾਰਨ ਹੀ ਪਿੰਡ ਦਾ ਨਾਮ ਭੂਤਾਂ ਵਾਲਾ ਕਸਿਆਣਾ ਪ੍ਰਸਿੱਧ ਹੋ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਇੱਥੇ ਸਾਧ ਤੇ ਭਗਤ ਰਹਿੰਦੇ ਸਨ: ਦਿਵਾਨੇ ਸਾਧ ਅਤੇ ਬੇੇੇਰਾਗੀ ਸਾਧ । ਦਿਵਾਨੇ ਸਾਧ ਘੋੜਿਆਂ ਤੇ ਭੀਖ ਮੰਗਣ ਜਾਂਦੇ ਸਨ। ਬੇਰਾਗੀ ਸਾਧ ਖੇਤੀਬਾੜੀ ਕਰਦੇ ਸਨ। ਹੌਲੀ-ਹੌਲੀ ਇਹਨਾਂ ਸਾਧਾਂ ਨੇ ਸਿਆਣਪਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਿਆਣਪਾਂ ਰਾਹੀਂ ਉਹ ਪਿੰਡ ਦੇ ਲੋਕਾਂ ਦਾ ਭਲਾ ਕਰਦੇ ਸਨ। ਪਿੰਡ ਵਿੱਚ ਜ਼ਿਆਦਾ ਸਿਆਣਪਾ ਕਰਨ ਵਾਲੇ ਸਿਆਣੇ ਤੇ ਸਾਧਾਂ ਕਾਰਨ ਪਿੰਡ ਦਾ ਨਾਮ ਕਸਿਆਣਾ ਪ੍ਰਸਿੱਧ ਹੋ ਗਿਆ।

ਭੂਗੋਲਿਕ ਦਿੱਖ

[ਸੋਧੋ]

ਇਸ ਪਿੰਡ ਦੀ ਸ਼ੁਰੂਆਤ ਗੁਰਦੁਆਰਾ ਟਿੱਬੀ ਸਾਹਿਬ ਤੋਂ ਹੁੰਦੀ ਹੈ। ਇਸ ਪਿੰਡ ਦੀ ਸੜਕ ਪੱਕੀ ਹੈ। ਪਿੰਡ ਕਸਿਆਣਾ ਦੀਆਂ ਸਾਰੀਆਂ ਗਲੀਆਂ ਤੇ ਨਾਲੀਆਂ ਪੰਚਾਇਤ ਵੱਲੋਂ ਪੱਕੀਆਂ ਕੀਤੀਆਂ ਗਈਆਂ ਹਨ। ਪਿੰਡ ਵਿੱਚ ਦੋ ਮੰਦਰ ਵੀ ਬਣਾਏ ਹੋਏ ਹਨ ਜਿਵੇਂ ਗੁਰੂ ਰਵਿਦਾਸ ਅਤੇ ਬਾਲਮੀਕ ਜੀ ਦਾ ਮੰਦਰ। ਪਿੰਡ ਵਿੱਚ ਇੱਕ ਬਹੁਤ ਸੁੰਦਰ ਪਾਰਕ ਵੀ ਹੈ, ਜਿਸ ਵਿੱਚ ਰੰਗ-ਬਰੰਗੇ ਫੁੱਲ ਲੱਗੇ ਹੋਏ ਹਨ। ਪਿੰਡ ਕਸਿਆਣਾ ਦੇ ਚਾਰੇ ਪਾਸੇ ਬੂਟੇ ਲੱਗੇ ਹੋਏ ਹਨ,ਜੋ ਪੰਚਾਇਤ ਵੱਲੋਂ ਲਗਾਏ ਗਏ ਹਨ। ਇਹ ਪੇੜ-ਪੌਦੇ ਪਿੰਡ ਦੀ ਭੂਗੋਲਿਕ ਦਿੱਖ ਨੂੰ ਹੋਰ ਵੀ ਵਧੀਆ ਬਣਾਉਂਦੇ ਹਨ।

ਪਿੰਡ ਦੀ ਆਬਾਦੀ ਸੰਬੰਧੀ ਅੰਕੜੇ

[ਸੋਧੋ]

ਮੇਰੇ ਪਿੰਡ ਵਿੱਚ ਕੁੱਲ 564 ਘਰ ਹਨ। ਕਸਿਆਣਾ ਦੀ ਆਬਾਦੀ ਲਗਭਗ 2700 ਹੈ। ਪਿੰਡ ਵਿੱਚ ਕਈ ਜਾਤਾਂ ਦੇ ਲੋਕ ਰਹਿੰਦੇ ਹਨ। ਜਿਵੇਂ ਜੱਟ,ਰਵਿਦਾਸੀਏ, ਬਾਲਮੀਕ, ਘੁਮਿਆਰ,ਲੁਹਾਰ,ਨਾਈ ਅਤੇ ਝਿਊਰ ਆਦਿ ਹਨ।

ਵਸੋਂ ਤੇ ਆਰਥਿਕ ਸਥਿਤੀ

[ਸੋਧੋ]
  • ਕਸਿਆਣਾ ਪਿੰਡ ਦੀਆਂ ਕੁੱਲ ਵੋਟਾਂ 2000 ਦੇ ਨੇੜੇ-ਤੇੜੇ ਹਨ। ਇਸ ਪਿੰਡ ਦੇ ਕਈ ਲੋਕ ਖੇਤੀਬਾੜੀ ਕਰਦੇ ਹਨ,ਕੁਝ ਮਜ਼ਦੂਰੀ ਇਸੇ ਤਰ੍ਹਾਂ ਕਈ ਲੋਕ ਸ਼ਹਿਰਾਂ ਵਿੱਚ ਨੋਕਰੀਆਂ ਕਰਦੇ ਹਨ।

ਧਾਰਮਿਕ ਸਥਾਨ

[ਸੋਧੋ]

ਪਿੰਡ ਵਿੱਚ ਧਾਰਮਿਕ ਸਥਾਨ ਬਣੇ ਹੋਏ ਹਨ। ਜਿਵੇਂ ਕਿ ਗੁਰਦੁਆਰਾ ਟਿੱਬੀ ਸਾਹਿਬ, ਗੁਰੂ ਰਵਿਦਾਸ ਦਾ ਮੰਦਰ, ਗੁਰੂ ਬਾਲਮੀਕ ਜੀ ਦਾ ਮੰਦਰ, ਮਾਤਾ ਰਾਣੀ ਦੇ ਮੰਦਰ, ਸਾਂਈ ਲਾਲਾ ਵਾਲਾ ਪੀਰ ਦਾ ਮੰਦਰ, ਬਾਬਾ ਸ੍ਰੀ ਚੰਦ ਜੀ ਦਾ ਮੰਦਰ, ਬਾਬਾ ਗੋਰਖ ਨਾਥ ਜੀ ਦੀ ਮਾੜੀ, ਮਸਤ ਵਾਰਿਸ ਸ਼ਾਹ ਦੀ ਦਰਗਾਹ ਅਤੇ ਸਿਧਾ ਦੀ ਸਮਾਧ ਆਦਿ ਧਾਰਮਿਕ ਸਥਾਨ ਬਣੇ ਹੋਏ ਹਨ। ਪਿੰਡ ਕਸਿਆਣਾ ਦੇ ਲੋਕ ਇਨ੍ਹਾਂ ਧਾਰਮਿਕ ਸਥਾਨਾਂ ਤੇ ਆਪਣੀ ਸਾਂਝੀਦਾਰੀ ਪਾਉਂਦੇ ਹਨ ਅਤੇ ਸ਼ਰਧਾ ਨਾਲ ਮੱਥਾ ਟੇਕਦੇ ਹਨ।

ਸਲਾਨਾ ਜੋੜ ਮੇਲੇ

[ਸੋਧੋ]

ਕਸਿਆਣਾ ਪਿੰਡ ਵਿੱਚ ਧਾਰਮਿਕ ਸਥਾਨ ਤੇ ਹਰ ਸਾਲ ਮੇਲੇ ਲਗਦੇ ਹਨ। ਪਿੰਡ ਵਿੱਚ ਸਭ ਤੋਂ ਮਸ਼ਹੂਰ ਅਤੇ ਮਹੱਤਵਪੂਰਨ ਮੇਲਾ ਮਸਤ ਵਾਰਿਸ ਸ਼ਾਹ ਦੀ ਦਰਗਾਹ ਤੇ ਲੱਗਦਾ ਹੈ। ਇਸ ਮੇਲੇ ਤੇ ਵੱਖ-ਵੱਖ ਪਿੰਡਾਂ ਤੋਂ ਅਤੇ ਸ਼ਹਿਰਾਂ ਤੋਂ ਲੋਕ ਆਉਂਦੇ ਹਨ,ਜੋ ਲੋਕ ਇਸ ਦਰਗਾਹ ਤੇ ਸੁੱਖ ਸੁੱਕਦੇ ਹਨ ਉਹ ਆਪਣੀ ਸੁੱਖ ਪੂਰੀ ਹੋਣ ਤੇ ਮੱਥਾ ਟੇਕਣ ਲਈ ਆਉਂਦੇ ਹਨ। ਇਹ ਮੇਲਾ ਪੂਰੇ 4 ਦਿਨ ਲੱਗਦਾ ਹੈ। ਜਿਨ੍ਹੇ ਦਿਨ ਇਹ ਮੇਲਾ ਹੁੰਦਾ ਹੈ ਉਨ੍ਹੇ ਦਿਨ ਹੀ ਪੂਰੇ ਪਿੰਡ ਦਾ ਲੰਗਰ ਉੱਥੇ ਹੁੰਦਾ ਹੈ। ਕਿਉਂਕਿ ਸਿਆਣੇ ਕਹਿੰਦੇ ਹਨ ਕਿ ਸ਼ੁਰੂ ਤੋਂ ਹੀ ਬਾਬਾ ਜੀ ਨੇ ਬਖਸ਼ਿਸ਼ ਕੀਤੀ ਹੋਈ ਹੈ ਕਿ ਨਗਰ ਖੇੜਾ ਮੇਲੇ ਦੋਰਾਨ ਇੱਥੇ ਲੰਗਰ ਛਕਣਗੇ। ਇਸ ਮੇਲੇ ਵਿੱਚ ਢਾਡੀ,ਕਵੀਸ਼ਰੀ ਅਤੇ ਕਬਾਲੀ ਲੱਗਦੇ ਹਨ। ਪਿੰਡ ਵਿੱਚ ਸਾਲ ਬਾਅਦ ਇੱਕ ਮੇਲਾ ਸਮਾਧਾਂ ਦਾ ਲੱਗਦਾ ਹੈ,ਇਹ ਮੇਲਾ ਬਾਬਾ ਸ੍ਰੀ ਚੰਦ ਦੀ ਸਮਾਧ ਤੇ ਲੱਗਦਾ ਹੈ, ਇਹਨਾਂ ਸਾਧਾਂ ਨੂੰ ਪਿੰਡ ਵਿੱਚ ਮਹੰਤ ਕਿਹਾ ਜਾਂਦਾ ਸੀ। ਪਿੰਡ ਦੇ ਲੋਕ ਇਸ ਸਮਾਧ ਤੇ ਹਰ ਐਤਵਾਰ ਨੂੰ ਦੇਸੀ ਘਿਓ ਦੇ ਚਿਰਾਗ਼ ਲਗਾਉਂਦੇ ਹਨ। ਇਸ ਸਮਾਧਾਂ ਤੇ ਸਾਰੀਆਂ ਜਾਤੀਆਂ ਦੇ ਲੋਕ ਮੱਥਾ ਟੇਕਣ ਆਉਂਦੇ ਹਨ। ਇਸ ਤੋਂ ਇਲਾਵਾ ਹੋਰ ਵੀ ਸਲਾਨਾ ਜੋੜ ਮੇਲੇ ਲਗਦੇ ਹਨ ਜਿਵੇਂ ਗੁੁੁੱਗੇੇ ਦਾ ਮੇਲਾ, ਗੁਰੂ ਰਵਿਦਾਸ ਦਾ ਮੇਲਾ, ਬਾਲਮੀਕ ਜੀ ਦਾ ਮੇਲਾ, ਗੁਰਦੁਆਰਾ ਟਿੱਬੀ ਸਾਹਿਬ ਦਾ ਮੇਲਾ ਆਦਿ ਮਨਾਏ ਜਾਂਦੇ ਹਨ।

ਵਿੱਦਿਅਕ ਸੰਸਥਾਵਾਂ

[ਸੋਧੋ]

ਪਿੰਡ ਕਸਿਆਣਾ ਵਿੱਚ ਦੋ ਵਿੱਦਿਅਕ ਸੰਸਥਾਵਾਂ ਬਣੀਆਂ ਹੋਈਆਂ ਹਨ,

  • ਸਰਕਾਰੀ ਪ੍ਰਾਇਮਰੀ ਸਕੂਲ
  • ਸਰਕਾਰੀ ਐਲੀਮੈਂਟਰੀ ਸਕੂਲ

ਹੋਰ ਨਜ਼ਦੀਕੀ ਵਿੱਦਿਅਕ ਸੰਸਥਾਵਾਂ

[ਸੋਧੋ]

ਸੀਨੀਅਰ ਸੈਕੰਡਰੀ ਸਕੂਲ, ਨੰਦਪੁਰ ਕੇਸ਼ੋ ਇਹ ਸਕੂਲ ਪਿੰਡ ਤੋਂ 5 ਕਿਲੋਮੀਟਰ ਤੇ ਹੈ। ਪਿੰਡ ਦੇ ਬੱਚੇ ਇਸ ਸਕੂਲ ਵਿੱਚ ਪੜ੍ਹਨ ਲਈ ਜਾਂਦੇ ਹਨ। ਸੀਨੀਅਰ ਸੈਕੰਡਰੀ ਸਕੂਲ,ਲੰਗਰ ਇਹ ਸਕੂਲ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਸਕੂਲ ਵਿੱਚ ਵੀ ਬੱਚੇ ਪੜ੍ਹਨ ਲਈ ਆਉਂਦੇ ਹਨ। ਦੋ ਕਿ ਸਾਇਕਲਾਂ ਉੱਤੇ ਜਾਂਦੇ ਹਨ। ਪਿੰਡ ਦੇ 2 ਕਿਲੋਮੀਟਰ ਦੀ ਦੂਰੀ ਤੇ ਇੱਕ ੲੇੇੇੇਸੀਅਨ ਇੰਸਟੀਚਿਊਟ, ਸਰਹੰਦ ਰੋਡ ਤੇ ਕਾਲਜ ਸਥਿਤ ਹੈ,ਇਸ ਕਾਲਜ ਵਿੱਚ ਪਿੰਡ ਦੀਆਂ ਕੁੜੀਆਂ ਤੇ ਮੁੰਡੇ ਪੜ੍ਹਨ ਆਉਂਦੇ ਹਨ। ਪਿੰਡ ਦੇ ਨੇੜੇ ਹੋਣ ਕਰਕੇ ਇਸ ਕਾਲਜ ਵਿੱਚ ਕਸਿਆਣੇ ਪਿੰਡ ਦੀਆਂ ਕੁੜੀਆਂ ਜ਼ਿਆਦਾ ਪੜ੍ਹਨ ਆਉਂਦੀਆਂ ਹਨ। ਪਿੰਡ ਦੀਆਂ ਕੁੜੀਆਂ ਲਈ ਸਰਪੰਚ ਵੱਲੋਂ ਆਟੋ ਰਿਕਸ਼ਾ ਲਗਾਇਆ ਗਿਆ ਹੈ ਜਿਸ ਨਾਲ ਕੁੜੀਆਂ ਨੂੰ ਕਾਲਜ ਤੋਂ ਆਉਣਾ ਜਾਣਾ ਆਸਾਨ ਹੋ ਜਾਂਦਾ ਹੈ। ਵਿੱਦਿਅਕ ਪੱਖੋਂ ਪਿੰਡ ਵਿੱਚ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ, ਕੁੜੀਆਂ ਨੂੰ ਪਿੰਡ ਵਿੱਚ ਪੜ੍ਹਨ ਲਈ ਪੂਰੀ ਆਜ਼ਾਦੀ ਹੈ, ਬਹੁਤ ਸਾਰੀਆਂ ਕੁੜੀਆਂ ਸਰਕਾਰੀ ਨੌਕਰੀ ਕਰ ਰਹੀਆਂ ਹਨ। ਪਿੰਡ ਦੇ ਕੁਝ ਨੋਜਵਾਨ ਜੋ ਪੜ੍ਹੇ-ਲਿਖੇ ਹਨ ਤੇ ਨੋੋਕਰੀਆ ਦੀ ਭਾਲ, ਬੇਰੁਜ਼ਗਾਰੀ ਦੀ ਮਾਰ ਵਿੱਚ ਹਨ।

ਖੇਡ ਸਥਾਨ

[ਸੋਧੋ]

ਖੇਡ ਦੇ ਦੋ ਗਰਾਊਂਡ ਬਣੇ ਹੋਏ ਹਨ। ਇੱਕ ਗਰਾਊਂਡ ਸਕੂਲ ਵਿੱਚ ਬਣਿਆ ਹੋਇਆ ਹੈ ਸੋ ਕਿ ਵਿਦਿਆਰਥੀਆਂ ਲਈ ਹੈ। ਇੱਕ ਗਰਾਊਂਡ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਨੌਜਵਾਨਾਂ ਲਈ ਬਣਾਇਆ ਹੋਇਆ ਹੈ ਜਿਥੇ ਪਿੰਡ ਦੇ ਨੌੌਜਵਾਨ ਤੇ ਬੱਚੇ ਖੇਡਾਂ ਖੇਡਦੇ ਹਨ। ਇਸ ਖੇਡ ਗਰਾਉਂਡ ਵਿੱਚ ਵੱਖ-ਵੱਖ ਰੰਗਾਂ ਦੇ ਫੁੱਲ ਅਤੇ ਸੁੰਦਰ ਦਰਖ਼ੱਤ ਲੱਗੇ ਹੋਏ ਹਨ। ਇਹ ਖੇਡ ਗਰਾਉਂਡ ਪਿੰਡ ਦੀ ਸ਼ਾਨ ਬਣਾਉਂਦੇ ਹਨ। ਪਿੰਡ ਦੇ ਸਾਬਕਾ ਸਰਪੰਚ ਵੱਲੋਂ ਬਾਬਾ ਦੀਪ ਸਿੰਘ ਦੇ ਨਾਮ ਤੇ ਇੱਕ ਜਿਮ ਬਣਾਈ ਹੋਈ ਹੈ, ਜਿਥੇ ਕਿ ਨੋਜਵਾਨ ਮੁੰਡੇ ਜਿਮ ਲਗਾਉਂਦੇ ਹਨ। ਇਹ ਜਿਮ ਸਭ ਲਈ ਸਾਂਝੀ ਹੈ। ਗਰਾਉਂਡ ਵਿੱਚ ਜੋ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ

  • ਫੁੱਟਬਾਲ
  • ਵਾਲੀਬਾਲ
  • ਕਿ੍ਕਟ
  • ਬੈਡਮਿੰਟਨ

ਖੇਡ ਗਤੀਵਿਧੀਆਂ

[ਸੋਧੋ]

ਖੇਡਾਂ ਦੇ ਖੇਤਰ ਵਿੱਚ ਖ਼ਾਸ ਕਰਕੇ ਫੁੱਟਬਾਲ ਤੇ ਵਾਲੀਵਾਲ ਦੀਆਂ ਖੇਡਾਂ ਨੇ ਪਿੰਡਾਂ ਦੇ ਲੋਕਾਂ ਨੇ ਪ੍ਰਸਿੱਧੀ ਪਾਈ ਹੈ। ਖੇਡ ਮੁਕਾਬਲਿਆਂ ਵਿੱਚ ਪਿੰਡ ਦੀ ਟੀਮ ਨੇ ਪੂਰਾ ਯੋਗਦਾਨ ਦਿੱਤਾ ਹੈ। ਕਈ ਵਾਰੀ ਵਾਲੀਵਾਲ ਦੀ ਖੇਡ ਵਿੱਚ ਟੀਮ ਨੂੰ ਬ੍ਰਰਮ ਮਹਿੰਦਰਾ ਦੁਆਰਾ ਟਰਾਫ਼ੀ ਅਤੇ ਪਿੰਡ ਨੂੰ ਗ੍ਰਾਂਟ ਦਿੱਤੀ ਗਈ ਹੈ। ਇਨ੍ਹਾਂ ਖੇਡਾਂ ਵਿੱਚ ਜੇਤੂ ਨੋਜਵਾਨਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸਨਮਾਨ ਕੀਤਾ ਜਾਂਦਾ ਹੈ ਇਸ ਖੇਡਾਂ ਨੂੰ ਨੋਜਵਾਨ ਬੜੇ ਉਤਸ਼ਾਹਿਤ ਨਾਲ ਖੇਡਦੇ ਹਨ। ਖੇਡਾਂ ਨਾਲ ਨੋਜਵਾਨਾਂ ਦੀ ਸਿਹਤ ਤੰਦਰੁਸਤ ਰਹਿੰਦੀ ਹੈ ਤੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ।

ਹੋਰ ਸਥਾਨ ਤੇ ਇਮਾਰਤਾ

[ਸੋਧੋ]

ਪਿੰਡ ਵਿੱਚ ਮੋਤੀ ਰਾਮ ਮਹਿਰਾ ਦੇ ਨਾਮ ਨਾਲ ਇੱਕ ਪਾਰਕ ਬਣੀ ਹੋਈ ਹੈ। ਜਿਸ ਪਾਰਕ ਵਿੱਚ ਬੱਚੇ ਤੇ ਨੋਜਵਾਨ ਖੇਡਾਂ ਖੇਡਦੇ ਹਨ ਤੇ ਬੁੱਢੇ ਵਿਅਕਤੀ ਉੱਥੇ ਬੈਠਕੇ ਗੱਲਾਂ ਕਰਦੇ ਹਨ। ਪਾਣੀ ਦੀ ਸਹੂਲਤ ਲਈ ਪਿੰਡ ਵਿੱਚ ਸਰਕਾਰੀ ਪਾਣੀ ਦੀ ਟੈਂਕੀ ਲਗਾਈ ਗਈ ਹੈ। ਇਸੇ ਤਰ੍ਹਾਂ ਪਿੰਡ ਵਿੱਚ ਪੀਣ ਸਰਕਾਰ ਵੱੱਲੋਂ ਫਿਲਟਰ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਹੋਰ ਸਥਾਨ ਬਣਾੲੇ ਗੲੇ ਹਨ

  • ਸੱਥ
  • ਧਰਮਸ਼ਾਲਾ
  • ਸ਼ਮਸ਼ਾਨਘਾਟ ਆਦਿ ਸਥਾਨ ਹਨ।

ਸੁਤੰਤਰਤਾ ਸੰਗਰਾਮ ਵਿੱਚ ਪਿੰਡ ਨਿਵਾਸੀਆਂ ਦਾ ਯੋਗਦਾਨ

[ਸੋਧੋ]
  • ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਪਾਉਣ ਵਾਲੇ ਨਿਵਾਸੀ ਸ.ਗੁਰਨਾਮ ਸਿੰਘ ਅਤੇ ਜਥੇਦਾਰ ਗੁਲਾਬ ਸਿੰਘ ਹਨ। ਇਨ੍ਹਾਂ ਵੱਲੋਂ ਆਜ਼ਾਦੀ ਸੰਗਰਾਮ ਦੀ ਲੜਾਈ ਵਿੱਚ ਖ਼ਾਸ ਕਰ ਕੇ 84 ਦੰਗਿਆਂ ਵਿੱਚ ਹਿੱਸਾ ਪਾਇਆ ਗਿਆ। ਇਸ ਪਿੰਡ ਦੇ ਬਜ਼ੁਰਗਾਂ ਨੇ ਅਕਾਲੀ ਮੋਰਚਿਆਂ ਵਿੱਚ ਵੀ ਹਿੱਸਾ ਲਿਆ।

ਪਿੰਡ ਦੇ ਵਿਕਾਸ ਕਾਰਜ

[ਸੋਧੋ]
  • ਸਰਕਾਰ ਵੱਲੋਂ ਦਿੱਤੀ ਵਿੱਤੀ ਗ੍ਰਾਂਟ ਨਾਲ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਨੂੰ ਪੱਕਾ ਕੀਤਾ ਗਿਆ।
  • ਜਿਨ੍ਹਾਂ ਲੋਕਾਂ ਦੇ ਮਕਾਨ ਕੱਚੇ ਸਨ ਉਨ੍ਹਾਂ ਮਕਾਨਾਂ ਨੂੰ ਸਰਪੰਚ ਵੱਲੋਂ ਪੱਕਾ ਕਰਵਾਇਆ ਗਿਆ।
  • ਪਿੰਡ ਵਿੱਚ ਰਹਿੰਦੇ ਘਰਾਂ ਵਿੱਚ ਸਰਕਾਰ ਵੱਲੋਂ ਫਿਲਟਰ ਪਾਣੀ ਦਾ ਪ੍ਰਬੰਧ ਕੀਤਾ ਗਿਆ।
  • ਸਰਕਾਰੀ ਸਕੂਲ ਵਿੱਚ ਕੰਪਿਊਟਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।
  • ਗੁਰੂ ਰਵਿਦਾਸ ਜੀ ਅਤੇ ਬਾਲਮੀਕ ਜੀ ਦੇ ਮੰਦਰਾਂ ਉੱਤੇ ਸੈਡ ਪਾਏ ਗਏ ਹਨ।
  • ਪਿੰਡ ਦੀ ਫਿਰਨੀ ਉੱਤੇ ਇੰਟਰ ਲਾਕਿੰਗ ਟਾਇਲਾਂ ਲਗਾਉਂਣ ਦੇ ਨਾਲ- ਨਾਲ ਪਿੰਡ ਦੇ ਆਲੇ-ਦੁਆਲੇ ਅੰਡਰਗਰਾਊਂਡ ਸਟਰੀਟ ਲਾਈਟਾਂ ਲੱਗੀਆਂ ਹੋਈਆਂ ਹਨ।
  • ਪਿੰਡ ਵਿੱਚ ਆਂਗਨਵਾੜੀ ਵਰਕਰਾਂ ਤੇ ਸਕੂਲਾਂ ਲਈ ਵੀ ਵਿਸ਼ੇਸ਼ ਤੌਰ ਤੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਜੋ ਕਿ ਪਿੰਡ ਦੇ ਸਰਪੰਚ ਵੱਲੋਂ ਦਿੱਤੀਆਂ ਗਈਆਂ ਹਨ।
  • ਪਿੰਡ ਵਿੱਚ ਨਰੇਗਾ ਸਕੀਮ ਦੀ ਵੀ ਪੂਰੀ ਸੁਵਿਧਾ ਪਿੰਡ ਦੇ ਲੋਕਾਂ ਨੂੰ ਦਿੱਤੀ ਗਈ ਹੈ।

ਹਵਾਲੇ

[ਸੋਧੋ]
  1. Piṇḍāṃ dī ḍāiraikaṭarī, 1983-84: Zilhā PaṭiāLā. Ārathika Salāhakāra, Pañjāba Sarakāra. 1985.