ਖੇਤਰੀ ਓਡੋਂਟੋਡਿਸਪਲੇਸ਼ੀਆ
ਦਿੱਖ
(ਖੇਤਰੀ ਓਡੋੰਟੋਡਿਸਪਲੇਸ਼ੀਆ ਤੋਂ ਮੋੜਿਆ ਗਿਆ)
ਕਿਸੇ ਇੱਕ ਖਾਸ ਖੇਤਰ ਵਿੱਚ ਅਸਧਾਰਨਤਾ ਦੇ ਵਿਕਾਸ ਨੂੰ ਖੇਤਰੀ ਓਡੋੰਟੋਡਿਸਪਲੇਸ਼ੀਆ ਕਹਿੰਦੇ ਹਨ। ਆਮ ਤੌਰ 'ਤੇ ਇਹ ਪੁਰਖੀ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ ਇਨੇਮਲ, ਡੈਂਟਾਇਨ ਅਤੇ ਪਲਪ ਤੇ ਅਸਰ ਪੈਂਦਾ ਹੈ ਅਤੇ ਰੇਡੀਓਗ੍ਰਾਫ ਵਿੱਚ ਇਨ੍ਹਾਂ ਨੂੰ ਭੂਤੀਆ ਦੰਦਾਂ ਵਜੋਂ ਦੱਸਿਆ ਜਾਂਦਾ ਹੈ।
ਕਾਰਨ
[ਸੋਧੋ]ਅਜਿਹੇ ਹਾਲਾਤਾਂ ਦੇ ਅਸਲ ਕਾਰਨ ਤਾਂ ਅਜੇ ਪਤਾ ਨਹੀਂ ਹਨ ਪਰ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੀ ਸੱਟ, ਇਰੈਡੀਏਸ਼ਨ, ਹਾਈਪੋਫ਼ਾਸਫ਼ੋਟੇਸ਼ੀਆ, ਹਾਈਪੋਕੈਲਸੀਮਿਆ ਜਾਂ ਹਾਈਪੋਪਾਈਰੈਕਸੀਆ ਆਦਿ ਇਸ ਦੇ ਕਾਰਨ ਹੋ ਸਕਦੇ ਹਨ। ਇਹ ਆਮ ਤੌਰ 'ਤੇ ਉੱਪਰਲੇ ਅਤੇ ਸਾਹਮਣੇ ਵਾਲੇ ਦੰਦਾਂ ਵਿੱਚ ਪਾਇਆ ਜਾਂਦਾ ਹੈ ਅਤੇ ਦੁੱਧ ਵਾਲੇ ਅਤੇ ਪੱਕੇ ਦੋਵੇਂ ਤਰ੍ਹਾਂ ਦੇ ਦੰਦਾਂ ਵਿੱਚ ਹੋ ਸਕਦਾ ਹੈ।
ਇਲਾਜ
[ਸੋਧੋ]ਆਮ ਤੌਰ 'ਤੇ ਡਾਕਟਰ ਅਜਿਹੇ ਦੰਦਾਂ ਨੂੰ ਕਢਵਾਉਣ ਦੀ ਸਲਾਹ ਦਿੰਦੇ ਹਨ ਅਤੇ ਪਹਿਲਾਂ ਇਨ੍ਹਾਂ ਨੂੰ ਤਾਰ ਨਾਲ ਇਕਸਾਰ ਕੀਤਾ ਜਾਂਦਾ ਹੈ ਅਤੇ ਫਿਰ ਇਨ੍ਹਾਂ ਦਾ ਨਕਲੀ ਦੰਦਾਂ ਨਾਲ ਪ੍ਰਤੀਸਥਾਪਨ ਕੀਤਾ ਜਾਂਦਾ ਹੈ।