ਸਮੱਗਰੀ 'ਤੇ ਜਾਓ

ਗੁਲਦਾਊਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗੁਲਦਾਉਦੀ ਤੋਂ ਮੋੜਿਆ ਗਿਆ)

ਗੁਲਦਾਊਦੀ (Chrysanthemum) ਪੱਤਝੜ ਅਤੇ ਸਰਦੀਆਂ ਦੇ ਮੌਸਮ ਦਾ ਫੁੱਲ ਹੈ। ਇਸ ਦੀਆਂ 30 ਕਿਸਮਾਂ ਹਨ। ਇਹ ਮੂਲ ਤੌਰ ’ਤੇ ਏਸ਼ੀਆ ਅਤੇ ਪੂਰਬੀ ਯੂਰਪ ਦਾ ਪੌਦਾ ਹੈ। ਗੁਲਦਾਊਦੀ ਨੂੰ 3500 ਸਾਲ ਪਹਿਲਾਂ ਚੀਨ ਵਿੱਚ ਉਗਾਇਆ ਜਾਂਦਾ ਸੀ ਅਤੇ ਅੱਠਵੀਂ ਸਦੀ ਵਿੱਚ ਇਹ ਫੁੱਲ ਜਾਪਾਨ ਦੀ ਸਰਕਾਰੀ ਮੁਹਰ ਬਣ ਗਿਆ। ਸਤਾਰ੍ਹਵੀਂ ਸਦੀ ’ਚ ਇਹ ਯੂਰਪ ਵਿੱਚ ਫੁੱਲ ਕਰਾਈਸੈਂਥੀਮਮ (Chrysanthemum) ਕਹਾਇਆ ਜਿਸਦਾ ਯੂਨਾਨੀ ਵਿੱਚ ਮਤਲਬ ਹੈ, ਸੁਨਹਿਰੀ ਫੁੱਲ।

ਗੁਲਦਾਊਦੀ
ਗੁਲਦਾਊਦੀਆਂ ਦਾ ਝੁੰਡ
Scientific classification
Kingdom:
ਪੌਧਾ ਜਗਤ
Division:
Class:
Order:
Family:
Tribe:
Genus:
ਗੁਲਦਾਊਦੀ
Type species
Chrysanthemum indicum L.
Species

Chrysanthemum aphrodite
Chrysanthemum arcticum
Chrysanthemum argyrophyllum
Chrysanthemum arisanense
Chrysanthemum boreale
Chrysanthemum chalchingolicum
Chrysanthemum chanetii
Chrysanthemum cinerariaefolium
Chrysanthemum coronarium, Crown daisy
Chrysanthemum crassum
Chrysanthemum glabriusculum
Chrysanthemum hypargyrum
Chrysanthemum indicum
Chrysanthemum japonense
Chrysanthemum japonicum
Chrysanthemum lavandulifolium
Chrysanthemum mawii
Chrysanthemum maximowiczii
Chrysanthemum mongolicum
Chrysanthemum morifolium
Chrysanthemum morii
Chrysanthemum okiense
Chrysanthemum oreastrum
Chrysanthemum ornatum
Chrysanthemum pacificum
Chrysanthemum potentilloides
Chrysanthemum segetum
Chrysanthemum shiwogiku
Chrysanthemum sinuatum
Chrysanthemum vestitum
Chrysanthemum weyrichii
Chrysanthemum yoshinaganthum
Chrysanthemum zawadskii

ਗੁਲਦਾਊਦੀਆਂ ਦਾ ਮੰਡੀਕਰਨ

[ਸੋਧੋ]
ਗੁਲਦਾਊਦੀ ਦੇ ਫੁੱਲ

ਖੇਤੀ ਵੰਨ-ਸੁਵੰਨਤਾ ਵਿੱਚ ਕਿਸਾਨਾਂ ਵੱਲੋਂ ਫੁੱਲਾਂ ਦੀ ਕਾਸ਼ਤ ਕਰਨਾ ਵੀ ਇੱਕ ਲਾਹੇਵੰਦ ਧੰਦਾ ਹੈ, ਜਿਸ ਦਾ ਮੰਡੀਕਰਨ ਅੰਤਰ-ਰਾਸ਼ਟਰੀ ਪੱਧਰ ਉੱਤੇ ਹੋ ਰਿਹਾ ਹੈ। ਇੱਕ ਗੁਲਦਾਉਦੀ ਸ਼ੋਅ ਵਿੱਚ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਗੁਲਦਾਉਦੀ ਦੀਆਂ ਲਗਭਗ 270 ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਡਾ: ਰਮੇਸ ਕੁਮਾਰ, ਮੁਖੀ, ਫਲੋਰੀਕਲਚਰ ਅਤੇ ਲੈਂਡ ਸਕੇਪਿੰਗ ਵਿਭਾਗ ਪੰਜਾਬ,ਭਾਰਤ ਦਾ ਕਹਿਣਾ ਹੈ ਕਿ ਫੁੱਲਾਂ ਦੀ ਕਾਸ਼ਤ ਨੂੰ ਵਪਾਰਕ ਪੱਧਰ ਤੇ ਲਿਆਉਣ ਹਿਤ ਵਿਭਾਗ ਵੱਲੋਂ ਲਗਪਗ ਬਾਰਾਂ ਕਿਸਮਾਂ ਸਿਫਾਰਸ਼ ਕੀਤੀਆਂ ਜਾ ਰਹੀਆਂ ਹਨ, ਜਿਹਨਾਂ ਦਾ ਮੰਡੀਕਰਨ ਅੰਤਰ ਰਾਸ਼ਟਰੀ ਪੱਧਰ ਤੇ ਵੀ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਗੁਲਦਾਉਦੀ ਦੇ ਫੁੱਲਾਂ ਦੇ ਬੂਟਿਆਂ ਨੂੰ ਜੂਨ ਵਿੱਚ ਤਿਆਰ ਕਰਨ ਉੱਪਰੰਤ ਜੁਲਾਈ ਵਿੱਚ ਬੀਜਿਆ ਜਾਂਦਾ ਹੈ ਜਿਹਨਾਂ ਨੂੰ ਨਵੰਬਰ ਅਤੇ ਦਸੰਬਰ ਦੌਰਾਨ ਫੁੱਲ ਖਿੜਦੇ ਹਨ। ਡਾ: ਕਿਰਪਾਲ ਸਿੰਘ ਔਲਖ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁਤਾਬਕ,ਭਾਈ ਵੀਰ ਸਿੰਘ ਦੀਆਂ ਸਤਰਾਂ “ਗੁਲਦਾਉਦੀਆਂ ਆਈਆਂ, ਸਾਡੀਆਂ ਗੁਲਦਾਉਦੀਆਂ ਆਈਆਂ, ਬਾਗੀਂ ਆਈ ਬਹਾਰ” ਦਰ੍ਸਾਦੀਆਂ ਹਨ ਕਿ ਸਾਡੀ ਜ਼ਿੰਦਗੀ ਨੂੰ ਖੇੜਿਆਂ ਭਰਪੂਰ ਬਣਾਉਣ ਵਿੱਚ ਗੁਲਦਾਊਦੀ ਦੇ ਫੁੱਲ ਅਹਿਮ ਰੋਲ ਅਦਾ ਕਰਦੇ ਹਨ।

ਬਾਹਰੀ ਕੜੀ: ਨਬਾਰਡ ਖੇਤੀਬਾੜੀ ਵਿਕਾਸ ਬੈਂਕ Archived 2007-09-27 at the Wayback Machine.