ਗਾਉਣ ਵਾਲ਼ੀ ਕੁੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਗਾਉਣ ਵਾਲ਼ੀ ਕੁੜੀ" (ਰੂਸੀ: Хористка, romanized: Khoristka) ਐਂਤਨ ਚੈਖ਼ਵ ਦੀ 1886 ਦੀ ਨਿੱਕੀ ਕਹਾਣੀ ਹੈ।

ਪ੍ਰਕਾਸ਼ਨ[ਸੋਧੋ]

ਕਹਾਣੀ ਪਹਿਲੀ ਵਾਰ ਓਸਕੋਲਕੀ ' ਨੰਬਰ 14 (18 ਜੁਲਾਈ), 1886 ਦੇ ਅੰਕ ਵਿੱਚ ਪ੍ਰਕਾਸ਼ਿਤ ਹੋਈ ਸੀ, ਜਿਸਦਾ ਮੂਲ ਸਿਰਲੇਖ ਪੇਵਿਚਕਾ (Певичка) ਸੀ। [note 1] ਇਸ ਦਾ ਸੋਧਿਆ ਹੋਇਆ ਰੂਪ ਪੋਸਰੇਡਨਿਕ ਪਬਲਿਸ਼ਰਜ਼ ਦੇ 1893 ਦੇ ਚੈਰੀਟੇਬਲ ਸੰਗ੍ਰਹਿ ਪੁਟ-ਡੋਰੋਗਾ (Путь-дорога, ਲੰਮੀ ਸੜਕ, ਰੂਸ ਵਿੱਚ ਮੁੜ ਵਸਣ ਵਾਲਿਆਂ ਦੇ ਲਾਭ ਲਈ) ਵਿੱਚ ਸ਼ਾਮਲ ਕੀਤਾ ਗਿਆ ਸੀ। 1899-1901 ਵਿੱਚ ਅਡੌਲਫ ਮਾਰਕਸ ਵੱਲੋਂ ਪ੍ਰਕਾਸ਼ਿਤ ਸਮੁੱਚੀਆਂ ਲਿਖਤਾਂ ਦੇ ਖੰਡ 2 ਵਿੱਚ ਇਸਨੂੰ ਸ਼ਾਮਲ ਕਰਨ ਤੋਂ ਪਹਿਲਾਂ ਚੈਖ਼ਵ ਨੇ ਟੈਕਸਟ ਵਿੱਚ ਕੁਝ ਹੋਰ ਸੋਧਾਂ ਕੀਤੀਆਂ। [1]

ਪਹਿਲੀਆਂ ਸੋਧਾਂ ਵੇਲ਼ੇ ਚੈਖ਼ਵ ਨੇ ਕਹਾਣੀ ਨੂੰ ਹੋਰ ਗੰਭੀਰ ਬਣਾਉਣ ਲਈ ਬਦਲਾਅ ਕੀਤੇ। ਇਸ ਸਮੇਂ ਤੱਕ ਆਪਣੀ ਨਾਇਕਾ ਪ੍ਰਤੀ ਉਸਦਾ ਰਵੱਈਆ, ਸਪੱਸ਼ਟ ਤੌਰ 'ਤੇ, ਪੂਰੀ ਤਰ੍ਹਾਂ ਬਦਲ ਗਿਆ ਸੀ। ਆਲੋਚਕ ਈ ਏ ਪੋਲੋਤਸਕਾਯਾ ਨੇ ਦਲੀਲ ਦਿੱਤੀ, "ਇੱਕ ਵਿਭਚਾਰੀ ਔਰਤ ਦੇ ਜੀਵਨ ਦੇ ਇੱਕ ਹਾਸੇ-ਮਜ਼ਾਕ ਵਾਲੇ ਘਟਨਾਕ੍ਰਮ ਵਿੱਚੋਂ ਉਸਨੇ ਇੱਕ ਕਠੋਰਤਾ ਨਾਲ ਕੀਤੇ ਗਏ, ਡੂੰਘੇ ਅਪਮਾਨ ਦੇ ਦੰਗੇ ਮਨੁੱਖੀ-ਪ੍ਰਾਣੀ ਦੀ ਇੱਕ ਪਰਗੀਤਕ, ਦੁਖਦਾਈ ਕਹਾਣੀ ਬਣਾਈ ਹੈ।" [1]

ਸੰਖੇਪ ਸਾਰ[ਸੋਧੋ]

ਗਾਇਕ ਪਾਸ਼ਾ ਦੀ ਆਪਣੇ 'ਪ੍ਰਸ਼ੰਸਕ' ਕੋਲਪਾਕੋਵ ਦੇ ਨਾਲ ਇੱਕ ਸ਼ਾਂਤ ਸ਼ਾਮ ਵਿੱਚ ਇੱਕ ਰਹੱਸਮਈ ਮਹਿਮਾਨ ਵਿਘਨ ਪਾਉਂਦੀ ਹੈ, ਜੋ ਜਲਦੀ ਹੀ ਆਪਣੇ ਆਪ ਨੂੰ ਕੋਲਪਾਕੋਵ ਦੀ ਪਤਨੀ ਦੱਸਦੀ ਹੈ। ਉਹ ਪਹਿਲਾਂ ਆਪਣੇ ਪਤੀ ਨੂੰ ਮਿਲਣ ਦੀ ਮੰਗ ਕਰਦੀ ਹੈ (ਜੋ ਹੁਣ ਕਿਸੇ ਹੋਰ ਕਮਰੇ ਵਿੱਚ ਲੁਕਿਆ ਹੋਇਆ ਸੀ), ਫਿਰ ਪਾਸ਼ਾ ਦੀ ਤਾੜ ਤਾੜ ਬੇਇੱਜ਼ਤੀ ਕਰਦੀ ਹੈ ਅਤੇ ਅੰਤ ਵਿੱਚ ਮੰਗ ਕਰਦੀ ਹੈ ਕਿ ਉਹ ਉਸ ਨੂੰ ਉਸਦੇ ਪਤੀ ਵੱਲੋਂ ਦਿੱਤੇ ਗਏ ਸਾਰੇ ਤੋਹਫ਼ੇ ਵਾਪਸ ਕਰ ਦੇਵੇ, ਤਾਂ ਜੋ ਉਹ ਰਕਮ ਇਕੱਠੀ ਕੀਤੀ ਜਾ ਸਕੇ ਜਿਸ ਨੂੰ ਉਸ ਨੇ ਗਬਨ ਕੀਤਾ ਜਾਪਦਾ ਹੈ। ਡਰੀ ਹੋਈ ਅਤੇ ਭਾਵੁਕ ਹੋਈ, ਕੁੜੀ ਉਹ ਸਾਰੇ ਤੋਹਫ਼ੇ ਦੇ ਦਿੰਦੀ ਹੈ ਜੋ ਉਸਨੂੰ ਉਸਦੇ ਸਾਰੇ ਪੁਰਸ਼ 'ਮਹਿਮਾਨਾਂ' ਤੋਂ ਪ੍ਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ ਕੋਲਪਾਕੋਵ ਦੇ ਦਿੱਤੇ ਸਿਰਫ ਦੋ ਬਹੁਤ ਹੀ ਮਾਮੂਲੀ ਤੋਹਫ਼ੇ ਸਨ। ਸਭ ਕੁਝ ਸਮੇਟ ਲੈਣ ਤੋਂ ਬਾਅਦ, ਉਹ ਔਰਤ ਅਜੇ ਵੀ ਅਸੰਤੁਸ਼ਟ, ਚਲੀ ਜਾਂਦੀ ਹੈ। ਪਾਸ਼ਾ ਆਪਣੇ ਪ੍ਰੇਮੀ ਨੂੰ ਝਿੜਕਣ ਲੱਗਦੀ ਹੈ, ਪਰ ਉਸ ਨੂੰ ਹਿਕਾਰਤ ਅਤੇ ਆਕੜ ਦਾ ਸਾਹਮਣਾ ਕਰਨਾ ਪੈਂਦਾ ਹੈ। “ਤੇ ਇਹ ਸਾਧੂ ਔਰਤ ਤੇਰੇ ਵਰਗਏ ਨੀਚ ਕੀੜੇ ਅੱਗੇ ਗੋਡਿਆਂ ਭਾਰ ਹੋ ਕੇ ਡਿੱਗਣ ਲੱਗੀ ਸੀ! . . ਇਸ ਦੇ ਲਈ, ਮੈਂ ਆਪਣੇ ਆਪ ਨੂੰ ਕਦੇ ਮੁਆਫ ਨਹੀਂ ਕਰਾਂਗਾ, ” ਉਹ ਹਿਕਾਰਤ ਵਿੱਚ ਜਾਣ ਤੋਂ ਪਹਿਲਾਂ ਐਲਾਨ ਕਰਦਾ ਹੈ।

ਹਵਾਲੇ[ਸੋਧੋ]


ਹਵਾਲੇ ਵਿੱਚ ਗਲਤੀ:<ref> tags exist for a group named "note", but no corresponding <references group="note"/> tag was found

  1. 1.0 1.1 Polotskaya, E. A. Commentaries to Хористка. The Works by A.P. Chekhov in 12 volumes. Khudozhestvennaya Literatura. Moscow, 1960. Vol. 4, pp. 547-548