ਸਮੱਗਰੀ 'ਤੇ ਜਾਓ

ਕੰਡਿਆਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਘੋੜੇ ਦੇ ਮੂੰਹ ਵਿਚ ਦਿੱਤੀ ਜਾਂਦੀ ਲਗਾਮ ਨੂੰ ਕੰਡਿਆਲਾ ਕਹਿੰਦੇ ਹਨ। ਕੰਡਿਆਲਾ ਹੀ ਤਾਂਗੇ ਨੂੰ ਜੁੜੇ, ਸਵਾਰੀ ਨੂੰ ਵਰਤੇ ਜਾਂਦੇ ਘੋੜੇ, ਘੋੜੀ ਨੂੰ ਕਾਬੂ ਵਿਚ ਰੱਖਦਾ ਹੈ। ਕੰਡਿਆਲੇ ਦਾ ਮੂੰਹ ਵਿਚ ਦਿੱਤਾ ਜਾਣਵਾਲਾ ਹਿੱਸਾ ਹੀ ਲੋਹੇ ਦਾ ਹੁੰਦਾ ਹੈ। ਬਾਕੀ ਸਾਰੀ ਲਗਾਮ ਚਮੜੇ ਦੀ ਬਣੀ ਹੁੰਦੀ ਹੈ। ਚਮੜੇ ਦੀਆਂ ਦੋ ਬਾਗਾਂ ਲੱਗੀਆਂ ਹੁੰਦੀਆਂ ਹਨ। ਇਨ੍ਹਾਂ ਬਾਗਾਂ ਰਾਹੀਂ ਹੀ ਘੋੜੇ ਨੂੰ ਕੰਟਰੋਲ ਕੀਤਾ ਜਾਂਦਾ ਹੈ।ਹੁਣ ਨਾ ਤਾਂਗੇ ਰਹੇ ਹਨ। ਨਾ ਘੋੜੇ ਸਵਾਰੀ ਲਈ ਆਮ ਵਰਤੇ ਜਾਂਦੇ ਹਨ। ਹੁਣ ਘੋੜਿਆਂ ਨੂੰ ਜਾਂ ਤਾਂ ਘੋੜਾ ਪੁਲਸ ਵਰਤਦੀ ਹੈ ਜਾਂ ਮਿਲਟਰੀ ਵਿਚ ਘੋੜੇ ਵਰਤੇ ਜਾਂਦੇ ਹਨ। ਉਨ੍ਹਾਂ ਦੇ ਹੀ ਕੰਡਿਆਲੇ ਪਾਏ ਜਾਂਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.