ਗੀਟੇ (ਰੋੜੇ)
ਰੋੜੇ (ਗੀਟੇ ਵੀ ਕਿਹਾ ਜਾਂਦਾ ਹੈ) ਇੱਕ ਕੁੜੀਆਂ ਦੁਆਰਾ ਖੇਡੀ ਜਾਣ ਵਾਲੀ ਖੇਡ ਹੈ। ਇਸ ਖੇਡ ਵਿੱਚ ਪੰਜ ਰੋੜੇ ਹੁੰਦੇ ਹਨ। ਵਾਰੀ -ਵਾਰੀ ਕੁੜੀਆਂ ਇਸ ਨੂੰ ਖੇਡਦੀਆਂ ਹਨ। ਇੱਕ ਕੁੜੀ ਪਹਿਲਾਂ ਰੋੜੇ ਇਕੱਠੇ ਕਰਕੇ, ਇੱਕ ਰੋੜੇ ਨੂੰ ਹੱਥ ਵਿੱਚ ਫੜਕੇ, ਉਸ ਨੂੰ ਉਛਾਲਕੇ, ਅਗਲਾ ਰੋੜਾ ਚੱਕਦੀ ਹੈ। ਇਸੇ ਤਰ੍ਹਾਂ ਕੁੜੀਆਂ ਸਾਰੇ ਰੋੜੇਆਂ ਨੂੰ ਚੱਕਦੀਆਂ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਹ ਖੇਡ ਵੀ ਕੁੜੀਆਂ ਦੁਆਰਾ ਖੇਡੀ ਜਾਂਦੀ ਹੈ। ਇਸ ਖੇਡ ਵਿੱਚ ਪੰਜ ਜਾਂ ਸੱਤ ਮਿੱਟੀ ਆਦਿ ਦੀਆਂ ਟਹਿਣਾਂ ਹੁੰਦੀਆਂ ਹਨ ਤੇ ਗੇਂਦ ਨਾਲ ਖੇਡੀਆਂ ਜਾਂਦੀਆਂ ਹਨ। ਖੇਡਣ ਵਾਲੀ ਲੜਕੀ ਆਪਣੇ ਖੱਬੇ ਹੱਥ ਦਾ ਘਰ ਜਿਹਾ ਬਣਾ ਲੈਂਦੀ ਹੈ ਤੇ ਗੇਂਦ ਜਾਂ ਗੀਟਾ ਹੀ ਉੱਪਰ ਸੁੱਟ ਕੇ ਦੂਜੇ ਹੱਥ ਨਾਲ ਇੱਕ-ਇੱਕ ਜਾਂ ਦੋ-ਦੋ ਟਹਿਣਾਂ ਆਪਣੇ ਹੱਥ ਵਿਚਲੇ ਘਰ ਵਿੱਚ ਪਾਈ ਜਾਂਦੀ ਹੈ। ਜੇ ਟਹਿਣਾਂ ਘਰ ਵਿੱਚ ਪੈਣ ਤੋਂ ਪਹਿਲਾਂ ਗੇਂਦ ਜਾਂ ਗੀਟਾ ਕਾਬੂ ਨਹੀਂ ਕੀਤਾ ਜਾਂਦਾ ਤਾਂ ਖੇਡ ਖ਼ਤਮ ਹੋ ਜਾਂਦੀ ਹੈ ਤੇ ਜੇ ਸਾਰੀਆਂ ਟਹਿਣਾਂ ਘਰ ਵਿੱਚ ਪੈ ਜਾਣ ਤਾਂ ਇਹ ਸਾਰੀਆਂ ਟਹਿਣਾਂ ਆਪਣੇ ਪੁੱਠੇ ਹੱਥ ‘ਤੇ ਰੱਖ ਫਿਰ ਸਿੱਧੇ ਹੱਥ ਵਿੱਚ ਫੜ੍ਹੀਆਂ ਜਾਂਦੀਆਂ ਹਨ ਤੇ ਸਾਰੀਆਂ ਟਹਿਣਾਂ ਵਾਪਸ ਹੱਥ ਵਿੱਚ ਨਾ ਆਉਣ ਤਾਂ ਵਾਰੀ ਆਊਟ ਹੋ ਜਾਂਦੀ ਹੈ। ਪਰੰਤੂ ਇਹ ਖੇਡ ਵੀ ਅਲੋਪ ਹੋ ਰਹੀ ਹੈ।