ਘੱਟ ਯੋਗਤਾ ਦੇ ਉਪਦੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਘੱਟ ਯੋਗਤਾ ਦੇ ਉਪਦੇਸ਼ ਨੂੰ ਅੰਗ੍ਰੇਜ਼ੀ ਵਿੱਚ Doctrine of less eligibility ਕਹਿੰਦੇ ਹਨ। ਇਹ ਬ੍ਰਿਟਿਸ਼ ਸਰਕਾਰ ਦੁਆਰਾ ਕਾਨੂਨ ਵਿੱਚ ਪਾਸ ਕੀਤੀ ਗਈ ਨੀਤੀ ਹੈ ਜਿਸ ਅਨੁਸਾਰ ਕਾਰਾਗਰ ਜਾਂ ਰਾਹਤ ਘਰਾਂ ਦੇ ਹਲਾਤ ਉਸ ਜਗ੍ਹਾ ਤੇ ਸਭ ਤੋਂ ਘੱਟ ਕਮਾਈ ਵਾਲੇ ਇਨਸਾਨ ਦੀ ਜੀਵਨ ਸ਼ੈਲੀ ਨਾਲੋਂ ਇੱਕ ਦਰਜਾ ਘੱਟ ਹੋਣੇ ਚਾਹੀਦੇ ਹਨ। ਅਸਲੀਅਤ ਵਿੱਚ ਇੱਕ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਗਰੀਬੀ ਹਲਾਤਾਂ ਵਿੱਚ ਮੁਹੱਈਆ ਕਰਵਾਈਆਂ ਜਾਂ ਵਾਲੀਆਂ ਸਹੂਲਤਾਂ ਲਈ ਉਸਦਾ ਬੇਸਹਾਰਾ ਹੋਣਾ ਲਾਜ਼ਮੀ ਹੈ।

ਤਰਕ[ਸੋਧੋ]

ਘੱਟ ਯੋਗਤਾ ਦੇ ਉਪਦੇਸ਼ ਬਨਾਉਣ ਵਾਲੇ ਲੋਕ ਸਹੀ ਅਤੇ ਉੱਚੀ ਸੋਚ ਦੇ ਮਾਲਕ ਸਨ। ਉਹ ਚਾਹੁੰਦੇ ਸਨ ਕਿ ਸਰਕਾਰ ਦੁਆਰਾ ਮੁਹੱਈਆ ਕਰਾਈਆਂ ਜਾਂ ਵਾਲਿਆ ਸਹੂਲਤਾ ਸਿਰਫ ਲੋਰ੍ਵਾਂਦਾਨ ਨੂੰ ਹੀ ਮਿਲਣ ਅਤੇ ਅਜਿਹੇ ਲੋਕ ਜੋ ਹੱਥ ਦੀ ਕਿਰਤ ਕਰ ਸਕਦੇ ਹਨ ਅਤੇ ਸ਼ਰੀਰਕ ਤੌਰ ਤੇ ਸੰਪੂਰਨ ਹਨ, ਅਜਿਹੇ ਲੋਕ ਇਨ੍ਹਾਂ ਸਹੂਲਤਾਂ ਦਾ ਗਲਤ ਫਾਇਦਾ ਨਾ ਉਠਾਉਣ।

ਸੀਮਾ[ਸੋਧੋ]

ਘੱਟ ਯੋਗਤਾ ਦੇ ਉਪਦੇਸ਼ ਬੱਚਿਆਂ ਤੇ ਲਾਗੂ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਦੀ ਗਰੀਬੀ ਵਿੱਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੁੰਦੀ।