ਖ਼ਾਲਸਾ ਅਖ਼ਬਾਰ, ਲਹੌਰ
ਦਿੱਖ
(ਖ਼ਾਲਸਾ ਅਖ਼ਬਾਰ ਲਹੌਰ ਤੋਂ ਮੋੜਿਆ ਗਿਆ)
ਖ਼ਾਲਸਾ ਅਖ਼ਬਾਰ (خالصہ اخبار (ਸ਼ਾਹਮੁਖੀ)), ਲਹੌਰ, ਹਫਤਾਵਰ ਅਖ਼ਬਾਰ ਸੀ ਅਤੇ ਉਦੋਂ ਬਣੀ ਇੱਕ ਸਿਖ ਸੋਸਾਇਟੀ, ਖ਼ਾਲਸਾ ਦੀਵਾਨ, ਲਾਹੌਰ: ਦਾ ਤਰਜਮਾਨ ਸੀ। (ਖ਼ਾਲਸਾ ਦੀਵਾਨ, ਅੰਮ੍ਰਿਤਸਰ ਨਾਲ ਮਤ-ਭੇਦ ਕਾਰਨ ਲਾਹੌਰ ਧੜਾ ਵਖ ਹੋ ਗਿਆ ਅਤੇ 11 ਅਪਰੈਲ 1886 ਨੂੰ ਉਸ ਨੇ ਆਪਣਾ ਸੁਤੰਤਰ 'ਖ਼ਾਲਸਾ ਦੀਵਾਨ, ਲਾਹੌਰ' ਸਥਾਪਿਤ ਕਰ ਲਿਆ)। ਇਹ ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਵਿੱਚ ਲਹੌਰ ਤੋਂ ਛਪਦਾ ਸੀ। ਇਹ 1886 ਤੋਂ 1905 ਤੱਕ ਛਪਦਾ ਰਿਹਾ।[1][2] ਇਹਦੀ ਨੀਂਹ ਓਰੀਐਂਟਲ ਕਾਲਜ, ਲਾਹੌਰ ਵਿੱਚ ਪੰਜਾਬੀ ਦੇ ਪ੍ਰੋਫੈਸਰ, ਭਾਈ ਗੁਰਮੁਖ ਸਿੰਘ ਨੇ ਰੱਖੀ ਸੀ, ਜਿਸਨੇ ਲਹੌਰ ਵਿੱਚ ਖ਼ਾਲਸਾ ਪ੍ਰੈਸ ਵੀ ਲਾਈ ਸੀ। ਜਲਦ ਹੀ ਇਹ ਅਖ਼ਬਾਰ ਇੱਕ ਵਿਦਵਾਨ ਅਤੇ ਕਵੀ, ਗਿਆਨੀ ਦਿੱਤ ਸਿੰਘ ਨੇ ਆਪਣੇ ਹੱਥ ਲੈ ਲਿਆ ਸੀ।[3]
ਹਵਾਲੇ
[ਸੋਧੋ]- ↑ Khalsa Akhbar, Lahore Religion and Nationalism in।ndia: the case of the Punjab, by Harnik Deol. Routledge, 2000, p. 72.।SBN 0-415-20108-X.
- ↑ Sikh Journalism:From 1800's to 1900's Archived 2011-07-19 at the Wayback Machine. sikhcybermuseum.org.uk.
- ↑ History of Punjabi Journalism By Harpreet Singh, Daily Excelsior, 20 June 2000.