ਸਮੱਗਰੀ 'ਤੇ ਜਾਓ

ਕੁਆਂਟਮ ਸੂਚਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੁਆਂਟਮ ਜਾਣਕਾਰੀ ਤੋਂ ਮੋੜਿਆ ਗਿਆ)

ਭੌਤਿਕ ਵਿਗਿਆਨ ਅਤੇ ਕੰਪਿਊਟਰ ਵਿਗਿਆਨ ਅੰਦਰ, ਕੁਆਂਟਮ ਇਨਫਰਮੇਸ਼ਨ ਕਿਸੇ ਕੁਆਂਟਮ ਸਿਸਟਮ ਦੀ ਅਵਸਥਾ ਵਿੱਚ ਪਾਈ ਜਾਂਦੀ ਹੈ| ਕੁਆਂਟਮ ਸੂਚਨਾ ਉਹ ਮੁਢਲੀ ਇਕਾਈ ਹੁੰਦੀ ਹੈ ਜਿਸਦਾ ਅਧਿਐਨ ਕੁਆਂਟਮ ਸੂਚਨਾ ਥਿਊਰੀ ਦੇ ਵਿਕਾਸਸ਼ੀਲ ਖੇਤਰ ਵਿੱਚ ਕੀਤਾ ਜਾਂਦਾ ਹੈ, ਅਤੇ ਕੁਆਂਟਮ ਸੂਚਨਾ ਵਿਧੀਆਂ ਦੀਆਂ ਇੰਜੀਨਿਅਰਿੰਗ ਤਕਨੀਕਾਂ ਵਰਤ ਕੇ ਇਸ ਵਿੱਚ ਦਖਲ ਅੰਦਾਜ਼ੀ ਕੀਤੀ ਜਾਂਦੀ ਹੈ| ਸਥਾਨ ਤੋਂ ਹੋਰ ਸਥਾਨ ਤੱਕ ਸਥਾਂਤਰਨ ਕਰਕੇ, ਅਲੌਗਰਿਥਮਾਂ ਨਾਲ ਦਖਲ ਅੰਦਾਜ਼ੀ ਕਰਕੇ, ਅਤੇ ਕੰਪਿਊਟਰ ਵਿਗਿਆਨ ਦੇ ਗਣਿਤ ਨਾਲ ਵਿਸ਼ਲੇਸ਼ਣ ਕਰਕੇ, ਜਿਵੇਂ ਡਿਜੀਟਲ ਕੰਪਿਊਟਰਾਂ ਨਾਲ ਕਲਾਸੀਕਲ ਸੂਚਨਾ ਨੂੰ ਪ੍ਰੋਸੈੱਸ ਕੀਤਾ ਜਾਂਦਾ ਹੈ, ਬਿਲਕੁਲ ਮਿਲਦੇ ਜੁਲਦੇ ਸੰਕਲਪ ਕੁਆਂਟਮ ਸੂਚਨਾ ਤੇ ਵੀ ਲਾਗੂ ਹੁੰਦੇ ਹਨ |