ਕਸੀਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਸੀਦਾ ਅਰਬੀ ਸ਼ਬਦ ਹੈ ਇਸ ਦੇ ਅਰਥ ਹਨ ਮੋਟਾ ਜਾਂ ਗਲੀਜ ਮਗਜ।ਕੁਝ ਵਿਦਾਵਾਨਾਂ ਦਾ ਵਿਚਾਰ ਹੈ ਕਿ ਕਸੀਦਾ ਸ਼ਬਦ,'ਕਸਦ' ਤੋਂ ਬਣਿਆ ਹੈ ਜਿਸ ਦੇ ਅਰਥ ਹਨ ਇਰਾਦਾ ਅਥਵਾ ਮਤਲਬ।ਇਸ ਤਰ੍ਹਾਂ ਸਾਹਿਤਿਕ ਭਾਸ਼ਾ ਵਿੱਚ ਇਸ ਦੇ ਅਰਥ ਹੋ ਗਏ ਅਜਿਹੀ ਸ਼ਾਇਰੀ ਜੋ ਖਾਸ ਇਰਾਦੇ ਨਾਲ ਲਿਖੀ ਜਾਏ ਅਤੇ ਜਿਸ ਵਿੱਚ ਕਵੀ ਕਿਸੇ ਖਾਸ ਵਿਅਕਤੀ ਨੂੰ ਸੰਬੋਧਨ ਕਰ ਰਿਹਾ ਹੋਵੇ। ਆਰੰਭ ਵਿੱਚ ਕਸੀਦਾ ਕੇਵਲ ਕਿਸੇ ਅਮੀਰ ਵਜੀਰ ਅਥਵਾ ਬਾਦਸ਼ਾਹ ਦੀ ਉਸਤਤ ਵਿੱਚ ਹੀ ਲਿਖਿਆ ਜਾਂਦਾ ਸੀ ਪਰ ਬਾਅਦ ਵਿੱਚ ਵਾਕਿਆ-ਨਗਾਰੀ,ਕੁਦਰਤ,ਚਿਤ੍ਰਣ,ਸਿੱਖਿਆ,ਤਸੱਵੁਫ ਅਤੇ ਸਿੱਠ ਦੇ ਮਜਮੂਨ ਵੀ ਇਸ ਵਿੱਚ ਸ਼ਾਮਲ ਹੋ ਗਏ।ਬਣਤਰ ਦੇ ਪੱਖ ਤੋਂ ਕਸੀਦਾ ਤੇ ਗਜਲ ਮਿਲਦੇ ਜੁਲਦੇ ਹਨ।ਪਹਿਲੇ ਪਹਿਲ ਕਸੀਦੇ ਅਰਬੀ ਵਿੱਚ ਲਿਖੇ ਗਏ।ਅਰਬੀ ਕਸੀਦਿਆਂ ਦੀ ਤਰਤੀਬ ਜੋ ਬਾਅਦ ਵਿੱਚ ਫਾਰਸੀ ਕਸੀਦਿਆਂ ਨੇ ਅਪਣਾ ਲਈ,ਕੁਝ ਇਸ ਤਰ੍ਹਾਂ ਸੀ:-[1]

(1)ਮਤਲਾ: ਕਸੀਦੇ ਦਾ ਆਰੰਭਿਕ ਸ਼ਿਅਰ।

(2)ਤਸ਼ਬੀਬ:ਇਸ ਵਿੱਚ ਕਿਸੇ ਅਸਲੀ ਜਾ ਫਰਜੀ ਪ੍ਰੇਮਿਕਾ ਦਾ ਹੁਸਨ,ਉਸ ਦੇ ਨਾਜੋ-ਅਦਾ ਅਤੇ ਜੁਦਾਈ ਦਾ ਜਿਕਰ ਕਰਦਾ  ਹੈ।ਕਈ ਵਾਰ ਉਹ ਕੁਦਰਤ ਦੀ ਸੁੰਦਰਤਾ ਦਾ ਨਕਸ਼ਾ ਖਿੱਚ ਦਿੰਦਾ ਹੈ।ਇਹ ਭਾਗ ਅਵੱਸ਼ ਹੀ ਰੋਮਾਂਟਿਕ ਹੁੰਦਾ  ਹੈ।

(3)ਗੁਰੇਜ:ਕਸੀਦੇ ਦਾ ਦੂਜਾ(ਅੰਗ)ਜੁਜ ਹੈ ਗੁਰੇਜ ਅਥਵਾ ਮੋੜ।ਕਵੀ ਦੇ ਆਪਣੀ ਪ੍ਰੇਮਿਕਾ ਨਾਲ ਗੱਲਾਂ ਕਰਦੇ ਜਾਂ ਕੁਦਰਤ ਦਾ ਬਿਆਨ ਕਰਦੇ ਸਹਿਜੇ ਹੀ ਆਪਣੇ ਸਰਪ੍ਰਸਤ ਵੱਲ ਮੁੜ ਆਉਣ ਦਾ ਨਾਂ ਗੁਰੇਜ  ਹੈ।

(4)ਮਦਹ:ਮਦਹ ਅਥਵਾ ਉਸਤਤ ਕਸੀਦੇ ਦਾ ਕੇਂਦਰੀ ਤੇ ਵੱਡਾ ਭਾਗ ਹੈ।

(5)ਹੁਸੇਨ-ਤਲਥ:ਕਸੀਦਾਕਾਰੀ ਸਦਾ ਇਨਾਮ ਅਕਰਾਮ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।ਕਵੀ ਉਸਤਤ ਕਰਨ ਉਪਰੰਤ ਇਸ਼ਾਰੇ ਅਥਵਾ ਸੰਕੇਤਾਂ ਰਾਹੀਂ ਆਪਣੀ ਮਜਬੂਰੀ ਅਥਵਾ ਥੁੜ ਪ੍ਰਗਟ ਕਰਦਾ ਹੈ ਅਤੇ ਆਪਣੇ ਸਰਪ੍ਰਸਤ ਪਾਸੋਂ ਸਹਾਇਤਾ ਦੀ ਆਸ ਰਖਦਾ ਹੈ।

(6)ਮੁਕਤਾ:ਇੱਥੇ ਕਵੀ ਮੁਰੱਬੀ ਦੇ ਹਕ ਵਿੱਚ ਦੁਆ ਕਰਦਾ ਹੈ ਅਤੇ ਉਸ ਦੀ ਤੰਦਰੁਸਤੀ ਅਤੇ ਵਡਿਆਈ ਲਈ ਵੀ ਪ੍ਰਾਰਥਨਾ ਕਰਦਾ ਹੋਇਆ ਆਪਣੇ ਕਸੀਦੇ ਨੂੰ ਖਤਮ ਕਰ ਦਿੰਦਾ ਹੈ।

ਬਿਆਨ ਅਤੇ ਮਜਮੂਨ ਦੇ  ਪੱਖੋ ਅਰਬੀ ਤੇ ਫਾਰਸੀ ਦੇ ਕਸੀਦਿਆਂ ਵਿੱਚ ਵੱਡਾ ਫਰਕ ਹੈ। 

ਫਾਰਸੀ ਦੇ ਪ੍ਰਸਿੱਧ ਕਸੀਦਾਗੋ:-ਉਨਸਰੀ,ਫਰੁਖੀ,ਤੂਸੀ,ਖਾਕਾਨੀ,ਸਾਅਦੀ,ਅਨਵਰੀ,ਉਰਫੀ,ਤਾਲਿਬ ਆਮਲੀ,ਕਾਆਨੀ ਆਦਿ।

ਉਰਦੂ ਦੇ ਪ੍ਰਸਿੱਧ ਕਸੀਦਾਗੋ:-ਜੌਕ,ਗਾਲਿਬ,ਸਾਗਿਰ ਆਦਿ।

ਪੰਜਾਬੀ ਦਿਮਾਗ ਤੇ ਸੁਭਾਅ ਨੇ ਇਸ ਨੂੰ ਕਬੂਲ ਨਹੀਂ ਕੀਤਾ।

  1. ਸਾਹਿੱਤ ਕੋਸ਼ ਪਾਰਿਭਾਸ਼ਿਕ ਸ਼ਬਦਾਵਲੀ. ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,ਪਟਿਆਲਾ. p. 306.