ਸੇਰੜ੍ਹੀ
ਸੇਰੜ੍ਹੀ | |
---|---|
ਸੇਰੜ੍ਹੀ | |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | T. striata
|
Binomial name | |
Turdoides striata (Charles Dumont de Sainte Croix, 1823)
| |
Synonyms | |
Turdoides striatus |
ਸੇਰੜ੍ਹੀ (ਅੰਗਰੇਜ਼ੀ: ‘ਜੰਗਲ ਬੈਬਲਰ’) ਨੂੰ ਹਰ ਵੇਲੇ 6 ਤੋਂ 10 ਦੇ ਝੁੰਡਾਂ ਵਿੱਚ ਰਹਿਣ ਦੀ ਆਦਤ ਕਰਕੇ ‘ਸੱਤ ਭੈਣਾਂ’ ਜਾਂ ‘ਸੱਤ ਭਰਾ’ ਵੀ ਕਹਿੰਦੇ ਹਨ। ਇਸ ਦਾ ਨਾਮ ‘ਘੋਂਗਈ’ ਵੀ ਹੈ। ਇਨ੍ਹਾਂ ਦੀਆਂ ਕੋਈ 130 ਜਾਤੀਆਂ ਦੇ ਪਰਿਵਾਰ ਹਨ। ਇਹ ਹਰ ਵੇਲੇ ਰੌਲਾ ਪਾਉਣ ਅਤੇ ਝੁੰਡਾਂ ਵਿੱਚ ਰਹਿਣ ਵਾਲਾ ਇਹ ਪੰਛੀ ਭਾਰਤ ਮਹਾਂਦੀਪ ਦੀ ਹੀ ਦੇਣ ਹਨ।
ਖਾਣਾ ਅਤੇ ਝੁੰਡ
[ਸੋਧੋ]ਇਹ ਘਾਹ ਵਿੱਚੋਂ ਜਾਂ ਦਰੱਖਤਾਂ ਥੱਲੇ ਡਿੱਗੇ ਪੱਤਿਆਂ ਵਿੱਚੋਂ ਕੀੜੇ-ਮਕੌੜੇ, ਮੱਕੜੀਆਂ ਅਤੇ ਸੁੰਡੀਆਂ ਖਾਂਦੀਆਂ ਹਨ। ਇਹ ਦਾਣੇ ਤੇ ਫਲ ਖਾ ਲੈਂਦੀਆਂ ਹਨ ਅਤੇ ਵੱਡੇ ਫੁੱਲਾਂ ਦਾ ਰਸ ਵੀ ਪੀ ਲੈਂਦੀਆਂ ਹਨ। ਇਨ੍ਹਾਂ ਦੇ ਇੱਕ ਝੁੰਡ ਵਿਚਲੇ ਪੰਛੀ ਇੱਕ-ਦੂਜੇ ਦਾ ਪੂਰਾ ਧਿਆਨ ਰੱਖਦੇ ਹਨ। ਇਹ ਕਈ ਵਾਰ ਖੇਡਦੀਆਂ ਅਤੇ ਕਈ ਵਾਰ ਥੋੜ੍ਹਾ ਜਿਹਾ ਲੜ ਵੀ ਲੈਂਦੀਆਂ ਹਨ। ਇਹ ਕਈ ਵਾਰ ਇੱਕ-ਦੂਜੇ ਦੇ ਖੰਭ ਵੀ ਆਪਣੀ ਚੁੰਝ ਨਾਲ ਸੰਵਾਰਦੀਆਂ ਹਨ। ਇਨ੍ਹਾਂ ਨੂੰ ਜੇ ਕੋਈ ਇਨ੍ਹਾਂ ਦਾ ਸ਼ਿਕਾਰੀ ਦਿਸ ਜਾਵੇ ਤਾਂ ਰਲ ਕੇ ਬਹੁਤ ਰੌਲਾ ਪਾਉਂਦੀਆਂ ਹਨ। ਇਹ ਬਦਲਾ ਲੈਣ ਲਈ ਠੁੰਗਾਂ ਵੀ ਮਾਰਦੀਆਂ ਹਨ। ਇਹ ਕੀੜੇ-ਮਕੌੜੇ ਖਾਂਦੀਆਂ ਹਨ ਇਸਲਈ ਇਹ ਇਨਸਾਨਾਂ ਦੇ ਮਿੱਤਰ ਹਨ।
ਸਰੀਰਕ ਬਣਤਰ
[ਸੋਧੋ]‘ਸੇਰੜ੍ਹੀਆਂ’ ਕੋਈ 25 ਸੈਂਟੀਮੀਟਰ ਲੰਬਾਈ ਦੀ ਹੁੰਦੀਆਂ ਹਨ। ਇਨ੍ਹਾਂ ਦਾ ਰੰਗ ਸਲੇਟੀ-ਭੂਰਾ ਹੁੰਦਾ ਹੈ ਜਿਹੜਾ ਪਿੱਠ ਵਾਲੇ ਪਾਸੇ ਢਿੱਡ ਨਾਲੋਂ ਗੂੜ੍ਹਾ ਹੁੰਦਾ ਹੈ। ਇਹਨਾਂ ਪੰਛੀਆਂ ਦੀ ਚੁੰਝ ਗੂੜ੍ਹੀ ਪੀਲੀ ਅਤੇ ਅੱਖਾਂ ਫਿੱਕੀਆਂ ਪੀਲੀਆਂ ਹੁੰਦੀਆਂ ਹਨ। ਆਪਣੇ ਗੋਲ ਅਤੇ ਛੋਟੇ ਖੰਭਾਂ ਨਾਲ ਇਹ ਲੰਮੀ ਉਡਾਰੀ ਨਹੀਂ ਭਰ ਸਕਦੀਆਂ। ਇਨ੍ਹਾਂ ਦੇ ਨਰ ਅਤੇ ਮਾਦਾ ਵਿੱਚ ਦੇਖਣ ਨੂੰ ਕੋਈ ਫ਼ਰਕ ਨਹੀਂ ਹੁੰਦਾ। ‘ਸੇਰੜ੍ਹੀਆਂ’ ਸਾਲ ਵਿੱਚ ਦੋ ਵਾਰ ਮਾਰਚ-ਅਪਰੈਲ ਅਤੇ ਜੁਲਾਈ-ਸਤੰਬਰ ਵਿੱਚ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਦੋਵੇਂ ਨਰ, ਮਾਦਾ ਰਲ ਕੇ ਘਾਹ ਦੇ ਤੀਲਿਆਂ ਅਤੇ ਜੜ੍ਹਾਂ ਨਾਲ ਕੌਲੀ ਵਰਗਾ ਆਲ੍ਹਣਾ 3 ਤੋਂ 5 ਮੀਟਰ ਦੀ ਉਚਾਈ ਦੇ ਸੰਘਣੇ ਪੱਤਿਆਂ ਵਾਲੇ ਦਰੱਖਤਾਂ ਵਿੱਚ ਬਣਾਉਂਦੇ ਹਨ। ਮਾਦਾ 3 ਤੋਂ 4 ਗੂੜ੍ਹੀ-ਹਰੀ ਭਾਹ ਵਾਲੇ ਨੀਲੇ ਅੰਡੇ ਦਿੰਦੀ ਹੈ। ਕਈ ਵਾਰ ਹੋਰ ਪੰਛੀ ਇਹਨਾਂ ਦੇ ਆਲ੍ਹਣੇ ਵਿੱਚ ਆਂਡੇ ਦਿੰਦੇ ਹਨ ਅਤੇ ਇਹ ਉਨ੍ਹਾਂ ਦੇ ਬੱਚਿਆਂ ਨੂੰ ਵੀ ਬੜੇ ਪਿਆਰ ਨਾਲ ਆਪਣੇ ਬੱਚਿਆਂ ਵਾਂਗ ਹੀ ਪਾਲਦੀਆਂ ਹਨ। ਇਨ੍ਹਾਂ ਦੀ 15 ਤੋਂ 16 ਸਾਲ ਦੀ ਉਮਰ ਹੁੰਦੀ ਹੈ।